ਜਲੰਧਰ: ਇੱਥੋਂ ਦੀ ਭੋਗਪੁਰ ਰੋਡ 'ਤੇ ਆਦਮਪੁਰ ਕੋਲ ਸਥਿਤ ਪਿੰਡ ਮਾਣਕ ਅਰਾਈਆਂ ਨੇੜਿਓਂ 6 ਲੁਟੇਰਿਆਂ ਨੇ HDFC ਬੈਂਕ ਦਾ ਪੈਸਾ ਲਿਜਾ ਰਹੀ ਕੈਸ਼ ਵੈਨ ਨੂੰ ਲੁੱਟ ਲਿਆ।
ਤਿੰਨ ਮੋਟਰਸਾਈਕਲਾਂ 'ਤੇ ਸਵਾਰ 6 ਲੁਟੇਰਿਆਂ ਨੇ ਰੈਡੀਐਂਟ ਕੈਸ਼ ਮੈਨੇਜਮੈਂਟ ਕੰਪਨੀ ਵੱਲੋਂ ਲਿਜਾਏ ਜਾ ਰਹੇ ਐਚ.ਡੀ.ਐਫ.ਸੀ. ਬੈਂਕ ਦਾ ਤਕਰੀਬਨ 1.14 ਕਰੋੜ ਰੁਪਏ ਕੈਸ਼ ਲਿਜਾ ਰਹੀ ਵੈਨ ਨੂੰ ਸਮੇਤ ਗੱਡੀ ਲੁੱਟ ਲਿਆ।
ਪੁਲਿਸ ਨੇ ਲੁਟੇਰਿਆਂ ਨੂੰ ਕਰਤਾਰਪੁਰ ਦੇ ਨੇੜੇ ਘੇਰਾ ਪਾ ਲਿਆ ਤਾਂ ਲੁਟੇਰਿਆਂ ਨੇ ਪੁਲਿਸ 'ਤੇ ਗੋਲੀ ਚਲਾ ਦਿੱਤੀ। ਪੁਲਿਸ ਨੇ 1 ਲੁਟੇਰੇ ਨੂੰ ਕਾਬੂ ਕਰ ਲਿਆ ਹੈ ਪਰ ਬਾਕੀ ਲੁਟੇਰੇ ਪੁਲਿਸ ਦੀਆਂ ਅੱਖਾਂ ਵਿੱਚ ਘੱਟਾ ਪਾ ਕੇ ਭੱਜਣ ਵਿੱਚ ਕਾਮਯਾਬ ਹੋ ਗਏ ਹਨ।