ਜਲੰਧਰ: ਇੱਥੋਂ ਦੇ ਛਾਉਣੀ ਇਲਾਕੇ ਵਿੱਚ ਇੱਕ ਆਟੋ ਰਿਕਸ਼ਾ ਚਾਲਕ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਹੈ। ਕਤਲ ਤੋਂ ਬਾਅਦ ਮੁਲਜ਼ਮ ਆਪੇ ਹੀ ਥਾਣੇ ਚਲਾ ਗਿਆ ਤੇ ਸਮਰਪਣ ਕਰ ਦਿੱਤਾ। ਇਸ ਹਮਲੇ ਵਿੱਚ ਉਸ ਦੀ ਵੱਡੀ ਧੀ ਵੀ ਜ਼ਖ਼ਮੀ ਹੋਈ ਹੈ।


ਸੰਜੇ ਕੁਮਾਰ ਨਾਂ ਦੇ ਵਿਅਕਤੀ ਨੇ ਆਪਣੀ ਪਤਨੀ ਦਾ ਕਤਲ ਇਸ ਲਈ ਕਰ ਦਿੱਤਾ ਕਿਉਂਕਿ ਉਹ ਸਮਝਦਾ ਸੀ ਕਿ ਉਸ ਦਾ ਚਰਿੱਤਰ ਸਹੀ ਨਹੀਂ। ਉਸ ਦੀ 40 ਸਾਲਾ ਪਤਨੀ ਲੋਕਾਂ ਦੇ ਘਰਾਂ ਵਿੱਚ ਘਰੇਲੂ ਕੰਮ ਕਰਦੀ ਸੀ।

ਜ਼ਿਕਰਯੋਗ ਹੈ ਕਿ ਸੰਜੇ ਦੀਆਂ ਤਿੰਨ ਕੁੜੀਆਂ ਹਨ। ਜਿਸ ਸਮੇਂ ਸੰਜੇ ਨੇ ਆਪਣੀ ਪਤਨੀ 'ਤੇ ਹਮਲਾ ਕੀਤਾ ਉਸ ਸਮੇਂ ਉਸ ਦੀ ਵੱਡੀ ਧੀ ਨੂੰ ਪਤਾ ਲੱਗ ਗਿਆ। ਉਹ ਆਪਣੀ ਮਾਂ ਦੇ ਬਚਾਅ ਲਈ ਅੱਗੇ ਆਈ। ਇਸ ਕਾਰਨ ਉਹ ਵੀ ਆਪਣੇ ਪਿਤਾ ਵੱਲੋਂ ਕੀਤੇ ਜਾ ਰਹੇ ਵਾਰ ਜਾ ਸ਼ਿਕਾਰ ਹੋ ਗਈ। ਉਸ ਦੀ ਉਂਗਲੀਆਂ 'ਤੇ ਸੱਟ ਲੱਗੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।