ਹੁਸ਼ਿਆਰਪੁਰ: ਕੈਨੇਡਾ ਦੀਆ ਚੋਣਾਂ 'ਚ ਚੁਣੇ ਜਾਣ ਵਾਲੇ 18 ਸੰਸਦਾਂ ਵਿੱਚੋਂ 5 ਸੰਸਦ ਜ਼ਿਲ੍ਹਾ ਹੁਸ਼ਿਆਰਪੁਰ ਦੇ ਵੱਖ-ਵੱਖ ਇਲਾਕਿਆਂ ਨਾਲ ਸਬੰਦ ਰੱਖਦੇ ਹਨ। ਜੀ ਹਾਂ, ਹੁਸ਼ਿਆਰਪੁਰ ਦੇ ਮੁਹੱਲਾ ਵਿਜੈ ਨਗਰ 'ਚ ਪੰਜਾਬੀਆਂ ਦੀ ਜਿੱਤ ਦਾ ਜਸ਼ਨ ਮਨਾਇਆ ਗਿਆ। ਇੱਥੇ ਕੈਨੇਡਾ 'ਚ ਚੁਣੀ ਗਈ ਸੰਸਦ ਰੂਬੀ ਸਹੋਤਾ ਦਾ ਘਰ ਹੈ ਜਿਸ ਦਾ ਨਾਂ ਸਹੋਤਾ ਫਾਰਮ ਰੱਖਿਆ ਗਿਆ ਹੈ। ਸਹੋਤਾ ਫਾਰਮ 'ਚ ਹੀ ਰੂਬੀ ਸਹੋਤਾ ਦਾ ਘਰ ਹੈ।


ਰੂਬੀ ਸਹੋਤਾ ਦੇ ਘਰ 'ਚ ਕੋਈ ਪਰਿਵਾਰਕ ਮੈਂਬਰ ਨਹੀਂ ਮਿਲਿਆ ਪਰ ਉਨ੍ਹਾਂ ਦੇ ਘਰ '25 ਸਾਲ ਤੋਂ ਰਹਿ ਰਹੇ ਸੁਰਿੰਦਰ ਕੁਮਾਰ ਹੈਪੀ ਦੇ ਪਰਿਵਾਰ 'ਚ ਬੜੀ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ। ਉਨ੍ਹਾਂ ਨੇ ਢੋਲ ਵਜਾ ਕੇ ਤੇ ਨੱਚ ਗਾ ਕੇ ਆਪਣੀ ਖੁਸ਼ੀ ਜ਼ਾਹਿਰ ਕੀਤੀ।

ਸਹੋਤਾ ਪਰਿਵਾਰ ਵੱਲੋਂ ਬਣਾਏ ਗਏ ਗੁਰਦਵਾਰਾ ਸਾਹਿਬ ਦੇ ਗ੍ਰੰਥੀ ਬਾਬਾ ਜੀ ਨੇ ਇਸ ਪਰਿਵਾਰ ਦਾ ਮੁੱਹਲੇ ਤੇ ਸਮਾਜਿਕ ਕੰਮਾਂ 'ਚ ਯੋਗਦਾਨ ਦੱਸਿਆ। ਮੁਹੱਲੇ 'ਚ ਪਾਣੀ ਦਾ ਟਿਊਬਲ ਲਾਉਣ ਲਈ ਇਸ ਪਰਿਵਾਰ ਨੇ ਥਾਂ ਦਾ ਯੋਗਦਾਨ ਦਿੱਤਾ। ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਰੂਬੀ ਸਹੋਤਾ ਜਿਹੀਆਂ ਧੀਆਂ 'ਤੇ ਫ਼ਕਰ ਹੈ।