ਪੜਚੋਲ ਕਰੋ

ਕੇਂਦਰ ਦਾ ਪੰਜਾਬ ਨੂੰ ਲੱਗੇਗਾ ਇੱਕ ਹੋਰ ਝਟਕਾ, ਪੰਜਾਬ ਯੂਨੀਵਰਸਿਟੀ 'ਤੇ ਹੱਕ ਹੋ ਜਾਏਗਾ ਖਤਮ

ਕੇਂਦਰ ਸਰਕਾਰ ਪੰਜਾਬ ਨੂੰ ਇੱਕ ਹੋਰ ਝਟਕਾ ਦੇਣ ਜਾ ਰਹੀ ਹੈ ਜਿਸ ਨਾਲ ਪੰਜਾਬ ਯੂਨੀਵਰਸਿਟੀ 'ਤੇ ਸੂਬੇ ਦਾ ਹੱਕ ਖਤਮ ਹੋ ਜਾਏਗਾ।

ਚੰਡੀਗੜ੍ਹ: ਕੇਂਦਰ ਸਰਕਾਰ ਪੰਜਾਬ ਨੂੰ ਇੱਕ ਹੋਰ ਝਟਕਾ ਦੇਣ ਜਾ ਰਹੀ ਹੈ ਜਿਸ ਨਾਲ ਪੰਜਾਬ ਯੂਨੀਵਰਸਿਟੀ 'ਤੇ ਸੂਬੇ ਦਾ ਹੱਕ ਖਤਮ ਹੋ ਜਾਏਗਾ। ਬੇਸ਼ੱਕ ਇਸ ਬਾਰੇ ਅਜੇ ਕੋਈ ਫੈਸਲਾ ਨਹੀਂ ਆਇਆ ਪਰ ਇਸ ਦੀ ਚਰਚਾ ਜ਼ੋਰਾਂ ਉੱਪਰ ਹੈ। ਦਰਅਸਲ ਯੂਨੀਵਰਸਿਟੀ ਕੈਂਪਸ ਦੀਆਂ ਦੋ ਜਨਰਲ ਬਾਡੀਜ਼ ਵਿੱਚੋਂ ਸੈਨੇਟ ਦਾ ਕਾਰਜਕਾਲ ਸ਼ਨੀਵਾਰ ਨੂੰ ਖ਼ਤਮ ਹੋ ਗਿਆ ਹੈ। ਕਾਰਜਕਾਲ ਖਤਮ ਹੋਣ ਦੇ ਨਾਲ ਹੀ ਸੈਨੇਟ ਦੇ ਹਮੇਸ਼ਾਂ ਲਈ ਖਤਮ ਹੋਣ ਦੀ ਵੀ ਗੱਲ ਕੀਤੀ ਜਾ ਰਹੀ ਹੈ। ਸੈਨੇਟ ਦਾ ਕਾਰਜਕਾਲ ਖਤਮ ਹੋਣ ਤੋਂ ਬਾਅਦ ਇਸ ਸਮੇਂ ਸਭ ਤੋਂ ਵੱਡੀ ਪ੍ਰੇਸ਼ਾਨੀ ਇਹ ਆਏਗੀ ਕਿ ਕੈਂਪਸ ਨੂੰ ਕੌਣ ਚਲਾਏਗਾ ਤੇ ਕਿਸ ਤਰ੍ਹਾਂ ਚੱਲੇਗਾ? ਸੈਨੇਟ ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਕੈਪਟਨ ਅਮਰੀਦਰ ਸਿੰਘ ਨੇ ਵੀ ਇੱਕ ਖਤ ਲਿਖਿਆ ਹੈ। ਇਹ ਪੱਤਰ ਇਸ ਲਈ ਲਿਖਿਆ ਗਿਆ ਹੈ ਕਿ ਜੇ ਕੈਂਪਸ ਵਿੱਚ ਬੋਰਡ ਆਫ ਗਵਰਨਮੈਂਟ ਲਾਗੂ ਹੁੰਦਾ ਹੈ ਤਾਂ ਇਸ ਨਾਲ ਪੰਜਾਬ ਯੂਨੀਵਰਸਿਟੀ ਤੇ ਪੰਜਾਬ ਦਾ ਹੱਕ ਬਿਲਕੁਲ ਖਤਮ ਹੋ ਜਾਏਗਾ ਜੋ ਪੰਜਾਬ ਸਰਕਾਰ ਕਦੇ ਨਹੀਂ ਚਾਹੇਗੀ। ਸਿਆਸੀ ਪਾਰਟੀਆਂ ਵੀ ਇਸ ਤੋਂ ਖਫਾ ਹਨ ਕਿ ਕੇਂਦਰ ਸਰਕਾਰ ਯੂਨੀਵਰਸਿਟੀ ਨੂੰ ਸਿੱਧਾ ਆਪਣੇ ਹੱਥਾਂ ਵਿੱਚ ਲੈਣਾ ਚਾਹੁੰਦੀ ਹੈ। ਦਰਅਸਲ ਹੁਣ ਤਕ ਕੈਂਪਸ ਤੇ ਕਿਸੇ ਵੀ ਤਰ੍ਹਾਂ ਦਾ ਛੋਟਾ ਜਾਂ ਵੱਡਾ ਫੇਰਬਦਲ ਕਰਨ ਲਈ ਸੈਨੇਟ ਤੇ ਸਿੰਡੀਕੇਟ ਫੈਸਲਾ ਕਰਦੇ ਸੀ, ਪਰ ਪਿਛਲੇ ਤਿੰਨ ਮਹੀਨਿਆਂ ਤੋਂ ਦੋਨਾਂ ਵਿੱਚੋਂ ਕਿਸੇ ਦੀ ਵੀ ਬੈਠਕ ਨਹੀਂ ਹੋਈ। ਸੂਤਰਾਂ ਅਨੁਸਾਰ ਸੈਨੇਟ ਦਾ ਕਾਰਜਕਾਲ ਖਤਮ ਹੋਣ ਦੇ ਬਾਅਦ ਕੁੱਲਪਤੀ ਕੈਂਪਸ ਦੀ ਕਮਾਨ ਆਪਣੇ ਹੱਥਾਂ ਵਿੱਚ ਲੈ ਸਕਦੇ ਹਨ। ਹਾਲਾਂਕਿ ਇਸ ਨੂੰ ਲੈ ਕੇ ਕੋਈ ਵੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਪਰ ਨਵੰਬਰ ਮਹੀਨੇ ਦੇ ਪਹਿਲੇ ਹਫ਼ਤੇ ਹੀ ਇਸ ਦੀ ਘੋਸ਼ਣਾ ਹੋ ਸਕਦੀ ਹੈ। ਸੈਨੇਟ ਦੇ ਅਧਿਕਾਰੀਆਂ ਨੇ ਪਿਛਲੇ ਵੀਰਵਾਰ ਨੂੰ ਉੱਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੂੰ ਸੈਨੇਟ ਕਾਰਜਕਾਲ ਨੂੰ ਅੱਗੇ ਵਧਾਉਣ ਲਈ ਖ਼ਤ ਲਿਖਿਆ ਸੀ ਪਰ ਅਜੇ ਤੱਕ ਉਪ ਰਾਸ਼ਟਰਪਤੀ ਦੀ ਤਰਫੋਂ ਕੋਈ ਵੀ ਜਵਾਬ ਨਹੀਂ ਆਇਆ। ਸੂਤਰਾਂ ਅਨੁਸਾਰ ਬੋਰਡ ਆਫ਼ ਗਵਰਨੈਂਸ ਲਾਗੂ ਕਰਨ ਦਾ ਫੈਸਲਾ ਕੇਂਦਰ ਸਰਕਾਰ ਦਾ ਹੀ ਹੈ, ਇਸ ਲਈ ਸੈਨੇਟ ਕਾਰਜਕਾਲ ਨੂੰ ਅੱਗੇ ਵਧਾਉਣ ਦਾ ਸਵਾਲ ਹੀ ਨਹੀਂ ਉੱਠਦਾ। ਸੈਨੇਟ ਚੋਣਾਂ ਪਹਿਲਾਂ 14 ਸਤੰਬਰ ਨੂੰ ਹੁੰਦੀਆਂ ਸਨ। ਇਸ ਦੇ ਲਈ ਨਾਮ ਕਰਨ ਪ੍ਰਕਿਰਿਆ ਵੀ ਸ਼ੁਰੂ ਹੋ ਚੁੱਕੀ ਸੀ ਪਰ ਕਰੋਨਾ ਦੇ ਵਧਦੇ ਕੇਸਾਂ ਦੇ ਕਾਰਨ ਚੋਣਾਂ ਨੂੰ ਕੈਂਸਲ ਕਰ ਦਿੱਤਾ ਗਿਆ। ਇੱਥੋਂ ਹੀ ਸੈਨੇਟ ਦੇ ਇੱਕ ਧੜੇ ਤੇ ਕੁੱਲ ਪਤੀ ਦੇ ਵਿਚਕਾਰ ਵਿਵਾਦ ਸ਼ੁਰੂ ਹੋਇਆ।

Education Loan Information:
Calculate Education Loan EMI

ਟਾਪ ਹੈਡਲਾਈਨ

Punjab 'ਚ ਬੱਚਾ ਗੋਦ ਲੈਣਾ ਹੋਇਆ ਆਸਾਨ, ਸਰਕਾਰ ਨੇ ਜ਼ਿਲ੍ਹਾ ਪੱਧਰ 'ਤੇ 26 ਏਜੰਸੀਆਂ ਕੀਤੀਆਂ ਤਾਇਨਾਤ, 21 ਬੱਚਿਆਂ ਨੂੰ ਵਿਦੇਸ਼ੀ ਜੋੜਿਆਂ ਨੇ ਲਿਆ ਗੋਦ
Punjab 'ਚ ਬੱਚਾ ਗੋਦ ਲੈਣਾ ਹੋਇਆ ਆਸਾਨ, ਸਰਕਾਰ ਨੇ ਜ਼ਿਲ੍ਹਾ ਪੱਧਰ 'ਤੇ 26 ਏਜੰਸੀਆਂ ਕੀਤੀਆਂ ਤਾਇਨਾਤ, 21 ਬੱਚਿਆਂ ਨੂੰ ਵਿਦੇਸ਼ੀ ਜੋੜਿਆਂ ਨੇ ਲਿਆ ਗੋਦ
Kapurthala 'ਚ ਮਾਂ ਨੇ 2 ਧੀਆਂ ਸਮੇਤ ਨਿਗਲਿਆ ਜ਼ਹਿਰ , ਤਿੰਨਾਂ ਦੀ ਮੌਤ; ਘਰੇਲੂ ਵਿਵਾਦ ਕਰਕੇ ਚੁੱਕਿਆ ਕਦਮ 
Kapurthala 'ਚ ਮਾਂ ਨੇ 2 ਧੀਆਂ ਸਮੇਤ ਨਿਗਲਿਆ ਜ਼ਹਿਰ , ਤਿੰਨਾਂ ਦੀ ਮੌਤ; ਘਰੇਲੂ ਵਿਵਾਦ ਕਰਕੇ ਚੁੱਕਿਆ ਕਦਮ 
Punjab News: ਪੰਜਾਬ ਸਿਆਸਤ ਤੋਂ ਵੱਡੀ ਖਬਰ, CM ਮਾਨ ਨੇ 17 ਨਵੇਂ ਚੇਅਰਮੈਨਾਂ ਦੀ ਕੀਤੀ ਨਿਯੁਕਤੀ! ਜਾਣੋ ਕਿਸ-ਕਿਸ ਨੂੰ ਸੌਂਪੀ ਅਹਿਮ ਜ਼ਿੰਮੇਵਾਰੀ...
ਪੰਜਾਬ ਸਿਆਸਤ ਤੋਂ ਵੱਡੀ ਖਬਰ, CM ਮਾਨ ਨੇ 17 ਨਵੇਂ ਚੇਅਰਮੈਨਾਂ ਦੀ ਕੀਤੀ ਨਿਯੁਕਤੀ! ਜਾਣੋ ਕਿਸ-ਕਿਸ ਨੂੰ ਸੌਂਪੀ ਅਹਿਮ ਜ਼ਿੰਮੇਵਾਰੀ...
Punjab Congress ਦੇ ਅੰਦਰੂਨੀ ਕਲੇਸ਼ 'ਤੇ CM ਭਗਵੰਤ ਮਾਨ ਦਾ ਤੰਜ, ਕਿਹਾ- ਚੋਣਾਂ 'ਚ ਇੰਨੀਆਂ ਹੀ ਸੀਟਾਂ ਦਿਓ ਕਿ...
Punjab Congress ਦੇ ਅੰਦਰੂਨੀ ਕਲੇਸ਼ 'ਤੇ CM ਭਗਵੰਤ ਮਾਨ ਦਾ ਤੰਜ, ਕਿਹਾ- ਚੋਣਾਂ 'ਚ ਇੰਨੀਆਂ ਹੀ ਸੀਟਾਂ ਦਿਓ ਕਿ...

ਵੀਡੀਓਜ਼

ਅਕਾਲੀ ਆਗੂ 'ਤੇ ਤਾਬੜਤੋੜ ਫਾਇਰਿੰਗ! ਮੰਡੀ ਦੇ ਬਾਹਰ ਵਰ੍ਹੀਆਂ ਗੋਲੀਆਂ
ਖਾਲੜਾ ਅਤੇ ਬੇਅੰਤ ਸਿੰਘ 'ਤੇ ਬਿੱਟੂ ਦਾ ਵੱਡਾ ਬਿਆਨ! ਸੁਣੋ ਕੀ ਕਿਹਾ
ਸਿੱਖ Heros ਦੀਆਂ ਤਸਵੀਰਾਂ ਲੈ ਕੇ ਪਹੁੰਚੇ ਬਿੱਟੂ! ਕਹੀ ਵੱਡੀ ਗੱਲ
Film Satluj 'ਤੇ ਭੜਕੇ ਬਿੱਟੂ!
DSP ਕਿੱਥੇ ਗਾਇਬ ਹੋ ਗਿਆ? ਬਿੱਟੂ ਨੇ 25 ਹਜ਼ਾਰ ਲੋਕਾਂ 'ਤੇ ਵੀ ਚੁੱਕੇ ਸਵਾਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Bank Account : ਮਜ਼ਦੂਰ ਦੀ ਪਤਨੀ ਦੇ ਬੈਂਕ ਖਾਤੇ 'ਚ ਦਿਖੇ 759 ਕਰੋੜ, ਬੈਂਕ ਕਰਮਚਾਰੀ ਵੀ ਰਹਿ ਗਏ ਹੈਰਾਨ, ਖਾਤਾ ਕੀਤਾ ਫ੍ਰੀਜ਼
Bank Account : ਮਜ਼ਦੂਰ ਦੀ ਪਤਨੀ ਦੇ ਬੈਂਕ ਖਾਤੇ 'ਚ ਦਿਖੇ 759 ਕਰੋੜ, ਬੈਂਕ ਕਰਮਚਾਰੀ ਵੀ ਰਹਿ ਗਏ ਹੈਰਾਨ, ਖਾਤਾ ਕੀਤਾ ਫ੍ਰੀਜ਼
School Sex Education: ਸਕੂਲਾਂ ਵਿੱਚ ਸੈਕਸ ਸਿੱਖਿਆ ਜਲਦੀ ਹੀ ਲਾਜ਼ਮੀ ਹੋ ਸਕਦੀ ਹੈ, ਸਰਕਾਰ ਨੇ ਸੁਪਰੀਮ ਕੋਰਟ ਦੀਆਂ ਚਿੰਤਾਵਾਂ ਨੂੰ ਅਪਡੇਟ ਕੀਤਾ
School Sex Education: ਸਕੂਲਾਂ ਵਿੱਚ ਸੈਕਸ ਸਿੱਖਿਆ ਜਲਦੀ ਹੀ ਲਾਜ਼ਮੀ ਹੋ ਸਕਦੀ ਹੈ, ਸਰਕਾਰ ਨੇ ਸੁਪਰੀਮ ਕੋਰਟ ਦੀਆਂ ਚਿੰਤਾਵਾਂ ਨੂੰ ਅਪਡੇਟ ਕੀਤਾ
Ludhiana 'ਚ ਸਕੂਲ ਵੈਨ ਨੇ ਮਾਸੂਮ ਨੂੰ ਕੁਚਲਿਆ, ਮਾਂ ਨਾਲ ਭੈਣ ਨੂੰ ਵੈਨ 'ਚ ਬਿਠਾਉਣ ਆਇਆ ਸੀ
Ludhiana 'ਚ ਸਕੂਲ ਵੈਨ ਨੇ ਮਾਸੂਮ ਨੂੰ ਕੁਚਲਿਆ, ਮਾਂ ਨਾਲ ਭੈਣ ਨੂੰ ਵੈਨ 'ਚ ਬਿਠਾਉਣ ਆਇਆ ਸੀ
2 ਲੱਖ ਡਾਊਨ ਪੇਮੈਂਟ 'ਤੇ WagonR CNG ਖਰੀਦਦੇ ਹੋ ਤਾਂ ਹਰ ਮਹੀਨੇ ਬਣੇਗੀ ਕਿੰਨੀ EMI? ਜਾਣੋ ਡਿਟੇਲਸ
2 ਲੱਖ ਡਾਊਨ ਪੇਮੈਂਟ 'ਤੇ WagonR CNG ਖਰੀਦਦੇ ਹੋ ਤਾਂ ਹਰ ਮਹੀਨੇ ਬਣੇਗੀ ਕਿੰਨੀ EMI? ਜਾਣੋ ਡਿਟੇਲਸ
ਬਾਜਵਾ ਬਣ ਸਕਦੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ, ਹਾਈਕਮਾਨ ਨੇ ਅਚਾਨਕ ਸੱਦਿਆ ਦਿੱਲੀ; ਲਏ ਜਾ ਸਕਦੇ ਵੱਡੇ ਫੈਸਲੇ
ਬਾਜਵਾ ਬਣ ਸਕਦੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ, ਹਾਈਕਮਾਨ ਨੇ ਅਚਾਨਕ ਸੱਦਿਆ ਦਿੱਲੀ; ਲਏ ਜਾ ਸਕਦੇ ਵੱਡੇ ਫੈਸਲੇ
Big News: ਸਿਆਸੀ ਜਗਤ 'ਚ ਵੱਡਾ ਧਮਾਕਾ, ਕਈ ਆਗੂਆਂ ਨੇ ਛੱਡਿਆ ਇਸ ਪਾਰਟੀ ਦਾ ਸਾਥ; ਭਾਜਪਾ 'ਚ ਹੋਏ ਸ਼ਾਮਲ...
Big News: ਸਿਆਸੀ ਜਗਤ 'ਚ ਵੱਡਾ ਧਮਾਕਾ, ਕਈ ਆਗੂਆਂ ਨੇ ਛੱਡਿਆ ਇਸ ਪਾਰਟੀ ਦਾ ਸਾਥ; ਭਾਜਪਾ 'ਚ ਹੋਏ ਸ਼ਾਮਲ...
Instant Chaat Recipe: ਜੇਕਰ ਮਹਿਮਾਨ ਅਚਾਨਕ ਆ ਜਾਂਦੇ ਹਨ, ਤਾਂ ਗੈਸ ਬਾਲੇ ਬਿਨਾਂ ਸਿਰਫ਼ 2 ਮਿੰਟਾਂ ਵਿੱਚ ਇਸ ਸ਼ਾਨਦਾਰ ਚਾਟ ਨੂੰ ਤਿਆਰ ਕਰੋ।

Embed widget