ਬੀਐਸਐਫ ਨੂੰ ਵਧੇਰੇ ਅਧਿਕਾਰ ਮਿਲਣ 'ਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਤਾਇਆ ਸਖ਼ਤ ਇਤਰਾਜ਼, ਜਾਣੋ ਕੀ ਹੈ ਪੂਰਾ ਮਾਮਲਾ
ਪਾਕਿਸਤਾਨ ਸਰਹੱਦ 'ਤੇ ਬੀਐਸਐਫ ਦੇ ਅਧਿਕਾਰ ਖੇਤਰ ਨੂੰ 50 ਕਿਲੋਮੀਟਰ ਤੱਕ ਵਧਾਉਣ 'ਤੇ ਰਾਜਨੀਤਕ ਹੰਗਾਮਾ ਸ਼ੁਰੂ ਹੋ ਗਿਆ ਹੈ। ਪੰਜਾਬ ਸਰਕਾਰ ਨੇ ਗ੍ਰਹਿ ਮੰਤਰਾਲੇ ਦੀ ਇਸ ਵਿਵਸਥਾ 'ਤੇ ਸਖ਼ਤ ਇਤਰਾਜ਼ ਜਾਹਰ ਕੀਤਾ ਹੈ।
ਚੰਡੀਗੜ੍ਹ: ਸੀਮਾ ਸੁਰੱਖਿਆ ਬਲ (ਬੀਐਸਐਫ) ਦੇ ਅਧਿਕਾਰ ਖੇਤਰ ਨੂੰ ਤਿੰਨ ਰਾਜਾਂ ਦੀਆਂ ਸਰਹੱਦਾਂ ਦੇ ਨਾਲ ਇੱਕ ਵਿਸ਼ਾਲ ਪੱਟੀ 'ਤੇ ਵਧਾਉਣ ਦੇ ਕੇਂਦਰ ਦੇ ਕਦਮ ਨੇ ਪੰਜਾਬ ਵਿੱਚ ਇੱਕ ਵੱਡਾ ਵਿਵਾਦ ਖੜ੍ਹਾ ਕਰ ਦਿੱਤਾ ਹੈ। ਕੇਂਦਰ ਦੇ ਇਸ ਕਦਮ ਨੇ ਸੂਬੇ ਵਿੱਚ ਕਾਂਗਰਸ ਬਨਾਮ ਕਾਂਗਰਸ ਸੰਕਟ ਵਧਾ ਦਿੱਤਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਦੇ ਕੁਝ ਦਿਨਾਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਸ ਫੈਸਲੇ 'ਤੇ ਹਮਲਾ ਕੀਤਾ ਕਿਉਂਕਿ ਉਹ ਆਪਣੀ ਪਾਰਟੀ ਦੇ ਨਿਸ਼ਾਨੇ 'ਤੇ ਆ ਗਏ ਸੀ।
ਗ੍ਰਹਿ ਮੰਤਰਾਲੇ ਦੇ ਇੱਕ ਆਦੇਸ਼ ਮੁਤਾਬਕ ਪੱਛਮੀ ਬੰਗਾਲ, ਪੰਜਾਬ ਅਤੇ ਅਸਾਮ ਵਿੱਚ ਬੀਐਸਐਫ ਦਾ ਅਧਿਕਾਰ ਖੇਤਰ 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਸਰਹੱਦ ਦੇ ਅੰਦਰ ਅਤੇ ਨਾਲ ਕੀਤਾ ਜਾਵੇਗਾ। ਇਸ ਆਦੇਸ਼ ਤੋਂ ਬਾਅਦ ਬੀਐਸਐਫ ਅੰਮ੍ਰਿਤਸਰ, ਤਰਨਤਾਰਨ ਅਤੇ ਪਠਾਨਕੋਟ ਵਿੱਚ ਰਾਜ ਪੁਲਿਸ ਦੀਆਂ ਸ਼ਕਤੀਆਂ ਨੂੰ ਦਬਾ ਕੇ ਖੇਤਰ ਵਿੱਚ ਗ੍ਰਿਫਤਾਰੀ, ਤਲਾਸ਼ੀ ਅਤੇ ਜ਼ਬਤ ਕਰ ਸਕਦੀ ਹੈ। ਸ੍ਰੀ ਹਰਿਮੰਦਰ ਸਾਹਿਬ ਪਾਕਿਸਤਾਨ ਨਾਲ ਲੱਗਦੀ ਅਟਾਰੀ ਸਰਹੱਦ ਤੋਂ ਲਗਪਗ 35 ਕਿਲੋਮੀਟਰ ਦੀ ਦੂਰੀ 'ਤੇ ਹੈ।
ਫੈਸਲੇ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਨੇ ਟਵੀਟ ਕੀਤਾ, "ਮੈਂ ਸਰਕਾਰ ਦੇ ਅੰਤਰਰਾਸ਼ਟਰੀ ਸਰਹੱਦਾਂ ਦੇ 50 ਕਿਲੋਮੀਟਰ ਦੇ ਅੰਦਰ ਬੀਐਸਐਫ ਨੂੰ ਵਾਧੂ ਸ਼ਕਤੀਆਂ ਦੇਣ ਦੇ ਇਕਪਾਸੜ ਫੈਸਲੇ ਦੀ ਸਖਤ ਨਿੰਦਾ ਕਰਦਾ ਹਾਂ, ਜੋ ਕਿ ਸੰਘਵਾਦ 'ਤੇ ਸਿੱਧਾ ਹਮਲਾ ਹੈ। ਮੈਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਪੀਲ ਕਰਦਾ ਹਾਂ ਕਿ ਇਸ ਤਰਕਹੀਣ ਫੈਸਲੇ ਨੂੰ ਤੁਰੰਤ ਵਾਪਸ ਲੈਣ।”
ਪੰਜਾਬ ਦੇ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਨੇ ਕਿਹਾ, "ਅਸੀਂ ਇਸ ਫੈਸਲੇ ਦੀ ਨਿੰਦਾ ਕਰਦੇ ਹਾਂ। ਇਹ ਸੰਘੀ ਢਾਂਚੇ ਦੀ ਉਲੰਘਣਾ ਹੈ ਅਤੇ ਪੰਜਾਬ ਵਿੱਚ ਡਰ ਦਾ ਮਾਹੌਲ ਪੈਦਾ ਕਰੇਗਾ। ਲੋਕ ਇਸ ਨੂੰ ਬਰਦਾਸ਼ਤ ਨਹੀਂ ਕਰਨਗੇ।" ਰੰਧਾਵਾ ਨੇ ਕਿਹਾ, "ਪੰਜਾਬ ਨੇ ਕਦੇ ਵੀ ਫਿਰਕੂ ਹਿੰਸਾ ਨਹੀਂ ਵੇਖੀ। ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਦੇ ਹਾਂ ਕਿ ਉਹ ਸੂਬੇ ਦੀ ਸ਼ਾਂਤੀ ਨੂੰ ਭੰਗ ਨਾ ਕਰਨ।"
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਗ੍ਰਹਿ ਮੰਤਰਾਲੇ ਦੇ ਆਦੇਸ਼ 'ਤੇ ਮੁੱਖ ਮੰਤਰੀ 'ਤੇ ਨਿਸ਼ਾਨਾ ਸਾਧਿਆ ਅਮਿਤ ਸ਼ਾਹ ਨਾਲ ਮੁਲਾਕਾਤ ਦੇ ਇੱਕ ਹਫ਼ਤੇ ਬਾਅਦ ਹੀ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਰੋਕਣ ਲਈ ਅੰਤਰਰਾਸ਼ਟਰੀ ਸਰਹੱਦ ਨੂੰ ਸੀਲ ਕਰਨ ਦੀ ਮੰਗ ਕੀਤੀ ਸੀ। ਜਾਖੜ ਨੇ ਟਵੀਟ ਕੀਤਾ, "ਤੁਸੀਂ ਆਪਣੀ ਮੰਗ ਪ੍ਰਤੀ ਸਾਵਧਾਨ ਰਹੋ! ਕੀ ਚਰਨਜੀਤ ਚੰਨੀ ਅਣਜਾਣੇ ਵਿੱਚ ਪੰਜਾਬ ਦਾ ਅੱਧਾ ਹਿੱਸਾ ਕੇਂਦਰ ਸਰਕਾਰ ਨੂੰ ਸੌਂਪਣ ਵਿੱਚ ਕਾਮਯਾਬ ਹੋ ਗਿਆ? 25,000 ਵਰਗ ਕਿਲੋਮੀਟਰ (ਕੁੱਲ 50,000 ਵਰਗ ਕਿਲੋਮੀਟਰ ਵਿੱਚੋਂ) ਹੁਣ ਬੀਐਸਐਫ ਦੇ ਅਧਿਕਾਰ ਖੇਤਰ ਵਿੱਚ ਰੱਖਿਆ ਗਿਆ ਹੈ, ਕੀ ਅਸੀਂ ਅਜੇ ਵੀ ਸੂਬਿਆਂ ਨੂੰ ਵਧੇਰੇ ਖੁਦਮੁਖਤਿਆਰੀ ਚਾਹੁੰਦੇ ਹਾਂ?
Be careful what you ask for ! Has @CHARANJITCHANNI unwittingly managed to handover half of Punjab to Central govt. 25000sq km (out of total 50,000sq km) has now been placed under BSF jurisdiction. Punjab Police stands castigated. Do we still want more autonomy to States ? https://t.co/JlGB7G0Pnj
— Sunil Jakhar (@sunilkjakhar) October 13, 2021
ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਮੁੱਖ ਮੰਤਰੀ ਨੇ ਕਦੇ ਇਸ ਦੀ ਮੰਗ ਨਹੀਂ ਕੀਤੀ। ਰੰਧਾਵਾ ਨੇ ਟਿੱਪਣੀ ਕੀਤੀ, "ਉਨ੍ਹਾਂ ਨੇ ਸਿਰਫ ਸਰਹੱਦ ਪਾਰ ਨਸ਼ਿਆਂ ਅਤੇ ਹਥਿਆਰਾਂ ਦੀ ਸਪਲਾਈ ਨੂੰ ਰੋਕਣ ਅਤੇ ਸੀਲ ਕਰਨ ਦੀ ਅਪੀਲ ਕੀਤੀ। ਜਾਖੜ ਸਾਹਿਬ ਅਤੇ ਮੈਂ ਦੋਵੇਂ ਇੱਕ ਸਰਹੱਦੀ ਖੇਤਰ ਦੇ ਵਸਨੀਕ ਹਾਂ, ਉਨ੍ਹਾਂ ਨੂੰ ਇਹ ਟਵੀਟ ਨਹੀਂ ਕਰਨਾ ਚਾਹੀਦਾ ਸੀ।"
ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕੀਤਾ, "ਕਸ਼ਮੀਰ ਵਿੱਚ ਸਾਡੇ ਸੈਨਿਕ ਮਾਰੇ ਜਾ ਰਹੇ ਹਨ। ਅਸੀਂ ਵੇਖ ਰਹੇ ਹਾਂ ਕਿ ਪਾਕਿਸਤਾਨ ਸਮਰਥਿਤ ਅੱਤਵਾਦੀਆਂ ਵਲੋਂ ਜ਼ਿਆਦਾ ਤੋਂ ਜ਼ਿਆਦਾ ਹਥਿਆਰ ਅਤੇ ਨਸ਼ੇ ਪੰਜਾਬ ਵਿੱਚ ਧੱਕੇ ਜਾ ਰਹੇ ਹਨ। ਸਿਰਫ ਬੀਐਸਐਫ ਦੀ ਵਧਦੀ ਮੌਜੂਦਗੀ ਅਤੇ ਸ਼ਕਤੀਆਂ ਹੀ ਸਾਨੂੰ ਮਜ਼ਬੂਤ ਬਣਾਉਣਗੀਆਂ। ਕੇਂਦਰੀ ਸਸ਼ਸਤਰ ਬੱਲਾਂ ਨੂੰ ਰਾਜਨੀਤੀ ਵਿੱਚ ਨਾ ਘਸੀਟੋ।”
‘Our soldiers are being killed in Kashmir. We’re seeing more & more weapons & drugs being pushed by Pak-backed terrorists into Punjab. BSF’s enhanced presence & powers will only make us stronger. Let’s not drag central armed forces into politics’: capt_amarinder 1/2
— Raveen Thukral (@RT_Media_Capt) October 13, 2021
(File pic) pic.twitter.com/nu4DhAQnAz
ਕਾਂਗਰਸ ਦੇ ਮਨੀਸ਼ ਤਿਵਾੜੀ ਨੇ ਟਵੀਟ ਕੀਤਾ ਕਿ ਕੇਂਦਰ ਦਾ ਇਹ ਕਦਮ "ਇੱਕ ਬਦਲਵੇਂ ਪੁਲਿਸਿੰਗ ਨਮੂਨੇ ਨੂੰ ਸੰਸਥਾਗਤ ਬਣਾਉਣ" ਦੀ ਇਜਾਜ਼ਚ ਦਿੰਦਾ ਹੈ। ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਇਸ ਦਾ ਵਿਰੋਧ ਕਰਨ ਦੀ ਅਪੀਲ ਕਰਦਾ ਹੈ।
Mischievous part of Section 139 of BSF Act
— Manish Tewari (@ManishTewari) October 13, 2021
“…or of any cognizable offence punishable under any other Central Act; or punishable under any other Central Act..’
It allows GOI to institutionalise an alternative policing paradigm. Was Punjab Govt consulted?https://t.co/aGj5reAfRF https://t.co/Y5fHKQtuNj
ਦੱਸ ਦੇਈਏ ਕਿ ਕਾਂਗਰਸ ਅਜੇ ਵੀ ਆਪਣੀ ਪੁਰਾਣੀ ਸਮੱਸਿਆ ਤੋਂ ਉਭਰ ਨਹੀਂ ਸਕੀ ਹੈ। ਨਾਰਾਜ਼ ਨਵਜੋਤ ਸਿੱਧੂ ਨੇ ਅਜੇ ਤੱਕ ਆਪਣਾ ਅਸਤੀਫਾ ਵਾਪਸ ਨਹੀਂ ਲਿਆ ਹੈ ਅਤੇ 14 ਅਕਤੂਬਰ ਨੂੰ ਉਹ ਪਾਰਟੀ ਦੇ ਸੀਨੀਅਰ ਨੇਤਾਵਾਂ ਨਾਲ ਮੁਲਾਕਾਤ ਕਰਨਗੇ।
ਇਹ ਵੀ ਪੜ੍ਹੋ: Punjab Congress: ਨਵਜੋਤ ਸਿੰਘ ਸਿੱਧੂ ਨੇ ਫਿਰ ਦਿਖਾਏ ਤੇਵਰ, ਹਾਈਕਮਾਂਡ ਨੂੰ ਕਿਹਾ 'ਸਤਿਕਾਰ' ਲਈ ਰਹਾਂਗਾਂ ਧੰਨਵਾਦੀ ਪਰ,,.
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: