ਪੜਚੋਲ ਕਰੋ
Advertisement
ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ 'ਤੇ ਕੇਂਦਰ ਦੀ ਸਖਤੀ, ਹੁਣ ਲਿਆ ਇੱਕ ਹੋਰ ਵੱਡਾ ਫੈਸਲਾ
ਦੱਸ ਦਈਏ ਕਿ ਕੇਂਦਰ ਸਰਕਾਰ ਨੇ 3 ਖੇਤੀਬਾੜੀ ਕਾਨੂੰਨ ਲਿਆਂਦੇ ਹਨ, ਜਿਸ ਦਾ ਪੰਜਾਬ ਦੇ ਕਿਸਾਨ ਵਿਰੋਧ ਕਰ ਰਹੇ ਹਨ। ਇਸ ਕਾਰਨ ਭਾਰਤੀ ਰੇਲਵੇ ਨੇ ਸਾਵਧਾਨੀ ਵਰਤਦਿਆਂ ਕਈ ਰੇਲ ਗੱਡੀਆਂ ਦੇ ਸੰਚਾਲਨ ਨੂੰ ਰੱਦ ਕਰ ਦਿੱਤਾ ਹੈ।
ਚੰਡੀਗੜ੍ਹ: ਕੇਂਦਰ ਸਰਕਾਰ (Centre Government) ਦਾ ਪੰਜਾਬ (Punjab) ਵਿੱਚ ਰੇਲਾਂ ਚਲਾਉਣ ਦਾ ਅਜੇ ਕੋਈ ਇਰਾਦਾ ਨਹੀਂ। ਇਸ ਲਈ ਰੇਲਾਂ 'ਤੇ ਬ੍ਰੇਕ (cancelled trains) 21 ਨਵੰਬਰ ਤਕ ਵਧਾ ਦਿੱਤੀ ਹੈ। ਰੇਲਵੇ ਨੇ ਇਹ ਕਦਮ ਪੰਜਾਬ ਸਰਕਾਰ ਦੇ ਰੇਲਾਂ ਨੂੰ ਸੁਰੱਖਿਆ ਦੇਣ ਦੇ ਬਾਰੇ ਭਰੋਸੇ ਦੇ ਬਾਵਜੂਦ ਚੁੱਕਿਆ ਹੈ। ਇਸ ਤੋਂ ਤੈਅ ਹੈ ਕਿ ਕੇਂਦਰ ਕਿਸਾਨ ਸੰਘਰਸ਼ (farmers protest) ਪ੍ਰਤੀ ਕੋਈ ਨਰਮ ਨਹੀਂ ਹੋਈ।
ਦੱਸ ਦਈਏ ਕਿ ਪੰਜਾਬ ਦੇ ਕਿਸਾਨ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ। ਕਿਸਾਨ ਰੇਲਵੇ ਸਟੇਸ਼ਨਾਂ ਤੇ ਰੇਲਵੇ ਟਰੈਕਾਂ ਤੋਂ ਹਟ ਕੇ ਹੁਣ ਨੇੜਲੇ ਮੈਦਾਨਾਂ ‘ਚ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਇਸ ਕਾਰਨ 24 ਸਤੰਬਰ ਤੋਂ ਪੰਜਾਬ ਵਿੱਚ ਰੇਲ ਆਵਾਜਾਈ ਬੰਦ ਕਰ ਦਿੱਤੀ ਗਈ ਹੈ। ਰੇਲ ਗੱਡੀਆਂ ਦੇ ਬੰਦ ਹੋਣ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਿਉਹਾਰ ‘ਤੇ ਘਰ ਜਾ ਰਹੇ ਲੋਕ ਟਿਕਟ ਕੰਫਰਮ ਹੋਣ ਦੇ ਬਾਵਜੂਦ ਸਫਰ ਨਹੀਂ ਕਰ ਸਕੇ। ਦੁਸਹਿਰਾ, ਦੀਵਾਲੀ ਤੋਂ ਬਾਅਦ ਹੁਣ ਲੋਕ ਛੱਠ ਪੂਜਾ ਵਿੱਚ ਵਈ ਵੀ ਯਾਤਰਾ ਨਹੀਂ ਕਰੇ।
ਬਿਹਾਰ ਜਿੱਤਣ ਮਗਰੋਂ ਬੀਜੇਪੀ ਦਾ ਪੰਜਾਬ ਲਈ ਵੱਡਾ ਐਲਾਨ, ਪੰਜਾਬ ਦੇ 23,000 ਪੋਲਿੰਗ ਸਟੇਸ਼ਨਾਂ 'ਤੇ ਸਿੱਧੀ ਜੰਗ
ਰੇਲਵੇ ਮੰਤਰਾਲੇ ਨੇ ਰੇਲਵੇ ਸ਼ੁਰੂ ਕਰਨ ਲਈ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਤੇ ਕਿਸਾਨਾਂ ਨਾਲ ਮੀਟਿੰਗ ਵੀ ਕੀਤੀ, ਪਰ ਵਿਵਾਦ ਦਾ ਹੱਲ ਨਹੀਂ ਹੋਇਆ। ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਟੇਸ਼ਨ ਤੇ ਟ੍ਰੈਕ ਦੇ ਨੇੜੇ ਧਰਨਾ ਖ਼ਤਮ ਹੋਣ ਤੱਕ ਰੇਲ ਓਪਰੇਸ਼ਨ ਸੁਰੱਖਿਅਤ ਨਹੀਂ। ਇਸ ਵੇਲੇ 21 ਨਵੰਬਰ ਤੱਕ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ।
ਖੇਤੀਬਾੜੀ ਬਿੱਲਾਂ ਸਬੰਧੀ ਕਿਸਾਨਾਂ ਦੇ ਲਗਾਤਾਰ ਪ੍ਰਦਰਸ਼ਨ ਕਰਕੇ ਪੰਜਾਬ ਵਿੱਚ ਰੇਲਵੇ ਦਾ ਕੰਮਕਾਜ ਬੰਦ ਹੈ। ਇਹ ਰੁਕਾਵਟ ਖ਼ਤਮ ਨਾ ਹੋਣ ਕਾਰਨ ਰੇਲਵੇ ਪ੍ਰਸ਼ਾਸਨ ਨੇ 21 ਨਵੰਬਰ ਤੱਕ ਪੰਜਾਬ ਦੀਆਂ 21 ਜੋੜੀਆਂ ਰੇਲ ਗੱਡੀਆਂ ਰੱਦ ਕਰਨ ਦਾ ਐਲਾਨ ਕੀਤਾ। ਇਸ ਦੇ ਨਾਲ, ਨੌਂ ਜੋੜੀਆਂ ਰੇਲ ਗੱਡੀਆਂ ਦੀ ਯਾਤਰਾ ਮੰਜ਼ਲ ਤੋਂ ਪਹਿਲਾਂ ਖ਼ਤਮ ਹੋ ਜਾਵੇਗਾ। ਨਾਂਦੇੜ ਐਕਸਪ੍ਰੈਸ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਅੱਗੇ ਨਹੀਂ ਵਧੇਗੀ।
ਪੰਜਾਬ ਪ੍ਰਦਰਸ਼ਨ ਕਰਕੇ ਰੇਲਵੇ ਨੇ ਬੰਦ ਕੀਤੀਆਂ ਕਰੀਬ 3000 ਮਾਲ ਗੱਡੀਆਂ, ਚੁੱਕਣਾ ਪਿਆ 1670 ਕਰੋੜ ਦਾ ਨੁਕਸਾਨ
ਰੱਦ ਕਰਨ ਵਾਲੀਆਂ ਰੇਲ ਗੱਡੀਆਂ:
ਨਵੀਂ ਦਿੱਲੀ ਜੰਮੂ ਤਵੀ, ਹਰਿਦੁਆਰ-ਅੰਮ੍ਰਿਤਸਰ, ਨਵੀਂ ਦਿੱਲੀ-ਕਟੜਾ ਵੰਦੇ ਭਾਰਤ ਐਕਸਪ੍ਰੈਸ, ਨਵੀਂ ਦਿੱਲੀ-ਕਟੜਾ ਐਕਸਪ੍ਰੈਸ, ਨਵੀਂ ਦਿੱਲੀ-ਕਾਲਕਾ ਸ਼ਤਾਬਦੀ, ਨਵੀਂ ਦਿੱਲੀ-ਅੰਮ੍ਰਿਤਸਰ ਸ਼ਤਾਬਦੀ, ਡਿਬਰੂਗੜ-ਅੰਮ੍ਰਿਤਸਰ ਐਕਸਪ੍ਰੈਸ, ਅਜਮੇਰ-ਜੰਮੂ ਤਵੀ ਐਕਸਪ੍ਰੈਸ, ਲਖਨ -ਚੰਡੀਗੜ੍ਹ ਐਕਸਪ੍ਰੈਸ, ਬਾੜਮੇਰ-ਰਿਸ਼ੀਕੇਸ਼ ਐਕਸਪ੍ਰੈਸ, ਦਿੱਲੀ-ਬਠਿੰਡਾ ਐਕਸਪ੍ਰੈਸ, ਨਵੀਂ ਦਿੱਲੀ-ਕਟੜਾ ਐਕਸਪ੍ਰੈਸ, ਦਿੱਲੀ-ਸ਼੍ਰੀਗੰਗਾ ਨਗਰ ਐਕਸਪ੍ਰੈਸ, ਅਜਮੇਰ-ਅੰਮ੍ਰਿਤਸਰ ਐਕਸਪ੍ਰੈਸ, ਅੰਬੇਦਕਰ ਨਗਰ-ਕਟੜਾ ਐਕਸਪ੍ਰੈਸ, ਕੋਟਾ-ਉਧਮਪੁਰ ਐਕਸਪ੍ਰੈਸ, ਸਹਾਰਸਾ-ਅੰਮ੍ਰਿਤਸਰ ਐਕਸਪ੍ਰੈਸ, ਪਟਨਾ-ਚੰਡੀਗੜ੍ਹ ਐਕਸਪ੍ਰੈਸ, ਹਾਵੜਾ-ਜੰਮੂ ਤਵੀ ਐਕਸਪ੍ਰੈਸ, ਜਬਲਪੁਰ-ਕਟੜਾ ਐਕਸਪ੍ਰੈਸ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਦੇਸ਼
ਪੰਜਾਬ
ਦੇਸ਼
Advertisement