ਪੰਜਾਬ ਅਤੇ ਮਹਾਰਾਸ਼ਟਰ ਵਿੱਚ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਦੇ ਮਾਮਲੇ, ਕੇਂਦਰ ਸਰਕਾਰ ਵੱਲੋਂ ਭੇਜੀਆਂ ਗਈਆਂ ਉੱਚ ਪੱਧਰੀ ਟੀਮਾਂ
ਸ਼ੁੱਕਰਵਾਰ ਸਵੇਰ ਤੱਕ ਦਿੱਲੀ ਸਮੇਤ 6 ਸੂਬਿਆਂ 'ਚ ਸਭ ਤੋਂ ਵੱਧ ਕੋਰੋਨਾ ਦੇ ਨਵੇਂ ਕੇਸ ਸਾਹਮਣੇ ਆਏ ਹਨ। ਇਨ੍ਹਾਂ 6 ਸੂਬਿਆਂ ਵਿੱਚ ਦਿੱਲੀ, ਮਹਾਰਾਸ਼ਟਰ, ਪੰਜਾਬ, ਹਰਿਆਣਾ, ਗੁਜਰਾਤ ਅਤੇ ਮੱਧ ਪ੍ਰਦੇਸ਼ ਸ਼ਾਮਲ ਹਨ।
ਚੰਡੀਗੜ੍ਹ: ਕੋਰੋਨਾਵਾਇਰਸ ਹੌਲੀ-ਹੌਲੀ ਸਾਰੇ ਦੇਸ਼ ਵਿੱਚ ਕਾਬੂ ਵਿੱਚ ਆ ਰਿਹਾ ਹੈ, ਪਰ ਮਹਾਰਾਸ਼ਟਰ ਅਤੇ ਪੰਜਾਬ ਸਮੇਤ ਕੇਰਲਾ, ਤਾਮਿਲਨਾਡੂ, ਕਰਨਾਟਕ ਅਤੇ ਗੁਜਰਾਤ ਵਿੱਚ ਸੰਕਰਮਣ ਦੇ ਨਵੇਂ ਕੇਸ ਲਗਾਤਾਰ ਵਧਦੇ ਜਾ ਰਹੇ ਹਨ। ਇਨ੍ਹਾਂ ਕੇਸਾਂ 'ਚ ਹੋ ਰਹੇ ਵਾਧੇ ਕਰਕੇ ਕੇਂਦਰ ਸਰਕਾਰ ਦਾ ਤਣਾਅ ਵੀ ਵੱਧ ਰਿਹਾ ਹੈ। ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਕੇਂਦਰ ਸਰਕਾਰ ਸੁਚੇਤ ਹੋ ਗਈ ਹੈ ਅਤੇ ਇਸ 'ਤੇ ਬ੍ਰੈਕ ਲਾਉਣ ਲਈ ਜੰਗੀ ਪੱਧਰ 'ਤੇ ਤਿਆਰੀ ਸ਼ੁਰੂ ਕਰ ਦਿੱਤੀ ਹੈ।
ਇਸ ਲੜੀ ਵਿਚ ਕੇਂਦਰ ਨੇ ਮਹਾਰਾਸ਼ਟਰ ਅਤੇ ਪੰਜਾਬ ਵਿਚ ਉੱਚ ਪੱਧਰੀ ਬਹੁ-ਅਨੁਸ਼ਾਸਨੀ ਟੀਮਾਂ ਤਾਇਨਾਤ ਕੀਤੀਆਂ ਹਨ, ਜੋ ਕੋਰੋਨਾ ਵਿਰੁੱਧ ਲੜਾਈ ਵਿਚ ਲੋਕਾਂ ਦੀ ਮਦਦ ਕਰਨਗੀਆਂ। ਇਹ ਟੀਮਾਂ ਇਨ੍ਹਾਂ ਸੂਬਿਆਂ ਵਿਚ ਕੋਰੋਨਾ ਦੇ ਵੱਧ ਰਹੇ ਕੇਸਾਂ 'ਤੇ ਨਜ਼ਰ ਰੱਖਣਗੀਆਂ, ਨਾਲ ਹੀ ਇਹ ਟੀਮਾਂ ਨਵੇਂ ਕੇਸ ਆਉਣ ਦੇ ਕਾਰਨ ਦਾ ਪਤਾ ਲਗਾਉਣਗੀਆਂ ਅਤੇ ਉਨ੍ਹਾਂ ਨੂੰ ਕਾਬੂ ਕਰਨ ਲਈ ਹੱਲ ਵੀ ਲੱਭਣਗੀਆਂ।
ਇਸਦੇ ਨਾਲ ਹੀ ਉਹ ਟ੍ਰਾਂਸਮਿਸ਼ਨ ਚੇਨ ਤੋੜਨ ਲਈ ਸਿਹਤ ਅਧਿਕਾਰੀਆਂ ਨਾਲ ਵੀ ਕੰਮ ਕਰਨਗੀਆਂ। ਦੱਸ ਦਈਏ ਕਿ ਪੰਜਾਬ ਵਿੱਚ ਇਸ ਪੱਧਰੀ ਟੀਮ ਦੀ ਅਗਵਾਈ ਦਿੱਲੀ ਵਿੱਚ ਰਾਸ਼ਟਰੀ ਬਿਮਾਰੀ ਕੰਟਰੋਲ ਕੇਂਦਰ (ਐਨਸੀਡੀਸੀ) ਦੇ ਡਾਇਰੈਕਟਰ ਡਾ. ਐਸਕੇ. ਸਿੰਘ ਕਰਨਗੇ ਜਦੋਂ ਕਿ ਮਹਾਰਾਸ਼ਟਰ ਦੀ ਉੱਚ ਪੱਧਰੀ ਟੀਮ ਦੀ ਅਗਵਾਈ ਡਾ. ਪੀ ਰਵਿੰਦਰਨ, ਸੀਨੀਅਰ ਸੀਐਮਓ, ਆਪਦਾ ਪ੍ਰਬੰਧਨ ਸੈੱਲ ਅਤੇ MoHFW ਕਰਨਗੇ।
ਇਹ ਵੀ ਪੜ੍ਹੋ: ਵਿਜੀਲੈਂਸ ਨੇ 5,000 ਰੁਪਏ ਦੀ ਰਿਸ਼ਵਤ ਲੈਂਦਾ ਏਐਸਆਈ ਗ੍ਰਿਫ਼ਤਾਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904