ਕੁੜੀਆਂ ਦਾ ਹੁਣ ਤਾਂ ਚਲਾਣ ਹੋਵੇਗਾ, ਚੰਡੀਗੜ੍ਹ ਵਿੱਚ ਸਰੇਆਮ ਹੋਵੇਗਾ, ਏਐੱਸਆਈ ਨੇ ਗਾਣਾ ਗਾ ਕੇ ਕੀਤਾ ਕੁੜੀਆਂ ਨੂੰ ਜਾਗਰੂਕ
Challan in Chandigarh: ਚੰਡੀਗੜ੍ਹ 'ਚ ਹੁਣ ਮਹਿਲਾਵਾਂ ਲਈ ਵੀ ਹੈਲਮੈੱਟ ਜਰੂਰੀ ਕਰ ਦਿੱਤਾ ਗਿਆ ਹੈ। ਨਵੇਂ ਟ੍ਰੈਫਿਕ ਨਿਯਮਾਂ ਮੁਤਾਬਕ ਹੁਣ ਦੋ ਪਹੀਆ ਵਾਹਨ ਦੇ ਪਿੱਛੇ ਬੈਠਣ ਵਾਲੇ ਲਈ ਹੈਲਮੈੱਟ ਪਾਉਣਾ ਲਾਜ਼ਮੀ ਹੋ ਗਿਆ ਹੈ।
Challan in Chandigarh: ਚੰਡੀਗੜ੍ਹ 'ਚ ਹੁਣ ਮਹਿਲਾਵਾਂ ਲਈ ਵੀ ਹੈਲਮੈੱਟ ਜਰੂਰੀ ਕਰ ਦਿੱਤਾ ਗਿਆ ਹੈ। ਨਵੇਂ ਟ੍ਰੈਫਿਕ ਨਿਯਮਾਂ ਮੁਤਾਬਕ ਹੁਣ ਦੋ ਪਹੀਆ ਵਾਹਨ ਦੇ ਪਿੱਛੇ ਬੈਠਣ ਵਾਲੇ ਲਈ ਹੈਲਮੈੱਟ ਪਾਉਣਾ ਲਾਜ਼ਮੀ ਹੋ ਗਿਆ ਹੈ। ਹਾਲਾਂਕਿ ਜ਼ਿਆਦਾਤਰ ਔਰਤਾਂ ਅਜੇ ਵੀ ਇਸ ਨਵੇਂ ਨਿਯਮ ਤੋਂ ਅਣਜਾਣ ਹਨ ਅਤੇ ਬਿਨਾਂ ਹੈਲਮੇਟ ਦੇ ਦੋ ਪਹੀਆ ਵਾਹਨ 'ਤੇ ਬੈਠ ਰਹੀਆਂ ਹਨ।
ਮਹਿਲਾਵਾਂ ਨੂੰ ਟ੍ਰੈਫਿਕ ਨਿਯਮ ਸਮਝਾਉਣ ਲਈ ਹੁਣ ਚੰਡੀਗੜ੍ਹ ਟਰੈਫਿਕ ਪੁਲੀਸ ਦੇ ਏਐਸਆਈ ਭੁਪਿੰਦਰ ਸਿੰਘ ਨੇ ਆਪਣਾ ਵੱਖਰਾ ਤਰੀਕਾ ਲੱਭਿਆ ਹੈ। ਏਐੱਸਆਈ ਭੁਪਿੰਦਰ ਸਿੰਘ ਦਾ ਵੀਡੀਓ ਕਾਫੀ ਸੁਰਖੀਆਂ ਬਟੋਰ ਰਹੀ ਹੈ। ਦਰਅਸਲ ਏਐੱਸਆਈ ਵੱਲੋਂ ਗਾਣਾ ਗਾ ਕੇ ਮਹਿਲਾਵਾਂ ਲਈ ਲਾਗੂ ਹੋਏ ਇਸ ਨਿਯਮ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ।
ਕੁੜੀਆਂ ਦਾ ਹੁਣ ਤਾਂ ਚਲਾਣ ਹੋਵੇਗਾ, ਚੰਡੀਗੜ੍ਹ ਵਿੱਚ ਸਰੇਆਮ ਹੋਵੇਗਾ।
ਬਿਨਾਂ ਹੈਲਮੈੱਟ ਵਾਹਨ ਚਲਾਉਣ ਵਾਲੀਆਂ ਕੁੜੀਆਂ ਨੂੰ ਜਾਗਰੂਕ ਕਰਨ ਲਈ ਸਕੂਲਾਂ ਕਾਲਜਾਂ 'ਚ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾ ਰਹੇ ਹਨ । ਸਕੂਲ ਦੀਆਂ ਕੁੜੀਆਂ ਨੂੰ ਜਾਗਰੂਕ ਕਰਨ ਲਈ ਰੱਖੇ ਇੱਕ ਪ੍ਰੋਗਰਾਮ ਦੌਰਾਨ ਏਐੱਸਆਈ ਭੁਪਿੰਦਰ ਸਿੰਘ ਨੇ ਆਪਣੇ ਅੰਦਾਜ਼ 'ਚ ਕੁੜੀਆਂ ਨੂੰ ਹੈਲਮੈੱਟ ਪਾਉਣ ਲਈ ਜਾਗਰੂਕ ਕੀਤਾ। ਦਸ ਦਈਏ ਏਐੱਸਆਈ ਭੁਪਿੰਦਰ ਸਿੰਘ ਗਾਣਾ ਗਾ ਕੇ ਪਹਿਲਾਂ ਵੀ ਲੋਕਾਂ ਨੂੰ ਜਾਗਰੂਕ ਕਰਦੇ ਆਏ ਹਨ। ਟ੍ਰੈਫਿਕ ਨਿਯਮਾਂ ਨੂੰ ਲੈ ਕੇ ਅਕਸਰ ਉਹਨਾਂ ਵੱਲੋਂ ਗਾਣੇ ਲਿਖੇ ਅਤੇ ਗਾਏ ਗਏ ਹਨ। ਕੋਰੋਨਾ ਕਾਲ 'ਚ ਉਹਨਾਂ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਸੀ ।