ਪੜਚੋਲ ਕਰੋ

ਕੈਪਟਨ ਦਾ ਹਰਿਆਣਾ ਨੂੰ ਕੋਰਾ ਜਵਾਬ, ਚੰਡੀਗੜ੍ਹ 'ਤੇ ਨਾ ਰੱਖੋ ਅੱਖ !

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪਸ਼ਟ ਕੀਤਾ ਹੈ ਕਿ ਚੰਡੀਗੜ੍ਹ ਸਿਰਫ ਪੰਜਾਬ ਦਾ ਹੈ ਤੇ ਹਰਿਆਣਾ ਇਸ 'ਤੇ ਨਜ਼ਰ ਨਾ ਰੱਖੇ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦਾ ਇੱਕੋ-ਇੱਕ ਸੂਬਾ ਹੈ ਜਿਸ ਕੋਲ ਆਪਣੀ ਰਾਜਧਾਨੀ ਨਹੀਂ। ਪੰਜਾਬ ਦਾ ਚੰਡੀਗੜ੍ਹ ’ਤੇ ਇਤਿਹਾਸਕ ਹੱਕ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵਿੱਚ ਵੱਖ-ਵੱਖ ਇਕਰਾਰਨਾਮਿਆਂ ਵਿੱਚ ਚੰਡੀਗੜ੍ਹ, ਪੰਜਾਬ ਨੂੰ ਦਿੱਤਾ ਗਿਆ ਪਰ ਬਦਕਿਸਮਤੀ ਨਾਲ ਇਸ ਨੂੰ ਅਮਲੀ ਰੂਪ ਨਹੀਂ ਮਿਲਿਆ।   ਉਨ੍ਹਾਂ ਕਿਹਾ ਕਿ ਹਰਿਆਣਾ ਇੱਕ ਨਵਾਂ ਸੂਬਾ ਹੋਣ ਕਰਕੇ ਆਪਣੀ ਰਾਜਧਾਨੀ ਸਥਾਪਤ ਕਰਨ ਵਿੱਚ ਉਸ ਦੀ ਸਹਾਇਤਾ ਕੀਤੀ ਜਾਣੀ ਚਾਹੀਦੀ ਹੈ ਤੇ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਵਜੋਂ ਪੰਜਾਬ ਨੂੰ ਦੇ ਦੇਣਾ ਚਾਹੀਦਾ ਹੈ। ਕੈਪਟਨ ਤੇ ਬਦਨੌਰ ਨੇ ਟ੍ਰਾਈਸਿਟੀ ਨੂੰ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਵਜੋਂ ਨੈਸ਼ਨਲ ਕੈਪੀਟਲ ਰਿਜ਼ਨ (ਐਨਸੀਆਰ) ਵਾਂਗ ਗਰੇਟਰ ਚੰਡੀਗੜ੍ਹ ਮੈਟਰੋਪੋਲੀਟਨ ਰਿਜ਼ਨ ਬਣਾਉਣ ਦੇ ਸੁਝਾਅ ਨੂੰ ਵੀ ਰੱਦ ਕਰ ਦਿੱਤਾ। ਦਰਅਸਲ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਚੰਡੀਗੜ੍ਹ ਤੇ ਨਾਲ ਲੱਗਦੇ ਸ਼ਹਿਰਾਂ ਪੰਚਕੂਲਾ ਤੇ ਮੁਹਾਲੀ ਲਈ ਟ੍ਰਾਈਸਿਟੀ ਯੋਜਨਬੰਦੀ ਬੋਰਡ ਸਥਾਪਤ ਕਰਨ ਦਾ ਸੁਝਾਅ ਦਿੱਤਾ ਗਿਆ ਸੀ। ਇਸ ਨੂੰ ਮੁੱਢੋਂ ਰੱਦ ਕਰਦਿਆਂ ਕੈਪਟਨ ਨੇ ਆਖਿਆ ਕਿ ਚੰਡੀਗੜ੍ਹ ਯਕੀਨੀ ਤੌਰ ਉੱਤੇ ਪੰਜਾਬ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਖੱਟਰ ਦੇ ਪ੍ਰਸਤਾਵ ਨਾਲ ਸਹਿਮਤ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇਸ ਮਾਮਲੇ ’ਤੇ ਪੰਜਾਬ ਦੇ ਰਾਜਪਾਲ ਵੀਪੀਐਸ ਬਦਨੌਰ ਨੇ ਵੀ ਇਹ ਕਹਿੰਦਿਆਂ ਹਮਾਇਤ ਕੀਤੀ ਕਿ ਤਿੰਨਾਂ ਸ਼ਹਿਰਾਂ ਦੇ ਵਿਕਾਸ ਨਾਲ ਸਬੰਧਤ ਮਾਮਲਿਆਂ ਉੱਤੇ ਪਹਿਲਾਂ ਹੀ ਤਾਲਮੇਲ ਹੁੰਦਾ ਰਹਿੰਦਾ ਹੈ। ਕੈਪਟਨ ਨੇ ਕਿਹਾ ਕਿ ਹੋਰ ਮੁੱਦੇ ਚੁੱਕਣ ਤੋਂ ਪਹਿਲਾਂ ਪੰਜਾਬ ਤੇ ਹਰਿਆਣਾ ਦਰਮਿਆਨ ਖੇਤਰੀ ਤੇ ਪਾਣੀਆਂ ਦੇ ਮੁੱਦੇ ਹੱਲ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਹਰਿਆਣਾ ਕੋਲ ਦੋਵਾਂ ਸੂਬਿਆਂ ਦੀ ਸਿਰਫ 40 ਫੀਸਦੀ ਜ਼ਮੀਨ ਹੋਣ ਦੇ ਬਾਵਜੂਦ ਵੱਧ ਪਾਣੀ ਹੈ। ਉਨ੍ਹਾਂ ਕਿਹਾ ਕਿ ਅਕਾਲੀਆਂ ਨੇ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਪੰਜਾਬ ਦੀ ਵੰਡ ਕਰ ਦਿੱਤੀ। ਇਸ ਵੰਡ ਨੇ ਪੰਜਾਬ ਦਾ ਬੇਹਿਸਾਬਾ ਨੁਕਸਾਨ ਕੀਤਾ ਹੈ।

ਟਾਪ ਹੈਡਲਾਈਨ

Punjab 'ਚ 3 ਅਗਸਤ ਤੋਂ ਰੋਡਵੇਜ਼ ਕਰਮਚਾਰੀਆਂ ਦੀ ਹੜਤਾਲ, 1100 ਤੋਂ ਵੱਧ ਬੱਸ ਰੂਟ ਹੋਣਗੇ ਪ੍ਰਭਾਵਿਤ, ਕੱਲ੍ਹ ਮੁਲਾਜ਼ਮ ਕਰਨਗੇ ਗੇਟ ਰੈਲੀ
Punjab 'ਚ 3 ਅਗਸਤ ਤੋਂ ਰੋਡਵੇਜ਼ ਕਰਮਚਾਰੀਆਂ ਦੀ ਹੜਤਾਲ, 1100 ਤੋਂ ਵੱਧ ਬੱਸ ਰੂਟ ਹੋਣਗੇ ਪ੍ਰਭਾਵਿਤ, ਕੱਲ੍ਹ ਮੁਲਾਜ਼ਮ ਕਰਨਗੇ ਗੇਟ ਰੈਲੀ
Three Holidays in Punjab : ਪੰਜਾਬ 'ਚ ਲਗਾਤਾਰ 3 ਦਿਨ ਦੀਆਂ ਛੁੱਟੀਆਂ ! ਸਕੂਲ, ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ
Three Holidays in Punjab : ਪੰਜਾਬ 'ਚ ਲਗਾਤਾਰ 3 ਦਿਨ ਦੀਆਂ ਛੁੱਟੀਆਂ ! ਸਕੂਲ, ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ
Punjab ਦੇ ਸਿੱਖਿਆ ਮੰਤਰੀ ਨੇ ਅਸਤੀਫ਼ੇ ਦੀ ਮੰਗ 'ਤੇ ਦਿੱਤਾ ਜਵਾਬ , ਹਰਜੋਤ ਬੈਂਸ ਬੋਲੇ- ਫਾਰਮੇਸੀ 'ਚ ਪੇਪਰ ਲੀਕ ਨਹੀਂ, ਨਕਲ ਦਾ ਮਾਮਲਾ ਸੀ
Punjab ਦੇ ਸਿੱਖਿਆ ਮੰਤਰੀ ਨੇ ਅਸਤੀਫ਼ੇ ਦੀ ਮੰਗ 'ਤੇ ਦਿੱਤਾ ਜਵਾਬ , ਹਰਜੋਤ ਬੈਂਸ ਬੋਲੇ- ਫਾਰਮੇਸੀ 'ਚ ਪੇਪਰ ਲੀਕ ਨਹੀਂ, ਨਕਲ ਦਾ ਮਾਮਲਾ ਸੀ
Punjab Congress: ਪੰਜਾਬ ਕਾਂਗਰਸ 'ਚ ਅੰਦਰੂਨੀ ਕਲੇਸ਼ ਜਾਰੀ, ਮੀਟਿੰਗ ਤੋਂ ਬਾਅਦ ਵੀ ਚੰਨੀ-ਵੜਿੰਗ ਨੇ ਇੱਕ-ਦੂਜੇ ਤੋਂ ਮੂੰਹ ਮੋੜਿਆ; ਇੱਕੋ ਸਮਾਗਮ 'ਚ ਵੱਖਰੇ ਤੌਰ 'ਤੇ ਆਪਣੇ ਧੜੇ ਨਾਲ ਸ਼ਾਮਲ ਹੋਏ...
ਪੰਜਾਬ ਕਾਂਗਰਸ 'ਚ ਅੰਦਰੂਨੀ ਕਲੇਸ਼ ਜਾਰੀ, ਮੀਟਿੰਗ ਤੋਂ ਬਾਅਦ ਵੀ ਚੰਨੀ-ਵੜਿੰਗ ਨੇ ਇੱਕ-ਦੂਜੇ ਤੋਂ ਮੂੰਹ ਮੋੜਿਆ; ਇੱਕੋ ਸਮਾਗਮ 'ਚ ਵੱਖਰੇ ਤੌਰ 'ਤੇ ਆਪਣੇ ਧੜੇ ਨਾਲ ਸ਼ਾਮਲ ਹੋਏ...

ਵੀਡੀਓਜ਼

ਪੇਪਰ ਲੀਕ 'ਤੇ ਕਾਂਗਰਸ ਦਾ ਹੱਲਾ ਬੋਲ! ਰਾਜਪੁਰਾ 'ਚ ਸੜਕਾਂ 'ਤੇ ਉਤਰੇ ਕਾਂਗਰਸੀ
ਪੰਜਾਬ 'ਚ 3 ਦਿਨ ਭਾਰੀ ਮੀਂਹ ਦਾ ਅਲਰਟ! ਮੌਸਮ ਵਿਭਾਗ ਦੀ ਵੱਡੀ ਚੇਤਾਵਨੀ
PM ਮੋਦੀ ਨੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਦਿੱਤਾ ਇਹ ਜਵਾਬ!
2 ਮਹੀਨੇ ਪਹਿਲਾਂ ਬਣੀ ਡਿਸਪੈਂਸਰੀ ਦੀ ਛੱਤ ਤੋੜਨੀ ਪਈ! ਵੱਡੀ ਲਾਪਰਵਾਹੀ ਬੇਨਕਾਬ
10 ਹਜ਼ਾਰ 'ਚ ਨਹੀਂ ਚੱਲਦਾ ਘਰ! ਕਰਮਚਾਰੀਆਂ ਨੇ CM ਮਾਨ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Sangrur :ਬੇਰੁਜ਼ਗਾਰ ਸਾਂਝਾ ਮੋਰਚਾ ਵੱਲੋਂ CM ਮਾਨ ਦੀ ਕੋਠੀ ਦਾ ਘਿਰਾਓ , ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਧੱਕਾਮੁੱਕੀ
Sangrur :ਬੇਰੁਜ਼ਗਾਰ ਸਾਂਝਾ ਮੋਰਚਾ ਵੱਲੋਂ CM ਮਾਨ ਦੀ ਕੋਠੀ ਦਾ ਘਿਰਾਓ , ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਧੱਕਾਮੁੱਕੀ
Suhagrat before the Marriage : ਇੱਥੇ ਪਹਿਲਾਂ ਸੁਹਾਗਰਾਤ, ਫਿਰ ਹੁੰਦਾ ਹੈ ਵਿਆਹ , ਕਈ ਸਾਲਾਂ ਤੋਂ ਚੱਲ ਰਹੀ ਹੈ ਇਹ ਪਰੰਪਰਾ
Suhagrat before the Marriage : ਇੱਥੇ ਪਹਿਲਾਂ ਸੁਹਾਗਰਾਤ, ਫਿਰ ਹੁੰਦਾ ਹੈ ਵਿਆਹ , ਕਈ ਸਾਲਾਂ ਤੋਂ ਚੱਲ ਰਹੀ ਹੈ ਇਹ ਪਰੰਪਰਾ
Facebook 'ਚ ਆਉਣ ਵਾਲਾ ਹੈ ਸਭ ਤੋਂ ਵੱਡਾ ਬਦਲਾਅ ! ਮਿਲੇਗਾ TikTok ਵਰਗਾ ਫੀਚਰ
Facebook 'ਚ ਆਉਣ ਵਾਲਾ ਹੈ ਸਭ ਤੋਂ ਵੱਡਾ ਬਦਲਾਅ ! ਮਿਲੇਗਾ TikTok ਵਰਗਾ ਫੀਚਰ
Pralhad Joshi ਬਣੇ ਨਵੇਂ ਕੇਂਦਰੀ ਸਿੱਖਿਆ ਮੰਤਰੀ , ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਤੋਂ ਬਾਅਦ ਸੰਭਾਲਿਆ ਅਹੁਦਾ
Pralhad Joshi ਬਣੇ ਨਵੇਂ ਕੇਂਦਰੀ ਸਿੱਖਿਆ ਮੰਤਰੀ , ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਤੋਂ ਬਾਅਦ ਸੰਭਾਲਿਆ ਅਹੁਦਾ
 Second Hand Car : ਸੈਕੰਡ ਹੈਂਡ ਕਾਰ ਖਰੀਦਣ ਤੋਂ ਪਹਿਲਾਂ ਇਹ ਗੱਲਾਂ ਜ਼ਰੂਰ ਚੈਕ ਕਰੋ
 Second Hand Car : ਸੈਕੰਡ ਹੈਂਡ ਕਾਰ ਖਰੀਦਣ ਤੋਂ ਪਹਿਲਾਂ ਇਹ ਗੱਲਾਂ ਜ਼ਰੂਰ ਚੈਕ ਕਰੋ
Canada News: ਕੈਨੇਡਾ 'ਚ ਵੱਡੀ ਵਾਰਦਾਤ, ਪੰਜਾਬੀ ਕੁੜੀ ਦਾ ਗੋਲੀ ਮਾਰ ਕੇ ਕਤਲ, ਟੋਰਾਂਟੋ 'ਚ ਫੈਲੀ ਦਹਿਸ਼ਤ...
Canada News: ਕੈਨੇਡਾ 'ਚ ਵੱਡੀ ਵਾਰਦਾਤ, ਪੰਜਾਬੀ ਕੁੜੀ ਦਾ ਗੋਲੀ ਮਾਰ ਕੇ ਕਤਲ, ਟੋਰਾਂਟੋ 'ਚ ਫੈਲੀ ਦਹਿਸ਼ਤ...
Punjab News: ਪੰਜਾਬ ਤੋਂ ਵੱਡੀ ਖਬਰ, ਟਿਊਟਰ ਨੇ 20 ਸਾਲਾਂ ਵਿਦਿਆਰਥੀ ਨਾਲ ਬਣਾਏ ਸੰਬੰਧ, ਪਤੀ ਦੇ ਸਮਝਾਉਣ 'ਤੇ ਬੋਲੀ- 'ਤਲਾਕ ਦੇ ਦੇਵਾਂਗੀ'; ਫਿਰ ਪਰੇਸ਼ਾਨ ਪਤੀ ਨੇ ਲਗਾਇਆ...
ਪੰਜਾਬ ਤੋਂ ਵੱਡੀ ਖਬਰ, ਟਿਊਟਰ ਨੇ 20 ਸਾਲਾਂ ਵਿਦਿਆਰਥੀ ਨਾਲ ਬਣਾਏ ਸੰਬੰਧ, ਪਤੀ ਦੇ ਸਮਝਾਉਣ 'ਤੇ ਬੋਲੀ- 'ਤਲਾਕ ਦੇ ਦੇਵਾਂਗੀ'; ਫਿਰ ਪਰੇਸ਼ਾਨ ਪਤੀ ਨੇ ਲਗਾਇਆ...
Education Minister Resignation: ਸਿਆਸੀ ਜਗਤ 'ਚ ਮੱਚਿਆ ਘਮਸਾਣ, ਇੱਕ ਹੋਰ ਸਿੱਖਿਆ ਮੰਤਰੀ ਨੇ ਦਿੱਤਾ ਅਸਤੀਫ਼ਾ...! ਜਾਣੋ ਵਜ੍ਹਾ...
ਸਿਆਸੀ ਜਗਤ 'ਚ ਮੱਚਿਆ ਘਮਸਾਣ, ਇੱਕ ਹੋਰ ਸਿੱਖਿਆ ਮੰਤਰੀ ਨੇ ਦਿੱਤਾ ਅਸਤੀਫ਼ਾ...! ਜਾਣੋ ਵਜ੍ਹਾ...
Embed widget