ਚੰਡੀਗੜ੍ਹ: ਦੇਸ਼ ਦੇ ਸਭ ਤੋਂ ਵੱਡੇ ਰਾਵਣ ਦਾ ਦਹਿਨ ਇਸ ਸਾਲ ਟ੍ਰਾਈਸਿਟੀ ਚੰਡੀਗੜ੍ਹ ‘ਚ ਕੀਤਾ ਜਾਵੇਗਾ, ਜਿੱਥੇ 221 ਫੁੱਟ ਉੱਚਾ ਰਾਵਣ ਦਾ ਬੁੱਤ ਧਨਾਸ ਕਾਲੋਨੀ ਦੇ ਪਰੇਡ ਗ੍ਰਾਊਂਡ ‘ਚ ਤਿਆਰ ਕੀਤਾ ਗਿਆ ਹੈ। ਇੰਨੇ ਵੱਡੇ ਰਾਵਣ ਨੂੰ ਤਿਆਰ ਕਰਨ ‘ਚ ਵਾਲੇ ਕਾਰੀਗਰਾਂ ਨੂੰ ਇਸ ਨੂੰ ਬਣਾਉਨ ‘ਚ ਕਾਫੀ ਮਿਹਨਤ ਕਰਨੀ ਪਈ। ਇਸ ਦੌਰਾਨ 300 ਲੋਕਾਂ ਤੇ ਕਰੇਨ ਦੀ ਮਦਦ ਨਾਲ ਇਹ ਪੁਤਲਾ ਖੜ੍ਹਾ ਕੀਤਾ ਗਿਆ ਹੈ।
ਪੁਤਲੇ ‘ਚ 55 ਫੁੱਟ ਦੀ ਤਲਵਾਰ, 70 ਫੁੱਟ ਦਾ ਤਾਜ ਤੇ 40 ਫੁੱਟ ਦੀ ਜੁੱਤੀ ਸ਼ਾਮਲ ਹਨ। ਇਸ ਨੂੰ ਤਿਆਰ ਕਰਨ ‘ਚ 3000 ਮੀਟਰ ਕੱਪੜਾ ਲਗਾਇਆ ਗਿਆ ਹੈ ਜਿਸ ਨਾਲ ਪੁਤਲੇ ਦਾ ਭਾਰ 70 ਕਵੰਟਲ ਹੋ ਗਿਆ ਹੈ। ਪ੍ਰਦੂਸ਼ਣ ਦੇ ਮੱਦੇਨਜ਼ਰ ਇਸ ‘ਚ ਈਕੋ-ਫ੍ਰੈਂਡਲੀ ਪਟਾਕਿਆਂ ਦਾ ਇਸਤੇਮਾਲ ਕੀਤਾ ਗਿਆ ਹੈ।
ਹਰ ਸਾਲ ਸ਼ਹਿਰ ਬਦਲਣ ਦੇ ਨਾਲ ਰਾਵਣ ਦੇ ਪੁਤਲੇ ਦੀ ਉੱਚਾਈ ਵਧਦੀ ਜਾ ਰਹੀ ਹੈ। ਇਸ ਬੁੱਤ ਨੂੰ ਤਜਿੰਦਰ ਸਿੰਘ ਤੇ ਉਸ ਦੀ ਟੀਮ ਨੇ ਤਿਆਰ ਕੀਤਾ ਹੈ। ਇਸ ਰਾਵਣ ‘ਤੇ ਕੁੱਲ 30 ਲੱਖ ਰੁਪਏ ਦਾ ਖ਼ਰਚਾ ਆਇਆ ਹੈ। ਇਸ ਤੋਂ ਪਹਿਲਾਂ ਅੰਬਾਲਾ ਦੇ ਬਰਾੜਾ ਤੇ ਪਿਛਲੇ ਸਾਲ ਪੰਚਕੂਲਾ ‘ਚ ਸਭ ਤੋਂ ਉੱਚਾ ਰਾਵਣ ਸਾੜਿਆ ਜਾ ਚੁੱਕਿਆ ਹੈ, ਜਿਸ ਦੀ ਉਚਾਈ 210 ਫੁੱਟ ਸੀ।
ਦੁਸ਼ਹਿਰੇ 'ਤੇ ਚੰਡੀਗੜ੍ਹ 'ਚ ਫੂਕਿਆ ਜਾਏਗਾ ਦੇਸ਼ ਦਾ ਸਭ ਤੋਂ ਵੱਡਾ ਰਾਵਣ, ਜਾਣੋ ਲੰਬਾਈ ਤੇ ਹੋਰ ਖ਼ਾਸ ਗੱਲਾਂ
ਏਬੀਪੀ ਸਾਂਝਾ
Updated at:
05 Oct 2019 04:22 PM (IST)
ਦੇਸ਼ ਦੇ ਸਭ ਤੋਂ ਵੱਡੇ ਰਾਵਣ ਦਾ ਦਹਿਨ ਇਸ ਸਾਲ ਟ੍ਰਾਈਸਿਟੀ ਚੰਡੀਗੜ੍ਹ ‘ਚ ਕੀਤਾ ਜਾਵੇਗਾ, ਜਿੱਥੇ 221 ਫੁੱਟ ਉੱਚਾ ਰਾਵਣ ਦਾ ਬੁੱਤ ਧਨਾਸ ਕਾਲੋਨੀ ਦੇ ਪਰੇਡ ਗ੍ਰਾਊਂਡ ‘ਚ ਤਿਆਰ ਕੀਤਾ ਗਿਆ ਹੈ। ਇੰਨੇ ਵੱਡੇ ਰਾਵਣ ਨੂੰ ਤਿਆਰ ਕਰਨ ‘ਚ ਵਾਲੇ ਕਾਰੀਗਰਾਂ ਨੂੰ ਇਸ ਨੂੰ ਬਣਾਉਨ ‘ਚ ਕਾਫੀ ਮਿਹਨਤ ਕਰਨੀ ਪਈ।
- - - - - - - - - Advertisement - - - - - - - - -