Punjab news: ਮੁੱਖ ਮੰਤਰੀ ਦੇ ਫਤਿਹਗੜ੍ਹ ਸਾਹਿਬ ਦੇ ਅਚਨਚੇਤ ਦੌਰੇ ਦਾ ਹੋਇਆ ਇੱਕ ਹੋਰ ਅਸਰ, ਖੇਡ ਟੂਰਨਾਮੈਂਟ ਕਰਵਾਉਣ ਦੀ ਮਿਲੀ ਪ੍ਰਵਾਨਗੀ
Sri fatehgarh sahib news: ਬਲਬੀਰ ਸਿੰਘ ਨੂੰ ਬਸੀ ਪਠਾਣਾ ਦੇ ਡੀ.ਐਸ.ਪੀ. ਮੋਹਿਤ ਸਿੰਗਲਾ ਨੇ ਆਪਣੇ ਦਫ਼ਤਰ ਬੁਲਾ ਕੇ ਖੇਡ ਟੂਰਨਾਂਮੈਂਟ ਕਰਵਾਉਣ ਦੀ ਪ੍ਰਵਾਨਗੀ ਸੌਂਪ ਦਿੱਤੀ ਹੈ।
Sri fatehgarh sahib news: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੋ ਪੰਜਾਬ ਦੇ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਦੇ ਗੇੜੇ ਨਾ ਮਾਰਨ ਅਤੇ ਲੋਕਾਂ ਦੇ ਕੰਮ ਉਨ੍ਹਾਂ ਦੇ ਘਰਾਂ ਤੱਕ ਜਾ ਕੇ ਕਰਨ ਦੇ ਹਾਮੀ ਰਹੇ ਹਨ।
ਉਨ੍ਹਾਂ ਦੀ ਪੰਜਾਬ ਪੱਖੀ ਸੋਚ ਕਾਰਨ ਸੂਬੇ ਅੰਦਰ ਆ ਰਹੇ ਸਾਰਥਕ ਬਦਲਾਅ ਨੇ ਬਸੀ ਪਠਾਣਾ ਦੇ ਬਲਬੀਰ ਸਿੰਘ ਨੂੰ ਲੰਮੇ ਸਮੇਂ ਤੋਂ ਕੁਸ਼ਤੀ ਦੰਗਲ ਕਰਵਾਉਣ ਦੀ ਲਟਕ ਰਹੀ ਪ੍ਰਵਾਨਗੀ ਚਾਰ ਘੰਟੇ ਅੰਦਰ ਹੀ ਦਵਾ ਦਿੱਤੀ।
ਬਲਬੀਰ ਸਿੰਘ ਨੂੰ ਬਸੀ ਪਠਾਣਾ ਦੇ ਡੀ.ਐਸ.ਪੀ. ਮੋਹਿਤ ਸਿੰਗਲਾ ਨੇ ਆਪਣੇ ਦਫ਼ਤਰ ਬੁਲਾ ਕੇ ਖੇਡ ਟੂਰਨਾਂਮੈਂਟ ਕਰਵਾਉਣ ਦੀ ਪ੍ਰਵਾਨਗੀ ਸੌਂਪ ਦਿੱਤੀ ਹੈ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਬਸੀ ਪਠਾਣਾ ਦੇ ਬਲਬੀਰ ਸਿੰਘ ਨੇ ਦੱਸਿਆ ਕਿ ਉਹ ਮਹਾਂਵੀਰ ਬਜਰੰਗੀ ਕਲੱਬ ਵੱਲੋਂ ਕੁਸ਼ਤੀ ਦੰਗਲ ਕਰਵਾਉਂਦੇ ਹਨ ਅਤੇ ਉਨ੍ਹਾਂ ਨੇ ਤੀਸਰਾ ਕੁਸ਼ਤੀ ਦੰਗਲ ਕਰਵਾਉਣ ਲਈ ਬਸੀ ਪਠਾਣਾ ਵਿਖੇ ਪ੍ਰਵਾਨਗੀ ਲੈਣ ਲਈ ਅਪਲਾਈ ਕੀਤਾ ਸੀ।
ਉਨ੍ਹਾਂ ਨੇ ਦੱਸਿਆ ਕਿ ਬਸੀ ਪਠਾਣਾ ਦੇ ਸਾਂਝ ਕੇਂਦਰ ਵੱਲੋਂ ਉਸ ਨੂੰ ਇਹ ਪ੍ਰਵਾਨਗੀ ਦੇਣ ਵਿੱਚ ਆਨਾ ਕਾਨੀ ਕੀਤੀ ਜਾ ਰਹੀ ਸੀ ਜਿਸ ਕਾਰਨ ਉਹ ਕਾਫੀ ਮਾਯੂਸ ਹੋ ਗਿਆ ਸੀ। ਉਸ ਨੇ ਦੱਸਿਆ ਕਿ ਬੀਤੀ 7 ਦਸੰਬਰ ਨੂੰ ਉਹ ਪ੍ਰਵਾਨਗੀ ਲੈਣ ਲਈ ਮੁੜ ਬਸੀ ਪਠਾਣਾ ਤਹਿਸੀਲ ਵਿੱਚ ਗਿਆ ਸੀ ਜਿਥੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਲੋਕਾਂ ਦੀਆਂ ਮੁਸ਼ਕਲਾਂ ਸੁਣ ਰਹੇ ਸਨ।
ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਦੇ ਅਚਾਨਕ ਤਹਿਸੀਲ ਬਸੀ ਪਠਾਣਾ ਵਿਖੇ ਆਉਣ ਤੇ ਪਹਿਲਾਂ ਤਾਂ ਉਹ ਹੈਰਾਨ ਹੋ ਗਏ ਸਨ ਕਿਉਕਿ ਉਸ ਨੇ ਅਜਿਹਾ ਆਪਣੇ ਜੀਵਨ ਦੌਰਾਨ ਇੱਕ ਦੋ ਵਾਰ ਹੀ ਵੇਖਿਆ ਸੀ।
ਇਹ ਵੀ ਪੜ੍ਹੋ: PM Modi On Congress: 'ਜੇਕਰ ਕਾਂਗਰਸ ਹੈ ਤਾਂ ਕਿਸ ਨੂੰ ਚਾਹੀਦਾ ਹੈ Money Heist ਫਿਕਸ਼ਨ', PM ਮੋਦੀ ਨੇ ਮੁੜ ਸਾਧਿਆ ਨਿਸ਼ਾਨਾ
ਉਨ੍ਹਾਂ ਦੱਸਿਆ ਕਿ ਉਸ ਨੇ ਕੁਸ਼ਤੀ ਦੰਗਲ ਕਰਵਾਉਣ ਦੀ ਪ੍ਰਵਾਨਗੀ ਨਾ ਮਿਲਣ ਕਾਰਨ ਮੁੱਖ ਮੰਤਰੀ ਕੋਲ ਫਰਿਆਦ ਕੀਤੀ ਸੀ ਜਿਸ ਤੇ ਮੁੱਖ ਮੰਤਰੀ ਨੇ ਮੌਕੇ ਤੇ ਮੌਜੂਦ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਅਤੇ ਜ਼ਿਲ੍ਹਾ ਪੁਲਿਸ ਮੁਖੀ ਡਾ: ਰਵਜੋਤ ਗਰੇਵਾਲ ਨੂੰ ਆਦੇਸ਼ ਦਿੱਤੇ ਸਨ ਕਿ ਪ੍ਰਵਾਨਗੀ ਦੇਣ ਬਾਰੇ ਤੁਰੰਤ ਕਾਰਵਾਈ ਕੀਤੀ ਜਾਵੇ।
ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਦੇ ਦਖਲ ਤੋਂ ਬਾਅਦ ਉਸ ਨੂੰ ਚਾਰ ਘੰਟੇ ਵਿੱਚ ਹੀ ਪ੍ਰਵਾਨਗੀ ਮਿਲ ਗਈ ਜਿਸ ਤੋਂ ਉਹ ਬਹੁਤ ਖੁਸ਼ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜਿਸ ਤਰ੍ਹਾਂ ਸ. ਭਗਵੰਤ ਸਿੰਘ ਮਾਨ ਲੋਕਾਂ ਵਿੱਚ ਆ ਕੇ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕਰ ਰਹੇ ਹਨ ਉਹ ਆਪਣੇ ਆਪ ਵਿੱਚ ਵਿਲੱਖਣ ਹੈ ਕਿਉਂਕਿ ਪਹਿਲੇ ਮੁੱਖ ਮੰਤਰੀ ਤਾਂ ਚੰਡੀਗੜ੍ਹ ਬੈਠ ਕੇ ਹੀ ਲੋਕਾਂ ਦੇ ਮਸਲੇ ਹੱਲ ਕਰਨ ਦੀਆਂ ਗੱਲਾਂ ਕਰਦੇ ਰਹੇ ਹਨ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿਸ ਤਰ੍ਹਾਂ ਉਸ ਦੀ ਮੁਸ਼ਕਲ ਦਾ ਹੱਲ ਕੀਤਾ ਹੈ ਉਸ ਲਈ ਉਹ ਮੁੱਖ ਮੰਤਰੀ ਦੇ ਦਿਲੋਂ ਧੰਨਵਾਦੀ ਹਨ। ਇਸ ਮੌਕੇ ਡੀ.ਐਸ.ਪੀ. ਬਸੀ ਪਠਾਣਾ ਮੋਹਿਤ ਸਿੰਗਲਾ ਨੇ ਕਿਹਾ ਕਿ ਬਲਬੀਰ ਸਿੰਘ ਨੇ ਖੇਡ ਟੂਰਨਾਂਮੈਂਟ ਕਰਵਾਉਣ ਲਈ ਪ੍ਰਵਾਨਗੀ ਲੈਣ ਵਾਸਤੇ ਅਪਲਾਈ ਕੀਤਾ ਸੀ ਜੋ ਕਿ ਕੁਝ ਕਾਰਨਾਂ ਕਾਰਨ ਨਹੀਂ ਮਿਲ ਰਹੀ ਸੀ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਬਸੀ ਪਠਾਣਾ ਤਹਿਸੀਲ ਵਿਖੇ ਕੀਤੇ ਦੌਰੇ ਦੌਰਾਨ ਬਲਬੀਰ ਸਿੰਘ ਨੂੰ ਕੁਸ਼ਤੀ ਦੰਗਲ ਕਰਵਾਉਣ ਦੀ ਪ੍ਰਵਾਨਗੀ ਦੇਣ ਲਈ ਆਦੇਸ਼ ਦਿੱਤੇ ਸਨ। ਮੁੱਖ ਮੰਤਰੀ ਪੰਜਾਬ ਦੇ ਆਦੇਸ਼ਾਂ ਅਨੁਸਾਰ ਬਲਬੀਰ ਸਿੰਘ ਨੂੰ ਇਹ ਪ੍ਰਵਾਨਗੀ ਸੌਂਪ ਦਿੱਤੀ ਹੈ।