ਰੌਬਟ ਦੀ ਰਿਪੋਰਟ
ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਅਫਰਸ਼ਾਹੀ 'ਚ ਵੱਡਾ ਫੇਰ ਬਦਲ ਕੀਤਾ ਗਿਆ ਹੈ ਪਰ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਲਏ ਗਏ ਇਸ ਫੈਸਲੇ 'ਤੇ ਚਰਚਾ ਵੀ ਸ਼ੁਰੂ ਹੋ ਚੁੱਕੀ ਹੈ। ਮੁੱਖ ਮੰਤਰੀ ਵੱਲੋਂ ਲਏ ਗਏ ਇਸ ਫੈਸਲੇ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਉਨ੍ਹਾਂ ਇੱਕੋ ਹੀ ਘਰ ਨੂੰ ਪਾਵਰ ਸੈਂਟਰ ਬਣਾ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਸਰਕਾਰ ਨੇ ਹੁਣ ਪੰਜਾਬ ਦੇ ਦੋਵਾਂ ਵੱਡੇ ਅਹੁਦਿਆਂ 'ਤੇ ਪਤੀ ਤੇ ਪਤਨੀ ਦੀ ਨਿਯੁਕਤੀ ਕਰ ਦਿੱਤੀ ਹੈ।
ਪੰਜਾਬ 'ਚ ਕੋਰੋਨਾ ਬੇਲਗਾਮ: ਮੁੜ ਲੌਕਡਾਊਨ ਦੀ ਤਿਆਰੀ, ਹੁਣ ਇੱਥੇ-ਇੱਥੇ ਹੋਏਗੀ ਸਖਤੀ
ਦਰਅਸਲ, ਪੰਜਾਬ ਸਰਕਾਰ ਨੇ ਵੱਡੀ ਤਬਦੀਲੀ ਕਰਦੇ ਹੋਏ ਮੁੱਖ ਸੱਕਤਰ ਕਰਨ ਅਵਤਾਰ ਸਿੰਘ ਦੀ ਥਾਂ ਵਿੰਨੀ ਮਹਾਜਨ ਨੂੰ ਮੁੱਖ ਸਕੱਤਰ ਲਾ ਦਿੱਤਾ ਹੈ।IAS ਅਧਿਕਾਰੀ ਵਿੰਨੀ ਮਹਾਜਨ ਪੰਜਾਬ ਦੀ ਡੀਜੀਪੀ ਦਿਨਕਰ ਗੁਪਤਾ ਦੀ ਪਤਨੀ ਹੈ।ਪੰਜਾਬ ਵਿੱਚ ਸ਼ਾਇਦ ਇਹ ਪਹਿਲਾ ਮੌਕਾ ਹੈ ਜਦੋਂ ਪਤੀ ਡੀਜੀਪੀ ਅਤੇ ਪਤਨੀ ਚੀਫ ਸੈਕਟਰੀ ਵਜੋਂ ਨਿਯੁਕਤ ਹੋਣ।
ਚੀਨ ਨੇ ਮੁੜ ਲਿਆ ਭਾਰਤ ਨਾਲ ਪੁੱਠਾ ਪੰਗਾ, ਭਾਰਤੀ ਫੌਜ ਨੇ ਵੀ ਕਮਰ ਕੱਸੀ
ਕਰਨ ਅਵਤਾਰ ਸਿੰਘ ਨੂੰ ਗਵਰਨੈਂਸ ਰਿਫਾਰਮਜ਼ ਦੇ ਵਿਸ਼ੇਸ਼ ਮੁੱਖ ਸਕੱਤਰ ਨਿਯੁਕਤ ਕਰ ਦਿੱਤਾ ਗਿਆ ਹੈ। ਉਹ 31 ਅਗਸਤ ਨੂੰ ਰਿਟਾਇਰ ਹੋ ਰਹੇ ਹਨ।
ਤੁਹਾਨੂੰ ਦਸ ਦੇਈਏ ਕਿ ਦੋ ਸੀਨੀਅਰ ਆਈਪੀਐਸ ਅਧਿਕਾਰੀਆਂ ਨੇ ਗੁਪਤਾ ਦੀ ਨਿਯੁਕਤੀ ਨੂੰ CAT ਵਿੱਚ ਚੁਣੌਤੀ ਦਿੱਤੀ ਸੀ। ਕੈਟ ਨੇ ਦਿਨਕਰ ਗੁਪਤਾ ਦੀ ਡੀਜੀਪੀ ਦੇ ਅਹੁਦੇ ਲਈ ਨਿਯੁਕਤੀ ਵੀ ਰੱਦ ਕਰ ਦਿੱਤੀ ਸੀ, ਹੁਣ ਇਹ ਮਾਮਲਾ ਹਾਈ ਕੋਰਟ ਵਿੱਚ ਹੈ। ਹਾਈ ਕੋਰਟ ਨੇ ਕੈਟ ਦੇ ਫੈਸਲੇ ਤੇ ਕਈ ਮਹੀਨਿਆਂ ਤੋਂ ਰੋਕ ਲਾਈ ਹੋਈ ਹੈ।
ਇਹ ਵੀ ਪੜ੍ਹੋ: ਮਾੜੀ ਪੈਦਾਵਾਰ ਤੋਂ ਦੁਖੀ ਹੋ ਕਿਸਾਨਾਂ ਨੇ ਲੱਭਿਆ ਅਨੌਖਾ ਰਾਹ, ਇਸ ਫਸਲ ਤੋਂ ਕਮਾ ਰਿਹਾ 7 ਲੱਖ ਰੁਪਏ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਕੈਪਟਨ ਨੇ ਇੱਕੋ ਪਰਿਵਾਰ ਨੂੰ ਬਣਾਇਆ ਪਾਵਰ ਸੈਂਟਰ, ਪਤੀ ਅਧੀਨ ਪੁਲਿਸ, ਪਤਨੀ ਨੇ ਸੰਭਾਲਿਆ ਪੂਰਾ ਸਿਵਲ ਪ੍ਰਸ਼ਾਸਨ
ਰੌਬਟ
Updated at:
26 Jun 2020 02:23 PM (IST)
ਮੁੱਖ ਮੰਤਰੀ ਵਲੋਂ ਇੱਕੋ ਹੀ ਘਰ ਨੂੰ ਪਾਵਰ ਸੈਂਟਰ ਬਣ ਦਿੱਤਾ ਹੈ।ਤੁਹਾਨੂੰ ਦਸ ਦੇਈਏ ਕਿ ਪੰਜਾਬ ਸਰਕਾਰ ਨੇ ਹੁਣ ਪੰਜਾਬ ਦੇ ਦੋਵਾਂ ਵੱਡੇ ਅਹੁਦਿਆਂ ਤੇ ਪਤੀ ਪਤਨੀ ਦੀ ਨਿਯੁਕਤੀ ਕਰ ਦਿੱਤੀ ਹੈ।
- - - - - - - - - Advertisement - - - - - - - - -