Ram Mandir: ਬੀਜੇਪੀ ਲੀਡਰ ਨੇ ਕਾਂਗਰਸ 'ਤੇ ਖੜ੍ਹੇ ਕੀਤੇ ਸਵਾਲ, ਕਿਹਾ ਪਵਿੱਤਰ ਰਸਮ ਦਾ ਕੀਤਾ ਜਾ ਰਿਹਾ ਸਿਆਸੀਕਰਨ
Ram Mandir ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਾਂਗਰਸ 'ਤੇ ਨਿਸ਼ਾਨਾ ਸਾਧਦੇ ਹੋਏ ਰਾਹੁਲ ਗਾਂਧੀ ਸਮੇਤ ਕਾਂਗਰਸ ਨੇਤਾਵਾਂ ਦੀ ਅਯੁੱਧਿਆ 'ਚ ਪਵਿੱਤਰ ਰਾਮ ਮੰਦਰ ਦੇ ਸ਼ੁਭ ਮਹੂਰਤ ਨੂੰ ਸਿਆਸੀ ਸਮਾਰੋਹ ਕਰਾਰ ਦੇਣ ਦੀ ਆਲੋਚਨਾ ਕੀਤੀ
ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਾਂਗਰਸ 'ਤੇ ਨਿਸ਼ਾਨਾ ਸਾਧਦੇ ਹੋਏ ਰਾਹੁਲ ਗਾਂਧੀ ਸਮੇਤ ਕਾਂਗਰਸ ਨੇਤਾਵਾਂ ਦੀ ਅਯੁੱਧਿਆ 'ਚ ਪਵਿੱਤਰ ਰਾਮ ਮੰਦਰ ਦੇ ਸ਼ੁਭ ਮਹੂਰਤ ਨੂੰ ਸਿਆਸੀ ਸਮਾਰੋਹ ਕਰਾਰ ਦੇਣ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਇਹ ਕਾਂਗਰਸ ਨੇਤਾਵਾਂ ਦੇ ਭਗਵਾਨ ਸ੍ਰੀ ਰਾਮ ਜੀ ਵਿਰੋਧੀ ਰੁਖ ਨੂੰ ਦਰਸਾਉਂਦਾ ਹੈ।
ਚੁੱਘ ਨੇ ਕਿਹਾ ਕਿ ਕਾਂਗਰਸ ਹਮੇਸ਼ਾ ਹੀ ਭਾਰਤੀ ਸੱਭਿਆਚਾਰਕ ਕਦਰਾਂ-ਕੀਮਤਾਂ ਵਿਰੁੱਧ ਫੁੱਟ ਪਾਊ ਰਾਜਨੀਤੀ ਖੇਡਦੀ ਰਹੀ ਹੈ।
ਚੁੱਘ ਨੇ ਕਿਹਾ ਇਹ ਆਸਥਾ ਦਾ ਵਿਸ਼ਾ ਹੈ ਜਿਸ ਵਿੱਚ ਸਾਰੀਆਂ ਜਾਤਾਂ ਅਤੇ ਫਿਰਕਿਆਂ ਦੇ ਲੋਕ ਹਿੱਸਾ ਲੈਣਗੇ। ਉਨ੍ਹਾਂ ਕਿਹਾ ਕਿ ਭਗਵਾਨ ਸ੍ਰੀ ਰਾਮ ਜੀ ਰਾਸ਼ਟਰੀ ਗੌਰਵ ਹੈ, ਪਰ ਬਦਕਿਸਮਤੀ ਨਾਲ ਕਾਂਗਰਸ ਨੇ ਇਸ ਤੋਂ ਦੂਰ ਰਹਿਣ ਦਾ ਫੈਸਲਾ ਲੈ ਕੇ ਇਸ ਸਮਾਗਮ ਦਾ ਸਿਆਸੀਕਰਨ ਕਰ ਰਹੀ ਹੈ।
ਚੁੱਘ ਨੇ ਕਿਹਾ ਕਿ ਅਜਿਹੇ ਸਮੇਂ ਜਦੋਂ ਪੂਰਾ ਦੇਸ਼ ਭਗਵਾਨ ਸ੍ਰੀ ਰਾਮ ਦੇ ਜੈਕਾਰਿਆਂ ਨਾਲ ਗੂੰਜ ਰਿਹਾ ਹੈ, ਕਾਂਗਰਸ ਲੋਕ ਭਾਵਨਾਵਾਂ ਦੇ ਉਲਟ ਵਿਘਨਕਾਰੀ ਸੁਰ ਵਿੱਚ ਆਪਣੀ ਆਵਾਜ਼ ਬੁਲੰਦ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਸਿਆਸੀ ਚਿੰਤਾਵਾਂ ਦੇ ਬਾਵਜੂਦ ਅਯੁੱਧਿਆ ਸਮਾਗਮ ਲਈ ਸਾਰਿਆਂ ਨੂੰ ਸੱਦਾ ਪੱਤਰ ਭੇਜੇ ਗਏ ਹਨ, ਫਿਰ ਵੀ ਕਾਂਗਰਸ ਇਸ 'ਤੇ ਸਿਆਸਤ ਕਰਨ ਤੋਂ ਬਚ ਨਹੀਂ ਸਕਦੀ। ਕਾਂਗਰਸ ਨੂੰ ਇਸ ਤੋਂ ਸਬਕ ਲੈਣਾ ਚਾਹੀਦਾ ਹੈ ਕਿ ਉਸਦੇ ਸੀਨੀਅਰ ਕਾਂਗਰਸੀ ਆਗੂ ਕਰਨ ਸਿੰਘ ਵਰਗੇ ਪ੍ਰਮੁੱਖ ਲੋਕਾਂ ਦਾ ਇਸ ਮਾਮਲੇ 'ਤੇ ਕੀ ਕਹਿ ਰਹੇ ਹਨ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।

ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ - https://whatsapp.com/channel/0029Va7Nrx00VycFFzHrt01l
Join Our Official Telegram Channel: https://t.me/abpsanjhaofficial