ਪੜਚੋਲ ਕਰੋ
ਵੋਟਾਂ 'ਚ ਰੌਲ਼ਾ, ਅਕਾਲੀ ਤੇ ਕਾਂਗਰਸੀ ਪੋਲਿੰਗ ਏਜੰਟਾਂ ਨਾਲ ਭਿੜੇ
ਚੰਡੀਗੜ੍ਹ: ਮੁਹਾਲੀ ਦੇ ਪਿੰਡ ਦਾਊਂ ਵਿੱਚ ਵੋਟਾਂ ਦੌਰਾਨ ਤਕਰਾਰ ਹੋ ਗਈ। ਦਰਅਸਲ ਅਕਾਲੀ ਦਲ ਤੇ ਕਾਂਗਰਸ ਦੇ ਪੋਲਿੰਗ ਏਜੰਟਾਂ ਵਿਚਾਲੇ ਝੜਪ ਹੋ ਗਈ। ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਮਾਮਲਾ ਸੁਲਝਾਇਆ। ਮਾਮਲਾ ਸੁਲਝਣ ਤੋਂ ਬਾਅਦ ਵੋਟਿੰਗ ਦੁਬਾਰਾ ਸ਼ੁਰੂ ਕੀਤੀ ਗਈ। ਇੱਥੇ ਵੋਟਰ 269 ਪਿੰਡਾਂ 654 ਸਰਪੰਚ ਅਤੇ 1733 ਪੰਚ ਉਮੀਦਵਾਰਾਂ ਦੇ ਭਵਿੱਖ ਦਾ ਫੈਸਲਾ ਕਰਨਗੇ। ਜ਼ਿਲ੍ਹੇ ਵਿੱਚ ਪੰਚਾਇਤੀ ਚੋਣਾਂ ਲਈ 417 ਪੋਲਿੰਗ ਬੂਥਾਂ ਉੱਤੇ ਸਵੇਰੇ 08:00 ਵਜੇ ਤੋਂ ਸ਼ਾਮ 04:00 ਵਜੇ ਵੋਟਾਂ ਤੱਕ ਪੈਣਗੀਆਂ ਅਤੇ ਵੋਟਿੰਗ ਉਪਰੰਤ ਮੌਕੇ 'ਤੇ ਹੀ ਗਿਣਤੀ ਕਰਵਾਈ ਜਾਵੇਗੀ।
ਚੋਣਾਂ ਲਈ ਲਗਭਗ 2085 ਸਿਵਲ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਡਿਊਟੀ ਲਗਾਈ ਗਈ ਹੈ। ਜ਼ਿਲ੍ਹੇ ਵਿੱਚ ਅਤਿ ਅਧੁਨਿਕ ਸੰਵੇਦਨਸ਼ੀਲ 40 ਪੋਲਿੰਗ ਬੂਥ ਅਤੇ ਸੰਵੇਦਨਸ਼ੀਲ 75 ਪੋਲਿੰਗ ਬੂਥਾਂ ਦੀ ਸ਼ਨਾਖਤ ਕੀਤੀ ਗਈ ਹੈ। ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ ਨੇ ਦੱਸਿਆ ਕਿ ਹਰੇਕ ਬੂਥ 'ਤੇ 5 ਕਰਮਚਾਰੀਆਂ ਦੀ ਬਤੌਰ ਪੋਲਿੰਗ ਸਟਾਫ ਡਿਊਟੀ ਲਗਾਈ ਗਈ ਹੈ ਅਤੇ ਇਨ੍ਹਾਂ ਪੋਲਿੰਗ ਪਾਰਟੀਆਂ ਦੀ ਮਦਦ ’ਤੇ ਨਿਗਰਾਨੀ ਲਈ ਚੋਣ ਸੁਪਰਵਾਈਜ਼ਰ ਵੀ ਨਿਯੁਕਤ ਕੀਤੇ ਗਏ ਹਨ। ਸੁਰੱਖਿਆ ਦੇ ਮੱਦੇਨਜ਼ਰ 1500 ਤੋਂ ਵੱਧ ਪੁਲਿਸ ਅਧਿਕਾਰੀ ਅਤੇ ਮੁਲਾਜ਼ਮ ਤਾਇਨਾਤ ਹਨ।
ਜ਼ਿਲ੍ਹੇ ਦੀਆਂ ਕੁੱਲ 339 ਪੰਚਾਇਤਾਂ ਵਿੱਚੋਂ 269 ਪੰਚਾਇਤਾਂ ਲਈ ਵੋਟਾਂ ਪੈਣਗੀਆਂ ਅਤੇ 63 ਪੰਚਾਇਤਾਂ ਸਰਬਸੰਮਤੀ ਨਾਲ ਚੁਣੀਆਂ ਗਈਆਂ ਹਨ ਜਦਕਿ 7 ਪਿੰਡਾਂ ਵਿੱਚ ਬਾਅਦ ਵਿਚ ਵੋਟਾਂ ਪੈਣਗੀਆਂ। 81 ਸਰਪੰਚ ਅਤੇ 1215 ਪੰਚ ਸਰਬਸੰਮਤੀ ਨਾਲ ਚੁਣੇ ਗਏ ਹਨ ਜਿਨ੍ਹਾਂ 'ਚ ਬਲਾਕ ਡੇਰਾਬਸੀ ਵਿੱਚ ਸਰਬਸੰਮਤੀ ਨਾਲ 13 ਸਰਪੰਚ ਅਤੇ 317 ਪੰਚ, ਬਲਾਕ ਖਰੜ ਵਿੱਚ 34 ਸਰਪੰਚ ਅਤੇ 483 ਪੰਚ, ਬਲਾਕ ਮਾਜਰੀ ਵਿੱਚ 34 ਸਰਪੰਚ ਅਤੇ 415 ਪੰਚ ਸਰਬਸੰਮਤੀ ਨਾਲ ਚੁਣੇ ਗਏ ਹਨ। ਬਲਾਕ ਡੇਰਾਬਸੀ ਵਿੱਚ 118, ਖਰੜ ਵਿੱਚ 179 ਅਤੇ ਬਲਾਕ ਮਾਜਰੀ ਵਿੱਚ 120 ਪੋਲਿੰਗ ਬੂਥ ਬਣਾਏ ਗਏ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਬਾਲੀਵੁੱਡ
ਤਕਨਾਲੌਜੀ
Advertisement