ਪੜਚੋਲ ਕਰੋ

ਪੰਜਾਬ, ਹਰਿਆਣਾ, ਯੂਪੀ, ਬਿਹਾਰ ’ਚ ਬਦਲਿਆ ਮੌਸਮ, ਦਿੱਲੀ-NCR, ਅਰੁਣਾਚਲ ਪ੍ਰਦੇਸ਼ ਸਮੇਤ ਕੇਰਲ ’ਚ ਮੀਂਹ

ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਸਮੇਤ ਸਮੁੱਚੇ ਉੱਤਰੀ ਭਾਰਤ ’ਚ ਵਰਖਾ ਦਾ ਦੌਰ ਜਾਰੀ ਹੈ। ਅੱਜ ਵੀ ਦਿੱਲੀ-ਐਨਸੀਆਰ ਸਮੇਤ ਪੱਛਮੀ ਬੰਗਾਲ, ਅਰੁਣਾਚਲ ਪ੍ਰਦੇਸ਼, ਕੇਰਲ, ਹਰਿਆਣਾ, ਬਿਹਾਰ ਸਮੇਤ ਝਾਰਖੰਡ ਦੇ ਕਈ ਇਲਾਕਿਆਂ ’ਚ ਠੰਢੀਆਂ ਹਵਾਵਾਂ ਨਾਲ ਭਾਰੀ ਮੀਂਹ ਪਿਆ।

Weather Updates: ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਸਮੇਤ ਸਮੁੱਚੇ ਉੱਤਰੀ ਭਾਰਤ ’ਚ ਵਰਖਾ ਦਾ ਦੌਰ ਜਾਰੀ ਹੈ। ਅੱਜ ਵੀ ਦਿੱਲੀ-ਐਨਸੀਆਰ ਸਮੇਤ ਪੱਛਮੀ ਬੰਗਾਲ, ਅਰੁਣਾਚਲ ਪ੍ਰਦੇਸ਼, ਕੇਰਲ, ਹਰਿਆਣਾ, ਬਿਹਾਰ ਸਮੇਤ ਝਾਰਖੰਡ ਦੇ ਕਈ ਇਲਾਕਿਆਂ ’ਚ ਠੰਢੀਆਂ ਹਵਾਵਾਂ ਨਾਲ ਭਾਰੀ ਮੀਂਹ ਪਿਆ। 

ਮੌਸਮ ਵਿਭਾਗ ਅਨੁਸਾਰ ‘ਤਾਉਤੇ’ ਦਾ ਅਸਰ ਪਿਛਲੇ ਕਈ ਦਿਨਾਂ ਤੋਂ ਇਨ੍ਹਾਂ ਰਾਜਾਂ ’ਤੇ ਪੈ ਰਿਹਾ ਹੈ, ਜਿਸ ਦੇ ਚੱਲਦਿਆਂ ਮਈ ਦੇ ਮਹੀਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਇਹ ਵੀ ਕਿਹਾ ਗਿਆ ਹੈ ਕਿ 24 ਮਈ ਤੱਕ ਮੌਸਮ ਇੰਝ ਹੀ ਸੁਹਾਵਣਾ ਬਣਿਆ ਰਹੇ, ਇਸ ਤੋਂ ਬਾਅਦ ਗਰਮੀ ਵੀ ਆਪਣਾ ਰੰਗ ਵਿਖਾਏਗੀ।

ਪੰਜਾਬ, ਚੰਡੀਗੜ੍ਹ ਤੇ ਹਰਿਆਣਾ ’ਚ ਪਿਛਲੇ ਕਈ ਦਿਨਾਂ ਤੋਂ ਹਲਕੀ ਤੋਂ ਦਰਮਿਆਨੀ ਵਰਖਾ ਪੈ ਰਹੀ ਹੈ। ਅੱਜ ਸਵੇਰੇ ਵੀ ਇਨ੍ਹਾਂ ਰਾਜਾਂ ਵਿੱਚ ਬੱਦਲ ਛਾਏ ਹੋਏ ਹਨ। ਮਈ ਦੇ ਗਰਮ ਮਹੀਨੇ ਵੀ ਲੋਕਾਂ ਨੂੰ ਠੰਢ ਦਾ ਅਹਿਸਾਸ ਹੋ ਰਿਹਾ ਹੈ। ਮੌਸਮ ਵਿਭਾਗ ਦੀ ਰਿਪੋਰਟ ਅਨੁਸਾਰ ਹੁਣ ਪੱਛਮੀ ਗੜਬੜੀ ਕੁਝ ਪੈ ਰਹੀ ਹੈ; ਇਸ ਲਈ ਕੁਝ ਥਾਵਾਂ ਉੱਤੇ ਤੇਜ਼ ਵਰਖਾ ਨਹੀਂ ਹੋ ਰਹੀ। ਉਂਝ ਬੀਤੀ ਰਾਤ ਤੇ ਅੱਜ ਤੜਕੇ ਇਨ੍ਹਾਂ ਰਾਜਾਂ ਦੇ ਕੁਝ ਇਲਾਕਿਆਂ ’ਚ ਹਲਕੀ ਤੇ ਦਰਮਿਆਨੀ ਵਰਖਾ ਹੋਈ।

ਪੰਜਾਬ ਦੇ ਲੁਧਿਆਣਾ ’ਚ ਸ਼ੁੱਕਰਵਾਰ ਦੇਰ ਰਾਤੀਂ ਲਗਭਗ ਦੋ ਵਜੇ ਝੱਖੜ ਝੁੱਲਣ ਲੱਗਾ, ਜੋ ਅੱਧਾ ਘੰਟਾ ਜਾਰੀ ਰਿਹਾ। ਕਈ ਥਾਵਾਂ ਉੱਤੇ ਰੁੱਖ ਟੁੱਟ ਕੇ ਸੜਕਾਂ ’ਤੇ ਵਿਛ ਗਏ। ਕਈ ਇਲਾਕਿਆਂ ’ਚ ਬਿਜਲੀ ਬੰਦ ਹੋ ਗਈ। ਹਨੇਰੀ ਤੋਂ ਬਾਅਦ ਹਲਕਾ ਤੋਂ ਦਰਮਿਆਨਾ ਮੀਂਹ ਵੀ ਪਿਆ। ਉੱਤਰਾਖੰਡ ’ਚ ਅੱਜ ਤੋਂ ਮੌਸਮ ਆਮ ਵਰਗਾ ਰਹਿਣ ਦੇ ਆਸਾਰ ਪ੍ਰਗਟਾਏ ਗਏ ਹਨ। ਦੋ ਦਿਨਾਂ ਤੋਂ ਇੱਥੇ ਮੋਹਲੇਧਾਰ ਵਰਖਾ ਹੋ ਰਹੀ ਸੀ। ਮੌਸਮ ਵਿਗਿਆਨ ਕੇਂਦਰ ਅਨੁਸਾਰ ਸ਼ੁੱਕਰਵਾਰ ਨੂੰ ਵੀ ਕੁਮਾਊਂ ’ਚ ਕਿਤੇ-ਕਿਤੇ ਗਰਜ ਨਾਲ ਛਿੱਟਾਂ ਪੈ ਸਕਦੀਆਂ ਹਨ।

ਗੜ੍ਹਵਾਲ ’ਚ ਅਗਲੇ ਕੁਝ ਦਿਨ ਮੌਸਮ ਆਮ ਵਰਗਾ ਰਹਿਣ ਦੇ ਆਸਾਰ ਹਨ। ਰਾਜਧਾਨੀ ਦਿੱਲੀ ’ਚ ਅੱਜ ਸਵੇਰ ਤੋਂ ਹੀ ਠੰਢੀਆਂ ਹਵਾਵਾਂ ਨਾਲ ਮੀਂਹ ਪਿਆ। ਪਿਛਲੇ ਕਈ ਦਿਨਾਂ ਤੋਂ ਤੂਫ਼ਾਨ ‘ਤਾਉਤੇ’ ਕਾਰਣ ਰਾਜਧਾਨੀ ਦਾ ਮੌਸਮ ਸੁਹਾਵਣਾ ਬਣਿਆ ਹੋਇਆ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :

Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

SGPC ਪ੍ਰਧਾਨ ਧਾਮੀ 'ਤੇ ਹੋਏ ਸਖਤ ਕਾਰਵਾਈ, ਬੀਬੀ ਜਗੀਰ ਕੌਰ ਨੇ ਕੀਤੀ ਮੰਗ, ਕਿਹਾ- 'ਸ਼੍ਰੋਮਣੀ ਕਮੇਟੀ ਦੇ ਅਹੁਦੇ ਦਾ ਨਿਰਾਦਰ ਕੀਤਾ...'
SGPC ਪ੍ਰਧਾਨ ਧਾਮੀ 'ਤੇ ਹੋਏ ਸਖਤ ਕਾਰਵਾਈ, ਬੀਬੀ ਜਗੀਰ ਕੌਰ ਨੇ ਕੀਤੀ ਮੰਗ, ਕਿਹਾ- 'ਸ਼੍ਰੋਮਣੀ ਕਮੇਟੀ ਦੇ ਅਹੁਦੇ ਦਾ ਨਿਰਾਦਰ ਕੀਤਾ...'
Punjab News: ''ਪੰਜਾਬ ਬੰਦ'' ਦੌਰਾਨ ਕੀ ਰਹੇਗਾ ਬੰਦ ਤੇ ਕੀ ਰਹੇਗਾ ਖੁੱਲ੍ਹਾ, ਇੱਥੇ ਜਾਣੋ
Punjab News: ''ਪੰਜਾਬ ਬੰਦ'' ਦੌਰਾਨ ਕੀ ਰਹੇਗਾ ਬੰਦ ਤੇ ਕੀ ਰਹੇਗਾ ਖੁੱਲ੍ਹਾ, ਇੱਥੇ ਜਾਣੋ
ਬਜਟ 'ਚ ਹਿੱਟ, ਸੁਰੱਖਿਆ 'ਚ ਫਿੱਟ, 6 ਏਅਰਬੈਗ ਨਾਲ ਆਉਂਦੀਆਂ ਹਨ ਇਹ 5 ਕਾਰਾਂ, ਦੇਖੋ ਲਿਸਟ
ਬਜਟ 'ਚ ਹਿੱਟ, ਸੁਰੱਖਿਆ 'ਚ ਫਿੱਟ, 6 ਏਅਰਬੈਗ ਨਾਲ ਆਉਂਦੀਆਂ ਹਨ ਇਹ 5 ਕਾਰਾਂ, ਦੇਖੋ ਲਿਸਟ
Union Budget 2025: ਬਜਟ ਵਾਲੇ ਦਿਨ ਹੈ ਸ਼ਨੀਵਾਰ... ਤਾਂ ਕੀ ਭਾਰਤੀ ਸ਼ੇਅਰ ਬਾਜ਼ਾਰ ਰਹੇਗਾ ਖੁੱਲ੍ਹਾ- ਜਾਣੋ ਖਬਰ
Union Budget 2025: ਬਜਟ ਵਾਲੇ ਦਿਨ ਹੈ ਸ਼ਨੀਵਾਰ... ਤਾਂ ਕੀ ਭਾਰਤੀ ਸ਼ੇਅਰ ਬਾਜ਼ਾਰ ਰਹੇਗਾ ਖੁੱਲ੍ਹਾ- ਜਾਣੋ ਖਬਰ
Advertisement
ABP Premium

ਵੀਡੀਓਜ਼

ਗਾਇਕ ਬਾਦਸ਼ਾਹ ਨਾਲ ਹੋਈ ਮਾੜੀ , ਪੁਲਿਸ ਨੇ ਕੱਟਿਆ ਮੋਟਾ ਚਲਾਨਸ਼ਿਕਾਰਾ 'ਚ ਘੁੰਮ ਰਹੇ ਦਿਲਜੀਤ , ਉੱਥੇ ਵੀ ਮਿਲਿਆ ਦੋਸਾਂਝਵਾਲੇ ਨੂੰ ਪਿਆਰਬਾਦਸ਼ਾਹ ਤੇ ਕਰਨ ਔਜਲਾ ਦੀ ਜੁਗਲਬੰਦੀ ਵੇਖ , ਖੁਸ਼ ਹੋ ਜਾਏਗਾ ਤੁਹਾਡਾ ਮਨਮੈਨੂੰ ਸਿਰਫ ਚੰਡੀਗੜ੍ਹ Venue 'ਚ ਦਿੱਕਤ ਆਈ , ਦਿਲਜੀਤ ਦੋਸਾਂਝ ਨੇ ਸਾਫ ਕੀਤੀ ਗੱਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
SGPC ਪ੍ਰਧਾਨ ਧਾਮੀ 'ਤੇ ਹੋਏ ਸਖਤ ਕਾਰਵਾਈ, ਬੀਬੀ ਜਗੀਰ ਕੌਰ ਨੇ ਕੀਤੀ ਮੰਗ, ਕਿਹਾ- 'ਸ਼੍ਰੋਮਣੀ ਕਮੇਟੀ ਦੇ ਅਹੁਦੇ ਦਾ ਨਿਰਾਦਰ ਕੀਤਾ...'
SGPC ਪ੍ਰਧਾਨ ਧਾਮੀ 'ਤੇ ਹੋਏ ਸਖਤ ਕਾਰਵਾਈ, ਬੀਬੀ ਜਗੀਰ ਕੌਰ ਨੇ ਕੀਤੀ ਮੰਗ, ਕਿਹਾ- 'ਸ਼੍ਰੋਮਣੀ ਕਮੇਟੀ ਦੇ ਅਹੁਦੇ ਦਾ ਨਿਰਾਦਰ ਕੀਤਾ...'
Punjab News: ''ਪੰਜਾਬ ਬੰਦ'' ਦੌਰਾਨ ਕੀ ਰਹੇਗਾ ਬੰਦ ਤੇ ਕੀ ਰਹੇਗਾ ਖੁੱਲ੍ਹਾ, ਇੱਥੇ ਜਾਣੋ
Punjab News: ''ਪੰਜਾਬ ਬੰਦ'' ਦੌਰਾਨ ਕੀ ਰਹੇਗਾ ਬੰਦ ਤੇ ਕੀ ਰਹੇਗਾ ਖੁੱਲ੍ਹਾ, ਇੱਥੇ ਜਾਣੋ
ਬਜਟ 'ਚ ਹਿੱਟ, ਸੁਰੱਖਿਆ 'ਚ ਫਿੱਟ, 6 ਏਅਰਬੈਗ ਨਾਲ ਆਉਂਦੀਆਂ ਹਨ ਇਹ 5 ਕਾਰਾਂ, ਦੇਖੋ ਲਿਸਟ
ਬਜਟ 'ਚ ਹਿੱਟ, ਸੁਰੱਖਿਆ 'ਚ ਫਿੱਟ, 6 ਏਅਰਬੈਗ ਨਾਲ ਆਉਂਦੀਆਂ ਹਨ ਇਹ 5 ਕਾਰਾਂ, ਦੇਖੋ ਲਿਸਟ
Union Budget 2025: ਬਜਟ ਵਾਲੇ ਦਿਨ ਹੈ ਸ਼ਨੀਵਾਰ... ਤਾਂ ਕੀ ਭਾਰਤੀ ਸ਼ੇਅਰ ਬਾਜ਼ਾਰ ਰਹੇਗਾ ਖੁੱਲ੍ਹਾ- ਜਾਣੋ ਖਬਰ
Union Budget 2025: ਬਜਟ ਵਾਲੇ ਦਿਨ ਹੈ ਸ਼ਨੀਵਾਰ... ਤਾਂ ਕੀ ਭਾਰਤੀ ਸ਼ੇਅਰ ਬਾਜ਼ਾਰ ਰਹੇਗਾ ਖੁੱਲ੍ਹਾ- ਜਾਣੋ ਖਬਰ
Diljit Dosanjh: ਦਿਲਜੀਤ ਦੋਸਾਂਝ ਦੀਆਂ ਵਧੀਆਂ ਦਿੱਕਤਾਂ, ਚੰਡੀਗੜ੍ਹ ਸ਼ੋਅ ਨੂੰ ਲੈ ਕੇ ਫਿਰ ਪਿਆ ਕਲੇਸ਼, HC ਕੋਲ ਪਹੁੰਚਿਆ ਮਾਮਲਾ
Diljit Dosanjh: ਦਿਲਜੀਤ ਦੋਸਾਂਝ ਦੀਆਂ ਵਧੀਆਂ ਦਿੱਕਤਾਂ, ਚੰਡੀਗੜ੍ਹ ਸ਼ੋਅ ਨੂੰ ਲੈ ਕੇ ਫਿਰ ਪਿਆ ਕਲੇਸ਼, HC ਕੋਲ ਪਹੁੰਚਿਆ ਮਾਮਲਾ
Cancer Vaccine: ਕੈਂਸਰ ਨਾਲ ਜੂਝ ਰਹੀ ਦੁਨੀਆ ਲਈ ਖੁਸ਼ਖਬਰੀ! ਰੂਸ ਨੇ ਬਣਾਇਆ ਟੀਕਾ, ਮਰੀਜ਼ਾਂ ਨੂੰ 2025 ਤੱਕ ਮਿਲੇਗਾ ਮੁਫਤ, ਜਾਣੋ ਕਿਵੇਂ ਕਰਦਾ ਕੰਮ?
Cancer Vaccine: ਕੈਂਸਰ ਨਾਲ ਜੂਝ ਰਹੀ ਦੁਨੀਆ ਲਈ ਖੁਸ਼ਖਬਰੀ! ਰੂਸ ਨੇ ਬਣਾਇਆ ਟੀਕਾ, ਮਰੀਜ਼ਾਂ ਨੂੰ 2025 ਤੱਕ ਮਿਲੇਗਾ ਮੁਫਤ, ਜਾਣੋ ਕਿਵੇਂ ਕਰਦਾ ਕੰਮ?
Punjab News: ਪੰਜਾਬ 'ਚ LPG ਗੈਸ ਸਿਲੰਡਰ ਵਰਤਣ ਵਾਲੇ ਜ਼ਰੂਰ ਪੜ੍ਹੋ ਇਹ ਖਬਰ, ਜਾਣੋ ਕਿਉਂ ਰੱਦ ਹੋਣਗੇ ਗੈਸ ਕੁਨੈਕਸ਼ਨ ?
ਪੰਜਾਬ 'ਚ LPG ਗੈਸ ਸਿਲੰਡਰ ਵਰਤਣ ਵਾਲੇ ਜ਼ਰੂਰ ਪੜ੍ਹੋ ਇਹ ਖਬਰ, ਜਾਣੋ ਕਿਉਂ ਰੱਦ ਹੋਣਗੇ ਗੈਸ ਕੁਨੈਕਸ਼ਨ ?
Sports Breaking: ਖੇਡ ਜਗਤ ਨੂੰ ਵੱਡਾ ਝਟਕਾ, ਟੀਮ ਇੰਡੀਆ ਦੇ ਸਪਿਨਰ ਨੇ ਕ੍ਰਿਕਟ ਤੋਂ ਲਿਆ ਸੰਨਿਆਸ, ਗਾਬਾ ਟੈਸਟ ਖਤਮ ਹੁੰਦੇ ਹੀ ਕੀਤਾ ਐਲਾਨ
ਖੇਡ ਜਗਤ ਨੂੰ ਵੱਡਾ ਝਟਕਾ, ਟੀਮ ਇੰਡੀਆ ਦੇ ਸਪਿਨਰ ਨੇ ਕ੍ਰਿਕਟ ਤੋਂ ਲਿਆ ਸੰਨਿਆਸ, ਗਾਬਾ ਟੈਸਟ ਖਤਮ ਹੁੰਦੇ ਹੀ ਕੀਤਾ ਐਲਾਨ
Embed widget