ਸੀਐਮ ਭਗਵੰਤ ਮਾਨ ਨੇ ਸੋਸ਼ਲ ਮੀਡੀਆ 'ਤੇ ਬਿਆਨੀ ਸਰਕਾਰੀ ਸਕੂਲਾਂ ਦੀ ਹਾਲਤ, ਬੋਲੇ ਨੌਂ ਮਹੀਨਿਆਂ ਅੰਦਰਹੀ ਟੁੱਟੇ-ਫੁੱਟੇ ਸਰਕਾਰੀ ਸਕੂਲ ਗੁਲਜ਼ਾਰ ਹੋਣ ਲੱਗੇ
ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਹਾਲਤ ਸੋਸ਼ਲ ਮੀਡੀਆ ਉੱਪਰ ਪੇਸ਼ ਕੀਤੀ ਹੈ। ਉਨ੍ਹਾਂ ਨੇ ਤਸਵੀਰਾਂ ਸ਼ੇਅਰ ਕਰਕੇ ਦਾਅਵਾ ਕੀਤਾ ਹੈ ਕਿ ਪਹਿਲਾਂ ਤੇ ਹੁਣ ਦੇ ਸਕੂਲਾਂ ਵਿੱਚ ਇੰਨਾ ਅੰਤਰ ਹੈ।
Punjab News: ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਹਾਲਤ ਸੋਸ਼ਲ ਮੀਡੀਆ ਉੱਪਰ ਪੇਸ਼ ਕੀਤੀ ਹੈ। ਉਨ੍ਹਾਂ ਨੇ ਤਸਵੀਰਾਂ ਸ਼ੇਅਰ ਕਰਕੇ ਦਾਅਵਾ ਕੀਤਾ ਹੈ ਕਿ ਪਹਿਲਾਂ ਤੇ ਹੁਣ ਦੇ ਸਕੂਲਾਂ ਵਿੱਚ ਇੰਨਾ ਅੰਤਰ ਹੈ।
ਮੁੱਖ ਮੰਤਰੀ ਭਗਵੰਤ ਮਾਨ ਤਸਵੀਰਾਂ ਟਵੀਟ ਕਰਕੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਅੰਮ੍ਰਿਤਸਰ ਦੇ ਇਸ ਸਰਕਾਰੀ ਸਕੂਲ ਦੀਆਂ ਬਦਲੀਆਂ ਤਸਵੀਰਾਂ। ਸਰਕਾਰ ਬਣਨ ਦੇ ਨੌਂ ਮਹੀਨਿਆਂ ਦੇ ਅੰਦਰ ਟੁੱਟੇ-ਫੁੱਟੇ ਬਹੁਤ ਸਾਰੇ ਸਰਕਾਰੀ ਸਕੂਲ ਹੁਣ ਇਸ ਤਰ੍ਹਾਂ ਗੁਲਜ਼ਾਰ ਹੋਣ ਲੱਗ ਪਏ ਹਨ। ਇਹ ਸਿਰਫ਼ ਸਕੂਲ ਨਹੀਂ, ਸਗੋਂ ਖੁਸ਼ਹਾਲ ਪੰਜਾਬ ਬਣਾਉਣ ਦੇ ਸੁਪਨੇ ਦੀ ਨੀਂਹ ਹੈ।
ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਅੰਮ੍ਰਿਤਸਰ ਦੇ ਇਸ ਸਰਕਾਰੀ ਸਕੂਲ ਦੀਆਂ ਬਦਲੀਆਂ ਤਸਵੀਰਾਂ
— Bhagwant Mann (@BhagwantMann) December 20, 2022
ਸਰਕਾਰ ਬਣਨ ਦੇ ਨੌਂ ਮਹੀਨਿਆਂ ਦੇ ਅੰਦਰ ਟੁੱਟੇ-ਫੁੱਟੇ ਬਹੁਤ ਸਾਰੇ ਸਰਕਾਰੀ ਸਕੂਲ ਹੁਣ ਇਸ ਤਰ੍ਹਾਂ ਗੁਲਜ਼ਾਰ ਹੋਣ ਲੱਗ ਪਏ ਹਨ। ਇਹ ਸਿਰਫ਼ ਸਕੂਲ ਨਹੀਂ ਹੈ, ਸਗੋਂ ਖੁਸ਼ਹਾਲ ਪੰਜਾਬ ਬਣਾਉਣ ਦੇ ਸੁਪਨੇ ਦੀ ਨੀਂਹ ਹੈ। pic.twitter.com/fmdHpueyPW
ਉਨ੍ਹਾਂ ਪਟਿਆਲਾ ਦੇ ਸਕੂਲ ਦੀਆਂ ਵੀ ਤਸਵੀਰਾਂ ਸਾਂਝੀਆਂ ਕੀਤੀਆਂ। ਉਨ੍ਹਾਂ ਲਿਖਿਆ ਇਸੇ ਤਰ੍ਹਾਂ ਪਟਿਆਲਾ ਦੇ ਸਕੂਲ ਦੀਆਂ ਪਹਿਲਾਂ ਅਤੇ ਹੁਣ ਦੀਆਂ ਤਸਵੀਰਾਂ ਦੇਖੋ। ਚੋਣਾਂ ਦੌਰਾਨ ਅਰਵਿੰਦ ਕੇਜਰੀਵਾਲ ਜੀ ਤੇ ਮੈਂ ਵਾਅਦਾ ਕੀਤਾ ਸੀ ਕਿ ਪੰਜਾਬ ਦੇ ਹਰ ਬੱਚੇ ਨੂੰ ਸ਼ਾਨਦਾਰ ਸਿੱਖਿਆ ਮਿਲੇਗੀ। ਮੈਨੂੰ ਖ਼ੁਸ਼ੀ ਹੈ ਕਿ ਸਾਡੀ ਸਰਕਾਰ ਦੇ ਸਿਰਫ਼ ਨੌਂ ਮਹੀਨਿਆਂ ਵਿੱਚ ਹੀ ਸਰਕਾਰੀ ਸਕੂਲਾਂ ਦੀ ਤਸਵੀਰ ਬਦਲਣ ਲੱਗੀ ਹੈ।
ਇਸੇ ਤਰ੍ਹਾਂ ਪਟਿਆਲਾ ਦੇ ਸਕੂਲ ਦੀਆਂ ਪਹਿਲਾਂ ਅਤੇ ਹੁਣ ਦੀਆਂ ਤਸਵੀਰਾਂ ਦੇਖੋ। ਚੋਣਾਂ ਦੌਰਾਨ @ArvindKejriwal ਜੀ ਅਤੇ ਮੈਂ ਵਾਅਦਾ ਕੀਤਾ ਸੀ ਕਿ ਪੰਜਾਬ ਦੇ ਹਰ ਬੱਚੇ ਨੂੰ ਸ਼ਾਨਦਾਰ ਸਿੱਖਿਆ ਮਿਲੇਗੀ। ਮੈਨੂੰ ਖ਼ੁਸ਼ੀ ਹੈ ਕਿ ਸਾਡੀ ਸਰਕਾਰ ਦੇ ਸਿਰਫ਼ ਨੌਂ ਮਹੀਨਿਆਂ ਵਿੱਚ ਹੀ ਸਰਕਾਰੀ ਸਕੂਲਾਂ ਦੀ ਤਸਵੀਰ ਬਦਲਣ ਲੱਗੀ ਹੈ। pic.twitter.com/vG434hkGqs
— Bhagwant Mann (@BhagwantMann) December 20, 2022
ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਟਵੀਟ ਕੀਤਾ ਹੈ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਬਦਲਾਅ ਦੀ ਸ਼ੁਰੂਆਤ....ਪੰਜਾਬ ਸਰਕਾਰ ਵੱਲੋਂ ਸਕੂਲ ਸਿੱਖਿਆ ਦੇ ਖੇਤਰ ਵਿੱਚ ਕੀਤੇ ਜਾ ਰਹੇ ਸੁਧਾਰ ਦਿਖਾਈ ਦੇਣ ਲੱਗੇ ਹਨ। ਪਹਿਲਾਂ ਤੇ ਹੁਣ ਦੀਆਂ ਖ਼ੂਬਸੂਰਤ ਤਸਵੀਰਾਂ ਸਿੱਖਿਆ ਦੇ ਖੇਤਰ ਵਿੱਚ ਆ ਰਹੀ ਤਬਦੀਲੀ ਨੂੰ ਆਪਣੇ ਆਪ ਹੀ ਬਿਆਨ ਕਰਦੀਆਂ ਹਨ। ਇਹ ਤਾਂ ਹਾਲੇ ਸਿੱਖਿਆ ਕ੍ਰਾਂਤੀ ਦੀ ਸ਼ੁਰੂਆਤ ਹੈ....
ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਬਦਲਾਅ ਦੀ ਸ਼ੁਰੂਆਤ....
— Harjot Singh Bains (@harjotbains) December 20, 2022
ਪੰਜਾਬ ਸਰਕਾਰ ਵੱਲੋਂ ਸਕੂਲ ਸਿੱਖਿਆ ਦੇ ਖੇਤਰ ਵਿੱਚ ਕੀਤੇ ਜਾ ਰਹੇ ਸੁਧਾਰ ਦਿਖਾਈ ਦੇਣ ਲੱਗੇ ਹਨ। ਪਹਿਲਾਂ ਅਤੇ ਹੁਣ ਦੀਆਂ ਖ਼ੂਬਸੂਰਤ ਤਸਵੀਰਾਂ ਸਿੱਖਿਆ ਦੇ ਖੇਤਰ ਵਿੱਚ ਆ ਰਹੀ ਤਬਦੀਲੀ ਨੂੰ ਆਪਣੇ ਆਪ ਹੀ ਬਿਆਨ ਕਰਦੀਆਂ ਹਨ।
ਇਹ ਤਾਂ ਹਾਲੇ ਸਿੱਖਿਆ ਕ੍ਰਾਂਤੀ ਦੀ ਸ਼ੁਰੂਆਤ ਹੈ.... pic.twitter.com/KH80VqRE4t