Punjab News: ਅੰਗਰੇਜ਼ ਦੇਸ਼ ਭਗਤਾਂ ਨੂੰ ਕਾਲੇ ਪਾਣੀ ਦੀ ਸਜ਼ਾ ਦਿੰਦੇ ਸੀ, ਆਜ਼ਾਦੀ ਮਗਰੋਂ ਸਰਕਾਰਾਂ ਕਾਲਾ ਪਾਣੀ ਘਰਾਂ ਤੱਕ ਪਹੁੰਚਾ ਕੇ ਸਜ਼ਾਵਾਂ ਦੇ ਰਹੀਆਂ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਵਿੱਚ ਲੁਧਿਆਣੇ ਦੇ ਬੁੱਢੇ ਨਾਲ਼ੇ ਵਿਖੇ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਉਦਘਾਟਨ ਕੀਤੀ। ਇਸ ਮੌਕੇ ਮਾਨ ਨੇ ਕਿਹਾ ਕਿ ਪੰਜਾਬ ਦੇ ਪਾਣੀਆਂ ਨੂੰ ਸਾਫ਼ ਰੱਖਣਾ ਸਾਡੀ ਜ਼ਿੰਮੇਵਾਰੀ ਹੈ
Punjab News: ਮੁੱਖ ਮੰਤਰੀ ਭਗਵੰਤ ਮਾਨ ਅੱਜ ਲੁਧਿਆਣਾ ਪਹੁੰਚੇ। ਇੱਥੇ ਉਨ੍ਹਾਂ ਜਮਾਲਪੁਰ ਵਿਖੇ 225 ਐਮਐਲਡੀ ਸਮਰੱਥਾ ਵਾਲੇ ਸੀਵਰੇਜ ਟਰੀਟਮੈਂਟ ਪਲਾਂਟ (ਐਸਟੀਪੀ) ਦਾ ਉਦਘਾਟਨ ਕੀਤਾ। ਕੁਝ ਦਿਨ ਪਹਿਲਾਂ ਵੀ ਮੁੱਖ ਮੰਤਰੀ ਨੇ ਇਸ ਪਲਾਂਟ ਦਾ ਉਦਘਾਟਨ ਕਰਨ ਲਈ ਆਉਣਾ ਸੀ ਪਰ ਕਿਸੇ ਕਾਰਨ ਉਹ ਮਹਾਨਗਰ ਨਹੀਂ ਪਹੁੰਚੇ ਸਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹਵਾ, ਜ਼ਮੀਨ ਤੇ ਪਾਣੀ ਤਿੰਨਾਂ ਨੂੰ ਸਾਫ਼ ਰੱਖਣਾ ਸਾਡਾ ਉਦੇਸ਼ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਪਿਛਲੀਆਂ ਸਰਕਾਰਾਂ ਦੀ ਲਾਪ੍ਰਵਾਹੀ ਹੈ ਕਿ ਇਸ ਪਲਾਂਟ ਦਾ ਕਈ ਵਾਰ ਉਦਘਾਟਨ ਕੀਤਾ ਗਿਆ, ਪਰ ਕੰਮ ਨਹੀਂ ਹੋਇਆ। ਪੁਰਾਣੀਆਂ ਸਰਕਾਰਾਂ ਨੇ ਲੋਕਾਂ ਦੀ ਸਿਹਤ ਬਾਰੇ ਨਹੀਂ ਸੋਚਿਆ, ਜਿਸ ਕਾਰਨ ਇਲਾਕੇ ਦੇ ਲੋਕ ਕਾਲਾ ਪਾਣੀ ਪੀਣ ਲਈ ਮਜਬੂਰ ਹਨ।
ਉਨ੍ਹਾਂ ਕਿਹਾ ਕਿ ਅੰਗਰੇਜ਼ ਦੇਸ਼ ਭਗਤਾਂ ਨੂੰ ਕਾਲੇ ਪਾਣੀ ਦੀ ਸਜ਼ਾ ਦਿੰਦੇ ਸਨ ਪਰ ਆਜ਼ਾਦੀ ਤੋਂ ਬਾਅਦ ਹੁਣ ਸਾਡੀਆਂ ਸਰਕਾਰਾਂ ਕਾਲਾ ਪਾਣੀ ਉਨ੍ਹਾਂ ਦੇ ਘਰਾਂ ਤੱਕ ਪਹੁੰਚਾ ਕੇ ਸਜ਼ਾਵਾਂ ਦੇ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸੰਸਦ ਵਿੱਚ ਵੀ ਬੁੱਢੇ ਨਾਲੇ ਦਾ ਮੁੱਦਾ ਉਠਾਇਆ ਸੀ। ਬੁੱਢਾ ਨਾਲਾ ਸਤਲੁਜ ਨੂੰ ਕਾਲਾ ਕਰ ਰਿਹਾ ਹੈ। ਇਹ ਪਾਣੀ ਫਾਜ਼ਿਲਕਾ ਤੱਕ ਜਾਂਦਾ ਹੈ, ਜਿੱਥੇ ਹਾਲਤ ਬਹੁਤ ਖਰਾਬ ਹੈ।
ਪੰਜਾਬ ਦੇ ਪਾਣੀਆਂ ਨੂੰ ਸਾਫ਼ ਰੱਖਣਾ ਸਾਡੀ ਜ਼ਿੰਮੇਵਾਰੀ ਹੈ… ਲੁਧਿਆਣੇ ਦੇ ਬੁੱਢੇ ਨਾਲ਼ੇ ਵਿਖੇ ਸੀਵਰੇਜ ਟ੍ਰੀਟਮੈਂਟ ਪਲਾਂਟ ਦੇ ਉਦਘਾਟਨ ਮੌਕੇ Live… https://t.co/4wxldQ98OM
— Bhagwant Mann (@BhagwantMann) February 20, 2023
ਸੀਐਮ ਮਾਨ ਨੇ ਕਿਹਾ ਕਿ ਇਹ ਪ੍ਰੋਜੈਕਟ 650 ਕਰੋੜ ਦਾ ਹੈ। ਲੋਕਾਂ ਤੋਂ ਲਿਆ ਗਿਆ ਟੈਕਸ ਅੱਜ ਉਨ੍ਹਾਂ ਦੇ ਨਾਮ ਹੀ ਲਾਇਆ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ 392 ਕਰੋੜ ਰੁਪਏ ਲਾਏ ਗਏ ਹਨ ਤੇ 258 ਕਰੋੜ ਕੇਂਦਰ ਸਰਕਾਰ ਵੱਲੋਂ ਭੇਜੇ ਜਾਣਗੇ। ਨਗਰ ਨਿਗਮ ਲੁਧਿਆਣਾ ਅਗਲੇ 10 ਸਾਲਾਂ ਲਈ ਇਸ ਦੀ ਸਾਂਭ-ਸੰਭਾਲ ਲਈ 320.80 ਕਰੋੜ ਰੁਪਏ ਖਰਚ ਕਰੇਗੀ। 11 ਕਿਲੋਮੀਟਰ ਲੰਬੀ ਪਾਈਪ ਵਿਛਾਈ ਜਾਵੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।