CM ਮਾਨ ਨੇ ਅਕਾਲੀਆਂ 'ਤੇ ਕੱਢੀ ਭੜਾਸ, ਕਿਹਾ- ਮਜੀਠੀਆ ਪਰਿਵਾਰ ਨੇ ਜਨਰਲ ਡਾਇਰ ਨੂੰ ਡੀਨਰ ਕਰਵਾਇਆ ਤੇ ਨਾਲ ਹੀ ਸਿਰੋਪਾਓ ਵੀ ਦਿੱਤਾ...
Punjab News: ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਵਿੱਚ 257 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ। ਇਸ ਦੌਰਾਨ ਉਨ੍ਹਾਂ ਨੇ ਵਿਰੋਧੀ ਧਿਰਾਂ ‘ਤੇ ਕਾਫੀ ਨਿਸ਼ਾਨੇ ਸਾਧੇ। ਇਸ ਦੌਰਾਨ ਮਾਨ ਨੇ ਅਕਾਲੀ ਦਲ ਨੂੰ ਘੇਰਿਆ।

Punjab News: ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਵਿੱਚ 257 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ। ਇਸ ਦੌਰਾਨ ਉਨ੍ਹਾਂ ਨੇ ਵਿਰੋਧੀ ਧਿਰਾਂ ‘ਤੇ ਕਾਫੀ ਨਿਸ਼ਾਨੇ ਸਾਧੇ। ਇਸ ਦੌਰਾਨ ਮਾਨ ਨੇ ਅਕਾਲੀ ਦਲ ਨੂੰ ਘੇਰਿਆ। ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ‘ਤੇ ਦੋਸ਼ ਲਾਇਆ ਕਿ ਉਨ੍ਹਾਂ ਨੇ ਜਲ੍ਹਿਆਂਵਾਲਾ ਬਾਗ ਵਿੱਚ ਵੈਸਾਖੀ ਦੇ ਮੌਕੇ ‘ਤੇ ਗੋਲੀ ਚਲਾਉਣ ਵਾਲੇ ਜਨਰਲ ਡਾਇਰ ਦੇ ਗੱਲ ਵਿੱਚ ਸਿਰੋਪਾਓ ਪਾਇਆ ਸੀ ਅਤੇ ਉਸ ਨੇ ਮਜੀਠੀਆ ਦੇ ਘਰ ਡੀਨਰ ਵੀ ਕੀਤਾ ਸੀ।
ਸੀਐਮ ਮਾਨ ਨੇ ਕਿਹਾ ਕਿ ਮੇਰੇ ਬਾਰੇ ਕਹਿੰਦੇ ਨੇ ਕਿ ਸਾਰਾ ਦਿਨ ਟੱਲੀ ਹੋਇਆ ਰਹਿੰਦਾ ਹੈ, 12 ਸਾਲ ਹੋ ਗਏ ਮੈਨੂੰ ਇਸ ਖੇਤਰ ਵਿੱਚ, ਜੇ ਮੈਂ ਦਿਨ-ਰਾਤ ਟੱਲੀ ਰਹਿੰਦਾ ਤਾਂ ਮੇਰਾ ਲੀਵਰ ਕਿਉਂ ਨਹੀਂ ਖਰਾਬ ਹੋ ਗਿਆ, ਮੈਂ ਕਿਹੜਾ ਲੋਹੇ ਦਾ ਮੰਡੀ ਗੋਬਿੰਦਗੜ੍ਹ ਤੋਂ ਲੀਵਰ ਲਵਾਇਆ ਆ। ਆਪ ਕੀ ਖਾਂਦੇ ਨੇ, ਕਦੇ ਇਨ੍ਹਾਂ ਦੀਆਂ ਬਾਹਾਂ 'ਤੇ ਪੱਟੀਆਂ ਲੱਗੀਆਂ ਹੁੰਦੀਆਂ ਕਦੇ ਕਿਤੇ,..।ਮਾਨ ਨੇ ਕਿਹਾ ਕਿ ਮਜੀਠੀਆ ਤੇ ਸੁਖਬੀਰ ਬਾਦਲ ਦੀ ਆਪਸ ਵਿੱਚ ਬਣਦੀ ਨਹੀਂ ਹੈ, ਮੈਂ ਕਦੇ ਦੱਸਿਆ ਤੁਹਾਨੂੰ, ਇਨ੍ਹਾਂ ਦਾ ਆਪਸ ਵਿੱਚ ਜਮੀਨ ਨੂੰ ਲੈਕੇ ਵਿਵਾਦ ਚੱਲ ਰਿਹਾ ਹੈ।
ਉਨ੍ਹਾਂ ਨੇ ਦਾਅਵਾ ਕੀਤਾ ਕਿ ਹਰਸਿਮਰਤ ਅਤੇ ਮਜੀਠੀਆ ਵੀ ਇੱਕ ਦੂਜੇ ਤੋਂ ਦੂਰੀਆਂ ਬਣਾ ਚੁੱਕੇ ਹਨ, ਮਾਨ ਨੇ ਕਿਹਾ ਕਿ ਪੈਸਾ ਬਹੁਤ ਬੂਰਾ ਹੁੰਦਾ ਹੈ, ਮੈਂ ਕਦੇ ਆਹ ਗੱਲਾਂ ਦੱਸੀਆਂ ਨਹੀਂ, ਪਰ ਹੁਣ ਦੱਸ ਰਿਹਾ ਹਾਂ।
ਮੇਰੇ ਨਾਲ ਪੰਗੇ ਲੈਂਦੇ ਨੇ, ਕਲਾਕਾਰ ਹੋਣਾ ਕੋਈ ਬੂਰੀ ਗੱਲ ਹੈ, ਕਲਾਕਾਰ ਨੂੰ ਸੁਣਨ ਲਈ ਲੋਕ ਕਿੰਨੇ ਹੀ ਪੈਸੇ ਖਰਚਦੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਿਸ ਦਿਨ ਜਨਰਲ ਡਾਇਰ ਨੇ ਗੋਲੀਆਂ ਚਲਾਈਆਂ ਸਨ, ਉਸ ਦਿਨ ਉਸ ਨੇ ਮਜੀਠੀਆ ਦੇ ਘਰ ਡੀਨਰ ਕੀਤਾ ਸੀ, ਬਾਅਦ ਵਿੱਚ ਸਿਰੋਪਾਓ ਵੀ ਦਿੱਤਾ ਸੀ, ਉੱਥੇ ਹਜ਼ਾਰਾਂ ਦਾ ਖੂਨ ਬਹਿ ਰਿਹਾ ਸੀ ਅਤੇ ਇਨ੍ਹਾਂ ਦੇ ਘਰ ਰੈੱਡ ਵਾਈਨ ਚੱਲ ਰਹੀ ਸੀ।
ਜਨਰਲ ਡਾਇਰ ਨੇ ਕਿਹਾ ਸੀ ਕਿ ਮੈਂ ਸ਼ਰਾਬ ਪੀਂਦਾ ਹਾਂ, ਸਿਗਰੇਟ ਪੀਂਦਾ ਹਾਂ, ਕਲੀਨ ਸ਼ੇਵ ਹਾਂ, ਇਨ੍ਹਾਂ ਨੇ ਕਿਹਾ ਕੋਈ ਗੱਲ ਨਹੀਂ। ਜਨਰਲ ਡਾਇਰ ਆਨਰੇਰੀ ਸਿੱਖ ਹੈ। ਦੁਨੀਆ ਦਾ ਪਹਿਲਾ ਸਨਮਾਨਯੋਗ ਸਿੱਖ। ਜੇ ਮੈਂ ਇਤਿਹਾਸ ਲੱਭਣ ਲੱਗ ਜਾਂਦਾ ਹਾਂ ਤਾਂ ਲੋਕ ਕਹਿੰਦੇ ਹਨ ਕਿ ਇਹ ਨਿੱਜੀ ਬੋਲਦਾ ਹਾਂ।






















