ਬਠਿੰਡਾ ਦੀ ਬਹਾਦਰ PCR ਟੀਮ ਨੂੰ ਮਿਲਣਗੇ CM ਮਾਨ, 11 ਲੋਕਾਂ ਦੀ ਜਾਨ ਬਚਾਉਣ ਨੂੰ ਲੈਕੇ ਕਰਨਗੇ ਸਨਮਾਨਿਤ
Punjab News: ਮੁੱਖ ਮੰਤਰੀ ਭਗਵੰਤ ਮਾਨ ਭਲਕੇ ਸਵੇਰੇ ਬਠਿੰਡਾ ਦੀ ਬਹਾਦਰ ਪੀ.ਸੀ.ਆਰ. ਟੀਮ ਨਾਲ ਮੁਲਾਕਾਤ ਕਰਨਗੇ। ਦੱਸ ਦਈਏ ਕਿ ਬਠਿੰਡਾ ਦੀ ਪੀਸੀਆਰ ਟੀਮ ਨੇ ਇੱਕ ਬਹੁਤ ਹੀ ਬਹਾਦਰੀ ਵਾਲਾ ਕੰਮ ਕੀਤਾ ਹੈ।

Punjab News: ਮੁੱਖ ਮੰਤਰੀ ਭਗਵੰਤ ਮਾਨ ਭਲਕੇ ਸਵੇਰੇ ਬਠਿੰਡਾ ਦੀ ਬਹਾਦਰ ਪੀ.ਸੀ.ਆਰ. ਟੀਮ ਨਾਲ ਮੁਲਾਕਾਤ ਕਰਨਗੇ। ਦੱਸ ਦਈਏ ਕਿ ਬਠਿੰਡਾ ਦੀ ਪੀਸੀਆਰ ਟੀਮ ਨੇ ਇੱਕ ਬਹੁਤ ਹੀ ਬਹਾਦਰੀ ਵਾਲਾ ਕੰਮ ਕੀਤਾ ਹੈ। ਪੁਲਿਸ ਦੀ ਟੀਮ ਨੇ ਸਰਹਿੰਦ ਨਹਿਰ ਵਿੱਚ ਕਾਰ ਡਿੱਗਣ 'ਤੇ 11 ਲੋਕਾਂ ਦੀ ਜਾਨ ਬਚਾਈ ਸੀ।
ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਬੀਤੇ ਦਿਨੀਂ ਬਹਿਮਣ ਪੁਲ ਨੇੜੇ ਸਰਹਿੰਦ ਨਹਿਰ 'ਚ ਕਾਰ ਡਿੱਗ ਗਈ ਸੀ, ਜਿਸ ਵਿੱਚ ਪੰਜ ਬੱਚਿਆਂ ਸਮੇਤ 11 ਲੋਕਾਂ ਦਾ ਪਰਿਵਾਰ ਸਵਾਰ ਸੀ।ਡੀ.ਜੀ.ਪੀ. ਗੌਰਵ ਯਾਦਵ ਨੇ ਇਨ੍ਹਾਂ ਜਵਾਨਾਂ ਨੂੰ ਡਾਇਰੈਕਟਰ ਜਨਰਲ ਕਮੇੰਡੇਸ਼ਨ ਡਿਸਕ ਅਤੇ ₹25000 ਨਕਦ ਨਾਲ ਸਨਮਾਨਿਤ ਕੀਤਾ ਹੈ। ਹੁਣ ਮੁੱਖ ਮੰਤਰੀ ਭਗਵੰਤ ਮਾਨ ਕੱਲ੍ਹ ਇਨ੍ਹਾਂ ਬਹਾਦਰ ਜਵਾਨਾਂ ਨਾਲ ਨਿੱਜੀ ਤੌਰ 'ਤੇ ਮੁਲਾਕਾਤ ਕਰਕੇ ਉਹਨਾਂ ਦੇ ਜਜ਼ਬੇ ਨੂੰ ਸਨਮਾਨਿਤ ਕਰਨਗੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















