ਸਵੇਰੇ ਲਾਈਆਂ ਕੋਰੋਨਾ ਪਾਬੰਦੀਆਂ ਦੀਆਂ CM ਚੰਨੀ ਨੇ ਸ਼ਾਮ ਨੂੰ ਉਡਾਈਆਂ ਧੱਜੀਆਂ, ਵੇਖੋ ਤਸਵੀਰਾਂ
ਕੋਰੋਨਾ ਦੀ ਤੀਜੀ ਲਹਿਰ ਦਾ ਖ਼ਤਰ ਮੰਡਰਾ ਰਿਹਾ ਹੈ ਜਿਸਨੂੰ ਧਿਆਨ 'ਚ ਰੱਖਦੇ ਪੰਜਾਬ ਸਰਕਾਰ ਨੇ ਅੱਜ ਨਾਈਟ ਕਰਫਿਊ ਅਤੇ ਸਕੂਲ, ਕਾਲਜ ਬੰਦ ਕਰਨ ਸਣੇ ਕਈ ਪਾਬੰਦੀਆਂ ਲਾ ਦਿੱਤੀਆਂ ਹਨ।
ਰੌਬਟ ਦੀ ਰਿਪੋਰਟ
ਚੰਡੀਗੜ੍ਹ: ਕੋਰੋਨਾ ਦੀ ਤੀਜੀ ਲਹਿਰ ਦਾ ਖ਼ਤਰ ਮੰਡਰਾ ਰਿਹਾ ਹੈ ਜਿਸਨੂੰ ਧਿਆਨ 'ਚ ਰੱਖਦੇ ਪੰਜਾਬ ਸਰਕਾਰ ਨੇ ਅੱਜ ਨਾਈਟ ਕਰਫਿਊ ਅਤੇ ਸਕੂਲ, ਕਾਲਜ ਬੰਦ ਕਰਨ ਸਣੇ ਕਈ ਪਾਬੰਦੀਆਂ ਲਾ ਦਿੱਤੀਆਂ ਹਨ।ਪਰ ਕੋਰੋਨਾ ਨੂੰ ਲੈ ਕੇ ਫਿਕਰਮੰਦ ਸਰਕਾਰ ਆਪ ਇਹਨਾਂ ਹੁਕਮਾਂ ਨੂੰ ਕਿੰਨੀ ਗੰਭੀਰਤਾ ਨਾਲ ਲੈਂਦੀ ਹੈ ਉਹ ਤੁਸੀਂ ਇਹ ਤਸਵੀਰ ਵੇਖ ਅੰਦਾਜ਼ ਲਾ ਹੀ ਲਿਆ ਹੋਏਗਾ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ (LPU) ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਜਲੰਧਰ ਪੁਹੰਚੇ ਸੀ।ਮੁੱਖ ਮੰਤਰੀ ਇਸ ਦੌਰੇ ਦੌਰਾਨ ਕਾਫੀ ਖੁਸ਼ ਨਜ਼ਰ ਆ ਰਹੇ ਸੀ।ਉਹਨਾਂ ਦੀ ਇਹ ਖੁਸ਼ੀ ਅਤੇ ਖੂਬਸੂਰਤ ਮੁਸਕੂਰਾਹਟ ਸਾਫ ਦੇਖੀ ਜਾ ਸਕਦੀ ਹੈ ਕਿਉਂਕਿ ਜਨਤਾ ਨੂੰ ਕੋਰੋਨਾ ਗਾਈਡਲਾਇਨਜ਼ ਜਾਰੀ ਕਰਨ ਵਾਲੇ ਮੁੱਖ ਮੰਤਰੀ ਖੁਦ ਮਾਸਕ ਪਾਉਣਾ ਭੁੱਲ ਗਏ।ਮੁੱਖ ਮੰਤਰੀ ਸਾਬ ਖੁੱਦ ਕੋਰੋਨਾ ਨਿਯਮਾਂ ਨੂੰ ਛਿੱਕੇ ਟੰਗਦੇ ਹੋਏ ਭੀੜ ਵਿੱਚ ਸੈਲਫੀਆਂ ਲੈਂਦੇ ਨਜ਼ਰ ਆਏ।ਸਵੇਰੇ ਪਾਬੰਦੀਆਂ ਲਾਉਣ ਵਾਲੇ ਚੰਨੀ ਸ਼ਾਮ ਨੂੰ ਆਪ ਹੀ ਇਨ੍ਹਾਂ ਦੀਆਂ ਧੱਜੀਆਂ ਉਡਾਉਂਦੇ ਦਿਖੇ।
ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ
ਇਕੱਲੇ ਮੁੱਖ ਮੰਤਰੀ ਚੰਨੀ ਹੀ ਨਹੀਂ ਸਗੋਂ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਜੋ ਚੰਨੀ ਨਾਲ LPU 'ਚ ਮੌਜੂਦ ਸੀ ਵੀ ਬਿਨ੍ਹਾ ਮਾਸਕ ਅਤੇ ਕੋਰੋਨਾ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਨਜ਼ਰ ਆਏ।ਵੱਡਾ ਸਵਾਲ ਇਹ ਹੈ ਕਿ ਜੇਕਰ ਕੋਰੋਨਾ ਦਾ ਖ਼ਤਰਾ ਮੰਡਰਾ ਰਿਹਾ ਹੈ ਤਾਂ ਫਿਰ ਸਿਆਸਤਦਾਨ ਇਸਨੂੰ ਗੰਭੀਰਤਾ ਨਾਲ ਕਿਉਂ ਨਹੀਂ ਲੈਂਦੇ?ਕੀ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਹੁਕਮ ਜਾਰੀ ਕਰਨ ਦੇ ਨਾਲ-ਨਾਲ ਖੁਦ ਵੀ ਇਹਨਾਂ ਹੁਕਮਾਂ ਦੀ ਪਾਲਨਾ ਨਹੀਂ ਕਰਨੀ ਚਾਹੀਦੀ?ਕੀ ਇਹ ਨਿਯਮ ਜਾਂ ਸਖ਼ਤੀ ਸਿਰਫ ਆਮ ਜਾਨਤਾ ਲਈ ਹੀ ਹੈ?
ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ
ਪੰਜਾਬ ਸਰਕਾਰ ਦੀਆਂ ਜਨਤਾ ਲਈ ਪਾਬੰਧੀਆਂ
ਸਮਾਜਿਕ ਦੂਰੀ ਅਤੇ ਮਾਸਕ ਪਹਿਨਣਾ
1) ਕੰਮ ਵਾਲੀਆਂ ਥਾਵਾਂ ਸਮੇਤ ਜਨਤਕ ਥਾਵਾਂ 'ਤੇ ਸਾਰੇ ਵਿਅਕਤੀਆਂ ਵੱਲੋਂ ਮਾਸਕ ਪਹਿਨਣਾ
ਆਦਿ ਲਾਜ਼ਮੀ ਹੋਣਗੇ ਅਤੇ ਸਖ਼ਤੀ ਨਾਲ ਪਾਲਣਾ ਅਤੇ ਲਾਗੂ ਕੀਤੇ ਜਾਣੇ ਚਾਹੀਦੇ ਹਨ।
2) ਸਮਾਜਿਕ ਦੂਰੀ ਭਾਵ ਘੱਟੋ-ਘੱਟ 6 ਫੁੱਟ ਦੀ ਦੂਰੀ (ਦੋ ਗਜ ਦੀ ਦੂਰੀ) ਸਾਰਿਆਂ ਲਈ
ਗਤੀਵਿਧੀਆਂ ਹਮੇਸ਼ਾ ਬਣਾਈ ਰੱਖਣੀਆਂ ਚਾਹੀਦੀਆਂ ਹਨ।
ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ
ਨਾਈਟ ਕਰਫਿਊ
ਵਿਅਕਤੀਆਂ ਦੀ ਆਵਾਜਾਈ-ਰਾਤ ਦਾ ਕਰਫਿਊ (10.00 ਵਜੇ ਤੋਂ ਸਵੇਰੇ 5.00 ਵਜੇ)
ਸਾਰੀਆਂ ਗੈਰ-ਜ਼ਰੂਰੀ ਗਤੀਵਿਧੀਆਂ ਲਈ ਪੰਜਾਬ ਦੇ ਸਾਰੇ ਸ਼ਹਿਰਾਂ ਅਤੇ ਕਸਬਿਆਂ ਦੀਆਂ ਮਿਉਂਸਪਲ ਸੀਮਾਵਾਂ ਦੇ ਅੰਦਰ ਵਿਅਕਤੀਆਂ ਦੀ ਆਵਾਜਾਈ ਤੇ ਰਾਤ 10:00 ਵਜੇ ਤੋਂ ਸਵੇਰ 5:00 ਦੇ ਵਿਚਕਾਰ 'ਤੇ ਪਾਬੰਦੀ ਰਹੇਗੀ।
ਇਸ ਅਨੁਸਾਰ ਜ਼ਿਲ੍ਹਾ ਅਧਿਕਾਰੀਆਂ ਨੂੰ ਸੀ.ਆਰ.ਪੀ.ਸੀ. ਦੀ ਧਾਰਾ 144 ਅਧੀਨ ਮਨਾਹੀ ਦੇ ਹੁਕਮ ਜਾਰੀ ਕਰਨ ਅਤੇ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਹਾਲਾਂਕਿ, ਉਦਯੋਗਾਂ, ਦਫ਼ਤਰਾਂ ਆਦਿ (ਸਰਕਾਰੀ ਅਤੇ ਨਿੱਜੀ ਦੋਵੇਂ), ਵਿਅਕਤੀਆਂ ਅਤੇ ਮਾਲ ਦੀ ਆਵਾਜਾਈ ਸਮੇਤ ਜ਼ਰੂਰੀ ਗਤੀਵਿਧੀਆਂ ਅਤੇ ਰਾਜ ਮਾਰਗਾਂ ਅਤੇ ਬੱਸਾਂ, ਰੇਲਗੱਡੀਆਂ ਅਤੇ ਹਵਾਈ ਜਹਾਜ਼ਾਂ ਤੋਂ ਉਤਰਨ ਤੋਂ ਬਾਅਦ ਕਾਰਗੋ ਨੂੰ ਉਤਾਰਨ ਅਤੇ ਵਿਅਕਤੀਆਂ ਨੂੰ ਉਹਨਾਂ ਦੀਆਂ ਮੰਜ਼ਿਲਾਂ ਤੱਕ ਜਾਣ ਦੀ ਆਗਿਆ ਹੋਵੇਗੀ।
ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :