ਪੜਚੋਲ ਕਰੋ

 ਕਾਂਗਰਸ ਨੇਤਾ ਕੁਰਸੀ ਲਈ ਆਪਸ ਵਿੱਚ ਲੜ ਰਹੇ, ਅਸੀਂ ਮਿਲ ਕੇ ਪੰਜਾਬ ਲਈ ਯੋਜਨਾਵਾਂ ਬਣਾ ਰਹੇ ਹਾਂ :  ਕੇਜਰੀਵਾਲ

ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਕੇਜਰੀਵਾਲ ਨੇ ਦਾਅਵਾ ਕੀਤਾ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚਮਕੌਰ ਸਾਹਿਬ ਅਤੇ ਭਦੌੜ ਦੋਵਾਂ ਸੀਟਾਂ ਤੋਂ ਹਾਰ ਰਹੇ ਹਨ।

ਅੰਮ੍ਰਿਤਸਰ :  ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਕੇਜਰੀਵਾਲ ਨੇ ਦਾਅਵਾ ਕੀਤਾ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚਮਕੌਰ ਸਾਹਿਬ ਅਤੇ ਭਦੌੜ ਦੋਵਾਂ ਸੀਟਾਂ ਤੋਂ ਹਾਰ ਰਹੇ ਹਨ। ਕੇਜਰੀਵਾਲ ਨੇ ਕਿਹਾ ਕਿ ਅਸੀਂ ਤਿੰਨ ਵਾਰ ਸਰਵੇਖਣ ਕਰਵਾ ਚੁੱਕੇ ਹਾਂ। ਤਿੰਨੋਂ ਸਰਵੇਖਣਾਂ ਵਿੱਚ ਆਮ ਆਦਮੀ ਪਾਰਟੀ ਦੋਵਾਂ ਥਾਵਾਂ ’ਤੇ ਬਹੁਤ ਮੋਹਰੀ ਰਹੀ। ਸਰਵੇ ਮੁਤਾਬਕ ਚਮਕੌਰ ਸਾਹਿਬ ਵਿੱਚ ਚੰਨੀ ਨੂੰ 35 ਫ਼ੀਸਦੀ ਲੋਕਾਂ ਨੇ ਪਸੰਦ ਕੀਤਾ ਅਤੇ ਆਮ ਆਦਮੀ ਪਾਰਟੀ ਨੂੰ 52 ਫੀਸਦੀ ਲੋਕਾਂ ਨੇ ਚੁਣਿਆ। ਦੂਜੇ ਪਾਸੇ ਚੰਨੀ ਦੀ ਦੂਜੀ ਸੀਟ ਭਦੌੜ 'ਚ 'ਆਪ' ਉਮੀਦਵਾਰ ਨੂੰ 48 ਫੀਸਦੀ ਲੋਕਾਂ ਨੇ ਪਸੰਦ ਕੀਤਾ ਜਦਕਿ ਚੰਨੀ ਨੂੰ ਸਿਰਫ 30 ਫੀਸਦੀ ਲੋਕਾਂ ਨੇ ਪਸੰਦ ਕੀਤਾ।

ਐਤਵਾਰ ਨੂੰ ਅੰਮ੍ਰਿਤਸਰ 'ਚ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਕਾਂਗਰਸ ਦਾ ਮੁੱਖ ਮੰਤਰੀ ਦਾ ਚਿਹਰਾ ਹੀ ਬਣਕੇ ਰਹਿ ਜਾਣਗੇ, ਕਿਉਂਕਿ ਜਦੋਂ ਉਹ ਵਿਧਾਇਕ ਹੀ ਨਹੀਂ ਬਣਨਗੇ ਤਾਂ ਮੁੱਖ ਮੰਤਰੀ ਕਿਵੇਂ ਬਣਨਗੇ। ਕੇਜਰੀਵਾਲ ਨੇ ਕਿਹਾ ਕਿ ਅਜਿਹਾ ਇਸ ਲਈ ਹੋਇਆ ਹੈ ਕਿਉਂਕਿ ਪੰਜਾਬ ਕਾਂਗਰਸ ਦੇ ਨੇਤਾ ਕੁਰਸੀ ਲਈ ਲਗਾਤਾਰ ਆਪਸ ਵਿੱਚ ਲੜ ਰਹੇ ਹਨ ਅਤੇ ਇੱਕ ਦੂਜੇ 'ਤੇ ਦੂਸ਼ਣਬਾਜੀ ਦਾ ਚਿੱਕੜ ਸੁੱਟ ਰਹੇ ਹਨ। ਜਦੋਂ ਕਿ ਅਸੀਂ ਆਪਣੇ ਨੇਤਾਵਾਂ, ਵਰਕਰਾਂ ਅਤੇ ਪੰਜਾਬ ਦੇ ਲੋਕਾਂ ਨਾਲ ਮਿਲ ਕੇ ਪੰਜਾਬ ਦੇ ਵਿਕਾਸ ਲਈ ਅਗਲੇ ਪੰਜ ਸਾਲਾਂ ਲਈ ਯੋਜਨਾਵਾਂ ਉਲੀਕ ਰਹੇ ਹਾਂ। ਕਾਂਗਰਸ ਪਾਰਟੀ ਇੱਕ ਸਰਕਸ ਬਣ ਗਈ ਹੈ। ਪੰਜਾਬ ਦੇ ਲੋਕ ਸਰਕਸ ਚਲਾਉਣ ਵਾਲੇ ਨੂੰ ਵੋਟ ਨਹੀਂ ਪਾਉਣ ਵਾਲੇ।

'ਆਪ' ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਨੇ ਕਾਂਗਰਸ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜਿਹੜੀ ਪਾਰਟੀ ਦੇ ਨੇਤਾ ਇਕੱਠੇ ਰਲਕੇ ਚੋਣ ਨਹੀਂ ਲੜ ਸਕਦੇ, ਉਹ ਪੰਜਾਬ ਨੂੰ ਚੰਗਾ ਭਵਿੱਖ ਕੀ ਦੇਣਗੇ। ਮਾਨ ਨੇ ਕਾਂਗਰਸੀ ਨੇਤਾਵਾਂ ਦੀ ਆਪਸੀ ਲੜਾਈ ਦੀ ਮਿਸਾਲ ਦਿੰਦਿਆਂ ਕਿਹਾ ਕਿ ਰਾਜਾ ਵੜਿੰਗ ਨੇ ਮਨਪ੍ਰੀਤ ਬਾਦਲ 'ਤੇ ਦੋਸ਼ ਲਗਾਏ ਹਨ ਕਿ ਉਹ (ਮਨਪ੍ਰੀਤ ਬਾਦਲ) ਉਨ੍ਹਾਂ ਨੂੰ ਹਰਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਆਪਣੇ ਪਤੀ ਕੈਪਟਨ ਦੇ ਲਈ ਕਾਂਗਰਸ ਉਮੀਦਵਾਰ ਦੇ ਖਿਲਾਫ ਚੋਣ ਪ੍ਰਚਾਰ ਕਰ ਰਹੀ ਹੈ,ਜਦੋਂਕਿ ਉਹ ਇਸ ਸਮੇਂ ਕਾਂਗਰਸ ਦੇ ਸੰਸਦ ਮੈਂਬਰ ਹਨ। ਇਸੇ ਤਰ੍ਹਾਂ ਮੁੱਖ ਮੰਤਰੀ ਚੰਨੀ ਦਾ ਭਰਾ ਕਾਂਗਰਸੀ ਉਮੀਦਵਾਰ ਵਿਰੁੱਧ ਚੋਣ ਲੜ ਰਿਹਾ ਹੈ ਅਤੇ ਉਸ ਨੂੰ ਅੰਦਰੋਂ ਚੰਨੀ ਦਾ ਪੂਰਾ ਸਮਰਥਨ ਹੈ। ਕਾਂਗਰਸ ਸਰਕਾਰ ਦੇ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਪੁੱਤਰ ਸੁਲਤਾਨਪੁਰ ਲੋਧੀ ਵਿਧਾਨ ਸਭਾ ਹਲਕੇ ਤੋਂ ਆਜ਼ਾਦ ਚੋਣ ਲੜ ਰਿਹਾ ਹੈ ਅਤੇ ਉਸ  ਲਈ ਰਾਣਾ ਗੁਰਜੀਤ ਕਾਂਗਰਸੀ ਉਮੀਦਵਾਰ ਵਿਰੁੱਧ ਚੋਣ ਪ੍ਰਚਾਰ ਕਰ ਰਹੇ ਹਨ।

ਮਾਨ ਨੇ ਕਿਹਾ ਕਿ ਅਸਲ ਵਿਚ ਕਾਂਗਰਸੀ ਨੇਤਾਵਾਂ ਨੂੰ ਜਨਤਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਦਾ ਇੱਕੋ ਇੱਕ ਉਦੇਸ਼ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਕਿਸੇ ਵੀ ਤਰੀਕੇ ਨਾਲ ਸੱਤਾ ਵਿੱਚ ਬਣਾਈ ਰੱਖਣਾ ਹੈ। ਕੁਰਸੀ ਲਈ ਦਿਨ-ਰਾਤ ਲੜਨ ਵਾਲੀ ਕਾਂਗਰਸ ਪਾਰਟੀ ਪੰਜਾਬ ਨੂੰ ਸਥਿਰ ਸਰਕਾਰ ਨਹੀਂ ਦੇ ਸਕਦੀ। ਸੱਤਾ ਵਿੱਚ ਆਉਣ ਤੋਂ ਬਾਅਦ ਵੀ ਉਹ ਕੁਰਸੀ ਲਈ ਇਸੇ ਤਰ੍ਹਾਂ ਲੜਦੇ ਰਹਿਣਗੇ। ਕਾਂਗਰਸ ਨੂੰ ਵੋਟ ਪਾਉਣ ਦਾ ਮਤਲਬ ਪੰਜਾਬ ਦੇ ਭਵਿੱਖ ਨੂੰ ਖਤਰੇ ਵਿੱਚ ਪਾਉਣਾ ਹੈ। ਮਾਨ ਨੇ ਕਿਹਾ ਕਿ ਪੰਜਾਬ ਨੂੰ ਇਸ ਸਮੇਂ ਇੱਕ ਸਥਿਰ ਤੇ ਮਜ਼ਬੂਤ ​​ਸਰਕਾਰ ਦੀ ਲੋੜ ਹੈ। ਆਮ ਆਦਮੀ ਪਾਰਟੀ ਦੀ ਸਮੁੱਚੀ ਟੀਮ ਇੱਕਜੁੱਟ ਹੋਕੇ ਚੋਣ ਮੈਦਾਨ ਵਿੱਚ ਹੈ। ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੋਂ ਲੈ ਕੇ ਸੂਬੇ ਦੇ ਸਾਰੇ ਨੇਤਾ ਮਿਲ ਕੇ ਪੰਜਾਬ ਦੇ ਬਿਹਤਰ ਭਵਿੱਖ ਲਈ ਸਖ਼ਤ ਮਿਹਨਤ ਕਰ ਰਹੇ ਹਨ। ਆਮ ਆਦਮੀ ਪਾਰਟੀ ਪੰਜਾਬ ਨੂੰ ਸਥਿਰ, ਮਜ਼ਬੂਤ ​​ਅਤੇ ਇਮਾਨਦਾਰ ਸਰਕਾਰ ਦੇਵੇਗੀ ਅਤੇ ਸੂਬੇ ਨੂੰ ਮੁੜ ਤੋਂ ਪਹਿਲਾਂ ਦੀ ਤਰ੍ਹਾਂ ਖੁਸ਼ਹਾਲ ਬਣਾਏਗੀ।

ਟਾਪ ਹੈਡਲਾਈਨ

Parvinder Jhota Case : ਮਾਨਸਾ ਧਰਨੇ ’ਚ ਪਹੁੰਚੇ ਗਾਇਕ ਬੱਬੂ ਮਾਨ ,ਪਰਿਵਾਰ ਨਾਲ ਕੀਤਾ ਦੁੱਖ ਦਾ ਪ੍ਰਗਟਾਵਾ
Parvinder Jhota Case : ਮਾਨਸਾ ਧਰਨੇ ’ਚ ਪਹੁੰਚੇ ਗਾਇਕ ਬੱਬੂ ਮਾਨ ,ਪਰਿਵਾਰ ਨਾਲ ਕੀਤਾ ਦੁੱਖ ਦਾ ਪ੍ਰਗਟਾਵਾ
School Holiday : ਇਸ ਜਗ੍ਹਾ 3 ਦਿਨ ਸਕੂਲ-ਕਾਲਜ ਰਹਿਣਗੇ ਬੰਦ, ਸਰਕਾਰੀ ਦਫ਼ਤਰਾਂ ਦੀ ਛੁੱਟੀ ਬਾਰੇ ਵੀ ਵੱਡਾ ਐਲਾਨ
School Holiday : ਇਸ ਜਗ੍ਹਾ 3 ਦਿਨ ਸਕੂਲ-ਕਾਲਜ ਰਹਿਣਗੇ ਬੰਦ, ਸਰਕਾਰੀ ਦਫ਼ਤਰਾਂ ਦੀ ਛੁੱਟੀ ਬਾਰੇ ਵੀ ਵੱਡਾ ਐਲਾਨ
Punjab Police ਦੇ ਹੈੱਡ ਕਾਂਸਟੇਬਲ ਕੋਲੋਂ 25 ਕਿਲੋ ਹੈਰੋਇਨ ਬਰਾਮਦ,  ਮਾਮਲੇ ’ਚ ਨਵਾਂ ਖੁਲਾਸਾ!
Punjab Police ਦੇ ਹੈੱਡ ਕਾਂਸਟੇਬਲ ਕੋਲੋਂ 25 ਕਿਲੋ ਹੈਰੋਇਨ ਬਰਾਮਦ,  ਮਾਮਲੇ ’ਚ ਨਵਾਂ ਖੁਲਾਸਾ!
Punjab Congress: ਪੰਜਾਬ ਕਾਂਗਰਸ ਨੇ ਚੋਣਾਂ ਦੀ ਖਿੱਚੀ ਤਿਆਰੀ, ਹੁਣ 6 ਨਵੇਂ ਆਬਜ਼ਰਵਰਾਂ ਦਾ ਕੀਤਾ ਐਲਾਨ...
Punjab Congress: ਪੰਜਾਬ ਕਾਂਗਰਸ ਨੇ ਚੋਣਾਂ ਦੀ ਖਿੱਚੀ ਤਿਆਰੀ, ਹੁਣ 6 ਨਵੇਂ ਆਬਜ਼ਰਵਰਾਂ ਦਾ ਕੀਤਾ ਐਲਾਨ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Sangrur 'ਚ ਵੱਡਾ ਸੜਕ ਹਾਦਸਾ, ਤੇਜ਼ ਰਫ਼ਤਾਰ ਕਾਰ ਨੇ ਮਨਰੇਗਾ ਮਜ਼ਦੂਰਾਂ ਨੂੰ ਦਰੜਿਆ, 8 ਲੋਕਾਂ ਦੀ ਮੌਤ 
Sangrur 'ਚ ਵੱਡਾ ਸੜਕ ਹਾਦਸਾ, ਤੇਜ਼ ਰਫ਼ਤਾਰ ਕਾਰ ਨੇ ਮਨਰੇਗਾ ਮਜ਼ਦੂਰਾਂ ਨੂੰ ਦਰੜਿਆ, 8 ਲੋਕਾਂ ਦੀ ਮੌਤ 
Viral Video : ਪਤਨੀ ਨੂੰ ਪ੍ਰੇਮੀ ਨਾਲ ਰੰਗੇ ਹੱਥੀਂ ਫੜਿਆ ਤਾਂ ਪਤੀ ਦਾ ਚੜ੍ਹਿਆ ਪਾਰਾ, ਦੋਵਾਂ ਨਾਲ ਕੀਤੀ ਕੁੱਟਮਾਰ, ਵੀਡੀਓ ਵਾਇਰਲ
Viral Video : ਪਤਨੀ ਨੂੰ ਪ੍ਰੇਮੀ ਨਾਲ ਰੰਗੇ ਹੱਥੀਂ ਫੜਿਆ ਤਾਂ ਪਤੀ ਦਾ ਚੜ੍ਹਿਆ ਪਾਰਾ, ਦੋਵਾਂ ਨਾਲ ਕੀਤੀ ਕੁੱਟਮਾਰ, ਵੀਡੀਓ ਵਾਇਰਲ
 Job Offer : ਰੀਲਾਂ ਬਣਾਉਣ ਦੇ ਮਿਲਣਗੇ 95 ਲੱਖ ਰੁਪਏ ! ਦੁਨੀਆ ਘੁੰਮਣ ਦਾ ਵੀ ਮਿਲੇਗਾ ਮੌਕਾ, ਜਾਣੋ ਕਿਵੇਂ ਮਿਲੇਗੀ ਇਹ ਨੌਕਰੀ
 Job Offer : ਰੀਲਾਂ ਬਣਾਉਣ ਦੇ ਮਿਲਣਗੇ 95 ਲੱਖ ਰੁਪਏ ! ਦੁਨੀਆ ਘੁੰਮਣ ਦਾ ਵੀ ਮਿਲੇਗਾ ਮੌਕਾ, ਜਾਣੋ ਕਿਵੇਂ ਮਿਲੇਗੀ ਇਹ ਨੌਕਰੀ
Bank Holiday : ਕੱਲ੍ਹ ਬੈਂਕ ਜਾਣ ਦਾ ਹੈ ਪਲਾਨ? ਪਹਿਲਾਂ ਜਾਣ ਲਓ ਸੋਮਵਾਰ ਨੂੰ ਬੈਂਕ ਖੁੱਲ੍ਹਣਗੇ ਜਾਂ ਰਹਿਣਗੇ ਬੰਦ
Bank Holiday : ਕੱਲ੍ਹ ਬੈਂਕ ਜਾਣ ਦਾ ਹੈ ਪਲਾਨ? ਪਹਿਲਾਂ ਜਾਣ ਲਓ ਸੋਮਵਾਰ ਨੂੰ ਬੈਂਕ ਖੁੱਲ੍ਹਣਗੇ ਜਾਂ ਰਹਿਣਗੇ ਬੰਦ
Sangrur News : ਬੇਰੁਜ਼ਗਾਰਾਂ ਦਾ ਅਨੋਖਾ ਦਸਹਿਰਾ ! ਮੁੱਖ ਮੰਤਰੀ ਦੀ ਕੋਠੀ ਅੱਗੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ
Sangrur News : ਬੇਰੁਜ਼ਗਾਰਾਂ ਦਾ ਅਨੋਖਾ ਦਸਹਿਰਾ ! ਮੁੱਖ ਮੰਤਰੀ ਦੀ ਕੋਠੀ ਅੱਗੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ
DA Hike 2026 : ਕੀ ਦੁਸਹਿਰੇ ਤੋਂ ਬਾਅਦ ਮਿਲੇਗਾ DA ?  21 ਅਕਤੂਬਰ ਨੂੰ ਹੋ ਸਕਦਾ ਹੈ ਅਹਿਮ ਫ਼ੈਸਲਾ!
DA Hike 2026 : ਕੀ ਦੁਸਹਿਰੇ ਤੋਂ ਬਾਅਦ ਮਿਲੇਗਾ DA ?  21 ਅਕਤੂਬਰ ਨੂੰ ਹੋ ਸਕਦਾ ਹੈ ਅਹਿਮ ਫ਼ੈਸਲਾ!
Punjab Police ਦੇ ਹੈੱਡ ਕਾਂਸਟੇਬਲ ਕੋਲੋਂ 25 ਕਿਲੋ ਹੈਰੋਇਨ ਬਰਾਮਦ,  ਮਾਮਲੇ ’ਚ ਨਵਾਂ ਖੁਲਾਸਾ!
Punjab Police ਦੇ ਹੈੱਡ ਕਾਂਸਟੇਬਲ ਕੋਲੋਂ 25 ਕਿਲੋ ਹੈਰੋਇਨ ਬਰਾਮਦ,  ਮਾਮਲੇ ’ਚ ਨਵਾਂ ਖੁਲਾਸਾ!
Parvinder Jhotta ਮਾਮਲਾ : ਨੀਰੂ ਬਾਜਵਾ ਨੇ ਆਪਣੀ ਫ਼ਿਲਮ ਰੋਕੀ, ਇਨਸਾਫ਼ ਮਿਲਣ ਤੱਕ ਕਾਲੀ ਪੱਗ ਬੰਨ੍ਹਣਗੇ ਭਾਜਪਾ ਪ੍ਰਧਾਨ
Parvinder Jhotta ਮਾਮਲਾ : ਨੀਰੂ ਬਾਜਵਾ ਨੇ ਆਪਣੀ ਫ਼ਿਲਮ ਰੋਕੀ, ਇਨਸਾਫ਼ ਮਿਲਣ ਤੱਕ ਕਾਲੀ ਪੱਗ ਬੰਨ੍ਹਣਗੇ ਭਾਜਪਾ ਪ੍ਰਧਾਨ
Embed widget