Raghav parineeti: ਨਵੀ ਜੋੜੀ ਨੂੰ CM ਮਾਨ ਨੇ ਦਿੱਤੀਆਂ ਵਧਾਈਆਂ, ਵਿਰੋਧੀਆਂ ਨੇ ਮੰਗ ਲਿਆ ਖ਼ਰਚੇ ਦਾ ਹਿਸਾਬ
ਮੁੱਖ ਮੰਤਰੀ ਨੇ ਟਵੀਟ ਕਰਕੇ ਕਿਹਾ, ਛੋਟੇ ਵੀਰ ਰਾਘਵ ਚੱਢਾ ਤੇ ਪਰਿਣੀਤੀ ਚੋਪੜਾ ਨੂੰ ਜ਼ਿੰਦਗੀ ਦੇ ਨਵੇਂ ਸਫ਼ਰ ਲਈ ਢੇਰ ਸਾਰੀਆਂ ਸ਼ੁੱਭਕਾਮਨਾਵਾਂ ਤੇ ਵਧਾਈਆਂ….ਜੋੜੀ ਸਦਾ ਸਲਾਮਤ ਰਹੇ…ਖੁਸ਼ੀਆਂ ਤੇ ਚਿਹਰਿਆਂ ‘ਤੇ ਰੌਣਕਾਂ ਇਸੇ ਤਰ੍ਹਾਂ ਬਰਕਰਾਰ ਰਹਿਣ
Punjab News: ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਵਿਆਹ ਦੇ ਬੰਧਨ 'ਚ ਬੱਝ ਗਏ ਹਨ। ਜੋੜੇ ਨੇ 24 ਸਤੰਬਰ ਨੂੰ ਉਦੈਪੁਰ ਵਿੱਚ ਬਹੁਤ ਧੂਮਧਾਮ ਨਾਲ ਵਿਆਹ ਕੀਤਾ। ਦੋਵਾਂ ਦੀ ਇਹ ਡ੍ਰੀਮ ਵੈਡਿੰਗ ਉਦੈਪੁਰ ਦੇ 'ਦਿ ਲੀਲਾ ਪੈਲੇਸ' 'ਚ ਹੋਈ। ਵਿਆਹ ਵਿੱਚ ਸਿਆਸੀ ਆਗੂ ਤੇ ਸਿਨੇਮਾ ਜਗਤ ਨਾਲ ਜੁੜੇ ਲੋਕ ਪੁੱਜੇ। ਇਸ ਮੌਕੇ ਮੁੱਖ ਮੰਤਰੀ ਵੱਲੋਂ ਨਵੇਂ ਵਿਆਹੇ ਜੋੜੇ ਦੀ ਤਸਵੀਰ ਸਾਂਝੀ ਕਰਕੇ ਵਧਾਈ ਦਿੱਤੀ।
ਮੁੱਖ ਮੰਤਰੀ ਨੇ ਟਵੀਟ ਕਰਕੇ ਕਿਹਾ, ਛੋਟੇ ਵੀਰ ਰਾਘਵ ਚੱਢਾ ਤੇ ਪਰਿਣੀਤੀ ਚੋਪੜਾ ਨੂੰ ਜ਼ਿੰਦਗੀ ਦੇ ਨਵੇਂ ਸਫ਼ਰ ਲਈ ਢੇਰ ਸਾਰੀਆਂ ਸ਼ੁੱਭਕਾਮਨਾਵਾਂ ਤੇ ਵਧਾਈਆਂ….ਜੋੜੀ ਸਦਾ ਸਲਾਮਤ ਰਹੇ…ਖੁਸ਼ੀਆਂ ਤੇ ਚਿਹਰਿਆਂ ‘ਤੇ ਰੌਣਕਾਂ ਇਸੇ ਤਰ੍ਹਾਂ ਬਰਕਰਾਰ ਰਹਿਣ
ਛੋਟੇ ਵੀਰ @raghav_chadha ਤੇ @ParineetiChopra ਨੂੰ ਜ਼ਿੰਦਗੀ ਦੇ ਨਵੇਂ ਸਫ਼ਰ ਲਈ ਢੇਰ ਸਾਰੀਆਂ ਸ਼ੁੱਭਕਾਮਨਾਵਾਂ ਤੇ ਵਧਾਈਆਂ….ਜੋੜੀ ਸਦਾ ਸਲਾਮਤ ਰਹੇ…ਖੁਸ਼ੀਆਂ ਤੇ ਚਿਹਰਿਆਂ ‘ਤੇ ਰੌਣਕਾਂ ਇਸੇ ਤਰ੍ਹਾਂ ਬਰਕਰਾਰ ਰਹਿਣ… pic.twitter.com/Qwxp5JcE64
— Bhagwant Mann (@BhagwantMann) September 25, 2023
ਜ਼ਿਕਰ ਕਰ ਦਈਏ ਕਿ ਰਾਘਵ ਚੱਢਾ ਦਾ ਵਿਆਹ ਸਿਆਸੀ ਚਰਚਾ ਦਾ ਵਿਸ਼ਾ ਜ਼ਿਆਦਾ ਰਿਹਾ। ਵਿਰੋਧੀਆਂ ਵੱਲੋਂ ਰਾਘਵ ਚੱਢਾ ਨੂੰ ਦਿੱਤੀ ਸਰੁੱਖਿਆ ਤੇ ਖ਼ਰਚੇ ਉੱਤੇ ਜਮ ਕੇ ਸਵਾਲ ਪੁੱਛੇ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਰਾਜ ਸਭਾ ਮੈਂਬਰ ਤੇ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਦੇ ਵਿਆਹ ਦਾ ਖਰਚ ਤੇ ਪ੍ਰੰਬਧ ਪੰਜਾਬ ਸਰਕਾਰ ਨੇ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਚੱਢਾ ਨੇ ਰਾਜ ਸਭਾ ਚੋਣ ਮੌਕੇ ਭਰੇ ਫਾਰਮ ਵਿਚ ਆਮਦਨੀ ਢਾਈ ਲੱਖ ਰੁਪਏ ਦੱਸੀ ਸੀ, ਜਦ ਕਿ ਹੁਣ ਵਿਆਹ ਲਈ ਬੁੱਕ ਕੀਤੇ ਹੋਟਲਾਂ ਦਾ ਕਿਰਾਇਆ ਹੀ ਕਈ ਕਰੋੜ ਰੁਪਏ ਹੈ। ਬਾਦਲ ਨੇ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ।
ਜ਼ਿਕਰ ਕਰ ਦਈਏ ਕਿ ਇਸ ਤੋਂ ਪਹਿਲਾਂ ਹਰਸਿਮਰਤ ਨੇ ਟਵੀਟ ਕੀਤਾ- ਵਿਆਹ ਅਰਵਿੰਦ ਕੇਜਰੀਵਾਲ ਦੇ ਚਹੇਤੇ ਦਾ ਹੈ ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸੈਂਕੜੇ ਸੁਰੱਖਿਆ ਮੁਲਾਜ਼ਮ ਅਤੇ ਬੁਲੇਟ ਪਰੂਫ ਲੈਂਡ ਕਰੂਜ਼ਰ ਨੂੰ ਉਨ੍ਹਾਂ ਦੀ ਸੇਵਾ 'ਚ ਲਾਇਆ ਹੈ। ਵਾਹ! ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਦੇ ਗਵਰਨਰ ਸਹੀ ਪੁੱਛ ਰਹੇ ਹਨ ਕਿ ਪੰਜਾਬ ਦੇ ਪੈਸੇ ਕਿੱਥੇ ਹਨ। ਪਿਛਲੇ 18 ਮਹੀਨਿਆਂ ਵਿੱਚ ਲਏ ਗਏ 50,000 ਕਰੋੜ ਰੁਪਏ ਦੇ ਕਰਜ਼ੇ ਖ਼ਰਚ ਕੀਤੇ ਜਾ ਚੁੱਕੇ ਹਨ।