Punjab News: ਪੰਜਾਬ ਦੀ ਸਿਆਸਤ 'ਚ ਹੋਵੇਗਾ ਵੱਡਾ ਧਮਾਕਾ ! CM ਮਾਨ ਨੇ ਨਵਜੋਤ ਸਿੱਧੂ ਨਾਲ ਕੀਤੀ ਮੁਲਾਕਾਤ, ਜਾਣੋ ਕੀ ਹੈ ਸੱਚਾਈ ?
ਪੰਜਾਬ ਦੇ ਸੀਐਮ ਭਗਵੰਤ ਮਾਨ ਅਤੇ ਨਵਜੋਤ ਸਿੰਘ ਸਿੱਧੂ ਦੀ ਇੱਕ ਤਸਵੀਰ ਨੂੰ ਹਾਲੀਆ ਦੱਸਦੇ ਹੋਏ ਸ਼ੇਅਰ ਕੀਤਾ ਗਿਆ। ਜਾਂਚ ਵਿੱਚ ਵਾਇਰਲ ਦਾਅਵਾ ਗੁੰਮਰਾਹਕੁੰਨ ਪਾਇਆ ਗਿਆ। ਵਾਇਰਲ ਫੋਟੋ ਸਾਲ 2022 ਦੀ ਹੈ
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ‘ਤੇ ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਤਸਵੀਰ ਨੂੰ ਹਾਲੀਆ ਦੱਸਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਨਵਜੋਤ ਸਿੱਧੂ ਨੇ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ ਅਤੇ ਸੀਐਮ ਮਾਨ ਦੀ ਤਰੀਫ ਕੀਤੀ ਹੈ। ਕਈ ਯੂਜ਼ਰਸ ਨੇ ਇਸ ਪੋਸਟ ਨੂੰ ਹਾਲੀਆ ਦਸਦੇ ਹੋਏ ਸ਼ੇਅਰ ਕੀਤਾ ਹੈ।
ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਗੁੰਮਰਾਹਕੁੰਨ ਪਾਇਆ। ਵਾਇਰਲ ਕੀਤੀ ਜਾ ਰਹੀ ਹੈ ਤਸਵੀਰ ਸਾਲ 2022 ਹੈ,ਜਦੋਂ ਨਵਜੋਤ ਸਿੱਧੂ ਨੇ ਭਗਵੰਤ ਮਾਨ ਦੇ ਨਾਲ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਮੁਲਾਕਾਤ ਕੀਤੀ ਸੀ। ਹੁਣ ਲੋਕ ਪੰਜਾਬੀ ਮੀਡਿਆ ਅਦਾਰੇ ਰੋਜਾਨਾ ਸਪੋਕਸਮੈਨ ਦੇ ਨਾਮ ‘ਤੇ ਬਣੀ ਐਡੀਟੇਡ ਪੋਸਟ ਨੂੰ ਗਲਤ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ।
ਕੀ ਹੋ ਰਿਹਾ ਹੈ ਵਾਇਰਲ
ਫੇਸਬੁੱਕ ਯੂਜ਼ਰ ਅੰਗਰੇਜ ਸਿੰਘ ਸ਼ੇਰਦਿਲ ਨੇ 18 ਦਸੰਬਰ ਨੂੰ ਵਾਇਰਲ ਪੋਸਟ ਨੂੰ ਸ਼ੇਅਰ ਕੀਤਾ ਹੈ। ਪੋਸਟ ‘ਤੇ ਲਿਖਿਆ ਹੋਇਆ ਹੈ ਕਿ,”ਮੁੱਖ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਨਵਜੋਤ ਸਿੱਧੂ ਦਾ ਬਿਆਨ
“ਭਗਵੰਤ ਮਾਨ ਜਿਵੇਂ15 ਸਾਲ ਤੇ 6 ਮਹੀਨੇ ਪਹਿਲਾਂ ਸੀ ਉਵੇਂ ਹੀ ਅੱਜ ਹੈ ਉਸ ਵਿਚ ਕੋਈ ਹੰਕਾਰ ਨਹੀਂ ਹੈ”
ਕਈ ਯੂਜ਼ਰਸ ਇਸ ਨੂੰ ਸੱਚ ਮੰਨ ਕੇ ਸ਼ੇਅਰ ਕਰ ਰਹੇ ਹਨ। ਪੋਸਟ ਦਾ ਆਰਕਾਈਵ ਲਿੰਕ ਨੂੰ ਇੱਥੇ ਦੇਖੋ।
ਪੜਤਾਲ
ਵਾਇਰਲ ਪੋਸਟ ਦੀ ਸੱਚਾਈ ਜਾਣਨ ਲਈ, ਅਸੀਂ ਸਭ ਤੋਂ ਪਹਿਲਾਂ ਪੋਸਟ ਨੂੰ ਧਿਆਨ ਨਾਲ ਦੇਖਿਆ। ਪੋਸਟ ਵਿੱਚ ਕਈ ਗਲਤੀਆਂ ਹੈ ਅਤੇ ਇਹ ਰੋਜ਼ਾਨਾ ਸਪਕੇਸਮੈਨ ਦੀ ਪੋਸਟ ਤੋਂ ਵੱਖ ਹੈ।
ਪੜਤਾਲ ਨੂੰ ਅੱਗੇ ਵਧਾਉਦੇ ਹੋਏ ਅਸੀਂ ਰੋਜ਼ਾਨਾ ਸਪਕੇਸਮੈਨ ਦੇ ਸੋਸ਼ਲ ਮੀਡਿਆ ਹੈਂਡਲ ਨੂੰ ਸਕੈਨ ਕੀਤਾ। ਸਾਨੂੰ ਵਾਇਰਲ ਦਾਅਵੇ ਨਾਲ ਜੁੜੀ ਕੋਈ ਵੀ ਹਾਲੀਆ ਪੋਸਟ ਨਹੀਂ ਮਿਲੀ। ਪਰ ਸਾਨੂੰ 9 ਮਈ 2022 ਨੂੰ ਵਾਇਰਲ ਫੋਟੋ ਨਾਲ ਜੁੜੀ ਇੱਕ ਪੋਸਟ ਮਿਲੀ। ਪੋਸਟ ਦੇ ਕੈਪਸ਼ਨ ਵਿੱਚ ਲਿਖਿਆ ਹੋਇਆ ਸੀ, ਨਵਜੋਤ ਸਿੱਧੂ ਨੇ ਕੀਤੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਪੰਜਾਬ ਦੇ ਮੁੱਦਿਆਂ ‘ਤੇ ਕੀਤੀ ਚਰਚਾ RozanaSpokesman Navjot Singh Sidhu Bhagwant Mann “
ਸਰਚ ਦੌਰਾਨ ਸਾਨੂੰ ਵਾਇਰਲ ਤਸਵੀਰ ਨਾਲ ਜੁੜੀ ਖਬਰ ਪੀਟੀਸੀ ਦੀ ਵੈਬਸਾਈਟ ‘ਤੇ ਮਿਲੀ। ਰਿਪੋਰਟ ਨੂੰ 9 ਮਈ 2022 ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ। ਰਿਪੋਰਟ ਵਿੱਚ ਦਿੱਤੀ ਗਈ ਜਾਣਕਾਰੀ ਅਨੁਸਾਰ, “ਨਵਜੋਤ ਸਿੰਘ ਸਿੱਧੂ ਨੇ ਸੀਐਮ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ ਅਤੇ ਪੰਜਾਬ ਮਾਡਲ ‘ਤੇ ਆਪਣੇ ਸੁਝਾਵ ਦਿੱਤੇ। ਉਨ੍ਹਾਂ ਨੇ ਇਸ ਮੁਲਾਕਾਤ ਤੋਂ ਬਾਅਦ ਇਹ ਵੀ ਕਿਹਾ ਕਿ ਮੁੱਖ ਮੰਤਰੀ ਵਿੱਚ ਕੋਈ ਹੰਕਾਰ ਨਹੀਂ ਹੈ। ਉਹ ਅੱਜ ਵੀ ਉਸੇ ਤਰ੍ਹਾਂ ਦੇ ਹਨ ਜਿਵੇਂ ਉਹ ਸਾਲਾਂ ਪਹਿਲਾਂ ਸੀ।”
ਸਰਚ ਦੌਰਾਨ ਸਾਨੂੰ ਵਾਇਰਲ ਦਾਅਵੇ ਨਾਲ ਜੁੜੀ ਰਿਪੋਰਟ abplive.com ਦੀ ਵੈਬਸਾਈਟ ‘ਤੇ ਮਿਲੀ। 9 ਮਈ 2022 ਨੂੰ ਪ੍ਰਕਾਸ਼ਿਤ ਰਿਪੋਰਟ ਮੁਤਾਬਕ, ਨਵਜੋਤ ਸਿੰਘ ਸਿੱਧੂ ਅਤੇ ਭਗਵੰਤ ਮਾਨ ਦੀ ਮੁਲਾਕਾਤ ਦੀ ਇਹ ਤਸਵੀਰ ਪੁਰਾਣੀ ਹੈ।
ਵਾਇਰਲ ਦਾਅਵੇ ਨਾਲ ਜੁੜੀ ਹੋਰ ਰਿਪੋਰਟਾਂ ਇੱਥੇ ਪੜ੍ਹੀ ਜਾ ਸਕਦੀ ਹੈ।
ਅਸੀਂ ਪੋਸਟ ਨੂੰ ਲੈ ਕੇ ਰੋਜਾਨਾ ਸਪੋਕਸਮੈਨ ਦੇ ਓਪਰੇਸ਼ਨ ਹੈਡ ਅਮਨਜੋਤ ਸਿੰਘ ਨਾਲ ਗੱਲ ਕੀਤੀ। ਉਨ੍ਹਾਂ ਨੇ ਦੱਸਿਆ ਕਿ, ਇਹ ਪੋਸਟ ਐਡੀਟੇਡ ਹੈ ਅਤੇ ਇਹ ਖਬਰ ਪੁਰਾਣੀ ਹੈ। ਲੋਕ ਰੋਜ਼ਾਨਾ ਸਪਕੇਸਮੈਨ ਦੇ ਨਾਮ ‘ਤੇ ਐਡੀਟੇਡ ਪੋਸਟ ਵਾਇਰਲ ਕਰ ਰਹੇ ਹਨ।
ਅਸੀਂ ਪੋਸਟ ਨੂੰ ਲੈ ਕੇ ਦੈਨਿਕ ਜਾਗਰਣ ਚੰਡੀਗੜ੍ਹ ਦੇ ਚੀਫ ਰਿਪੋਰਟਰ ਰਾਜੇਸ਼ ਢੱਲ ਨਾਲ ਗੱਲ ਕੀਤੀ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਤਸਵੀਰ ਪੁਰਾਣੀ ਹੈ, ਹਾਲ ਵਿੱਚ ਅਜਿਹੀ ਕੋਈ ਮੁਲਾਕਾਤ ਨਹੀਂ ਹੁਈ ਹੈ।
ਅੰਤ ਵਿੱਚ ਅਸੀਂ ਵਾਇਰਲ ਪੋਸਟ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ। ਪਤਾ ਲੱਗਾ ਕਿ ਯੂਜ਼ਰ ਤਰਨ ਤਾਰਨ ਸਾਹਿਬ ਦਾ ਰਹਿਣ ਵਾਲਾ ਹੈ। ਫੇਸਬੁੱਕ ‘ਤੇ ਯੂਜ਼ਰ ਨੂੰ 15 ਹਜ਼ਾਰ ਲੋਕ ਫੋਲੋ ਕਰਦੇ ਹਨ।
ਨਤੀਜਾ: ਪੰਜਾਬ ਦੇ ਸੀਐਮ ਭਗਵੰਤ ਮਾਨ ਅਤੇ ਨਵਜੋਤ ਸਿੰਘ ਸਿੱਧੂ ਦੀ ਇੱਕ ਤਸਵੀਰ ਨੂੰ ਹਾਲੀਆ ਦੱਸਦੇ ਹੋਏ ਸ਼ੇਅਰ ਕੀਤਾ ਗਿਆ। ਜਾਂਚ ਵਿੱਚ ਵਾਇਰਲ ਦਾਅਵਾ ਗੁੰਮਰਾਹਕੁੰਨ ਪਾਇਆ ਗਿਆ। ਵਾਇਰਲ ਫੋਟੋ ਸਾਲ 2022 ਦੀ ਹੈ, ਜਦੋਂ ਨਵਜੋਤ ਸਿੰਘ ਸਿੱਧੂ ਨੇ ਭਗਵੰਤ ਮਾਨ ਨਾਲ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਮੁਲਾਕਾਤ ਕੀਤੀ ਸੀ। ਹੁਣ ਰੋਜ਼ਾਨਾ ਸਪਕੇਸਮੈਨ ਦੇ ਨਾਮ ‘ਤੇ ਐਡੀਟੇਡ ਪੋਸਟ ਨੂੰ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
Disclaimer: This story was originally published by vishvasnews.com as part of the Shakti Collective. Except for the headline, this story has not been edited by ABP Sanjha staff.