ਨਿਆਮਤ ਕੌਰ ਮਾਨ ਨੂੰ ਗੋਦ 'ਚ ਲੈ ਕੇ ਘਰ ਪਹੁੰਚੇ CM ਮਾਨ, ਫੁੱਲਾਂ ਤੇ ਢੋਲ ਨਾਲ ਸਵਾਗਤ
ਮੋਹਾਲੀ ਦੇ ਫੇਜ਼-8 ਹਸਪਤਾਲ ਤੋਂ ਮੁੱਖ ਮੰਤਰੀ ਦੇ ਪਰਿਵਾਰ ਦਾ ਕਾਫਲਾ ਸਿੱਧਾ ਪੰਜਾਬ ਦੇ ਮੁੱਖ ਮੰਤਰੀ ਦੀ ਰਿਹਾਇਸ਼ ਚੰਡੀਗੜ੍ਹ ਲਈ ਰਵਾਨਾ ਹੋਇਆ। ਇਸ ਮੌਕੇ ਕਾਫ਼ਲੇ ਵਿੱਚ ਕਈ ਵਾਹਨ ਸ਼ਾਮਲ ਸਨ। ਸੀਐਮ ਨੇ ਇਸ ਸਮੇ ਦੌਰਾਨ ਆਪਣੀ ਧੀ ਨੂੰ ਗੋਦ ਵਿੱਚ ਫੜਿਆ ਹੋਇਆ ਸੀ।
Bhagwant mann: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੇ ਵੀਰਵਾਰ ਨੂੰ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਬੱਚੀ ਨੂੰ ਜਨਮ ਦਿੱਤਾ। ਬੱਚਾ ਅਤੇ ਮਾਂ ਦੋਵੇਂ ਤੰਦਰੁਸਤ ਹਨ। ਇਸ ਦੇ ਨਾਲ ਹੀ ਹੁਣ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਦੋਵੇਂ ਸ਼ੁੱਕਰਵਾਰ ਸਵੇਰੇ ਘਰ ਪਹੁੰਚੇ।
ਇਸ ਮੌਕੇ ਸੀ.ਐਮ.ਭਗਵੰਤ ਮਾਨ ਖੁਦ ਪਰਿਵਾਰ ਨੂੰ ਲੈਣ ਹਸਪਤਾਲ ਪਹੁੰਚੇ ਸਨ। ਉਨ੍ਹਾਂ ਨੇ ਨਵਜੰਮੀ ਬੱਚੀ ਨੂੰ ਆਪਣੀ ਗੋਦ ਵਿੱਚ ਫੜਿਆ ਹੋਇਆ ਸੀ। ਹਸਪਤਾਲ ਦੇ ਗੇਟ ’ਤੇ ਉਨ੍ਹਾਂ ਹਸਪਤਾਲ ਦੇ ਡਾਕਟਰਾਂ ਤੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ।
CM @BhagwantMann ਜੀ ਤੇ ਡਾ. ਗੁਰਪ੍ਰੀਤ ਕੌਰ ਮਾਨ ਆਪਣੀ ਨਵ-ਜੰਮੀ ਧੀ ਰਾਣੀ ਨਿਆਮਤ ਕੌਰ ਮਾਨ ਨੂੰ ਲੈ ਕੇ ਪਹੁੰਚੇ CM ਹਾਊਸ
— AAP Punjab (@AAPPunjab) March 29, 2024
Welcome ਨਿਆਮਤ ਕੌਰ ਮਾਨ ♥️ pic.twitter.com/IHU7qpo1Za
ਇਸ ਤੋਂ ਪਹਿਲਾਂ ਵੀਰਵਾਰ ਨੂੰ ਉਨ੍ਹਾਂ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਕੀਤੀ ਸੀ। ਇਸ ਵਿੱਚ ਲਿਖਿਆ ਸੀ ਕਿ ਵਾਹਿਗੁਰੂ ਨੇ ਉਨ੍ਹਾਂ ਦੀ ਬੇਟੀ ਨੂੰ ਅਸੀਸ ਦਿੱਤੀ ਹੈ। ਮਾਂ ਅਤੇ ਬੱਚਾ ਦੋਵੇਂ ਤੰਦਰੁਸਤ ਹਨ।
ਮੋਹਾਲੀ ਦੇ ਫੇਜ਼-8 ਹਸਪਤਾਲ ਤੋਂ ਮੁੱਖ ਮੰਤਰੀ ਦੇ ਪਰਿਵਾਰ ਦਾ ਕਾਫਲਾ ਸਿੱਧਾ ਪੰਜਾਬ ਦੇ ਮੁੱਖ ਮੰਤਰੀ ਦੀ ਰਿਹਾਇਸ਼ ਚੰਡੀਗੜ੍ਹ ਲਈ ਰਵਾਨਾ ਹੋਇਆ। ਇਸ ਮੌਕੇ ਕਾਫ਼ਲੇ ਵਿੱਚ ਕਈ ਵਾਹਨ ਸ਼ਾਮਲ ਸਨ। ਸੀਐਮ ਨੇ ਇਸ ਸਮੇ ਦੌਰਾਨ ਆਪਣੀ ਧੀ ਨੂੰ ਗੋਦ ਵਿੱਚ ਫੜਿਆ ਹੋਇਆ ਸੀ। ਜਿਵੇਂ ਹੀ ਉਹ ਸੀਐਮ ਰਿਹਾਇਸ਼ 'ਤੇ ਪਹੁੰਚੇ ਤਾਂ ਸੀਐਮ ਭਗਵੰਤ ਅਤੇ ਉਨ੍ਹਾਂ ਦੀ ਪਤਨੀ ਕਾਰ ਤੋਂ ਹੇਠਾਂ ਉਤਰ ਗਏ।
ਇਸ ਦੌਰਾਨ ਉਨ੍ਹਾਂ ਦਾ ਉਥੇ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ ਉਹ ਮੀਡੀਆ ਕਰਮੀਆਂ ਨੂੰ ਮਿਲੇ ਅਤੇ ਘਰ ਦੇ ਅੰਦਰ ਵੜ ਗਏ। ਇਸ ਤੋਂ ਬਾਅਦ ਧੀ ਅਤੇ ਪਤਨੀ ਦਾ ਫੁੱਲਾਂ ਦੀ ਵਰਖਾ ਅਤੇ ਢੋਲ ਦੀ ਥਾਪ ਨਾਲ ਸਵਾਗਤ ਕੀਤਾ ਗਿਆ। ਮੁੱਖ ਮੰਤਰੀ ਗੇਟ ਤੋਂ ਘਰ ਤੱਕ ਪੈਦਲ ਹੀ ਗਏ।
ਜ਼ਿਕਰ ਕਰ ਦਈਏ ਕਿ CM ਭਗਵੰਤ ਮਾਨ ਤੀਜੀ ਵਾਰ ਪਿਤਾ ਬਣੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਦੀ ਪਹਿਲੀ ਪਤਨੀ ਇੰਦਰਪ੍ਰੀਤ ਕੌਰ ਤੋਂ ਦੋ ਬੱਚੇ ਪੁੱਤਰ ਦਿਲਸ਼ਾਨ ਅਤੇ ਬੇਟੀ ਸੀਰਤ ਸਨ। 2015 ਵਿੱਚ ਇੰਦਰਪ੍ਰੀਤ ਕੌਰ ਨਾਲ ਤਲਾਕ ਹੋ ਗਿਆ ਜਿਸ ਤੋਂ ਬਾਅਦ ਪਤਨੀ ਬੱਚਿਆਂ ਨਾਲ ਅਮਰੀਕਾ ਚਲੀ ਗਈ। ਜਦੋਂ ਭਗਵੰਤ ਮਾਨ ਪੰਜਾਬ ਦੇ ਸੀਐਮ ਬਣੇ ਸਨ ਤਾਂ ਉਸ ਸਮੇਂ ਕਰਵਾਏ ਸਮਾਗਮ ਵਿੱਚ ਦੋਵੇਂ ਬੱਚੇ ਹਾਜ਼ਰ ਹੋਏ ਸਨ।