ਗੁਰੂ ਸਾਹਿਬਾਨਾਂ ਦੀਆਂ ਸ਼ਤਾਬਦੀਆਂ ਮਨਾਉਣ ਨੂੰ ਲੈ ਕੇ ਵਧਿਆ ਵਿਵਾਦ ! CM ਮਾਨ ਦਾ SGPC ਨੂੰ ਮੋੜਵਾਂ ਜਵਾਬ, ਕੀ ਗੁਰੂ ਸਾਹਿਬ ਇਕੱਲੇ ਤੁਹਾਡੇ ਨੇ....?
ਜਥੇਦਾਰ ਨੇ ਕਿਹਾ ਕਿ ਸਰਕਾਰ ਦਾ ਕੰਮ ਪ੍ਰਸ਼ਾਸਨ ਦੀ ਦੇਖਭਾਲ ਕਰਨਾ ਹੈ। ਸਰਕਾਰ ਨੂੰ ਆਪਣਾ ਕੰਮ ਕਰਨਾ ਚਾਹੀਦਾ ਹੈ। ਨਗਰ ਕੀਰਤਨ, ਗੁਰਮਤਿ ਸਮਾਗਮ, ਗੁਰਮਤਿ ਦਾ ਪ੍ਰਚਾਰ ਸਿੱਖ ਸੰਸਥਾਵਾਂ ਦਾ ਕੰਮ ਹੈ ਤੇ ਉਹ ਇਹ ਕਰ ਰਹੀਆਂ ਹਨ।
Punjab News: ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਮਨਾਉਣ ਲਈ ਸਰਕਾਰੀ ਪੱਧਰ 'ਤੇ ਇੱਕ ਵੱਖਰਾ ਸਮਾਗਮ ਕਰਵਾਉਣ ਦੇ ਐਲਾਨ ਤੋਂ ਬਾਅਦ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਤਿੱਖਾ ਇਤਰਾਜ਼ ਜਤਾਇਆ ਗਿਆ ਹੈ ਜਿਸ ਤੋਂ ਬਾਅਦ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਮੋੜਵਾਂ ਜਵਾਬ ਦਿੱਤਾ ਹੈ।
ਮੁੱਖ ਮੰਤਰੀ ਭਗਵੰਤ ਸਿੰਧ ਮਾਨ ਨੇ ਮੀਡੀਆ ਦੇ ਮੁਖ਼ਾਤਬ ਹੁੰਦਿਆਂ ਕਿਹਾ ਕਿ ਜਦੋਂ ਪਹਿਲਾਂ 300 ਸਾਲਾਂ ਮਨਾਇਆ ਗਿਆ ਸੀ ਉਸ ਵੇਲੇ ਅਕਾਲੀ ਦਲ ਦੀ ਸਰਕਾਰ ਸੀ ਕਿ ਉਹ ਧਾਰਿਮਕ ਮਾਮਲਿਆਂ ਵਿੱਚ ਦਖ਼ਲ ਨਹੀਂ ਸੀ। ਇਸ ਦੇ ਨਾਲ ਹੀ ਜਦੋਂ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਲੁਧਿਆਣਾ, ਜਲੰਧਰ ਤੇ ਹੋਰ ਥਾਵਾਂ ਉੱਤੇ ਅਕਾਲੀ ਦਲ ਲਈ ਚੋਣ ਪ੍ਰਚਾਰ ਕਰਦੇ ਹਨ ਤਾਂ ਕਿ ਇਹ ਰਾਜਨੀਤਿਕ ਮਾਮਲਿਆਂ ਵਿੱਚ ਦਖ਼ਲ ਨਹੀਂ ਹੈ।
ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, ਕੀ ਗੁਰੂ ਸਾਬ੍ਹ ਇਕੱਲੇ ਉਨ੍ਹਾਂ ਦੇ ਨੇ, ਉਹ ਤਾਂ ਸਾਰਿਆਂ ਦੇ ਸਾਂਝੇ ਨੇ, ਹੋਰ ਧਾਰਮਿਕ ਸੰਸਥਾਵਾਂ, NGO ਤੇ ਹੋਰ ਵੀ ਲੋਕ ਆਪੋ-ਆਪਣੇ ਤਰੀਕੇ ਨੇ ਨਾਲ ਇਸ ਨੂੰ ਮਨਾਉਣਗੀਆਂ, ਕੀ ਇਨ੍ਹਾਂ ਨੇ ਗੁਰੂ ਸਾਹਿਬਾਨਾਂ ਦਾ ਕੌਪੀਰਾਇਟ ਲੈ ਲਿਆ ਹੈ ?
ਜਥੇਜਾਰ ਗੜਗੱਜ ਦਾ ਵੀ ਤਿੱਖਾ ਬਿਆਨ
ਦਰਅਸਲ, ਪੰਜਾਬ ਸਰਕਾਰ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ 'ਤੇ ਨਗਰ ਕੀਰਤਨ ਕੱਢਣ ਦੀ ਗੱਲ ਕਹੀ ਹੈ। ਇਹ ਪ੍ਰੋਗਰਾਮ 23 ਤੋਂ 25 ਨਵੰਬਰ ਤੱਕ ਸ੍ਰੀ ਆਨੰਦਪੁਰ ਸਾਹਿਬ ਵਿੱਚ ਆਯੋਜਿਤ ਕੀਤੇ ਜਾਣ ਦੀ ਗੱਲ ਕਹੀ ਗਈ ਸੀ ਜਿਸ 'ਤੇ ਜਥੇਦਾਰ ਨੇ ਇਤਰਾਜ਼ ਜਤਾਇਆ। ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਆਪਣਾ ਕੰਮ ਕਰਨਾ ਚਾਹੀਦਾ ਹੈ ਤੇ ਸਿਰਫ਼ ਸ਼ਤਾਬਦੀਆਂ ਵਿੱਚ ਹੀ ਸਹਿਯੋਗ ਕਰਨਾ ਚਾਹੀਦਾ ਹੈ।
ਜਥੇਦਾਰ ਨੇ ਕਿਹਾ ਕਿ ਕੀ ਮੁੱਖ ਮੰਤਰੀ ਪੂਰਾ ਸਿੱਖ ਹੈ? ਉਸ ਨੇ ਕੇਸ਼ ਰੱਖੇ ਹੋਏ ਨੇ..। ਜੇਕਰ ਗੁਰੂ ਦੀਆਂ ਸਿੱਖਿਆਵਾਂ 'ਤੇ ਚੱਲਣ ਦੀ ਗੱਲ ਹੈ, ਤਾਂ ਪਹਿਲਾਂ ਤੁਹਾਨੂੰ ਗੁਰੂ ਸਿੱਖ ਬਣਨਾ ਚਾਹੀਦਾ ਹੈ ਤੇ ਇਹ ਦਿਖਾਉਣਾ ਚਾਹੀਦਾ ਹੈ ਕਿ ਤੁਸੀਂ ਗੁਰੂ ਵਿੱਚ ਵਿਸ਼ਵਾਸ ਰੱਖਦੇ ਹੋ। ਉਨ੍ਹਾਂ ਨੂੰ ਸਿੱਖ ਗੁਰੂਆਂ ਦੀਆਂ ਸ਼ਤਾਬਦੀਆਂ ਤੋਂ ਸੇਧ ਲੈਣੀ ਚਾਹੀਦੀ ਹੈ। ਮੰਤਰੀਆਂ ਨੂੰ ਦਾੜ੍ਹੀ ਰੱਖਣੀ ਚਾਹੀਦੀ ਹੈ ਅਤੇ ਅੰਮ੍ਰਿਤ ਛਕਣਾ ਚਾਹੀਦਾ ਹੈ। ਜਥੇਦਾਰ ਨੇ ਕਿਹਾ ਕਿ ਸਰਕਾਰ ਦਾ ਕੰਮ ਪ੍ਰਸ਼ਾਸਨ ਦੀ ਦੇਖਭਾਲ ਕਰਨਾ ਹੈ। ਸਰਕਾਰ ਨੂੰ ਆਪਣਾ ਕੰਮ ਕਰਨਾ ਚਾਹੀਦਾ ਹੈ। ਨਗਰ ਕੀਰਤਨ, ਗੁਰਮਤਿ ਸਮਾਗਮ, ਗੁਰਮਤਿ ਦਾ ਪ੍ਰਚਾਰ ਸਿੱਖ ਸੰਸਥਾਵਾਂ ਦਾ ਕੰਮ ਹੈ ਤੇ ਉਹ ਇਹ ਕਰ ਰਹੀਆਂ ਹਨ।





















