ਪੜਚੋਲ ਕਰੋ
Advertisement
ਮੁੱਖ ਮੰਤਰੀ ਚੰਨੀ ਦੀ ਧਮਕੀ ! ਪ੍ਰਦਰਸ਼ਨ ਕੀਤਾ ਤਾਂ....
ਕੋਰੋਨਾ ਵਲੰਟੀਅਰ ਯੂਨੀਅਨ ਪੰਜਾਬ ਨੇ ਕਿਹਾ ਕਿ ਕੋਰੋਨਾ ਦੇ ਸਮੇਂ ਅਸੀਂ ਮੁਸ਼ਿਕਲ ਸਮੇਂ 'ਚ ਕੰਮ ਕੀਤਾ। ਪੰਜਾਬ ਸਰਕਾਰ ਦਾ ਕੋਰੋਨਾ ਮਿਸ਼ਨ ਖਤਮ ਹੁੰਦੇ ਹੀ ਸਾਨੂੰ ਨੌਕਰੀ ਤੋਂ ਕੱਢ ਦਿੱਤਾ
ਅਸ਼ਰਫ ਢੁੱਡੀ, ਬਰਨਾਲਾ : ਪੰਜਾਬ ਦੇ ਸੀਐਮ ਚਰਨਜੀਤ ਸਿੰਘ ਚੰਨੀ ਦਾਅਵਾ ਤਾਂ ਕਰਦੇ ਹਨ ਕਿ ਉਹ ਆਮ ਆਦਮੀ ਹੈ ਤੇ ਉਨ੍ਹਾਂ ਦਾ ਦਰਬਾਰ ਹਰ ਵਿਅਕਤੀ ਲਈ ਕਿਸੇ ਵੀ ਸਮੇਂ ਖੁੱਲ੍ਹਾ ਹੈ । 24 ਘੰਟੇ ਉਹ ਲੋਕਾ ਦੀ ਸੇਵਾ ਦੇ ਲਈ ਹਾਜ਼ਰ ਹਨ ਪਰ ਅੱਜ ਬਰਨਾਲਾ 'ਚ ਉਨ੍ਹਾਂ ਦੇ ਪ੍ਰੋਗਰਾਮ 'ਚ ਜਦੋਂ ਨਾਅਰੇਬਾਜ਼ੀ ਹੋਈ ਤਾਂ ਦਾ ਗੁੱਸਾ ਵਿਖਾਈ ਦਿੱਤਾ ਤੇ ਇਹ ਤਕ ਕਹਿ ਦਿੱਤਾ ਕਿ ਪ੍ਰਦਰਸ਼ਨਕਾਰੀ ਜੋ ਰਸਤੇ ਰੋਕ ਰਹੇ ਹੈ ਜਾਂ ਪਾਣੀ ਦੀ ਟੈਂਕੀ ਉੱਤੇ ਚੜ ਰਹੇ ਹਨ ਉਨ੍ਹਾਂ 'ਤੇ ਪਰਚੇ ਦਰਜ ਹੋ ਸਕਦੇ ਹੈ। ਬਰਨਾਲਾ 'ਚ ਅੱਜ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੁੱਜੇ। ਇਨ੍ਹਾਂ ਦਾ ਪ੍ਰੋਗਰਾਮ ਕਾਂਗਰਸ ਵਰਕਰ ਮੀਟਿੰਗ ਦਾ ਰੱਖਿਆ ਗਿਆ ਸੀ। ਉੱਥੇ ਇਸ ਸਮਾਗਮ ਵਿਚ ਕੁਝ ਬੇਰੁਜ਼ਗਾਰ ਈਟੀਟੀ ਪਾਸ ਅਧਿਆਪਕ ਪਹੁਂਚ ਗਏ ਉਨ੍ਹਾਂ ਨੇ ਸੀਐਮ ਚੰਨੀ ਖਿਲਾਫ ਨਾਅਰੇਬਾਜ਼ੀ ਕੀਤੀ।
ਇਸ ਨਾਅਰੇਬਾਜ਼ੀ ਤੋਂ ਸੀਐਮ ਚੰਨੀ ਖਫਾ ਹੋ ਗਏ ਤੇ ਆਪਣੀ ਸਪੀਚ ਵਿਚ ਇਹ ਤਕ ਕਹਿ ਦਿੱਤਾ ਕਿ ਜੋ ਪ੍ਰਦਰਸ਼ਨ ਕਰ ਰਹੇ ਹੈ ਉਹ ਮੈਨੂੰ ਆ ਕੇ ਮਿਲਣ ਅਤੇ ਆਪਣੀਆ ਮੰਗਾ ਦਸਣ। ਨਹੀ ਤਾਂ ਲੋਕਾਂ ਨੂੰ ਤੰਗ ਪਰੇਸ਼ਾਨ ਕਰ ਕੇ ਰਸਤੇ ਰੋਕਣ ਵਾਲਿਆਂ ਅਤੇ ਪਾਣੀ ਦੀਆਂ ਟੈਂਕੀਆਂ 'ਤੇ ਚੜਨ ਵਾਲਿਆਂ 'ਤੇ ਪਰਚਾ ਵੀ ਦਰਜ ਹੋ ਸਕਦਾ ਹੈ ।
ਸੀਐਮ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਨੇ ਇਸ ਪ੍ਰਕਾਰ ਘਸੀਟਿਆ ਇਹ ਤਸਵੀਰਾਂ ਵੇਖ ਕੇ ਤੁਸੀ ਵੀ ਹੈਰਾਨ ਹੋ ਜਾਓਗੇ। ਪੁਲਿਸ ਵਲੋਂ ਕੀਤੀ ਖਿਚ ਧੂਹ ਵਿਚ ਉਨ੍ਹਾਂ ਦੀਆ ਪੱਗਾਂ ਤਕ ਉੱਤਰ ਗਈਆਂ । ਅੱਜ ਬਰਨਾਲਾ ਵਿਚ ਕੋਰੋਨਾ ਵਲੰਟੀਅਰ ਬਿਜਲੀ ਵਿਭਾਗ ਦੇ ਕੱਚੇ ਕਰਮਚਾਰੀ ਤੇ ਆਂਗਨਵਾੜੀ ਵਰਕਰਾਂ ਨੇ ਸੀਐਮ ਦਾ ਵਿਰੋਧ ਪ੍ਰਦਰਸ਼ਨ ਕੀਤਾ ।

ਕੋਰੋਨਾ ਵਲੰਟੀਅਰ ਯੂਨੀਅਨ ਪੰਜਾਬ ਨੇ ਕਿਹਾ ਕਿ ਕੋਰੋਨਾ ਦੇ ਸਮੇਂ ਅਸੀਂ ਮੁਸ਼ਿਕਲ ਸਮੇਂ 'ਚ ਕੰਮ ਕੀਤਾ। ਪੰਜਾਬ ਸਰਕਾਰ ਦਾ ਕੋਰੋਨਾ ਮਿਸ਼ਨ ਖਤਮ ਹੁੰਦੇ ਹੀ ਸਾਨੂੰ ਨੌਕਰੀ ਤੋਂ ਕੱਢ ਦਿੱਤਾ । ਸੀਐਮ ਚੰਨੀ ਨੂੰ ਮਿਲਣ ਲਈ ਆਏ ਆਂਗਨਵਾੜੀ ਵਰਕਰਾਂ ਨੂੰ ਪੁਲਿਸ ਨੇ ਨਹੀ ਮਿਲਣ ਦਿੱਤਾ । ਹਾਕਮ ਸਿੰਘ ਨੇ ਕਿਹਾ ਕਿ ਜੋ ਪੰਜਾਬ 'ਚ 6ਵਾਂ ਪੇ ਕਮਿਸ਼ਨ ਲਾਗੂ ਕੀਤਾ ਹੈ ਉਹ ਬਿਜਲੀ ਬੋਰਡ 'ਚ ਲਾਗੂ ਨਹੀਂ ਕੀਤਾ ਜਾ ਰਿਹਾ ਹੈ। ਸਾਡੇ ਕੱਚੇ ਕਰਮਚਾਰੀਆਂ ਨੂੰ ਪੱਕੇ ਨਹੀ ਕੀਤਾ ਜਾ ਰਿਹਾ ਹੈ। 2017 ਤੋਂ ਅਸੀਂ ਆਪਣੀ ਮੰਗ ਰੱਖ ਰਹੇ ਹਾਂ ਫਿਰ ਵੀ ਸਾਡੀ ਕੋਈ ਸੁਣਵਾਈ ਨਹੀ ਹੋ ਰਹੀ ਹੈ ।
ਸੀਐਮ ਚਰਨਜੀਤ ਸਿੰਘ ਨੇ ਸਟੇਜ ਤੋ ਬੋਲਦੇ ਹੋਏ ਕਿਹਾ ਕਿ ਮੈਂ ਤੁਹਾਨੂੰ ਮਿਲਣ ਲਈ ਤਿਆਰ ਆ ਤੁਸੀਂ ਆਓ ਮਿਲੋ, ਮੈਨੂੰ ਆਪਣੀਆਂ ਮੰਗਾਂ ਦੱਸੋ ਆ ਕੇ । ਮੇਰੇ ਕੋਲ ਪਿਆਰ ਅਤੇ ਸਤਕਾਰ ਦੇ ਨਾਲ ਮੇਰੇ ਕੋਲ ਆਓ। ਜੇਕਰ ਪਾਣੀ ਦੀ ਟੈਂਕੀ 'ਤੇ ਚੜ੍ਹੇ ਤਾਂ ਪਰਚਾ ਵੀ ਦਰਜ ਹੋ ਸਕਦਾ ਹੈ ।

ਪੰਜਾਬ 'ਚ ਸੀਐਮ ਚੰਨੀ ਦਾ ਵਿਰੋਧ ਹੁਣ ਹਰ ਦਿਨ ਹੋ ਰਿਹਾ ਹੈ। ਮੋਗਾ, ਫਿਰੋਜ਼ਪੁਰ, ਚੰਡੀਗੜ੍ਹ 'ਚ ਪ੍ਰਦਰਸ਼ਨ ਹੋ ਚੁੱਕਿਆ ਹੈ ਤੇ ਹੁਣ ਅਜ ਬਰਨਾਲਾ 'ਚ ਸੀਐਮ ਦਾ ਵਿਰੋਧ ਕੱਚੇ ਕਰਮਚਾਰੀ ਅਤੇ ਬੇਰੁਜ਼ਗਾਰ ਨੌਜਵਾਨਾਂ ਨੇ ਕੀਤਾ ਹੈ। ਇਸ ਪ੍ਰਦਰਸ਼ਨਾਂ ਤੋ ਪੰਜਾਬ ਦੀ ਕਾਂਗਰਸ ਦੇ ਮੰਤਰੀ ਵੀ ਨਹੀਂ ਬਚੇ ਹੈ। ਸਿੱਖਿਆ ਮੰਤਰੀ ਪਰਗਟ ਸਿੰਘ ਦਾ ਜੰਲਧਰ 'ਚ ਕਈ ਵਾਰ ਵਿਰੋਧ ਹੋ ਚੁੱਕਿਆ ਹੈ ਅਤੇ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਦਾ ਵੀ ਮੁਕਤਸਰ 'ਚ ਵਿਰੋਧ ਹੋਇਆ ਹੈ। ਕਾਂਗਰਸ ਸਰਕਾਰ ਇਸ ਨਵੀਂ ਮੁਸੀਬਤ ਤੋ ਕਿਵੇਂ ਆਪਣਾ ਛੁਟਕਾਰਾ ਪਾਏਗੀ ਅਤੇ ਪ੍ਰਦਰਸ਼ਨਕਾਰੀਆ ਨੂੰ ਕਦੋਂ ਉਨ੍ਹਾਂ ਦੇ ਹੱਕ ਮਿਲਣਗੇ ਇਹ ਇਕ ਵੱਡਾ ਸਵਾਲ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਦੇਸ਼
ਪਟਿਆਲਾ
Advertisement