ਕੈਪਟਨ ਨੇ ਲਾਂਚ ਕੀਤੀ ਸਿਹਤ ਬੀਮਾ ਯੋਜਨਾ, 46 ਲੱਖ ਪਰਿਵਾਰਾਂ ਨੂੰ ਲਾਭ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਪੂਰੇ ਪੰਜਾਬ ਲਈ ਸਰਬੱਤ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਕੀਤੀ। ਬੀਮਾ ਯੋਜਨਾ ਦੀ ਸ਼ੁਰੂਆਤ ਕਰਦਿਆਂ ਕੈਪਟਨ ਨੇ 11 ਵਿਅਕਤੀਆਂ ਨੂੰ ਈ-ਕਾਰਡ ਵੰਡੇ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ ਪੁਰਾਣੀ ਤੇ ਨਵੀਂ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਦਾ ਪੰਜ ਲੱਖ ਰੁਪਏ ਤਕ ਦਾ ਨਕਦ ਰਹਿਤ ਇਲਾਜ ਕਰਵਾਇਆ ਜਾ ਸਕੇਗਾ।
ਮੁਹਾਲੀ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਪੂਰੇ ਪੰਜਾਬ ਲਈ ਸਰਬੱਤ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਕੀਤੀ। ਬੀਮਾ ਯੋਜਨਾ ਦੀ ਸ਼ੁਰੂਆਤ ਕਰਦਿਆਂ ਕੈਪਟਨ ਨੇ 11 ਵਿਅਕਤੀਆਂ ਨੂੰ ਈ-ਕਾਰਡ ਵੰਡੇ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ ਪੁਰਾਣੀ ਤੇ ਨਵੀਂ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਦਾ ਪੰਜ ਲੱਖ ਰੁਪਏ ਤਕ ਦਾ ਨਕਦ ਰਹਿਤ ਇਲਾਜ ਕਰਵਾਇਆ ਜਾ ਸਕੇਗਾ। ਇਹ ਯੋਜਨਾ ਉਨ੍ਹਾਂ ਸਾਬਕਾ ਪ੍ਰਧਾਨ ਮੰਤਰੀ ਸਵਰਗੀ ਰਾਜੀਵ ਗਾਂਧੀ ਦੇ 75ਵੇਂ ਜਨਮਦਿਨ ਨੂੰ ਸਮਰਪਿਤ ਕੀਤੀ।
Happy to share with you all that we are launching Sarbat Sehat Bima Yojana today. This flagship health insurance scheme would provide health insurance to 70% of Punjab. A total of 45.86 lakh families would benefit from this scheme. pic.twitter.com/H4KzsbvHPX
— Capt.Amarinder Singh (@capt_amarinder) August 20, 2019
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਜਨ ਸਿਹਤ ਯੋਜਨਾ ਦਾ ਦਾਇਰਾ ਸੀਮਤ ਸੀ, ਇਸ ਲਈ ਉਸ ਨੂੰ ਵਧਾਉਣ ਦਾ ਫੈਸਲਾ ਕੀਤਾ ਗਿਆ, ਜਿਸ ਨਾਲ 31 ਲੱਖ ਪਰਿਵਾਰ ਜੋੜੇ ਗਏ। ਹਰ ਸਾਲ 5-5 ਲੱਖ ਰੁਪਏ ਦਾ ਮੁਫਤ ਇਲਾਜ ਕੀਤਾ ਜਾਏਗਾ। ਪ੍ਰਧਾਨ ਮੰਤਰੀ ਦੀ ਯੋਜਨਾ ਵਿੱਚ 14.86 ਲੱਖ ਪਰਿਵਾਰ ਸ਼ਾਮਲ ਸਨ। ਇਸ ਯੋਜਨਾ ਦਾ ਲਾਭ 31 ਲੱਖ ਪਰਿਵਾਰਾਂ ਨੂੰ ਹੋਏਗਾ। ਇਸ ਵਿੱਚ ਕੇਂਦਰ 60 ਫੀਸਦੀ ਤੇ ਪੰਜਾਬ 40 ਫੀਸਦੀ ਰਕਮ ਦੇਵੇਗਾ। ਹੁਣ ਸ਼ਾਮਲ ਕੀਤੇ ਗਏ 31 ਲੱਖ ਲੋਕਾਂ ਦਾ ਸਾਰਾ ਖਰਚਾ ਪੰਜਾਬ ਸਰਕਾਰ ਭਰੇਗੀ।
ਸਰਬੱਤ ਸਿਹਤ ਬੀਮਾ ਯੋਜਨਾ ਦੇ ਤਹਿਤ 46 ਲੱਖ ਪਰਿਵਾਰ ਸਿੱਧੇ ਤੌਰ 'ਤੇ ਲਾਭ ਪ੍ਰਾਪਤ ਕਰਨਗੇ। ਮੁੱਖ ਮੰਤਰੀ ਨੇ ਕਿਹਾ ਕਿ 20.45 ਲੱਖ ਲੋਕ ਸਮਾਰਟ ਰਕਮ ਕਾਰਡ ਧਾਰਕ ਪਰਿਵਾਰ ਹੋਣਗੇ। ਸਮਾਜਿਕ ਆਰਥਿਕ ਜਾਤੀ ਦੀ ਆਬਾਦੀ ਦੇ ਅਨੁਸਾਰ ਇਸ ਯੋਜਨਾ ਵਿੱਚ 14.86 ਲੱਖ ਪਰਿਵਾਰ, 2.8 ਲੱਖ ਛੋਟੇ ਕਿਸਾਨ, ਰਾਜ ਵਿਕਾਸ ਭਲਾਈ ਬੋਰਡ ਵਿੱਚ ਰਜਿਸਟਰਡ 2.38 ਲੱਖ ਮਜ਼ਦੂਰ, 46 ਹਜ਼ਾਰ ਛੋਟੇ ਵਪਾਰੀ ਤੇ 4500 ਯੈਲੋ ਕਾਰਡ ਧਾਰਕ ਪੱਤਰਕਾਰ ਵੀ ਸ਼ਾਮਲ ਹਨ।