ਪੜਚੋਲ ਕਰੋ

ਮੁੱਖ ਮੰਤਰੀ ਦਾ ਮਾਈਨਿੰਗ ਸਾਈਟ 'ਤੇ ਦੌਰਾ, ਬਾਹਰੀ ਆਪ ਆਗੂਆਂ ਨੂੰ ਬੇਲੋੜਾ ਰੌਲਾ ਪਾਉਣ ਤੋਂ ਵਰਜਿਆ

ਆਮ ਆਦਮੀ ਪਾਰਟੀ ਦੇ ਦਿੱਲੀ ਦੇ ਆਗੂਆਂ ਵੱਲੋਂ ਮੁੱਖ ਮੰਤਰੀ ਦੇ ਹਲਕੇ ਵਿੱਚ ਗੈਰ-ਕਾਨੂੰਨੀ ਮਾਈਨਿੰਗ ਦੇ ਦਾਅਵਿਆਂ ਨੂੰ ਮੁੱਢੋਂ ਰੱਦ ਕਰਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਮਾਈਨਿੰਗ ਵਾਲੀਆਂ ਥਾਵਾਂ ਦਾ ਦੌਰਾ ਕੀਤਾ

ਰੂਪਨਗਰ: ਆਮ ਆਦਮੀ ਪਾਰਟੀ ਦੇ ਦਿੱਲੀ ਦੇ ਆਗੂਆਂ ਵੱਲੋਂ ਮੁੱਖ ਮੰਤਰੀ ਦੇ ਹਲਕੇ ਵਿੱਚ ਗੈਰ-ਕਾਨੂੰਨੀ ਮਾਈਨਿੰਗ ਦੇ ਦਾਅਵਿਆਂ ਨੂੰ ਮੁੱਢੋਂ ਰੱਦ ਕਰਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਮਾਈਨਿੰਗ ਵਾਲੀਆਂ ਥਾਵਾਂ ਦਾ ਦੌਰਾ ਕੀਤਾ, ਚੰਨੀ ਮੁਤਾਬਕ ਉਨ੍ਹਾਂ ਨੂੰ ਕੁਝ ਵੀ ਗੈਰ-ਕਾਨੂੰਨੀ ਨਹੀਂ ਮਿਲਿਆ, ਸਗੋਂ ਉਥੇ ਰਾਜ ਸਰਕਾਰ ਵੱਲੋਂ ਨਿਰਧਾਰਤ 5.50 ਪ੍ਰਤੀ ਕਿਊਸਿਕ ਕੀਮਤਾਂ ਮੁਤਾਬਕ ਰੇਤਾ ਵੇਚਿਆ ਜਾ ਰਿਹਾ ਹੈ।

ਦਿੱਲੀ ਤੋਂ ਸੂਬੇ ਵਿੱਚ ਲੈਂਡ ਕੀਤੇ ‘ਆਪ’ ਆਗੂਆਂ ਨੂੰ ਸਖਤ ਚੇਤਾਵਨੀ ਦਿੰਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਪੱਸ਼ਟ ਤੌਰ ’ਤੇ ਕਿਹਾ ਕਿ ਕਿਸੇ ਵੀ ਬਾਹਰੀ ਵਿਅਕਤੀ ਨੂੰ ਮਹਿਜ਼ ਆਪਣੇ ਸਿਆਸੀ ਹਿੱਤਾਂ ਲਈ ਬੇਬੁਨਿਆਦ ਰੌਲਾ ਪਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਸਰਕਾਰ ਭਵਿੱਖ ਵਿੱਚ ਸਿਆਸੀ ਮੁਫ਼ਾਦਾਂ ਲਈ ਅਜਿਹੀਆਂ ਗਤੀਵਿਧੀਆਂ ਕਰਨ ਵਾਲੇ ਅਨਸਰਾਂ ਵਿਰੁੱਧ ਕਾਰਵਾਈ ਕਰਨ ਤੋਂ ਗੁਰੇਜ਼ ਨਹੀਂ ਕਰੇਗੀ। ਮੁੱਖ ਮੰਤਰੀ ਚੰਨੀ ਨੇ ਸਿਵਲ ਅਤੇ ਪੁਲਿਸ ਅਧਿਕਾਰੀਆਂ ਸਣੇ ਬੜੀ ਹਵੇਲੀ ਮਾਈਨਿੰਗ ਵਾਲੀ ਥਾਂ ਦਾ ਦੌਰਾ ਕੀਤਾ, ਜਿੱਥੇ ਸਰਕਾਰੀ ਮਸ਼ੀਨਰੀ ਨਾਲ ਡੀ-ਸਿਲਟਿੰਗ ਦਾ ਕੰਮ ਚੱਲ ਰਿਹਾ ਹੈ। ਮੁੱਖ ਮੰਤਰੀ ਨੇ ਟਰੱਕਾਂ ਵਿੱਚ ਰੇਤਾ ਲੋਡ ਕਰਵਾ ਰਹੇ ਡਰਾਈਵਰਾਂ ਨਾਲ ਗੱਲਬਾਤ ਕੀਤੀ ਅਤੇ ਉਨਾਂ ਵੱਲੋਂ ਅਦਾ ਕੀਤੇ ਜਾ ਰਹੇ ਭਾਅ ਬਾਰੇ ਪੁੱਛਿਆ। ਸਾਰੇ ਡਰਾਈਵਰਾਂ ਨੇ ਦੱਸਿਆ ਕਿ ਰਾਜ ਸਰਕਾਰ ਵੱਲੋਂ ਲਾਗੂ ਕੀਤੀ ਗਈ ਪਾਲਿਸੀ ਤਹਿਤ 5.50 ਰੁਪਏ ਕੀਮਤ ਮੁਤਾਬਕ ਭਰਾਈ ਹੋ ਰਹੀ ਹੈ। ਇਸੇ ਤਰਾਂ ਮਾਈਨਿੰਗ ਦੇ ਸਾਰੇ ਦਸਤਾਵੇਜ਼ ਸਹੀ ਪਾਏ ਗਏ, ਜੋ ‘ਆਪ’ ਦੇ ਦਿੱਲੀ ਆਗੂਆਂ ਦੇ ਝੂਠੇ ਦਾਅਵਿਆਂ ਦੀ ਪੋਲ ਖੋਲਦੇ ਹਨ। 

 


ਮੁੱਖ ਮੰਤਰੀ ਦਾ ਮਾਈਨਿੰਗ ਸਾਈਟ 'ਤੇ ਦੌਰਾ, ਬਾਹਰੀ ਆਪ ਆਗੂਆਂ ਨੂੰ ਬੇਲੋੜਾ ਰੌਲਾ ਪਾਉਣ ਤੋਂ ਵਰਜਿਆ

ਮੁੱਖ ਮੰਤਰੀ ਨੇ ਕਿਹਾ ਕਿ ਉਹ ਮਾਈਨਿੰਗ ਵਾਲੀਆਂ ਥਾਵਾਂ ‘ਤੇ ਮੁਫਤ ਰੇਤ ਮੁਹੱਈਆ ਕਰਵਾਉਣਾ ਚਾਹੁੰਦੇ ਹਨ ਪਰ ਪਿਛਲੇ ਸਮੇਂ ਦੌਰਾਨ ਹੋਏ ਸਮਝੌਤੇ ਕਾਰਨ ਉਹ ਅਜਿਹਾ ਕਰਨ ਤੋਂ ਅਸਮਰੱਥ ਹਨ।  ਮੁੱਖ ਮੰਤਰੀ ਚੰਨੀ ਨੇ ਦੱਸਿਆ ਕਿ ਉਕਤ ਠੇਕਾ 31 ਮਾਰਚ ਤੱਕ ਹੈ ਅਤੇ ਭਵਿੱਖ ਵਿੱਚ ਲੋਕਾਂ ਨੂੰ ਰੇਤਾ/ਬਜਰੀ ਹੋਰ ਵੀ ਸਸਤੀਆਂ ਕੀਮਤਾਂ ‘ਤੇ ਮਿਲਣਗੇ।

ਸਾਈਟ ‘ਤੇ ਕਾਨੂੰਨ ਮੁਤਾਬਕ ਚਲ ਰਹੀ ਮਾਈਨਿੰਗ ‘ਤੇ ਤਸੱਲੀ ਪ੍ਰਗਟਾਉਂਦਿਆਂ ਮੁੱਖ ਮੰਤਰੀ ਚੰਨੀ ਨੇ ਰੇਤ ਦੀਆਂ ਕੀਮਤਾਂ ਬਾਰੇ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰਨ ਲਈ ‘ਆਪ’ ਆਗੂਆਂ ਰਾਘਵ ਚੱਢਾ ਅਤੇ ਹੋਰਾਂ ਨੂੰ ਕਰੜੇ ਹੱਥੀਂ ਲਿਆ। ਉਨਾਂ ਕਿਹਾ ਕਿ ਚੱਢਾ ਅਤੇ ਹੋਰ ਬਾਹਰੀ ਆਗੂਆਂ ਨੂੰ ਬੇਬੁਨਿਆਦ ਮੁੱਦੇ ਛੇੜਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ, ਜਿਨਾਂ ਨਾਲ ਸੂਬੇ ਦੇ ਸੁਚਾਰੂ ਕੰਮਕਾਜ ਵਿੱਚ ਵਿਘਨ ਪੈਂਦਾ ਹੋਵੇ। ਉਨਾਂ ਕਿਹਾ ਕਿ ਚੱਢਾ ਅਤੇ ਕੁਝ ਦਿਨ ਪਹਿਲਾਂ ਇੱਕ ਸਕੂਲ ਵਿੱਚ ਦਾਖਲ ਹੋਣ ਵਾਲੇ ਮਨੀਸ਼ ਸਿਸੋਦੀਆ ਸਣੇ ਦਿੱਲੀ ਦੇ ਹੋਰ ‘ਆਪ’ ਆਗੂਆਂ ਵਿਰੁੱਧ ਭਵਿੱਖ ਵਿੱਚ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਦੂਜੇ ਪਾਸੇ ਮੁੱਖ ਮੰਤਰੀ ਚੰਨੀ ਨੇ ਪੰਜਾਬ ਆਧਾਰਿਤ ‘ਆਪ’ ਆਗੂਆਂ, ਵਰਕਰਾਂ ਅਤੇ ਆਮ ਲੋਕਾਂ ਦਾ ਸਵਾਗਤ ਕੀਤਾ ਕਿ ਉਹ ਕਿਸੇ ਵੀ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਸਰਕਾਰ ਦੇ ਧਿਆਨ ਵਿੱਚ ਲਿਆਉਣ ਤਾਂ ਜੋ ਲੋੜੀਂਦੇ ਕਦਮ ਚੁੱਕਣਾ ਯਕੀਨੀ ਬਣਾਇਆ ਜਾ ਸਕੇ।  

ਉਨਾਂ ਕਿਹਾ, “ਮਾਈਨਿੰਗ ਵਾਲੀਆਂ ਥਾਵਾਂ ‘ਤੇ ਸਰਗਰਮੀਆਂ ਸ਼ਰੇਆਮ ਚੱਲ ਕੀਤੀਆਂ ਹਨ। ਕੋਈ ਵੀ ਪੰਜਾਬੀ, ਪੰਜਾਬ ਅਧਾਰਤ ‘ਆਪ’ ਆਗੂ/ਵਰਕਰ ਵੀਡੀਓ ਬਣਾ ਸਕਦਾ ਹੈ ਪਰ ਅਸੀਂ ਕਿਸੇ ਵੀ ਬਾਹਰੀ ਵਿਅਕਤੀ ਨੂੰ ਅਜਿਹੀਆਂ ਝੂਠੀਆਂ ਕਾਰਵਾਈਆਂ ਦੀ ਇਜਾਜ਼ਤ ਨਹੀਂ ਦੇਵਾਂਗੇ।’’    

ਵਣ ਰੇਂਜ ਅਧਿਕਾਰੀ ਦੇ ਤਬਾਦਲੇ ਸਬੰਧੀ ਪੱਤਰ ਬਾਰੇ ਪੁੱਛੇ ਸਵਾਲ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਚੰਨੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਕੋਈ ਵੀ ਉਨਾਂ ਨੂੰ ਪੁੱਛ ਸਕਦਾ ਹੈ ਕਿ ਉਸ ਨੇ ਆਪਣਾ ਤਬਾਦਲਾ ਖੁਦ ਕਰਵਾਇਆ ਹੈ ਜਾਂ ਸਰਕਾਰ ਵੱਲੋਂ  ਤਬਾਦਲਾ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਦਰਿਆ ਦੇ ਵਹਾਅ ਦਰਮਿਆਨ ਰੇਤ ਦਾ ਇੱਕ ਵੱਡਾ ਟਿੱਲਾ ਮੌਜੂਦ ਹੈ ਅਤੇ ਪਾਣੀ ਦੇ ਨਿਰਵਿਘਨ ਵਹਾਅ ਨੂੰ ਯਕੀਨੀ ਬਣਾਉਣ ਲਈ ਇਸ ਟਿੱਲੇ ਨੂੰ ਹਟਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਰੇਤ ਦੇ ਟਿੱਲਿਆਂ ਨੂੰ ਹਟਾਉਣਾ ਜਰੂਰੀ ਹੈ ਕਿਉਂਕਿ ਇਹ ਪਾਣੀ ਦੇ ਵਹਾਅ ਵਿੱਚ ਰੁਕਾਵਟ ਬਣਦੇ ਹਨ ਜਿਸ ਨਾਲ ਪਾਣੀ ਦੇ ਓਵਰਫਲੋਅ ਕਰਕੇ ਚਮਕੌਰ ਸਾਹਿਬ ਖੇਤਰ ਵਿੱਚ ਪੈਂਦੇ ਪਿੰਡਾਂ ਦਾ ਕਾਫੀ ਨੁਕਸਾਨ ਹੁੰਦਾ ਹੈ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਇਸ ਦਰਿਆਈ ਪਾਣੀ ਦੇ ਵਹਾਅ ਨੂੰ ਚੈਨਲਾਈਜ਼ ਕਰਨ ਨੂੰ ਯਕੀਨੀ ਬਣਾਉਣ ਲਈ ਦਰਿਆ ਵਿੱਚ ਡੀਸਿਲਟਿੰਗ  ਕੀਤੀ ਜਾ ਰਹੀ ਹੈ।
ਮੁੱਖ ਮੰਤਰੀ ਦਾ ਮਾਈਨਿੰਗ ਸਾਈਟ 'ਤੇ ਦੌਰਾ, ਬਾਹਰੀ ਆਪ ਆਗੂਆਂ ਨੂੰ ਬੇਲੋੜਾ ਰੌਲਾ ਪਾਉਣ ਤੋਂ ਵਰਜਿਆ

ਜ਼ਿਕਰਯੋਗ ਹੈ ਕਿ ਰਾਘਵ ਚੱਢਾ ਵੱਲੋਂ ਲਗਾਏ ਗਏ ਦੋਸ਼ਾਂ ਦੇ ਸੱਚ ਦਾ ਪਤਾ ਲਗਾਉਣ ਲਈ ਮੁੱਖ ਮੰਤਰੀ ਹਲਕੇ ਦੀਆਂ ਮਾਈਨਿੰਗ ਸਾਈਟਾਂ ਦਾ ਦੌਰਾ ਕਰ ਰਹੇ ਸਨ ਤਾਂ ਜੋ ਮਾਈਨਿੰਗ ਸਬੰਧੀ ਅਸਲ ਸਥਿਤੀ ਦਾ ਜਾਇਜ਼ਾ ਲਿਆ ਜਾ ਸਕੇ । ਸ੍ਰੀ ਚੰਨੀ ਨੇ ਕਿਹਾ ਕਿ ‘ਆਪ’  ਨੇਤਾਵਾਂ ਦੀਆਂ ਝੂਠੀਆਂ ਤੇ ਗੁਮਰਾਹਕੰੁਨ ਬਿਆਨਬਾਜ਼ੀਆਂ ਵਿੱਚ ਰੱਤੀ ਭਰ ਵੀ ਸੱਚਾਈ ਨਹੀਂ ਹੈ ਅਤੇ ਸੂਬਾ ਸਰਕਾਰ ਵਲੋਂ ਨਿਰਧਾਰਤ ਕੀਤੇ ਰੇਟਾਂ ਅਨੁਸਾਰ ਹੀ ਰੇਤ ਦੀ ਖੁਦਾਈ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਨੇ ‘ਆਪ’ ਆਗੂਆਂ ਨੂੰ ਕਿਹਾ ਕਿ ਪੰਜਾਬ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲਅੰਦਾਜ਼ੀ ਕਰਨ ਥਾਂ ‘ਆਪ ’ ਨੂੰ ਆਪਣੀ ਊਰਜਾ ਦਿੱਲੀ ਦੇ  ਲੋਕਾਂ ਦੀ ਬਿਹਤਰੀ ‘ਤੇ ਕੇਂਦਰਿਤ ਕਰਨੀ ਚਾਹੀਦੀ ਹੈ।

 

ਟਾਪ ਹੈਡਲਾਈਨ

ਪਰਮਿੰਦਰ ਝੋਟਾ 'ਤੇ ਗੋਲੀ ਚਲਾਉਣ ਵੇਲੇ ਅਸ਼ਵਨੀ ਕੁਮਾਰ ਕਿਸ ਨਾਲ ਕਰ ਰਿਹਾ ਸੀ ਗੱਲ? ਹੋਇਆ ਵੱਡਾ ਖੁਲਾਸਾ
ਪਰਮਿੰਦਰ ਝੋਟਾ 'ਤੇ ਗੋਲੀ ਚਲਾਉਣ ਵੇਲੇ ਅਸ਼ਵਨੀ ਕੁਮਾਰ ਕਿਸ ਨਾਲ ਕਰ ਰਿਹਾ ਸੀ ਗੱਲ? ਹੋਇਆ ਵੱਡਾ ਖੁਲਾਸਾ
ਪਰਮਿੰਦਰ ਝੋਟਾ ਕਤਲਕਾਂਡ ਮਾਮਲੇ 'ਚ SHO ਸਸਪੈਂਡ, DSP 'ਤੇ ਕਾਰਵਾਈ ਦੀ ਸਿਫਾਰਿਸ਼
ਪਰਮਿੰਦਰ ਝੋਟਾ ਕਤਲਕਾਂਡ ਮਾਮਲੇ 'ਚ SHO ਸਸਪੈਂਡ, DSP 'ਤੇ ਕਾਰਵਾਈ ਦੀ ਸਿਫਾਰਿਸ਼
ਅੰਮ੍ਰਿਤਸਰ 'ਚ ਸਕਾਰਪੀਓ ਸਵਾਰ ਨੌਜਵਾਨ 'ਤੇ ਚਲਾਈਆਂ ਗੋਲੀਆਂ, ਕਮਰ 'ਚ ਲੱਗੀ ਗੋਲੀ; 25-30 ਰਾਊਂਡ ਫਾਇਰ ਚਲਾਏ
ਅੰਮ੍ਰਿਤਸਰ 'ਚ ਸਕਾਰਪੀਓ ਸਵਾਰ ਨੌਜਵਾਨ 'ਤੇ ਚਲਾਈਆਂ ਗੋਲੀਆਂ, ਕਮਰ 'ਚ ਲੱਗੀ ਗੋਲੀ; 25-30 ਰਾਊਂਡ ਫਾਇਰ ਚਲਾਏ
ਪੰਜਾਬ ਦੇ 15 ਵਿਭਾਗ CBI ਦੀ ਰਡਾਰ 'ਤੇ, ਟਰਾਂਸਫਰ-ਪੋਸਟਿੰਗ ਭ੍ਰਿਸ਼ਟਾਚਾਰ ਦੀ ਜਾਂਚ ਤੇਜ਼
ਪੰਜਾਬ ਦੇ 15 ਵਿਭਾਗ CBI ਦੀ ਰਡਾਰ 'ਤੇ, ਟਰਾਂਸਫਰ-ਪੋਸਟਿੰਗ ਭ੍ਰਿਸ਼ਟਾਚਾਰ ਦੀ ਜਾਂਚ ਤੇਜ਼

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
AAP Party: ਚੋਣਾਂ ਤੋਂ ਪਹਿਲਾਂ 'ਆਪ' ਪਾਰਟੀ ਨੂੰ ਵੱਡਾ ਝਟਕਾ, ਹੁਣ ਇਸ ਸੀਨੀਅਰ ਆਗੂ ਨੇ ਦਿੱਤਾ ਅਸਤੀਫ਼ਾ, ਜਾਣੋ ਕਿਉਂ ਛੱਡਿਆ ਅਹੁਦਾ?
ਚੋਣਾਂ ਤੋਂ ਪਹਿਲਾਂ 'ਆਪ' ਪਾਰਟੀ ਨੂੰ ਵੱਡਾ ਝਟਕਾ, ਹੁਣ ਇਸ ਸੀਨੀਅਰ ਆਗੂ ਨੇ ਦਿੱਤਾ ਅਸਤੀਫ਼ਾ, ਜਾਣੋ ਕਿਉਂ ਛੱਡਿਆ ਅਹੁਦਾ?
ਅੰਮ੍ਰਿਤਸਰ 'ਚ ਸਕਾਰਪੀਓ ਸਵਾਰ ਨੌਜਵਾਨ 'ਤੇ ਚਲਾਈਆਂ ਗੋਲੀਆਂ, ਕਮਰ 'ਚ ਲੱਗੀ ਗੋਲੀ; 25-30 ਰਾਊਂਡ ਫਾਇਰ ਚਲਾਏ
ਅੰਮ੍ਰਿਤਸਰ 'ਚ ਸਕਾਰਪੀਓ ਸਵਾਰ ਨੌਜਵਾਨ 'ਤੇ ਚਲਾਈਆਂ ਗੋਲੀਆਂ, ਕਮਰ 'ਚ ਲੱਗੀ ਗੋਲੀ; 25-30 ਰਾਊਂਡ ਫਾਇਰ ਚਲਾਏ
Gold Silver Rate Crash Today: ਗਾਹਕਾਂ ਦੀ ਲੱਗੀ ਮੌਜ, ਸੋਨਾ-ਚਾਂਦੀ ਲਗਾਤਾਰ ਗਿਰਾਵਟ ਮਗਰੋਂ ਹੋਇਆ ਸਸਤਾ, ਜਾਣੋ 11000 ਤੱਕ ਕੀਮਤਾਂ ਟੁੱਟਣ ਤੋਂ ਬਾਅਦ 10 ਗ੍ਰਾਮ ਸਣੇ 22-24 ਕੈਰੇਟ ਦਾ ਕੀ ਰੇਟ..
ਗਾਹਕਾਂ ਦੀ ਲੱਗੀ ਮੌਜ, ਸੋਨਾ-ਚਾਂਦੀ ਲਗਾਤਾਰ ਗਿਰਾਵਟ ਮਗਰੋਂ ਹੋਇਆ ਸਸਤਾ, ਜਾਣੋ 11000 ਤੱਕ ਕੀਮਤਾਂ ਟੁੱਟਣ ਤੋਂ ਬਾਅਦ 10 ਗ੍ਰਾਮ ਸਣੇ 22-24 ਕੈਰੇਟ ਦਾ ਕੀ ਰੇਟ..
ਪੰਜਾਬ 'ਚ ਵਿਧਾਨ ਸਭਾ ਚੋਣਾਂ ਦਾ ਐਲਾਨ ਹੋਵੇਗਾ ਛੇਤੀ, ਵੱਡੀ ਅਪਡੇਟ ਆਈ ਸਾਹਮਣੇ; ਜਾਣੋ
ਪੰਜਾਬ 'ਚ ਵਿਧਾਨ ਸਭਾ ਚੋਣਾਂ ਦਾ ਐਲਾਨ ਹੋਵੇਗਾ ਛੇਤੀ, ਵੱਡੀ ਅਪਡੇਟ ਆਈ ਸਾਹਮਣੇ; ਜਾਣੋ
ਪੰਜਾਬ ਚੰਡੀਗੜ੍ਹ 'ਚ ਬਾਰਿਸ਼ ਨੇ ਬਦਲਿਆ ਮੌਸਮ, ਪੱਟੀ 'ਚ ਪਏ ਗੜ੍ਹੇ, ਭਾਰੀ ਮੀਂਹ ਦਾ ਅਲਰਟ; ਚੱਲਣਗੀਆਂ ਤੇਜ਼ ਹਵਾਵਾਂ
ਪੰਜਾਬ ਚੰਡੀਗੜ੍ਹ 'ਚ ਬਾਰਿਸ਼ ਨੇ ਬਦਲਿਆ ਮੌਸਮ, ਪੱਟੀ 'ਚ ਪਏ ਗੜ੍ਹੇ, ਭਾਰੀ ਮੀਂਹ ਦਾ ਅਲਰਟ; ਚੱਲਣਗੀਆਂ ਤੇਜ਼ ਹਵਾਵਾਂ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 15 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 15 ਅਕਤੂਬਰ 2026
ਪਰਵਿੰਦਰ ਝੋਟਾ ਕਤਲਕਾਂਡ ਦੇ ਮਾਮਲੇ 'ਚ ਅੱਜ ਪੰਜਾਬ ਬੰਦ, ਸਵੇਰੇ 6 ਵਜੇ ਤੋਂ 5 ਵਜੇ ਤੱਕ ਸਿਰਫ ਐਮਰਜੈਂਸੀ ਸੇਵਾਵਾਂ ਨੂੰ ਛੂਟ, ਜਾਣੋ ਕੀ ਖੁੱਲ੍ਹਿਆ ਕੀ ਬੰਦ
ਪਰਵਿੰਦਰ ਝੋਟਾ ਕਤਲਕਾਂਡ ਦੇ ਮਾਮਲੇ 'ਚ ਅੱਜ ਪੰਜਾਬ ਬੰਦ, ਸਵੇਰੇ 6 ਵਜੇ ਤੋਂ 5 ਵਜੇ ਤੱਕ ਸਿਰਫ ਐਮਰਜੈਂਸੀ ਸੇਵਾਵਾਂ ਨੂੰ ਛੂਟ, ਜਾਣੋ ਕੀ ਖੁੱਲ੍ਹਿਆ ਕੀ ਬੰਦ
IAS Arrested: ਪੁਲਿਸ ਵਿਭਾਗ 'ਚ ਮੱਚੀ ਤਰਥੱਲੀ, ਸਾਬਕਾ ਸੀਨੀਅਰ IAS ਅਫਸਰ ਨੂੰ ਕੀਤਾ ਗਿਆ ਗ੍ਰਿਫ਼ਤਾਰ, ਹਾਈ-ਪ੍ਰੋਫਾਈਲ ਮਾਮਲੇ ਨੇ ਸਿਆਸੀ ਹਲਕਿਆਂ 'ਚ ਵੀ ਮਚਾਇਆ ਘਮਸਾਣ...
ਪੁਲਿਸ ਵਿਭਾਗ 'ਚ ਮੱਚੀ ਤਰਥੱਲੀ, ਸਾਬਕਾ ਸੀਨੀਅਰ IAS ਅਫਸਰ ਨੂੰ ਕੀਤਾ ਗਿਆ ਗ੍ਰਿਫ਼ਤਾਰ, ਹਾਈ-ਪ੍ਰੋਫਾਈਲ ਮਾਮਲੇ ਨੇ ਸਿਆਸੀ ਹਲਕਿਆਂ 'ਚ ਵੀ ਮਚਾਇਆ ਘਮਸਾਣ...
Embed widget