ਅੰਮ੍ਰਿਤਸਰ : ਅੰਮ੍ਰਿਤਸਰ ਵਿੱਚ ਇੱਕ ਵਾਰ ਫਿਰ ਸਰਹੱਦ ਪਾਰੋਂ ਡਰੋਨ ਦੀ ਹਰਕਤ ਦੇਖਣ ਨੂੰ ਮਿਲੀ ਹੈ। ਦਰਅਸਲ ਬੀਤੀ ਰਾਤ ਕਰੀਬ 11 ਵਜੇ ਸਰਹੱਦੀ ਚੌਕੀ ਦਰਿਆ ਮੰਦਸੌਰ ਦੇ ਇਲਾਕੇ ਰਾਮਦਾਸ ਨੇੜੇ ਪਾਕਿਸਤਾਨੀ ਡਰੋਨ ਦੇਖਿਆ ਗਿਆ। ਜਿਸ ਤੋਂ ਬਾਅਦ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਡਰੋਨ 'ਤੇ 10 ਰਾਉਂਡ ਫਾਇਰ ਕੀਤੇ ਅਤੇ ਇਸ 'ਤੇ ਹਲਕੇ ਬੰਬ ਵੀ ਸੁੱਟੇ। ਜਿਸ ਤੋਂ ਬਾਅਦ ਡਰੋਨ ਵਾਪਸ ਪਾਕਿਸਤਾਨ ਚਲਾ ਗਿਆ। ਇਸ ਦੇ ਨਾਲ ਹੀ ਸੁਰੱਖਿਆ ਬਲਾਂ ਵੱਲੋਂ ਪੂਰੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।

 

ਇਹ ਵੀ ਪੜ੍ਹੋ : ਮਾਛੀਵਾੜਾ ਸਾਹਿਬ 'ਚ ਪਤਨੀ ਨੇ ਨਜ਼ਾਇਜ਼ ਸੰਬੰਧਾਂ ਕਾਰਨ ਪ੍ਰੇਮੀ ਨਾਲ ਮਿਲ ਕੇ ਕੀਤਾ ਆਪਣੇ ਪਤੀ ਦਾ ਕਤਲ

 

ਅੰਮ੍ਰਿਤਸਰ ਸ਼ਹਿਰ 'ਚ ਕਮਿਸ਼ਨਰੇਟ ਪੁਲਿਸ ਨੇ ਵੱਖ - ਵੱਖ ਖੇਤਰਾਂ 'ਚ ਸਰਚ ਆਪ੍ਰੇਸ਼ਨ ਕੀਤਾ ਹੈ। ਗੁੱਜਰਪੁਰਾ, ਕੋਟ ਮਿੱਤ ਸਿੰਘ, ਸੁਲਤਾਨਵਿੰਡ ਰੋਡ, ਤਰਨਤਾਰਨ ਰੋਡ, ਨਹਿਰ ਨੇੜਲਾ ਖੇਤਰ ਤੇ ਚਾਟੀਵਿੰਡ ਦੇ ਸ਼ਹਿਰ ਨਾਲ਼ ਲੱਗਦੇ ਖੇਤਰਾਂ 'ਚ ਪੁਲਿਸ ਨੇ ਸਰਚ ਅਭਿਆਨ ਚਲਾਇਆ ਹੈ। ਡੀਸੀਪੀ ਮੁਖਵਿੰਦਰ ਸਿੰਘ ਭੁੱਲਰ ਸਾਰੇ ਅਭਿਆਨ ਨੂੰ ਲੀਡ ਕਰ ਰਹੇ ਹਨ ਜਦਕਿ ਸਰਚ ਟੀਮਾਂ ਨੂੰ ਏਸੀਪੀ ਪੱਧਰ ਦੇ ਅਧਿਕਾਰੀ ਲੀਡ ਕਰ ਰਹੇ ਹਨ। ਫਿਲਹਾਲ ਸਰਚ ਅਭਿਆਨ ਜਾਰੀ ਹੈ। 

 

 ਇਹ ਵੀ ਪੜ੍ਹੋ : ਕਪੂਰਥਲਾ ਦੇ ਨੌਜਵਾਨ ਦੀ ਅਮਰੀਕਾ 'ਚ ਗੋਲੀ ਮਾਰ ਕੇ ਕੀਤੀ ਹੱਤਿਆ, CCTV 'ਚ ਕੈਦ ਹੋਈ ਪੂਰੀ ਵਾਰਦਾਤ


ਸਵੇਰ ਤੋਂ ਜਾਰੀ ਸਰਚ ਅਭਿਆਨ 'ਚ ਪੁਲਿਸ ਨੇ ਹੁਣ ਤਕ 175 ਗ੍ਰਾਮ ਦੇ ਕਰੀਬ ਹੈਰੋਇਨ ਬਰਾਮਦ ਕੀਤੀ ਹੈ ਜਦਕਿ ਚਾਰ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ ਜਦਕਿ ਦਰਜਨ ਦੇ ਕਰੀਬ ਨੌਜਵਾਨਾਂ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਅੰਮ੍ਰਿਤਸਰ 'ਚ 26 ਹੋਟ ਪੁਆਇੰਟ ਬਣਾਏ ਗਏ ਹਨ, ਜਿੱਥੇ ਪੁਲਿਸ ਵੱਲੋਂ ਅਗਲੇ ਦਿਨਾਂ 'ਚ ਛਾਪੇਮਾਰੀ ਜਾਰੀ ਰਹੇਗੀ। ਇਨ੍ਹਾਂ 'ਚੋਂ 16 ਏ ਕੈਟਾਗਰੀ ਦੇ ਹੋਟ ਪੁਆਇੰਟ ਹਨ। 

 

ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।