ਪੜਚੋਲ ਕਰੋ
ਟਰੈਕਟਰ ਚਲਾ ਹਰਿਆਣਾ ਬਾਡਰ ਤੇ ਪਹੁੰਚੇ ਰਾਹੁਲ ਗਾਂਧੀ, ਭਾਰੀ ਹੰਗਾਮੇ ਤੋਂ ਬਾਅਦ ਹੋਏ ਐਂਟਰੀ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਪੰਜਾਬ-ਹਰਿਆਣਾ ਬਾਡਰ ਰਾਹੀਂ ਹਰਿਆਣਾ 'ਚ ਦਾਖਲ ਹੋ ਗਏ ਹਨ।

ਚੰਡੀਗੜ੍ਹ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਪੰਜਾਬ-ਹਰਿਆਣਾ ਬਾਡਰ ਰਾਹੀਂ ਹਰਿਆਣਾ 'ਚ ਦਾਖਲ ਹੋ ਗਏ ਹਨ। ਕਾਫੀ ਦੇਰ ਤੱਕ ਚੱਲੇ ਹੰਗਾਮੇ ਤੋਂ ਬਾਅਦ ਉਨ੍ਹਾਂ ਚਾਰ ਟਰੈਕਟਰਾਂ ਨਾਲ ਹਰਿਆਣਾ 'ਚ ਐਂਟਰੀ ਕੀਤੀ। ਉਨ੍ਹਾਂ ਦੇ ਟਰੈਕਟਰ ਤੇ ਹਰਿਆਣਾ 'ਚ ਐਂਟਰੀ ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ ਸੀ। ਪੁਲਿਸ ਦਾ ਕਹਿਣਾ ਸੀ ਕਿ ਰਾਹੁਲ ਟਰੈਕਟਰ ਤੇ ਨਹੀਂ ਸਗੋਂ ਪੈਦਲ ਹਰਿਆਣਾ 'ਚ ਦਾਖਲ ਹੋਣ ਪਰ ਰਾਹੁਲ ਟਰੈਕਟਰ ਤੇ ਹੀ ਜਾਣ ਲਈ ਅੜ੍ਹੇ ਰਹੇ।ਉਹ ਕਰੀਬ 25 ਮਿੰਟਾਂ ਤੱਕ ਪੰਜਾਬ ਹਰਿਆਣਾ ਬਾਡਰ ਤੇ ਮਾਰਕੰਡਾ ਪੁੱਲ ਤੇ ਖੜ੍ਹੇ ਰਹੇ।ਜਿਸ ਤੋਂ ਬਾਅਦ ਪੁਲਿਸ ਵਲੋਂ ਸਿਹਮਤੀ ਬਣੀ ਅਤੇ ਰਾਹੁਲ ਨੂੰ ਜਾਣ ਦਿੱਤਾ ਗਿਆ।
ਕਾਫੀ ਮਸ਼ਕੱਤ ਤੋਂ ਬਾਅਦ ਕੁਰੂਕਸ਼ੇਤਰ ਪ੍ਰਸ਼ਾਸਨ ਰਾਹੁਲ ਨੂੰ ਚਾਰ ਟਰੈਕਟਰ ਲੈ ਕੇ ਜਾਣ ਲਈ ਮੰਨਿਆ।ਕਾਫੀ ਹੰਗਾਮੇ ਤੋਂ ਬਾਅਦ ਪ੍ਰਸ਼ਾਸਨ ਨੇ ਇਸ ਦੀ ਇਜਾਜ਼ਤ ਦਿੱਤੀ। ਇਸ ਤੋਂ ਬਾਅਦ ਰਣਦੀਪ ਸਿੰਘ ਸੁਰਜੇਵਾਲਾ ਨੇ ਰਾਹੁਲ ਗਾਂਧੀ ਲਈ ਮੰਗਵਾਈ ਐਸਕੋਰਟ ਅਤੇ ਪਾਇਲਟ ਗੱਡੀਆਂ ਨੂੰ ਮੋੜ ਦਿੱਤਾ। ਰਾਹੁਲ ਗਾਂਧੀ ਪਹਿਲਾਂ ਖੁਦ ਟਰੈਕਟਰ ਚਲਾ ਕੇ ਆਉਣਾ ਚਾਹੁੰਦੇ ਸੀ।ਇਸ ਤੋਂ ਬਾਅਦ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਟਰੈਕਟਰ ਚੱਲਾ ਹਰਿਆਣਾ 'ਚ ਦਾਖਲ ਹੋਏ।ਕੁਮਾਰੀ ਸ਼ੈਲਜਾ ਨੇ ਵੀ ਟਰੈਕਟਰ ਦਾ ਸਟੇਰਿੰਗ ਫੜ੍ਹਿਆ ਅਤੇ ਟਰੈਕਟਰ ਨੂੰ ਹਰਿਆਣਾ 'ਚ ਦਾਖਲ ਕਰ ਦਿੱਤਾ।ਇਸ ਦੌਰਾਨ ਕਿਸਾਨ ਅੱਗੇ ਰਹੇ।ਪ੍ਰਸ਼ਾਸਨ ਨੇ ਖੁਦ ਬੈਰੀਕੇਡ ਚੁੱਕੇ ਅਤੇ ਰਾਹੁਲ ਗਾਂਧੀ ਦੀ ਟਰੈਕਟਰ ਰੈਲੀ ਹਰਿਆਣਾ 'ਚ ਦਾਖਲ ਹੋਈ।They have stopped us on a bridge on the Haryana border. I’m not moving and am happy to wait here.
1 hour, 5 hours, 24 hours, 100 hours, 1000 hours or 5000 hours. pic.twitter.com/b9IjBSe7Bg — Rahul Gandhi (@RahulGandhi) October 6, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















