(Source: ECI/ABP News)
Punjab Lockdown: ਪੰਜਾਬ 'ਚ ਪੂਰਨ ਲੌਕਡਾਊਨ! ਸੂਬੇ 'ਚ ਬਾਜ਼ਾਰ ਮੁਕੰਮਲ ਬੰਦ
Coronavirus in Punjab: ਵੱਡੇ ਸ਼ਹਿਰਾਂ ਵਿੱਚ ਬਾਜ਼ਾਰ ਮੁੰਕਮਲ ਬੰਦ ਰਹੇ। ਸਿਰਫ ਜ਼ਰੂਰੀ ਚੀਜ਼ਾਂ ਦੀਆਂ ਦੁਕਾਨਾਂ ਹੀ ਖੋਲ੍ਹੀਆਂ ਗਈਆਂ।
![Punjab Lockdown: ਪੰਜਾਬ 'ਚ ਪੂਰਨ ਲੌਕਡਾਊਨ! ਸੂਬੇ 'ਚ ਬਾਜ਼ਾਰ ਮੁਕੰਮਲ ਬੰਦ Complete lockdown in Punjab! Markets completely closed in the province Punjab Lockdown: ਪੰਜਾਬ 'ਚ ਪੂਰਨ ਲੌਕਡਾਊਨ! ਸੂਬੇ 'ਚ ਬਾਜ਼ਾਰ ਮੁਕੰਮਲ ਬੰਦ](https://feeds.abplive.com/onecms/images/uploaded-images/2021/04/25/adc002d74821c2057e185ab290c69bf0_original.jpg?impolicy=abp_cdn&imwidth=1200&height=675)
ਚੰਡੀਗੜ੍ਹ: ਸੂਬੇ ਵਿੱਚ ਲਗਾਤਾਰ ਵਧ ਰਹੇ ਕੋਰੋਨਾ ਮਹਾਂਮਾਰੀ ਦੇ ਮਾਮਲਿਆਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਐਤਵਾਰ ਨੂੰ ਐਲਾਨੇ ਗਏ ਲੋਕਡਾਊਨ ਦਾ ਦਾ ਵਿਆਪਕ ਅਸਰ ਵੇਖਿਆ ਗਿਆ। ਵੱਡੇ ਸ਼ਹਿਰਾਂ ਵਿੱਚ ਬਾਜ਼ਾਰ ਮੁੰਕਮਲ ਬੰਦ ਰਹੇ। ਸਿਰਫ ਜ਼ਰੂਰੀ ਚੀਜ਼ਾਂ ਦੀਆਂ ਦੁਕਾਨਾਂ ਹੀ ਖੋਲ੍ਹੀਆਂ ਗਈਆਂ। ਲੁਧਿਆਣਾ, ਜਲੰਧਰ, ਤਰਨ ਤਾਰਨ, ਅੰਮ੍ਰਿਤਸਰ, ਸੰਗਰੂਰ, ਪਟਿਆਲਾ ਆਦਿ ਤੋਂ ਹਾਸਲ ਰਿਪੋਰਟ ਮੁਤਾਬਕ ਬਾਜ਼ਾਰ ਬੰਦੇ ਰਹੇ।
ਲੁਧਿਆਣਾ ਤੋਂ ਹਾਸਲ ਰਿਪੋਰਟ ਮੁਤਾਬਕ ਲੌਕਡਾਉਨ ਦਾ ਵਿਆਪਕ ਅਸਰ ਦੇਖਣ ਨੂੰ ਮਿਲਿਆ ਹੈ। ਇਸ ਦੌਰਾਨ ਜਿੱਥੇ ਕੈਮਿਸਟਾਂ ਦੀਆਂ ਹੀ ਬਦੁਕਾਨਾਂ ਖੁੱਲ੍ਹੀਆਂ ਹੋਈਆਂ ਹਨ। ਉੱਥੇ ਹੀ ਪੁਲਿਸ ਵੀ ਵੱਖ-ਵੱਖ ਥਾਵਾਂ 'ਤੇ ਨਾਕੇ ਲਾ ਕੇ ਖੜ੍ਹੀ ਨਜ਼ਰ ਆਈ। ਇਸ ਮੌਕੇ ਲੁਧਿਆਣਾ ਦੇ ਘੰਟਾ ਘਰ ਚੌਕ ਨੇੜੇ ਚੌੜਾ ਬਾਜ਼ਾਰ ਵੀ ਸੁੰਨਸਾਨ ਨਜ਼ਰ ਆਇਆ, ਜਿੱਥੇ ਸਾਰੀਆਂ ਦੁਕਾਨਾਂ ਬੰਦ ਮਿਲੀਆਂ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਦੇ ਨਿਰਦੇਸ਼ਾਂ ਤੇ ਅੱਜ ਪੂਰੇ ਸ਼ਹਿਰ ਵਿੱਚ ਕੈਮਿਸਟਾਂ ਦੀਆਂ ਦੁਕਾਨਾਂ ਛੱਡ ਕੇ ਬਾਕੀ ਸਾਰੀਆਂ ਮਾਰਕਿਟਾਂ ਬੰਦ ਹਨ। ਇਸ ਤੋਂ ਇਲਾਵਾ ਵੱਖ-ਵੱਖ ਥਾਈਂ ਨਾਕੇ ਲਾਏ ਹੋਏ ਹਨ। ਇਸ ਦੌਰਾਨ ਲੋਕਾਂ ਦੇ ਆਮ ਘੁੰਮਣ ਬਾਰੇ ਉਨ੍ਹਾਂ ਨੇ ਕਿਹਾ ਕਿ ਇਹ ਲੋਕ ਸਿਰਫ਼ ਉਹੀ ਹਨ, ਜਿਨ੍ਹਾਂ ਨੇ ਦਵਾਈਆਂ ਲੈਣੀਆਂ ਹਨ।
ਮੋਗਾ: ਪੰਜਾਬ ਸਰਕਾਰ ਵੱਲੋਂ ਐਤਵਾਰ ਨੂੰ ਮੁਕੰਮਲ ਲੌਕਡਾਊਨ ਕੀਤਾ ਗਿਆ ਹੈ। ਇਸ ਲੋਕਡਾਉਨ ਵਿੱਚ ਸਿਰਫ ਦਵਾਈਆਂ ਤੇ ਦੁੱਧ ਦੀਆਂ ਦੁਕਾਨਾਂ ਹੀ ਖੁੱਲ੍ਹੀਆਂ। ਉੱਥੇ ਹੀ ਦੂਜੇ ਪਾਸੇ ਮੋਗਾ ਪੁਲਿਸ ਵੱਲੋਂ ਜਗ੍ਹਾ-ਜਗ੍ਹਾ ਨਾਕੇ ਲਾਏ ਗਏ ਹਨ। ਪੁਲਿਸ ਦੇ ਆਲੇ ਅਧਿਕਾਰੀਆਂ ਨੇ ਆਪਣੇ ਪੁਲਿਸ ਮੁਲਾਜ਼ਮਾਂ ਨੂੰ ਇਹ ਵੀ ਆਦੇਸ਼ ਦਿੱਤਾ ਹੈ ਕਿ ਜੋ ਇਸ ਲੌਕਡਾਊਨ ਦੀ ਪਾਲਨਾ ਨਹੀਂ ਕਰਨਗੇ, ਉਨ੍ਹਾਂ ਨਾਲ ਸਖਤੀ ਵਰਤੀ ਜਾਵੇ ਤੇ ਉਨ੍ਹਾਂ ਦੇ ਚਲਾਨ ਕੱਟੇ ਜਾਣ।
ਇਹ ਵੀ ਪੜ੍ਹੋ: Covaxin Price: ਸੂਬਾ ਸਰਕਾਰ 600 ਤੇ ਪ੍ਰਾਈਵੇਟ ਹਸਪਤਾਲਾਂ ਨੂੰ 1200 ਰੁਪਏ 'ਚ ਮਿਲੇਗੀ ਕੋਰੋਨਾ ਵੈਕਸੀਨ, ਕੀਮਤਾਂ ਦਾ ਕੀਤਾ ਐਲਾਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)