(Source: ECI/ABP News)
Punjab Congress Rift: ਪੰਜਾਬ ਕਾਂਗਰਸ ਵਿਵਾਦ! ਕੈਪਟਨ ਤੋਂ ਅਸਤੀਫਾ ਦੀ ਮੰਗ, ਤਾਂ ਹਾਈਕਮਾਨ ਦਿੱਤੀ ਪਾਰਟੀ ਛੱਡਣ ਦੀ ਧਮਕੀ
ਪੰਜਾਬ ਕਾਂਗਰਸ ਦੀ ਖਿੱਚੋਤਾਣ 'ਚ ਆਲ ਇੰਡੀਆ ਕਾਂਗਰਸ ਕਮੇਟੀ ਨੇ ਅੱਜ ਰਾਜ ਦੀ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਬੁਲਾਈ ਹੈ। ਏਆਈਸੀਸੀ ਦੇ ਜਨਰਲ ਸਕੱਤਰ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਸ਼ੁੱਕਰਵਾਰ ਰਾਤ ਇਹ ਐਲਾਨ ਕੀਤਾ ਸੀ।
![Punjab Congress Rift: ਪੰਜਾਬ ਕਾਂਗਰਸ ਵਿਵਾਦ! ਕੈਪਟਨ ਤੋਂ ਅਸਤੀਫਾ ਦੀ ਮੰਗ, ਤਾਂ ਹਾਈਕਮਾਨ ਦਿੱਤੀ ਪਾਰਟੀ ਛੱਡਣ ਦੀ ਧਮਕੀ Congress High command has asked Captain Amarinder Singh to step down as Punjab CM Sources Punjab Congress Rift: ਪੰਜਾਬ ਕਾਂਗਰਸ ਵਿਵਾਦ! ਕੈਪਟਨ ਤੋਂ ਅਸਤੀਫਾ ਦੀ ਮੰਗ, ਤਾਂ ਹਾਈਕਮਾਨ ਦਿੱਤੀ ਪਾਰਟੀ ਛੱਡਣ ਦੀ ਧਮਕੀ](https://feeds.abplive.com/onecms/images/uploaded-images/2021/09/18/a72b8e8dfb64dc7dcf9b7c9716d03ac7_original.jpg?impolicy=abp_cdn&imwidth=1200&height=675)
ਮਨਵੀਰ ਕੌਰ ਰੰਧਾਵਾ ਦੀ ਰਿਪੋਰਟ
ਚੰਡੀਗੜ੍ਹ: ਪੰਜਾਬ 'ਚ ਕਾਂਗਰਸ ਕਲੇਸ਼ ਹੋਰ ਵੱਧ ਗਿਆ ਹੈ। ਬੀਤੇ ਦਿਨੀਂ ਖ਼ਬਰ ਆਈ ਸੀ ਕਿ ਕੈਪਟਨ ਖਿਲਾਫ ਕੁਝ ਵਿਧਾਇਕਾਂ ਨੇ ਕਾਂਗਰਸ ਹਾਈਕਮਾਨ ਨੂੰ ਸੀਐਲਪੀ ਦੀ ਮੀਟਿੰਗ ਲੀ ਚਿੱਠੀ ਲਿੱਖੀ ਸੀ। ਪਰ ਇਸ ਬਾਰੇ ਜਦੋਂ ਬੀਤੇ ਦਿਨੀਂ ਅਸੀਂ ਸੁਖਜਿੰਦਰ ਰੰਧਾਵਾ ਅਤੇ ਰਾਜ ਕੁਮਾਰ ਵੇਰਕਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਗੋਲਮੋਲ ਜਵਾਬ ਦੇ ਕੇ ਇਸ ਨੂੰ ਟਾਲਣ ਦੀ ਕੋਸ਼ਿਸ਼ ਕੀਤੀ।
ਜਿਸ ਤੋਂ ਬਾਅਦ ਦੇਰ ਰਾਤ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਸਭ ਨੂੰ ਹੈਰਾਨ ਕਰ ਦਿੱਤਾ। ਜਿਸ 'ਚ ਸ਼ਨੀਵਾਰ (18 ਸਤੰਬਰ, 2021) ਸ਼ਾਮ ਨੂੰ ਕਾਂਗਰਸ ਵਿਧਾਇਕ ਦਲ (ਸੀਐਲਪੀ) ਦੀ ਮੀਟਿੰਗ ਬਾਰੇ ਜਾਣਕਾਰੀ ਦਿੱਤੀ ਗਈ। ਇਸ ਤੋਂ ਬਾਅਦ ਹੁਣ ਖ਼ਬਰ ਹੈ ਕਿ ਸੀਐਲਪੀ ਦੀ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਕਾਂਗਰਸ ਹਾਈਕਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਸਤੀਫਾ ਦੇਣ ਲਈ ਕਿਹਾ। ਇਸ 'ਤੇ, ਸੀਐਮ ਨੇ ਪਾਰਟੀ ਹਾਈਕਮਾਨ ਨੂੰ ਪਾਰਟੀ ਛੱਡਣ ਦੀ ਧਮਕੀ ਵੀ ਦਿੱਤੀ।
ਸੂਤਰਾਂ ਮੁਤਾਬਕ ਕੈਪਟਨ ਨੇ ਸਵੇਰੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨਾਲ ਗੱਲ ਕੀਤੀ। ਉਨ੍ਹਾਂ ਨੇ ਇਸ ਦੌਰਾਨ ਗਾਂਧੀ ਨੂੰ ਕਿਹਾ ਕਿ ਉਨ੍ਹਾਂ ਨੂੰ ਬੇਇੱਜ਼ਤ ਕੀਤਾ ਜਾ ਰਿਹਾ ਹੈ ਅਤੇ ਉਹ ਪਾਰਟੀ ਤੋਂ ਅਸਤੀਫਾ ਦੇ ਦੇਣਗੇ।
ਪੰਜਾਬ ਕਾਂਗਰਸ ਵਿੱਚ ਇਹ ਨਾਟਕ ਅਜਿਹੇ ਸਮੇਂ ਸ਼ੁਰੂ ਹੋਇਆ ਹੈ ਜਦੋਂ ਏਆਈਸੀਸੀ ਨੇ ਵਿਧਾਇਕਾਂ ਦੇ ਇੱਕ ਖੇਮੇ ਵਲੋਂ ਇੱਕ ਤਾਜ਼ਾ ਪੱਤਰ ਦੇ ਮੱਦੇਨਜ਼ਰ ਸ਼ਾਮ ਨੂੰ ਸੀਐਲਪੀ ਦੀ ਮੀਟਿੰਗ ਬੁਲਾਉਣ ਦਾ ਫੈਸਲਾ ਕੀਤਾ ਗਿਆ। ਸੂਤਰਾਂ ਨੇ ਇਹ ਵੀ ਦੱਸਿਆ ਕਿ ਪੀਸੀਸੀ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੇ ਨਾਂਅ 'ਤੇ ਵੀ ਮੁੱਖ ਮੰਤਰੀ ਦੇ ਅਹੁਦੇ ਲਈ ਵਿਚਾਰ ਕੀਤਾ ਜਾ ਰਿਹਾ ਹੈ।
ਗਾਂਧੀ ਅਤੇ ਸਿੰਘ ਦਰਮਿਆਨ ਟੈਲੀਫੋਨ 'ਤੇ ਗੱਲਬਾਤ ਦੇ ਦੋ ਵੱਖਰੇ ਵਰਜਨ ਹਨ। ਸੂਤਰਾਂ ਨੇ ਦੱਸਿਆ ਕਿ ਗਾਂਧੀ ਨੇ ਉਨ੍ਹਾਂ ਨੂੰ ਸਵੇਰੇ ਫੋਨ ਕੀਤਾ ਅਤੇ ਪਾਰਟੀ ਦੀ ਇੱਛਾ ਬਾਰੇ ਦੱਸਿਆ। ਇਸ ਦੇ ਨਾਲ ਹੀ ਇਸ ਬਾਰੇ ਨਜ਼ਦੀਕੀ ਸੂਤਰ ਨੇ ਦੱਸਿਆ ਕਿ ਉਨ੍ਹਾਂ ਵਲੋਂ ਜਲਦੀ ਹੀ ਆਪਣਾ ਅਸਤੀਫਾ ਸੌਂਪਣ ਦੀ ਸੰਭਾਵਨਾ ਹੈ।
ਇੱਕ ਹੋਰ ਸੂਤਰ ਨੇ ਦੱਸਿਆ ਕਿ ਮੁੱਖ ਮੰਤਰੀ ਅਮਰਿੰਦਰ ਨੇ ਗਾਂਧੀ ਨੂੰ ਕਿਹਾ ਹੈ ਕਿ ਉਹ ਪਾਰਟੀ ਛੱਡ ਦੇਣਗੇ। ਇਸ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਪਾਰਟੀ ਹਾਈਕਮਾਨ ਅਤੇ ਪੰਜਾਬ ਕਾਂਗਰਸ ਦੇ ਵਿਧਾਇਕਾਂ ਦੀਆਂ ਇੱਛਾਵਾਂ ਜ਼ਾਹਰ ਕਰਨ ਲਈ ਪਾਰਟੀ ਦੀ ਚੋਟੀ ਦੀ ਲੀਡਰਸ਼ਿਪ ਨੇ ਸਵੇਰੇ ਕਾਰਵਾਈ ਕੀਤੀ।
ਅਜਿਹਾ ਲਗਦਾ ਹੈ ਕਿ ਪਾਰਟੀ ਛੇਤੀ ਹੀ ਅਗਲੇ ਮੁੱਖ ਮੰਤਰੀ ਨੂੰ ਨਾਮਜ਼ਦ ਕਰਨ ਦੀ ਯੋਜਨਾ ਬਣਾ ਰਹੀ ਹੈ ਅਤੇ ਸ਼ਰਾਧ ਸ਼ੁਰੂ ਹੋਣ ਤੋਂ ਪਹਿਲਾਂ ਸਹੁੰ ਚੁੱਕ ਸਮਾਗਮ ਦੀ ਤਿਆਰੀ ਵੀ ਕੀਤੀ ਜਾ ਰਹੀ ਹੈ।
ਇਸ ਦੇ ਨਾਲ ਹੀ ਸਿੱਧੂ ਖੇਮੇ ਤੋਂ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਅਵਿਸ਼ਵਾਸ ਪ੍ਰਸਤਾਵ ਲਿਆਉਣ ਦੀ ਵੀ ਚਰਚਾ ਹੈ। ਸੂਤਰਾਂ ਦੀ ਮੰਨਿਏ ਤਾਂ ਨਾਰਾਜ਼ ਵਿਧਾਇਕ ਅਗਲੀ ਵਿਧਾਇਕ ਦਲ ਦੇ ਨੇਤਾ ਵਜੋਂ ਨਵਜੋਤ ਸਿੰਘ ਸਿੱਧੂ ਜਾਂ ਸੁਨੀਲ ਜਾਖੜ ਦਾ ਨਾਂਅ ਅੱਗੇ ਭੇਜ ਸਕਦੇ ਹਨ। ਇੱਥੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਪ੍ਰਗਟ ਸਿੰਘ ਨੇ ਮੰਨਿਆ ਕਿ ਵਿਧਾਇਕਾਂ ਨੇ ਹਾਈ ਕਮਾਂਡ ਨੂੰ ਪੱਤਰ ਲਿਖਿਆ ਸੀ, ਜਿਸ ਕਾਰਨ ਵੀਰਵਾਰ ਨੂੰ ਸੀਐਲਪੀ ਦੀ ਮੀਟਿੰਗ ਬੁਲਾਈ ਗਈ ਹੈ।
ਇਸ ਦੇ ਨਾਲ ਹੀ ਸਵੇਰੇ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਮੁਹੰਮਦ ਮੁਸਤਫ਼ਾ ਨੇ ਟਵੀਟ ਕਰਕੇ ਲਿਖਿਆ, “2017 ਵਿੱਚ ਪੰਜਾਬ ਨੇ ਸਾਨੂੰ 80 ਵਿਧਾਇਕ ਦਿੱਤੇ, ਪਰ ਦੁੱਖ ਦੀ ਗੱਲ ਇਹ ਹੈ ਕਿ ਕਾਂਗਰਸ ਪਾਰਟੀ ਪੰਜਾਬ ਨੂੰ ਇੱਕ ਚੰਗਾ ਮੁੱਖ ਮੰਤਰੀ ਨਹੀਂ ਦੇ ਸਕੀ। ਪੰਜਾਬ ਦੇ ਦੁੱਖ ਅਤੇ ਦਰਦ ਨੂੰ ਸਮਝਦੇ ਹੋਏ, ਮੁੱਖ ਮੰਤਰੀ ਦੇ ਚਿਹਰੇ ਨੂੰ ਬਦਲਣ ਦਾ ਸਮਾਂ ਆ ਗਿਆ ਹੈ।
ਇਹ ਵੀ ਪੜ੍ਹੋ: Punjab Congress Party Meeting Live: ਫਿਰ ਮੁਸੀਬਤ ਵਿੱਚ ਕੈਪਟਨ? ਪਾਰਟੀ ਨੇ ਬੁਲਾਈ ਵਿਧਾਇਕ ਦਲ ਦੀ ਮੀਟਿੰਗ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)