ਪੜਚੋਲ ਕਰੋ
ਕਾਂਗਰਸ ਨੂੰ ਵੱਡਾ ਝਟਕਾ, ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ 'ਆਪ' 'ਚ ਹੋਏ ਸ਼ਾਮਲ
ਕਾਂਗਰਸ ਨੂੰ ਅੱਜ ਵੱਡਾ ਝਟਕਾ ਲੱਗਾ ਹੈ। ਖਰੜ ਤੋਂ ਕਾਂਗਰਸੀ ਲੀਡਰ ਜਗਮੋਹਨ ਸਿੰਘ ਕੰਗ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਉਹ ਪਿਛਲੇ ਦਿਨੀਂ ਟਿਕਟਾਂ ਨਾ ਮਿਲਣ ਕਾਰਨ ਬਗਾਵਤ 'ਤੇ ਉੱਤਰ ਆਏ ਸੀ।
ਚੰਡੀਗੜ੍ਹ: ਕਾਂਗਰਸ ਨੂੰ ਅੱਜ ਵੱਡਾ ਝਟਕਾ ਲੱਗਾ ਹੈ। ਖਰੜ ਤੋਂ ਕਾਂਗਰਸੀ ਲੀਡਰ ਜਗਮੋਹਨ ਸਿੰਘ ਕੰਗ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਉਹ ਪਿਛਲੇ ਦਿਨੀਂ ਟਿਕਟਾਂ ਨਾ ਮਿਲਣ ਕਾਰਨ ਬਗਾਵਤ 'ਤੇ ਉੱਤਰ ਆਏ ਸੀ। ਜਗਮੋਹਨ ਕੰਗ ਖਰੜ ਤੋਂ ਵਿਧਾਇਕ ਤੇ ਪੰਜਾਬ ਦੇ ਸਾਬਕਾ ਮੰਤਰੀ ਰਹਿ ਚੁੱਕੇ ਹਨ।
ਦੱਸ ਦਈਏ ਕਿ ਸੀਨੀਅਰ ਆਗੂ ਜਗਮੋਹਨ ਸਿੰਘ ਕੰਗ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸੀਟ ਨਾਲ ਮਿਲਣ ਕਾਰਨ ਕਾਂਗਰਸ ਤੋਂ ਖਫ਼ਾ ਚੱਲ ਰਹੇ। ਇਸ ਲਈ ਉਨ੍ਹਾਂ ਨੇ ਦਿੱਲੀ ਵਿੱਚ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਹੈ। ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਜਗਮੋਹਨ ਸਿੰਘ ਕੰਗ ਤੇ ਉਨ੍ਹਾਂ ਦੇ ਪੁੱਤਰਾਂ ਯਾਦਵਿੰਦਰ ਸਿੰਘ ਕੰਗ ਤੇ ਅਮਰਿੰਦਰ ਸਿੰਘ ਕੰਗ ਨੂੰ 'ਆਪ' ਪਰਿਵਾਰ ਵਿੱਚ ਸ਼ਾਮਲ ਕੀਤਾ। 'ਆਪ' ਪੰਜਾਬ ਦੇ ਸਹਿ-ਇੰਚਾਰਜ ਰਾਘਵ ਚੱਢਾ ਸ਼ਾਮਲ ਹੋਣ ਮੌਕੇ ਹਾਜ਼ਰ ਸਨ।
ਆਪ' ਪੰਜਾਬ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਟਵੀਟ ਕਰਦਿਆਂ ਕਿਹਾ ਕਿ ‘ਪੰਜਾਬ ਕਾਂਗਰਸ ਤੋਂ ਨਾਰਾਜ਼-3 ਵਾਰ ਕੈਬਨਿਟ ਮੰਤਰੀ ਤੇ ਵਿਧਾਇਕ ਜਗਮੋਹਨ ਸਿੰਘ ਕੰਗ ਸਾਬ ਆਪਣੇ ਪੁੱਤਰਾਂ ਤੇ ਯੂਥ ਕਾਂਗਰਸ ਦੇ ਆਗੂਆਂ ਯਾਦਵਿੰਦਰਾ ਤੇ ਅਮਰਿੰਦਰ ਸਮੇਤ 'ਆਪ' ਵਿੱਚ ਸ਼ਾਮਲ ਹੋਏ। ਅਰਵਿੰਦ ਕੇਜਰੀਵਾਲ ਜੀ ਨੇ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ। 'ਆਪ' ਪੰਜਾਬ ਹਰ ਗੁਜ਼ਰਦੇ ਦਿਨ ਮਜ਼ਬੂਤ ਹੋ ਰਹੀ ਹੈ।‘
Disenchanted with Punjab Congress- Jagmohan Singh Kang Saab, 3 time cabinet minister and MLA joins AAP alongwith his sons & Youth Congress leaders Yadavindra & Amrinder. @ArvindKejriwal ji enrolls them into the party. AAP Punjab is going strength to strength with each passing day pic.twitter.com/MkTXPO9lRc
— Raghav Chadha (@raghav_chadha) February 1, 2022
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਦੇਸ਼
ਪੰਜਾਬ
Advertisement