ਕਾਂਗਰਸੀ ਵਿਧਾਇਕ ਨੇ ਕੈਪਟਨ ਖ਼ਿਲਾਫ਼ ਖੁੱਲ੍ਹ ਕੇ ਕੱਢੀ ਭੜਾਸ, ਪੜ੍ਹੋ ਕੀ-ਕੀ ਬੋਲੇ ਨਿਰਮਲ ਸਿੰਘ
'ਲੋਕ ਸਾਡੇ ਤੋਂ ਜਵਾਬ ਪੁੱਛਦੇ, ਦੋ ਸਾਲਾਂ 'ਚ ਕੀ ਕੀਤਾ''ਮੁੱਖ ਮੰਤਰੀ ਦੱਸਣ ਸਾਨੂੰ ਕਿਉਂ ਨਹੀਂ ਮਿਲਦੇ''ਮੈਂ ਕੈਪਟਨ ਦੇ OSD ਸਾਹਮਣੇ ਰੋ ਪਿਆ''ਕਈ ਮਹੀਨਿਆਂ ਤੋਂ ਅਸੀਂ ਮੁੱਖ ਮੰਤਰੀ ਨੂੰ ਮਿਲਣਾ ਚਾਹੁੰਦੇ'
ਚੰਡੀਗੜ੍ਹ: ਸ਼ੁਤਰਾਣਾ ਤੋਂ ਕਾਂਗਰਸ ਦੇ ਵਿਧਾਇਕ ਨਿਰਮਲ ਸਿੰਘ ਨੇ ਆਪਣੀ ਹੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਖ਼ਿਲਾਫ਼ ਰੱਜ ਕੇ ਭੜਾਸ ਕੱਢੀ। ਉਨ੍ਹਾਂ ਆਪਣੀ ਹੀ ਸਰਕਾਰ ਖਿਲਾਫ ਖੁੱਲ੍ਹ ਕੇ ਗੱਲਾਂ ਕੀਤੀਆਂ ਤੇ ਕਈ ਰਾਜ਼ ਖੋਲ੍ਹੇ। ਅੱਗੇ ਪੜ੍ਹੋ ਕੀ-ਕੀ ਬੋਲੇ ਕਾਂਗਰਸ ਵਿਧਾਇਕ ਨਿਰਮਲ ਸਿੰਘ-
'2002 ਤੋਂ 2007 ਤੱਕ ਕੈਪਟਨ ਦੀ ਸਰਕਾਰ ਤੋਂ ਸਭ ਖੁਸ਼ ਸਨ' 'ਇਸ ਵਾਰ 2017 'ਚ ਵੋਟਾਂ ਕੈਪਟਨ ਅਮਰਿੰਦਰ ਨੂੰ ਪਈਆਂ' 'ਮੇਰੇ ਹਲਕੇ 'ਚ ਇੱਕ ਇੱਟ ਨਹੀਂ ਲੱਗੀ' 'ਜੇ ਸਰਕਾਰ ਸੁਣਵਾਈ ਕਰਦੀ ਹੁੰਦਾ ਤਾਂ ਮੈਂ ਚੀਕਦਾ ਕਿਉਂ' 'ਸਰਕਾਰ ਕਿਸੇ ਵਿਧਾਇਕ ਦੀ ਨਹੀਂ ਸੁਣਦੀ ਸਭ ਢੱਕਿਆ-ਢੋਲ' 'ਮੁੱਖ ਮੰਤਰੀ ਮਿਲਦਾ ਨਹੀਂ, ਮਹਾਰਾਣੀ ਵੀ ਜਵਾਬ ਦੇ ਗਈ ਕਿ ਸਮਾਂ ਨਹੀਂ ਮਿਲਣ ਦਾ' 'ਅਸੀਂ ਇਕੱਲੇ ਰਹਿ ਗਏ, ਦੱਸੋ ਕੀ ਕਰੀਏ' 'ਲੋਕ ਸਾਡੇ ਤੋਂ ਜਵਾਬ ਪੁੱਛਦੇ, ਦੋ ਸਾਲਾਂ 'ਚ ਕੀ ਕੀਤਾ' 'ਮੁੱਖ ਮੰਤਰੀ ਦੱਸਣ ਸਾਨੂੰ ਕਿਉਂ ਨਹੀਂ ਮਿਲਦੇ' 'ਮੈਂ ਕੈਪਟਨ ਦੇ OSD ਸਾਹਮਣੇ ਰੋ ਪਿਆ' 'ਕਈ ਮਹੀਨਿਆਂ ਤੋਂ ਅਸੀਂ ਮੁੱਖ ਮੰਤਰੀ ਨੂੰ ਮਿਲਣਾ ਚਾਹੁੰਦੇ' 'ਜੇ ਸੀਐਮ ਨੂੰ ਸਿੱਧਾ ਮਿਲ ਸਕਦੇ ਤਾਂ ਫੇਰ ਰੋਈਏ ਕਿਉਂ, ਸਭ ਡਰਾਮੇਬਾਜ਼ੀ' 'ਸਾਡੀ ਸੇਵਾ ਦਾ ਇਹ ਫਲ ਮਿਲਿਆ, ਕੀ ਗੁਨਾਹ ਕੀਤਾ ਅਸੀਂ' 'ਸਰਕਾਰ ਮੁੱਖ ਮੰਤਰੀ ਨਹੀਂ, ਸੁਰੇਸ਼ ਕੁਮਾਰ ਚਲਾ ਰਿਹਾ' 'ਸੁਰੇਸ਼ ਕੁਮਾਰ ਹੀ ਅਫਸਰ ਲਾਉਂਦਾ ਤੇ ਹਟਾਉਂਦਾ' 'ਸੁਰੇਸ਼ ਕੁਮਾਰ ਨੂੰ ਮਿਲੇ ਸਭ ਅਖਤਿਆਰ' 'ਸੁਰੇਸ਼ ਕੁਮਾਰ ਨੂੰ ਮਿਲਣ ਦੀ ਕਿਸੇ ਵਿਧਾਇਕ ਦੀ ਹਿੰਮਤ ਨਹੀਂ' 'ਮੰਤਰੀ ਵੀ ਸੁਰੇਸ਼ ਕੁਮਾਰ ਅੱਗੇ ਫਾਈਲਾਂ ਲੈ ਕੇ ਖੜ੍ਹੇ ਹੁੰਦੇ' 'ਮੈਂ ਸ਼ਰੀਫ ਇਮਾਨਦਾਰ ਇਨਸਾਨ, ਮੇਰੇ ਕੋਲ ਕੋਈ ਪੈਸੇ ਨਹੀਂ' 'ਮੇਰੀ ਗਰੀਬੀ ਮੇਰੀ ਦੁਸ਼ਮਣ' 'ਹਲਕੇ ਦਾ ਵਿਕਾਸ ਹੋਵੇ, ਨਹੀਂ ਤਾਂ 1 ਜਨਵਰੀ ਤੋਂ ਸੀਐਮ ਘਰ ਦੇ ਬਾਹਰ ਧਰਨਾ' 'ਮੈਨੂੰ ਪਾਰਟੀ ਦੇ ਐਕਸ਼ਨ ਦੀ ਕੋਈ ਪ੍ਰਵਾਹ ਨਹੀਂ' 'ਮੈਨੂੰ ਟਿਕਟਾਂ ਦੀ ਕੋਈ ਪ੍ਰਵਾਹ ਨਹੀਂ, ਮੈਂ ਲੋਕਾਂ ਦਾ ਲੀਡਰ' 'ਮੈਂ ਕਾਂਗਰਸ ਦਾ ਸਿਪਾਹੀ ਤੇ ਕਾਂਗਰਸ 'ਚ ਹੀ ਰਹਾਂਗਾ ਪਰ ਅਣਖ ਨਾਲ' 'MLA ਮੁੱਖ ਮੰਤਰੀ ਦਾ ਪਰਿਵਾਰ ਹੁੰਦਾ, ਪਰ ਕਦੇ ਮਿਲਣ ਦਾ ਮੌਕਾ ਨਹੀਂ ਮਿਲਿਆ' 'ਅਫਸਰਸ਼ਾਹੀ ਨੂੰ ਸਾਡੀ ਲੀਡਰਸ਼ਿਪ ਨੇ ਸਿਰ 'ਤੇ ਬਿਠਾਇਆ' 'ਦਾਣਾ ਮੰਡੀ, ਟ੍ਰਾਮਾ ਸੈਂਟਰ, ਪੌਲੀਟੈਕਨੀਕਲ ਕਾਲਜ, ਪਾਰਕ ਤੇ ਜੁਡੀਸ਼ੀਅਲ ਕੋਰਟ ਮੰਗਾਂ' 'ਇਹ ਸੋਚਦੇ ਇਹ ਘਰ ਦੀ ਮੁਰਗੀ, ਕਿੱਥੇ ਭੱਜੇਗਾ' 'ਮੈਂ ਕੈਪਟਨ ਦੀ ਫਾਰਮ ਹਾਊਸ ਵਾਲੀ ਪਾਰਟੀ 'ਚ ਨਹੀਂ ਗਿਆ, ਮੈਂ ਰੋਟੀਆਂ ਖਾਣ ਜਾਣਾ ਸੀ' 'ਮੈਂ ਪਾਰਟੀ 'ਚ ਰੋਸ ਕਾਰਨ ਨਹੀਂ ਗਿਆ ਸੀ'