ਕਾਂਗਰਸੀ MP ਰਵਨੀਤ ਬਿੱਟੂ ਕੋਰੋਨਾ ਪੌਜ਼ੇਟਿਵ
ਰਵਨੀਤ ਬਿੱਟੂ ਕੋਰੋਨਾ ਪੌਜ਼ੇਟਿਵ ਹੋ ਗਏ ਹਨ। ਰਵਨੀਤ ਬਿੱਟੂ ਨੇ ਆਪਣੇ ਆਪ ਨੂੰ ਦਿੱਲੀ 'ਚ ਆਈਸੋਲੇਟ ਕੀਤਾ ਹੈ।
ਨਵੀਂ ਦਿੱਲੀ: ਕੋਰੋਨਾ ਵਾਇਰਸ ਦਾ ਪਸਾਰ ਇਕ ਵਾਰ ਫਿਰ ਤੋਂ ਵਧ ਰਿਹਾ ਹੈ। ਆਏ ਦਿਨ ਸੈਂਕੜੇ ਲੋਕ ਕੋਰੋਨਾ ਦਾ ਸ਼ਿਕਾਰ ਹੋ ਰਹੇ ਹਨ। ਅਜਿਹੇ 'ਚ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਕੋਰੋਨਾ ਪੌਜ਼ੇਟਿਵ ਹੋ ਗਏ ਹਨ। ਰਵਨੀਤ ਬਿੱਟੂ ਨੇ ਆਪਣੇ ਆਪ ਨੂੰ ਦਿੱਲੀ 'ਚ ਆਈਸੋਲੇਟ ਕੀਤਾ ਹੈ।
ਬਿੱਟੂ ਨੂੰ ਪਿਛਲੇ ਕੁਝ ਦਿਨਾਂ ਤੋਂ ਬੁਖਾਰ ਸੀ।
ਇਸ ਤੋਂ ਬਾਅਦ ਹੀ ਉਨ੍ਹਾਂ ਟੈਸਟ ਕਰਵਾਇਆ ਤਾਂ ਉਹ ਕੋਰੋਨਾ ਪੌਜ਼ੇਟਿਵ ਨਿੱਕਲੇ। ਦੱਸ ਦੇਈਏ ਕਿ ਬਜਟ ਸੈਸ਼ਨ ਦੌਰਾਨ ਰਵਨੀਤ ਬਿੱਟੂ ਸੰਸਦ 'ਚ ਕਈ ਕਾਂਗਰਸ ਲੀਡਰਾਂ ਦੇ ਸੰਪਰਕ 'ਚ ਆਏ ਸਨ।
ਪੰਜਾਬ 'ਚ ਕੋਰੋਨਾ ਦੀ ਸਥਿਤੀ
ਪੰਜਾਬ ਵਿੱਚ ਕੋਰੋਨਾਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਵਿੱਚ ਕੁਝ ਕਮੀ ਆਈ ਹੈ। ਬੀਤੀ ਸ਼ਾਮ ਆਈ ਰਿਪੋਰਟ ਮੁਤਾਬਕ ਪਿਛਲੇ 24 ਘੰਟਿਆਂ ਵਿੱਚ 2914 ਜਣੇ ਕੋਵਿਡ-19 ਪਾਜ਼ੇਟਿਵ ਪਾਏ ਗਏ ਹਨ, ਜਦਕਿ 59 ਲੋਕਾਂ ਦੀ ਮੌਤ ਦਰਜ ਹੋਈ ਹੈ। ਦੋਵੇਂ ਅੰਕੜੇ ਬੇਸ਼ੱਕ ਕੁਝ ਘਟੇ ਹਨ, ਪਰ ਇਸ ਨੂੰ ਰਾਹਤ ਦੇਣ ਵਾਲੀ ਖ਼ਬਰ ਨਹੀਂ ਆਖਿਆ ਜਾ ਸਕਦਾ।
ਤਾਜ਼ਾ ਜਾਣਕਾਰੀ ਮੁਤਾਬਕ ਪੰਜਾਬ ਵਿੱਚ ਇਸ ਸਮੇਂ 24,143 ਲੋਕ ਕੋਵਿਡ-19 ਨਾਲ ਪੀੜਤ ਹਨ, ਜਦਕਿ ਕੁੱਲ ਕੇਸ 2,34,602 ਹਨ। ਇਨ੍ਹਾਂ ਵਿੱਚੋਂ 2,03,710 ਲੋਕ ਤੰਦਰੁਸਤ ਹੋ ਚੁੱਕੇ ਹਨ ਅਤੇ 6,749 ਲੋਕ ਕੋਵਿਡ-19 ਕਾਰਨ ਦਮ ਤੋੜ ਚੁੱਕੇ ਹਨ।
ਅੰਕੜਿਆਂ ਮੁਤਾਬਕ ਬੀਤੇ ਦਿਨ ਪੰਜਾਬ ਵਿੱਚ 2,583 ਮਰੀਜ਼ਾਂ ਨੇ ਕੋਰੋਨਾਵਾਇਰਸ ਨੂੰ ਮਾਤ ਦਿੱਤੀ, ਜੋ ਦੋ ਦਿਨ ਪਹਿਲਾਂ ਦੇ ਅੰਕੜੇ (2,155) ਤੋਂ ਕਾਫੀ ਵੱਧ ਹੈ। ਬੀਤੇ ਦਿਨ 22,572 ਨਮੂਨੇ ਲਏ ਗਏ, ਜਦਕਿ 34,342 ਟੈਸਟ ਪੂਰੇ ਕੀਤੇ ਜਾ ਚੁੱਕੇ ਹਨ।
ਇਹ ਵੀ ਪੜ੍ਹੋ: ਪੰਜਾਬ 'ਚ ਬੀਜੇਪੀ ਵਿਧਾਇਕ ਨਾਲ ਕੁੱਟਮਾਰ 'ਤੇ ਬਵਾਲ, ਸੋਸ਼ਲ ਮੀਡੀਆ ਤੋਂ ਲੈ ਕੇ ਚਾਰੇ ਪਾਸੋਂ ਘਿਰੇ ਕੈਪਟਨ ਅਮਰਿੰਦਰ
ਇਹ ਵੀ ਪੜ੍ਹੋ: ਕੈਪਟਨ ਨੇ ਬੀਜੇਪੀ ਵਿਧਾਇਕ ਤੇ ਹੋਏ ਹਮਲੇ ਦੀ ਕੀਤੀ ਨਿੰਦਾ, ਸ਼ਾਂਤੀ ਭੰਗ ਕਰਨ ਵਾਲਿਆਂ ਨੂੰ ਦਿੱਤੀ ਚੇਤਾਵਨੀ
ਇਹ ਵੀ ਪੜ੍ਹੋ: ਆਪਣੀ ਨਵੀਂ ਕਾਰ ਨੂੰ ਬਣਾਓ ਇਕਦਮ ਫਿੱਟ, ਲੰਬੇ ਸਮੇਂ ਤੱਕ ਮੇਂਟਨੈੱਸ ਦੇ ਖਰਚੇ ਤੋਂ ਵੀ ਬਚੋ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :