(Source: ECI/ABP News)
ਕਾਂਗਰਸੀ ਸਾਂਸਦਾਂ ਨੇ ਚੁੱਕਿਆ ਕੈਪਟਨ ਖਿਲਾਫ ਝੰਡਾ, ਜ਼ਹਿਰੀਲੀ ਸ਼ਰਾਬ ਮਾਮਲੇ 'ਚ CBI ਜਾਂਚ ਦੀ ਮੰਗ
ਇੱਕ ਪਾਸੇ ਵਿਰੋਧੀ ਧਿਰਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਦੀ ਮੰਗ ਕਰ ਰਹੀਆਂ ਹਨ, ਉੱਥੇ ਹੀ ਕਾਂਗਰਸ ਦੇ ਸਾਂਸਦਾਂ ਨੇ ਵੀ ਝੰਡਾ ਚੁੱਕ ਲਿਆ ਹੈ।
![ਕਾਂਗਰਸੀ ਸਾਂਸਦਾਂ ਨੇ ਚੁੱਕਿਆ ਕੈਪਟਨ ਖਿਲਾਫ ਝੰਡਾ, ਜ਼ਹਿਰੀਲੀ ਸ਼ਰਾਬ ਮਾਮਲੇ 'ਚ CBI ਜਾਂਚ ਦੀ ਮੰਗ Congress MP Seeks CBi probe on Captain Government ਕਾਂਗਰਸੀ ਸਾਂਸਦਾਂ ਨੇ ਚੁੱਕਿਆ ਕੈਪਟਨ ਖਿਲਾਫ ਝੰਡਾ, ਜ਼ਹਿਰੀਲੀ ਸ਼ਰਾਬ ਮਾਮਲੇ 'ਚ CBI ਜਾਂਚ ਦੀ ਮੰਗ](https://static.abplive.com/wp-content/uploads/sites/5/2020/08/04005432/New-Project-30.jpg?impolicy=abp_cdn&imwidth=1200&height=675)
ਚੰਡੀਗੜ੍ਹ: ਜ਼ਹਿਰੀਲੀ ਸ਼ਰਾਬ ਕੈਪਟਨ ਸਰਕਾਰ ਲਈ ਵੱਡੀ ਮੁਸੀਬਤ ਬਣਦੀ ਜਾ ਰਹੀ ਹੈ।ਇੱਕ ਪਾਸੇ ਵਿਰੋਧੀ ਧਿਰਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਦੀ ਮੰਗ ਕਰ ਰਹੀਆਂ ਹਨ, ਉੱਥੇ ਹੀ ਕਾਂਗਰਸ ਦੇ ਸਾਂਸਦਾਂ ਨੇ ਵੀ ਝੰਡਾ ਚੁੱਕ ਲਿਆ ਹੈ।ਕਾਂਗਰਸ ਦੇ ਸਾਂਸਦ ਜ਼ਹਿਰੀਲੀ ਸ਼ਰਾਬ ਮਾਮਲੇ 'ਚ CBI ਜਾਂਚ ਦੀ ਮੰਗ ਕਰ ਰਹੇ ਹਨ।ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੁੱਲੋ ਨੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨਾਲ ਮੁਲਾਕਾਤ ਕੀਤੀ।
ਉਨ੍ਹਾਂ ਕਿਹਾ ਕਿ ਕੈਪਟਨ ਅਮਿਰੰਦਰ ਸਿੰਘ ਨੂੰ ਮ੍ਰਿਤਕਾਂ ਦੇ ਘਰ ਜਾਣਾ ਚਾਹੀਦਾ ਸੀ।ਉਨ੍ਹਾਂ ਕਿਹਾ ਕਿ ਸਾਡੀਆਂ ਚਿੱਠੀਆਂ ਨਜ਼ਰਅੰਦਾਜ਼ ਕਰਨ ਨਾਲ ਹੀ ਅੱਜ ਇਹ ਨੌਬੱਤ ਆਈ ਹੈ।ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੁੱਲੋ ਨੇ ਸਰਕਾਰ ਨੂੰ ਜ਼ਹਿਰੀਲੀ ਸ਼ਰਾਬ ਮਾਮਲੇ 'ਚ ਘਰਿਆ ਹੈ। ਉਨ੍ਹਾਂ ਦੋਸ਼ ਲਾਉਂਦੇ ਹੋਏ ਕਿਹਾ ਕਿ ਬਿਨ੍ਹਾਂ ਪੁਲਿਸ ਤੇ ਰਾਜਨੇਤਾਵਾਂ ਦੀ ਮਦਦ ਦੇ ਸ਼ਰਾਬ ਦਾ ਨਾਜਾਇਜ਼ ਕਾਰੋਬਾਰ ਚੱਲ ਹੀ ਨਹੀਂ ਸਕਦਾ। ਦੁੱਲੋ ਨੇ ਕੈਪਟਨ ਨੂੰ ਘੇਰਦੇ ਹੋਏ ਤਿੰਨ ਹਫ਼ਤੇ ਅੰਦਰ ਸੂਬੇ ਵਿੱਚੋਂ ਨਸ਼ਾ ਖ਼ਤਮ ਕਰਨ ਵਾਲੀ ਗੱਲ ਵੀ ਯਾਦ ਕਰਵਾਈ।ਉਨ੍ਹਾਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ 10 ਤੋਂ 15 ਲੱਖ ਮੁਆਵਜ਼ਾ ਦੇਣ ਦੀ ਵੀ ਮੰਗ ਰੱਖੀ ਹੈ।
![ਕਾਂਗਰਸੀ ਸਾਂਸਦਾਂ ਨੇ ਚੁੱਕਿਆ ਕੈਪਟਨ ਖਿਲਾਫ ਝੰਡਾ, ਜ਼ਹਿਰੀਲੀ ਸ਼ਰਾਬ ਮਾਮਲੇ 'ਚ CBI ਜਾਂਚ ਦੀ ਮੰਗ](https://static.abplive.com/wp-content/uploads/sites/5/2020/08/03192558/WhatsApp-Image-2020-08-03-at-7.40.53-PM.jpeg)
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)