ਮੁਹੱਲਾ ਕਲੀਨਿਕਾਂ 'ਤੇ ਸਵਾਲ! 5 ਲੀਟਰ ਪੇਂਟ, 2 ਪੇਂਟਰ ਤੇ ਪਹਿਲਾਂ ਤੋਂ ਬਣੀ ਸਰਕਾਰੀ ਇਮਾਰਤ, ਦੁਨੀਆ ਭਰ ਦੀਆਂ ਸਰਕਾਰਾਂ ਮਾਡਲ ਦੀ ਨਕਲ ਕਰਨਾ ਚਾਹੁੰਦੀਆਂ ਹੋਣਗੀਆਂ: ਰਾਜਾ ਵੜਿੰਗ
ਮੁਹੱਲਾ ਕਲੀਨਿਕਾਂ ਨੂੰ ਲੈ ਕੇ ਕਾਂਗਰਸ ਨੇ ਆਪ ਸਰਕਾਰ ਤੇ ਨਿਸ਼ਾਨਾ ਸਾਧਿਆ ਹੈ। ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਯਕੀਨਨ ਦੁਨੀਆ ਭਰ ਦੀਆਂ ਸਰਕਾਰਾਂ 'ਆਪ' ਸਰਕਾਰ ਦੇ ਮਾਡਲ ਦੀ ਨਕਲ ਕਰਨਾ ਚਾਹੁੰਦੀਆਂ ਹੋਣਗੀਆਂ
ਚੰਡੀਗੜ੍ਹ: ਮੁਹੱਲਾ ਕਲੀਨਿਕਾਂ ਨੂੰ ਲੈ ਕੇ ਕਾਂਗਰਸ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਉੱਪਰ ਨਿਸ਼ਾਨਾ ਸਾਧਿਆ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਯਕੀਨਨ ਦੁਨੀਆ ਭਰ ਦੀਆਂ ਸਰਕਾਰਾਂ 'ਆਪ' ਸਰਕਾਰ ਦੇ ਮਾਡਲ ਦੀ ਨਕਲ ਕਰਨਾ ਚਾਹੁੰਦੀਆਂ ਹੋਣਗੀਆਂ। ਇਸ ਨੂੰ ਲੈਕੇ ਰਾਜਾ ਵੜਿੰਗ ਨੇ ਸੋਸ਼ਲ ਮੀਡੀਆ `ਤੇ ਇੱਕ ਪੋਸਟ ਵੀ ਪਾਈ ਹੈ।
ਰਾਜਾ ਵੜਿੰਗ ਨੇ ਟਵੀਟ ਕੀਤਾ ਹੈ ਕਿ ਯਕੀਨਨ ਦੁਨੀਆ ਭਰ ਦੀਆਂ ਸਰਕਾਰਾਂ @AAPPunjab ਮਾਡਲ ਦੀ ਨਕਲ ਕਰਨਾ ਚਾਹੁੰਦੀਆਂ ਹੋਣਗੀਆਂ।
ਕਲੀਨਿਕ ਦੀ ਲਾਗਤ
👉5 ਲੀਟਰ ਪੇਂਟ
👉2 ਪੇਂਟਰ
👉ਪਹਿਲਾਂ ਤੋਂ ਬਣੀ ਸਰਕਾਰੀ ਇਮਾਰਤ
ਇਸ ਸਭ ਤੋਂ ਉਪਰ ਪਾਰਟੀ ਦੇ ਨਾਮ ਤੇ ਕਲੀਨਿਕ, ਆਮ ਤੌਰ ਤੇ ਕਲੀਨਿਕਾਂ ਦਾ ਨਾਮ ਪਿੰਡ ਦੇ ਨਾਮ 'ਤੇ ਰੱਖਿਆ ਜਾਂਦਾ ਹੈ ਪਰ ਇਸ਼ਤਿਹਾਰ ਦੀ ਭੁੱਖੀ ਸਰਕਾਰ ਵਿੱਚ ਨਹੀਂ।
ਯਕੀਨਨ ਦੁਨੀਆ ਭਰ ਦੀਆਂ ਸਰਕਾਰਾਂ @AAPPunjab ਮਾਡਲ ਦੀ ਨਕਲ ਕਰਨਾ ਚਾਹੁੰਦੀਆਂ ਹੋਣਗੀਆਂ।
— Amarinder Singh Raja Warring (@RajaBrar_INC) July 25, 2022
ਕਲੀਨਿਕ ਦੀ ਲਾਗਤ
👉5 ਲੀਟਰ ਪੇਂਟ
👉2 ਪੇਂਟਰ
👉ਪਹਿਲਾਂ ਤੋਂ ਬਣੀ ਸਰਕਾਰੀ ਇਮਾਰਤ
ਇਸ ਸਭ ਤੋਂ ਉਪਰ ਪਾਰਟੀ ਦੇ ਨਾਮ ਤੇ ਕਲੀਨਿਕ, ਆਮ ਤੌਰ ਤੇ ਕਲੀਨਿਕਾਂ ਦਾ ਨਾਮ ਪਿੰਡ ਦੇ ਨਾਮ 'ਤੇ ਰੱਖਿਆ ਜਾਂਦਾ ਹੈ ਪਰ ਇਸ਼ਤਿਹਾਰ ਦੀ ਭੁੱਖੀ ਸਰਕਾਰ ਵਿੱਚ ਨਹੀਂ
ਅਕਾਲੀ ਦਲ ਨੇ ਵੀ ਉਠਾਏ ਸਵਾਲ
ਉਧਰ, ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਨੇਮ ਪਲੇਟ ਬਦਲ ਕੇ ਪੰਜਾਬੀਆਂ ਨੂੰ ਮੂਰਖ ਨਹੀਂ ਬਣਾਉਣਾ ਚਾਹੀਦਾ। ਅਕਾਲੀ ਦਲ ਦੀ ਸਰਕਾਰ ਵੇਲੇ ਬਣਾਏ ਗਏ ਸੇਵਾ ਕੇਂਦਰਾਂ ਨੂੰ ਹੀ ਆਮ ਆਦਮੀ ਕਲੀਨਿਕ ਬਣਾ ਦਿੱਤਾ ਗਿਆ ਹੈ। 'ਆਪ' ਸਰਕਾਰ ਨੇ ਮੁਹੱਲਾ ਕਲੀਨਿਕ ਨੂੰ ਹੀ ਮਜ਼ਾਕ ਬਣਾ ਦਿੱਤਾ ਹੈ। 13 ਹਜ਼ਾਰ ਪਿੰਡਾਂ ਲਈ 75 ਕਲੀਨਿਕ ਖੋਲ੍ਹੇ ਜਾ ਰਹੇ ਹਨ। ਇਸ ਦੇ ਨਾਲ ਹੀ ਸੇਵਾ ਕੇਂਦਰਾਂ ਤੋਂ ਇੱਕ ਛੱਤ ਹੇਠ 78 ਸਰਕਾਰੀ ਸੇਵਾਵਾਂ ਦੀ ਸਹੂਲਤ ਤੋਂ ਵੀ ਵਾਂਝਾ ਕੀਤਾ ਜਾ ਰਿਹਾ ਹੈ।