ਪੜਚੋਲ ਕਰੋ

Punjab News : ਸਸਪੈਂਡ ਕੀਤੇ ਪੰਚਾਇਤੀ ਵਿਭਾਗ ਦੇ IAS ਅਫ਼ਸਰਾਂ ਦੇ ਹੱਕ 'ਚ ਖੜ੍ਹੇ ਕਾਂਗਰਸੀ, ਪ੍ਰਤਾਪ ਬਾਜਵਾ ਨੇ ਰੱਖੀ ਆਹ ਮੰਗ

partap Singh Bajwa ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪੰਚਾਇਤ ਵਿਭਾਗ ਦੇ ਦੋ ਮੁਅੱਤਲ ਸੀਨੀਅਰ ਨੌਕਰਸ਼ਾਹਾਂ ਦੀ ਬਹਾਲੀ ਦੀ ਮੰਗ ਕਰਦਿਆਂ ਕਿਹਾ ਕਿ ਪੰਜਾਬ

Punjab News - ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪੰਚਾਇਤ ਵਿਭਾਗ ਦੇ ਦੋ ਮੁਅੱਤਲ ਸੀਨੀਅਰ ਨੌਕਰਸ਼ਾਹਾਂ ਦੀ ਬਹਾਲੀ ਦੀ ਮੰਗ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਇਸ ਮੁੱਦੇ 'ਤੇ ਜਾਂਚ ਕਰਨ ਤੋਂ ਭੱਜ ਰਹੀ ਹੈ, ਜਿਸ ਦਾ ਮਤਲਬ ਹੈ ਕਿ ਪੰਚਾਇਤ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਦੀ ਗ਼ਲਤੀ ਹੈ। 

ਉਨ੍ਹਾਂ ਕਿਹਾ ਕਿ ਪੰਚਾਇਤਾਂ ਨੂੰ ਭੰਗ ਕਰਨਾ ਨਿਸ਼ਚਿਤ ਤੌਰ 'ਤੇ ਸਿਆਸਤ ਤੋਂ ਪ੍ਰੇਰਿਤ ਫ਼ੈਸਲਾ ਸੀ। ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਲੋਕਤੰਤਰੀ ਸੰਸਥਾ ਦੇ ਗਲ਼ਾ ਘੁੱਟਣ ਦੀ ਪੂਰੀ ਪ੍ਰਕਿਰਿਆ 'ਤੇ ਨੇੜਿਓਂ ਨਜ਼ਰ ਰੱਖ ਰਹੇ ਸਨ। ਬਾਜਵਾ ਨੇ ਕਿਹਾ ਕਿ ਇਸ ਪੂਰੇ ਘਿਣਾਉਣੇ ਘਟਨਾਕ੍ਰਮ ਵਿੱਚ 'ਆਪ' ਦੇ ਕੁਝ ਉੱਚ ਆਗੂਆਂ ਦੀ ਸ਼ਮੂਲੀਅਤ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਕਿਹਾ ਕਿ ਇਸ ਮਾਮਲੇ ਨੂੰ ਦਬਾਉਣ ਲਈ ਪ੍ਰਮੁੱਖ ਸਕੱਤਰ (ਜਲ ਸਪਲਾਈ ਅਤੇ ਸੈਨੀਟੇਸ਼ਨ) ਅਤੇ ਵਿੱਤ ਕਮਿਸ਼ਨਰ (ਪੇਂਡੂ ਵਿਕਾਸ ਤੇ ਪੰਚਾਇਤਾਂ) ਧੀਰੇਂਦਰ ਕੁਮਾਰ ਤਿਵਾੜੀ ਅਤੇ ਡਾਇਰੈਕਟਰ (ਪੇਂਡੂ ਵਿਕਾਸ ਤੇ ਪੰਚਾਇਤਾਂ) ਗੁਰਪ੍ਰੀਤ ਸਿੰਘ ਖਹਿਰਾ ਨੂੰ ਬਲੀ ਦਾ ਬੱਕਰਾ ਬਣਾਇਆ ਗਿਆ ਅਤੇ ਕਾਹਲੀ ਵਿੱਚ ਮੁਅੱਤਲ ਕਰ ਦਿੱਤਾ ਗਿਆ। 

ਬਾਜਵਾ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਪੰਚਾਇਤਾਂ ਨੂੰ ਭੰਗ ਕਰਨ ਦਾ ਫ਼ੈਸਲਾ 'ਆਪ' ਦੇ ਉੱਚ ਅਧਿਕਾਰੀਆਂ ਨੇ ਲਿਆ ਹੈ ਅਤੇ ਪੰਚਾਇਤ ਮੰਤਰੀ ਅਤੇ ਅਧਿਕਾਰੀਆਂ ਨੂੰ ਇਸ ਨੂੰ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਪੰਜਾਬ ਦੇ ਲੋਕਾਂ ਨੂੰ ਸੱਚ ਜਾਣਨ ਦਾ ਅਧਿਕਾਰ ਹੈ। 

ਉਨ੍ਹਾਂ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਦਖ਼ਲ ਤੋਂ ਬਾਅਦ 'ਆਪ' ਸਰਕਾਰ ਨੇ ਪਹਿਲਾਂ ਹੀ ਯੂ-ਟਰਨ ਲੈ ਲਿਆ ਹੈ ਅਤੇ ਪੰਚਾਇਤਾਂ ਭੰਗ ਕਰਨ ਦਾ ਆਪਣਾ ਫ਼ੈਸਲਾ ਵਾਪਸ ਲੈ ਲਿਆ ਹੈ। ਇਹ ਛੇਤੀ ਹੀ ਇੱਕ ਹੋਰ ਯੂ-ਟਰਨ ਲਵੇਗੀ ਅਤੇ ਮੁਅੱਤਲ ਕੀਤੇ ਗਏ ਦੋਵਾਂ ਸੀਨੀਅਰ ਨੌਕਰਸ਼ਾਹਾਂ ਨੂੰ ਬਹਾਲ ਕਰੇਗੀ। ਇਸ ਮੁੱਦੇ 'ਤੇ ਜਾਂਚ ਦੇ ਆਦੇਸ਼ ਦਿੱਤੇ ਬਿਨਾਂ ਕਿਸੇ ਵੀ ਅਧਿਕਾਰੀ ਨੂੰ ਮੁਅੱਤਲ ਕਰਨਾ ਗ਼ੈਰਕਾਨੂੰਨੀ ਹੈ। ਬਾਜਵਾ ਨੇ ਕਿਹਾ ਕਿ ਸਰਕਾਰ ਨੂੰ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਇਨ੍ਹਾਂ ਦੋਵਾਂ ਅਧਿਕਾਰੀਆਂ ਨੇ ਅਜਿਹਾ ਕੀ ਗ਼ਲਤ ਕੀਤਾ ਕਿ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ।  

ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ 'ਆਪ' ਲੀਡਰਸ਼ਿਪ ਸੱਤਾ ਦੇ ਨਸ਼ੇ 'ਚ ਧੁੱਤ ਹੈ ਅਤੇ ਇਸ ਲਈ ਉਹ ਸਹੀ ਅਤੇ ਗ਼ਲਤ 'ਚ ਫ਼ਰਕ ਨਹੀਂ ਦੇਖ ਸਕਦੀ। ਉਹ ਆਪਣੀ ਮਨਮਰਜ਼ੀ ਅਨੁਸਾਰ ਫ਼ੈਸਲੇ ਲੈਂਦੇ ਹਨ ਅਤੇ ਜਦੋਂ ਉਹ ਫੜੇ ਜਾਂਦੇ ਹਨ, ਤਾਂ ਉਹ ਆਪਣੀਆਂ ਗ਼ਲਤੀਆਂ ਨੂੰ ਸਵੀਕਾਰ ਕਰਨ ਤੋਂ ਬੇਝਿਜਕ ਭੱਜ ਜਾਂਦੇ ਹਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Farmers Protest: ਕਿਸਾਨਾਂ ਦਾ 26 ਜਨਵਰੀ ਨੂੰ ਵੱਡਾ ਐਕਸ਼ਨ! ਦੇਸ਼ ਭਰ ਦੀਆਂ ਸੜਕਾਂ 'ਤੇ ਆਏਗਾ ਟਰੈਕਟਰਾਂ ਦਾ ਹੜ੍ਹ
Farmers Protest: ਕਿਸਾਨਾਂ ਦਾ 26 ਜਨਵਰੀ ਨੂੰ ਵੱਡਾ ਐਕਸ਼ਨ! ਦੇਸ਼ ਭਰ ਦੀਆਂ ਸੜਕਾਂ 'ਤੇ ਆਏਗਾ ਟਰੈਕਟਰਾਂ ਦਾ ਹੜ੍ਹ
Punjab News: ਪੰਜਾਬ 'ਚ ਸਕੂਲਾਂ ਦਾ ਬਦਲੇਗਾ ਸਮਾਂ ? ਜਾਣੋ ਅਧਿਆਪਕਾਂ ਵੱਲੋਂ ਕਿਉਂ ਕੀਤੀ ਗਈ ਇਹ ਮੰਗ! ਪੜ੍ਹੋ ਖਬਰ...
ਪੰਜਾਬ 'ਚ ਸਕੂਲਾਂ ਦਾ ਬਦਲੇਗਾ ਸਮਾਂ ? ਜਾਣੋ ਅਧਿਆਪਕਾਂ ਵੱਲੋਂ ਕਿਉਂ ਕੀਤੀ ਗਈ ਇਹ ਮੰਗ! ਪੜ੍ਹੋ ਖਬਰ...
ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਜ਼ਬਰਦਸਤ ਮੁਕਾਬਲਾ, ਬੰਬੀਹਾ ਗੈਂਗ ਦੇ 2 ਗੁਰਗੇ ਜ਼ਖ਼ਮੀ
ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਜ਼ਬਰਦਸਤ ਮੁਕਾਬਲਾ, ਬੰਬੀਹਾ ਗੈਂਗ ਦੇ 2 ਗੁਰਗੇ ਜ਼ਖ਼ਮੀ
NIA ਨੇ ਅੱਤਵਾਦੀ ਪਾਸੀਆ 'ਤੇ ਐਲਾਨਿਆ 5 ਲੱਖ ਦਾ ਇਨਾਮ, ਈਮੇਲ-ਵਾਟਸਐਪ ਰਾਹੀਂ ਦੇ ਸਕਦੇ ਜਾਣਕਾਰੀ
NIA ਨੇ ਅੱਤਵਾਦੀ ਪਾਸੀਆ 'ਤੇ ਐਲਾਨਿਆ 5 ਲੱਖ ਦਾ ਇਨਾਮ, ਈਮੇਲ-ਵਾਟਸਐਪ ਰਾਹੀਂ ਦੇ ਸਕਦੇ ਜਾਣਕਾਰੀ
Advertisement
ABP Premium

ਵੀਡੀਓਜ਼

ਕੇਂਦਰ ਸਰਕਾਰ ਦਾ ਨਵਾਂ ਪੰਜਾਬ ਮਾਰੂ ਫੈਸਲਾ, ਚੰਡੀਗੜ੍ਹ 'ਚ ਨਵਾਂ ਅਫ਼ਸਰ ਲਾਉਂਣ ਦੀ ਤਿਆਰੀਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ, Bambiha Gang ਦੇ 2 ਗੈਂਗਸਟਰ ਗ੍ਰਿਫਤਾਰPunjab Weather Update | ਚੰਡੀਗੜ੍ਹ ਤੇ ਪੰਜਾਬ ਦੇ 23 ਜਿਲ੍ਹਿਆਂ ਲਈ ਮੋਸਮ ਵਿਭਾਗ ਨੇ ਜਾਰੀ ਕੀਤਾ ਔਰੇਂਜ ਅਲਰਟਮਰਹੂਮ ਸਾਬਕਾ ਪੀਐਮ ਮਨਮੋਹਨ ਸਿੰਘ ਦੇ ਬੁੱਤ 'ਚ ਪਾਈ ਜਾਨ, ਕਲਾਕਾਰ ਨੇ ਕਰਤੀ ਕਮਾਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Farmers Protest: ਕਿਸਾਨਾਂ ਦਾ 26 ਜਨਵਰੀ ਨੂੰ ਵੱਡਾ ਐਕਸ਼ਨ! ਦੇਸ਼ ਭਰ ਦੀਆਂ ਸੜਕਾਂ 'ਤੇ ਆਏਗਾ ਟਰੈਕਟਰਾਂ ਦਾ ਹੜ੍ਹ
Farmers Protest: ਕਿਸਾਨਾਂ ਦਾ 26 ਜਨਵਰੀ ਨੂੰ ਵੱਡਾ ਐਕਸ਼ਨ! ਦੇਸ਼ ਭਰ ਦੀਆਂ ਸੜਕਾਂ 'ਤੇ ਆਏਗਾ ਟਰੈਕਟਰਾਂ ਦਾ ਹੜ੍ਹ
Punjab News: ਪੰਜਾਬ 'ਚ ਸਕੂਲਾਂ ਦਾ ਬਦਲੇਗਾ ਸਮਾਂ ? ਜਾਣੋ ਅਧਿਆਪਕਾਂ ਵੱਲੋਂ ਕਿਉਂ ਕੀਤੀ ਗਈ ਇਹ ਮੰਗ! ਪੜ੍ਹੋ ਖਬਰ...
ਪੰਜਾਬ 'ਚ ਸਕੂਲਾਂ ਦਾ ਬਦਲੇਗਾ ਸਮਾਂ ? ਜਾਣੋ ਅਧਿਆਪਕਾਂ ਵੱਲੋਂ ਕਿਉਂ ਕੀਤੀ ਗਈ ਇਹ ਮੰਗ! ਪੜ੍ਹੋ ਖਬਰ...
ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਜ਼ਬਰਦਸਤ ਮੁਕਾਬਲਾ, ਬੰਬੀਹਾ ਗੈਂਗ ਦੇ 2 ਗੁਰਗੇ ਜ਼ਖ਼ਮੀ
ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਜ਼ਬਰਦਸਤ ਮੁਕਾਬਲਾ, ਬੰਬੀਹਾ ਗੈਂਗ ਦੇ 2 ਗੁਰਗੇ ਜ਼ਖ਼ਮੀ
NIA ਨੇ ਅੱਤਵਾਦੀ ਪਾਸੀਆ 'ਤੇ ਐਲਾਨਿਆ 5 ਲੱਖ ਦਾ ਇਨਾਮ, ਈਮੇਲ-ਵਾਟਸਐਪ ਰਾਹੀਂ ਦੇ ਸਕਦੇ ਜਾਣਕਾਰੀ
NIA ਨੇ ਅੱਤਵਾਦੀ ਪਾਸੀਆ 'ਤੇ ਐਲਾਨਿਆ 5 ਲੱਖ ਦਾ ਇਨਾਮ, ਈਮੇਲ-ਵਾਟਸਐਪ ਰਾਹੀਂ ਦੇ ਸਕਦੇ ਜਾਣਕਾਰੀ
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 44 ਦਿਨ, ਹਾਲਤ ਬਹੁਤ ਨਾਜ਼ੁਕ , ਬੋਲਣ 'ਚ ਵੀ ਹੋ ਰਹੀ ਪਰੇਸ਼ਾਨੀ
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 44 ਦਿਨ, ਹਾਲਤ ਬਹੁਤ ਨਾਜ਼ੁਕ , ਬੋਲਣ 'ਚ ਵੀ ਹੋ ਰਹੀ ਪਰੇਸ਼ਾਨੀ
ਚੰਡੀਗੜ੍ਹ 'ਚ 40 ਸਾਲਾਂ ਬਾਅਦ ਪ੍ਰਸ਼ਾਸਨਿਕ ਢਾਂਚੇ 'ਚ ਹੋਇਆ ਵੱਡਾ ਬਦਲਾਅ, ਐਡਵਾਈਜ਼ਰ ਦਾ ਅਹੁਦਾ ਖਤਮ, ਹੁਣ ਹੋਵੇਗਾ ਮੁੱਖ ਸਕੱਤਰ
ਚੰਡੀਗੜ੍ਹ 'ਚ 40 ਸਾਲਾਂ ਬਾਅਦ ਪ੍ਰਸ਼ਾਸਨਿਕ ਢਾਂਚੇ 'ਚ ਹੋਇਆ ਵੱਡਾ ਬਦਲਾਅ, ਐਡਵਾਈਜ਼ਰ ਦਾ ਅਹੁਦਾ ਖਤਮ, ਹੁਣ ਹੋਵੇਗਾ ਮੁੱਖ ਸਕੱਤਰ
ਚੰਡੀਗੜ੍ਹ 'ਚ ਇੰਨੀ ਤਰੀਕ ਨੂੰ ਹੋਣਗੀਆਂ ਮੇਅਰ ਦੀਆਂ ਚੋਣਾਂ, ਨੋਟੀਫਿਕੇਸ਼ਨ ਹੋਇਆ ਜਾਰੀ, ਦੇਖੋ ਪੂਰਾ ਸ਼ਡਿਊਲ
ਚੰਡੀਗੜ੍ਹ 'ਚ ਇੰਨੀ ਤਰੀਕ ਨੂੰ ਹੋਣਗੀਆਂ ਮੇਅਰ ਦੀਆਂ ਚੋਣਾਂ, ਨੋਟੀਫਿਕੇਸ਼ਨ ਹੋਇਆ ਜਾਰੀ, ਦੇਖੋ ਪੂਰਾ ਸ਼ਡਿਊਲ
ਪੰਜਾਬ 'ਚ ਪਵੇਗੀ ਕੜਾਕੇ ਦੀ ਠੰਡ, ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਹੋਇਆ ਜਾਰੀ, ਲੋਕਾਂ ਨੂੰ ਦਿੱਤੀ ਸਖ਼ਤ ਚਿਤਾਵਨੀ
ਪੰਜਾਬ 'ਚ ਪਵੇਗੀ ਕੜਾਕੇ ਦੀ ਠੰਡ, ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਹੋਇਆ ਜਾਰੀ, ਲੋਕਾਂ ਨੂੰ ਦਿੱਤੀ ਸਖ਼ਤ ਚਿਤਾਵਨੀ
Embed widget