ਪੜਚੋਲ ਕਰੋ

ਧਰਮ ਪਰਿਵਰਤਨ ਮਾਮਲਾ: SGPC ਨੇ 117 ਪ੍ਰਚਾਰਕਾਂ ਦੀ ਕੀਤੀ ਚੋਣ, ਸਿੱਖੀ ਇਤਿਹਾਸ ਦੀ ਜਾਣਕਾਰੀ ਤੇ ਚੁਣੌਤੀਆਂ ਬਾਰੇ ਕਰਨਗੇ ਜਾਗਰੂਕ

ਧਾਮੀ ਨੇ ਕਿਹਾ ਮੌਜੂਦਾ ਸਮੇਂ ਵਿੱਚ ਸਿੱਖੀ ਦੇ ਪ੍ਰਚਾਰ ਲਈ ਵੱਧ ਤੋਂ ਵੱਧ ਪ੍ਰਚਾਰਕਾਂ ਦੀ ਜ਼ਰੂਰਤ ਹੈ ਤੇ ਲੋਕਾਂ ਨੂੰ ਸਿੱਖ ਇਤਿਹਾਸ ਤੇ ਗੁਰਮਤਿ ਸਿਧਾਤਾਂ ਨਾਲ ਜੋੜਣ ਦੇ ਨਾਲ-ਨਾਲ ਧਰਮ ਸਾਹਮਣੇ ਆ ਰਹੀਆਂ ਚੁਣੌਤੀਆਂ ਬਾਰੇ ਵੀ ਜਾਣਕਾਰੀ ਦੇਣ।

Conversion issue: ਪੰਜਾਬ ਵਿੱਚ ਇਸ ਵਕਤ ਧਰਮ ਪਰਿਵਰਤਨ ਦਾ ਮੁੱਦਾ ਪੂਰੀ ਤਰ੍ਹਾਂ ਨਾਲ ਗਰਮਾਇਆ ਹੋਇਆ ਹੈ। ਇਸ ਨੂੰ ਲੈ ਕੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਨੇ ਨਵਾਂ ਉਪਰਾਲਾ ਕੀਤਾ ਹੈ। ਐੱਸਜੀਪੀਸੀ ਵੱਲੋਂ 117 ਪ੍ਰਚਾਰਕਾਂ ਦੀ ਚੋਣ ਕੀਤੀ ਗਈ ਹੈ ਜੋ ਸਿੱਖ ਤੇ ਗੁਰਮਤਿ ਸਿਧਾਤਾਂ ਦੀ ਜਾਣਕਾਰੀ ਦੇਣਗੇ ਇਸ ਵਿੱਚ ਸਿੱਖ ਧਰਮ ਛੱਡ ਚੁੱਕੇ ਲੋਕਾਂ ਨੂੰ ਵਾਪਸ ਜੋੜਣ ਦਾ ਯਤਨ ਕੀਤਾ ਜਾਵੇਗਾ।

ਐੱਸ.ਜੀ.ਪੀ.ਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਸਿੱਖੀ ਦੇ ਪ੍ਰਚਾਰ ਲਈ ਵੱਧ ਤੋਂ ਵੱਧ ਪ੍ਰਚਾਰਕਾਂ ਦੀ ਜ਼ਰੂਰਤ ਹੈ ਤੇ ਲੋਕਾਂ ਨੂੰ ਸਿੱਖ ਇਤਿਹਾਸ ਤੇ ਗੁਰਮਤਿ ਸਿਧਾਤਾਂ ਨਾਲ ਜੋੜਣ ਦੇ ਨਾਲ-ਨਾਲ ਧਰਮ ਸਾਹਮਣੇ ਆ ਰਹੀਆਂ ਚੁਣੌਤੀਆਂ ਬਾਰੇ ਵੀ ਜਾਣਕਾਰੀ ਦੇਣ।

ਇਹ ਵੀ ਪੜ੍ਹੋ:ਕਾਂਗਰਸ ਨੂੰ ਕਮਜ਼ੋਰ ਕਰਨ ਲਈ ਰਾਹੁਲ ਗਾਂਧੀ ਹੀ ਕਾਫੀ-ਕੇਜਰੀਵਾਲ

ਪ੍ਰਧਾਨ ਨੇ ਕਿਹਾ ਕਿ ਬੀਤੇ ਕੁਝ ਵੇਲੇ ਤੋਂ ਧਰਮ ਪਰਿਵਰਤਨ ਦੇ ਮੁੱਦੇ ਸਾਹਮਣੇ ਆ ਰਹੇ ਹਨ ਜਿਸ ਦੀ ਜ਼ਮੀਨੀ ਪੱਧਰ ਤੇ ਨਿਸ਼ਾਨਦੇਹੀ ਜ਼ਰੂਰੀ ਹੈ। ਗੁੰਮਰਾਹ ਕਰਨ ਵਾਲੇ ਪ੍ਰਚਾਰਕਾਂ ਦੇ ਬਾਰੇ ਸੰਗਤ ਨੂੰ ਜਾਗਰੁਕ ਕਰਨ ਦੀ ਜ਼ਰੂਰਤ ਹੈ। ਐੱਸਜੀਪੀਸੀ ਤੇ ਹੋਰ ਸਿੱਖ ਸੰਸਥਾਵਾਂ ਦਾ ਉਦੇਸ਼ ਦਿਖਾਵਾ ਕਰਨਾ ਨਹੀਂ ਹੈ ਸਗੋਂ ਭਟਕੇ ਲੋਕਾਂ ਨੂੰ ਦੋਬਾਰਾ ਸਿੱਖੀ ਨਾਲ ਜੋੜਣਾ ਹੈ।

ਜ਼ਿਕਰ ਕਰ ਦਈਏ ਕਿ ਐੱਸਜੀਪੀਸੀ ਵੱਲੋਂ ਚੁਣੇ ਗਏ ਸਾਰੇ ਪ੍ਰਚਾਰਕ ਸਿੱਖ ਮਿਸ਼ਨਰੀ ਕਾਲਜ ਤੇ ਗੁਰਮਤਿ ਕਾਲਜਾਂ ਵਿੱਚੋਂ ਨਿਕਲੇ ਹੋਏ ਹਨ।  ਜਿਨ੍ਹਾਂ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ।

ਐਸਜੀਪੀਸੀ ਦੀਆਂ ਚੋਣਾਂ ਕਰਵਾਉਣ ਦਾ ਐਲਾਨ ਨਾ ਕੀਤਾ ਤਾਂ ਹੋਵੇਗਾ ਸੰਘਰਸ਼ : ਭਾਈ ਰਣਜੀਤ ਸਿੰਘ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਪੰਥਕ ਅਕਾਲੀ ਲਹਿਰ ਦੇ ਪ੍ਰਧਾਨ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਐਸਜੀਪੀਸੀ ਦੀਆਂ ਚੋਣਾਂ ਕਰਵਾਉਣ ਦਾ ਤੁਰੰਤ ਐਲਾਨ ਕੀਤਾ ਜਾਵੇ। ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਐਸਜੀਪੀਸੀ ਦੀਆਂ ਚੋਣਾਂ ਹੋਈਆਂ ਨੂੰ ਬਾਰਾਂ ਸਾਲ ਹੋ ਗਏ ਹਨ। ਐਸਜੀਪੀਸੀ ਚੋਣਾਂ ਕਰਵਾਉਣ ਪ੍ਰਤੀ ਨਾ ਤਾਂ ਕੇਂਦਰ ਸਰਕਾਰ ਗੰਭੀਰ ਹੈ ਅਤੇ ਨਾ ਹੀ ਕਿਸੇ ਤਰ੍ਹਾਂ ਉਪਰਾਲੇ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਹਨ। ਕਿਉਂਕਿ ਗੁਰਦੁਆਰਾ ਚੋਣ ਕਮਿਸ਼ਨ ਨੂੰ ਅਜੇ ਤੱਕ ਪੰਜਾਬ ਸਰਕਾਰ ਨੇ ਸਟਾਫ ਨਹੀਂ ਦਿੱਤਾ, ਜਦ ਕਿ ਡੇਢ ਸਾਲ ਪਹਿਲਾਂ ਚੋਣ ਕਮਿਸ਼ਨਰ ਦੀ ਨਿਯੁਕਤੀ ਕਰ ਦਿੱਤੀ ਗਈ ਸੀ।
 
ਜਿਸ ਕਾਰਨ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਦੀਆਂ ਚੋਣਾਂ ਨਾ ਕਰਵਾ ਕੇ ਜਮਹੂਰੀਅਤ ਦਾ ਗਲਾ ਘੁੱਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਐਸਜੀਪੀਸੀ ਦੀਆਂ ਚੋਣਾਂ ਨਾ ਹੋਣ ਕਾਰਨ ਸਿੱਖ ਕੌਮ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ। ਵਿੱਦਿਅਕ ਅਦਾਰੇ ਖੜੋਤ 'ਚ ਹਨ ਅਤੇ ਐੱਸਜੀਪੀਸੀ ਦੀ ਜ਼ਮੀਨ ਵੀ ਖੁੱਸਦੀ ਜਾ ਰਹੀ ਹੈ। ਜਿਸ ਲੀਡਰਸ਼ਿਪ ਦੀ ਅਗਵਾਈ ਵਿੱਚ ਐਸਜੀਪੀਸੀ ਚੱਲ ਰਹੀ ਹੈ ,ਉਹ ਲੀਡਰਸ਼ਿਪ ਨੂੰ ਪੰਜਾਬ ਦੇ ਲੋਕਾਂ ਨੇ ਕਈ ਵਾਰ ਚੋਣਾਂ ਦੌਰਾਨ ਨਕਾਰ ਦਿੱਤਾ ਹੈ, ਜਿਸ ਕਾਰਨ ਹੁਣ ਐਸ.ਜੀ.ਪੀ.ਸੀ  ਚੋਣਾਂ ਕਰਵਾਉਣੀਆਂ ਜ਼ਰੂਰੀ ਹਨ। 

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਪੰਜਾਬ ਸਰਕਾਰ ਦਾ ਵੱਡਾ ਐਲਾਨ: ਵਿਦਿਆਰਥੀਆਂ ਲਈ ਸਕਾਲਰਸ਼ਿਪ, ਸਿੱਖਿਆ ਰਾਹੀਂ ਬਦਲੇਗਾ ਭਵਿੱਖ!
ਪੰਜਾਬ ਸਰਕਾਰ ਦਾ ਵੱਡਾ ਐਲਾਨ: ਵਿਦਿਆਰਥੀਆਂ ਲਈ ਸਕਾਲਰਸ਼ਿਪ, ਸਿੱਖਿਆ ਰਾਹੀਂ ਬਦਲੇਗਾ ਭਵਿੱਖ!
LPG ਸਿਲੰਡਰਾਂ ਦੀ ਕਾਲਾਬਾਜ਼ਾਰੀ: ਪੁਲਿਸ ਨੇ ਕੀਤਾ ਵੱਡਾ ਪਰਦਾਫਾਸ਼, ਦੋਸ਼ੀ ਗ੍ਰਿਫ਼ਤਾਰ, ਕੀ ਹੈ ਇਸ ਗੈਰਕਾਨੂੰਨੀ ਕਾਰੋਬਾਰ ਦਾ ਰਾਜ਼?
LPG ਸਿਲੰਡਰਾਂ ਦੀ ਕਾਲਾਬਾਜ਼ਾਰੀ: ਪੁਲਿਸ ਨੇ ਕੀਤਾ ਵੱਡਾ ਪਰਦਾਫਾਸ਼, ਦੋਸ਼ੀ ਗ੍ਰਿਫ਼ਤਾਰ, ਕੀ ਹੈ ਇਸ ਗੈਰਕਾਨੂੰਨੀ ਕਾਰੋਬਾਰ ਦਾ ਰਾਜ਼?
ਪੰਜਾਬ-ਹਿਮਾਚਲ ਦੇ ਤਿੰਨ ਡਰੱਗ ਤਸਕਰਾਂ 'ਤੇ ਇਨਾਮ ਐਲਾਨ; ਸੂਚਨਾ ਦੇਣ ਵਾਲਿਆਂ ਨੂੰ NCB ਵੱਲੋਂ ਇਨਾਮ 'ਚ ਦਿੱਤੀ ਜਾਏਗੀ ਮੋਟੀ ਰਕਮ
ਪੰਜਾਬ-ਹਿਮਾਚਲ ਦੇ ਤਿੰਨ ਡਰੱਗ ਤਸਕਰਾਂ 'ਤੇ ਇਨਾਮ ਐਲਾਨ; ਸੂਚਨਾ ਦੇਣ ਵਾਲਿਆਂ ਨੂੰ NCB ਵੱਲੋਂ ਇਨਾਮ 'ਚ ਦਿੱਤੀ ਜਾਏਗੀ ਮੋਟੀ ਰਕਮ
Punjab News: ਲੁਧਿਆਣਾ ‘ਚ ਗਰਭਵਤੀ ਮਹਿਲਾ ਦੀ ਮੌਤ ‘ਤੇ ਵਿਵਾਦ: ਰਾਸ਼ਟਰੀ ਮਹਿਲਾ ਕਮਿਸ਼ਨ ਨੇ ਪੰਜਾਬ DGP ਨੂੰ ਲਿਖੀ ਚਿੱਠੀ, 5 ਦਿਨਾਂ ‘ਚ ਰਿਪੋਰਟ ਤਲਬ
Punjab News: ਲੁਧਿਆਣਾ ‘ਚ ਗਰਭਵਤੀ ਮਹਿਲਾ ਦੀ ਮੌਤ ‘ਤੇ ਵਿਵਾਦ: ਰਾਸ਼ਟਰੀ ਮਹਿਲਾ ਕਮਿਸ਼ਨ ਨੇ ਪੰਜਾਬ DGP ਨੂੰ ਲਿਖੀ ਚਿੱਠੀ, 5 ਦਿਨਾਂ ‘ਚ ਰਿਪੋਰਟ ਤਲਬ

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਸਰਕਾਰ ਦਾ ਵੱਡਾ ਐਲਾਨ: ਵਿਦਿਆਰਥੀਆਂ ਲਈ ਸਕਾਲਰਸ਼ਿਪ, ਸਿੱਖਿਆ ਰਾਹੀਂ ਬਦਲੇਗਾ ਭਵਿੱਖ!
ਪੰਜਾਬ ਸਰਕਾਰ ਦਾ ਵੱਡਾ ਐਲਾਨ: ਵਿਦਿਆਰਥੀਆਂ ਲਈ ਸਕਾਲਰਸ਼ਿਪ, ਸਿੱਖਿਆ ਰਾਹੀਂ ਬਦਲੇਗਾ ਭਵਿੱਖ!
LPG ਸਿਲੰਡਰਾਂ ਦੀ ਕਾਲਾਬਾਜ਼ਾਰੀ: ਪੁਲਿਸ ਨੇ ਕੀਤਾ ਵੱਡਾ ਪਰਦਾਫਾਸ਼, ਦੋਸ਼ੀ ਗ੍ਰਿਫ਼ਤਾਰ, ਕੀ ਹੈ ਇਸ ਗੈਰਕਾਨੂੰਨੀ ਕਾਰੋਬਾਰ ਦਾ ਰਾਜ਼?
LPG ਸਿਲੰਡਰਾਂ ਦੀ ਕਾਲਾਬਾਜ਼ਾਰੀ: ਪੁਲਿਸ ਨੇ ਕੀਤਾ ਵੱਡਾ ਪਰਦਾਫਾਸ਼, ਦੋਸ਼ੀ ਗ੍ਰਿਫ਼ਤਾਰ, ਕੀ ਹੈ ਇਸ ਗੈਰਕਾਨੂੰਨੀ ਕਾਰੋਬਾਰ ਦਾ ਰਾਜ਼?
ਪੰਜਾਬ-ਹਿਮਾਚਲ ਦੇ ਤਿੰਨ ਡਰੱਗ ਤਸਕਰਾਂ 'ਤੇ ਇਨਾਮ ਐਲਾਨ; ਸੂਚਨਾ ਦੇਣ ਵਾਲਿਆਂ ਨੂੰ NCB ਵੱਲੋਂ ਇਨਾਮ 'ਚ ਦਿੱਤੀ ਜਾਏਗੀ ਮੋਟੀ ਰਕਮ
ਪੰਜਾਬ-ਹਿਮਾਚਲ ਦੇ ਤਿੰਨ ਡਰੱਗ ਤਸਕਰਾਂ 'ਤੇ ਇਨਾਮ ਐਲਾਨ; ਸੂਚਨਾ ਦੇਣ ਵਾਲਿਆਂ ਨੂੰ NCB ਵੱਲੋਂ ਇਨਾਮ 'ਚ ਦਿੱਤੀ ਜਾਏਗੀ ਮੋਟੀ ਰਕਮ
Punjab News: ਲੁਧਿਆਣਾ ‘ਚ ਗਰਭਵਤੀ ਮਹਿਲਾ ਦੀ ਮੌਤ ‘ਤੇ ਵਿਵਾਦ: ਰਾਸ਼ਟਰੀ ਮਹਿਲਾ ਕਮਿਸ਼ਨ ਨੇ ਪੰਜਾਬ DGP ਨੂੰ ਲਿਖੀ ਚਿੱਠੀ, 5 ਦਿਨਾਂ ‘ਚ ਰਿਪੋਰਟ ਤਲਬ
Punjab News: ਲੁਧਿਆਣਾ ‘ਚ ਗਰਭਵਤੀ ਮਹਿਲਾ ਦੀ ਮੌਤ ‘ਤੇ ਵਿਵਾਦ: ਰਾਸ਼ਟਰੀ ਮਹਿਲਾ ਕਮਿਸ਼ਨ ਨੇ ਪੰਜਾਬ DGP ਨੂੰ ਲਿਖੀ ਚਿੱਠੀ, 5 ਦਿਨਾਂ ‘ਚ ਰਿਪੋਰਟ ਤਲਬ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (28-12-2025)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (28-12-2025)
Punjab Weather Today: ਪੰਜਾਬ 'ਚ ਕੜਾਕੇ ਦੀ ਠੰਡ! ਅੱਜ ਕੋਹਰੇ ਤੇ ਸ਼ੀਤ ਲਹਿਰ ਦਾ ਅਲਰਟ, ਜਾਣੋ ਕਿਹੜੇ ਸ਼ਹਿਰਾਂ 'ਚ ਜ਼ੀਰੋ ਵਿਜ਼ੀਬਿਲਿਟੀ!
Punjab Weather Today: ਪੰਜਾਬ 'ਚ ਕੜਾਕੇ ਦੀ ਠੰਡ! ਅੱਜ ਕੋਹਰੇ ਤੇ ਸ਼ੀਤ ਲਹਿਰ ਦਾ ਅਲਰਟ, ਜਾਣੋ ਕਿਹੜੇ ਸ਼ਹਿਰਾਂ 'ਚ ਜ਼ੀਰੋ ਵਿਜ਼ੀਬਿਲਿਟੀ!
Shocking: ਡਾਕਟਰਾਂ ਦੀ ਵੱਡੀ ਲਾਪਰਵਾਹੀ! ਡਿਲੀਵਰੀ ਦੌਰਾਨ ਪੇਟ 'ਚ ਛੱਡਿਆ ਅੱਧਾ ਮੀਟਰ ਕੱਪੜਾ; ਜਾਣੋ ਕਿਵੇਂ ਲੱਗਿਆ ਪਤਾ? CMO ਸਣੇ 6 ਵਿਰੁੱਧ FIR ਦਰਜ...
ਡਾਕਟਰਾਂ ਦੀ ਵੱਡੀ ਲਾਪਰਵਾਹੀ! ਡਿਲੀਵਰੀ ਦੌਰਾਨ ਪੇਟ 'ਚ ਛੱਡਿਆ ਅੱਧਾ ਮੀਟਰ ਕੱਪੜਾ; ਜਾਣੋ ਕਿਵੇਂ ਲੱਗਿਆ ਪਤਾ? CMO ਸਣੇ 6 ਵਿਰੁੱਧ FIR ਦਰਜ...
ਰਾਤੋ-ਰਾਤ ਕਾਰ 'ਚ ਆਏ ਲੁਟੇਰਿਆਂ ਨੇ ATM ਚੋਂ ਲੁੱਟੇ ਪੈਸੇ, ਵੱਡੀ ਵਾਰਦਾਤ ਨੂੰ ਦਿੱਤਾ ਅੰਜਾਮ
ਰਾਤੋ-ਰਾਤ ਕਾਰ 'ਚ ਆਏ ਲੁਟੇਰਿਆਂ ਨੇ ATM ਚੋਂ ਲੁੱਟੇ ਪੈਸੇ, ਵੱਡੀ ਵਾਰਦਾਤ ਨੂੰ ਦਿੱਤਾ ਅੰਜਾਮ
Embed widget