Chandigarh Corona Curfew: ਪੰਜਾਬ-ਹਰਿਆਣਾ ਵਾਂਗ ਚੰਡੀਗੜ੍ਹ 'ਚ ਵੀ ਮਿੰਨੀ ਲੌਕਡਾਊਨ ਹਫ਼ਤੇ ਲਈ ਵਧਾਇਆ, ਜਾਰੀ ਰਹਿਣਗੀਆਂ ਇਹ ਪਾਬੰਦੀਆਂ
ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਚੰਡੀਗੜ੍ਹ, ਪੰਚਕੁਲਾ ਤੇ ਮੁਹਾਲੀ ਵਿੱਚ ਇਕੋ ਜਿਹੀ ਰਣਨੀਤੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਮੌਜੂਦਾ ਸਖ਼ਤੀਆਂ ਨੂੰ ਪੰਚਕੂਲਾ ਵਿੱਚ 24 ਮਈ ਤੱਕ ਵਧਾ ਦਿੱਤਾ ਗਿਆ ਹੈ, ਜਦੋਂਕਿ ਮੁਹਾਲੀ ਵਿੱਚ ਪਾਬੰਦੀਆਂ 31 ਮਈ ਤੱਕ ਲਾਗੂ ਰਹਿਣਗੀਆਂ।
ਚੰਡੀਗੜ੍ਹ: ਕੋਰੋਨਾਵਾਇਰਸ (Coronavirus) ਦੇ ਵਧ ਰਹੇ ਕੇਸਾਂ 'ਚ ਕੁਝ ਕਮੀ ਆਉਣੀ ਸ਼ੁਰੂ ਹੋਈ ਹੈ ਪਰ ਇਸ ਦੇ ਨਾਲ ਸੂਬਿਆਂ ਨੇ ਅਜੇ ਪਾਬੰਦੀਆਂ (Corona Restrictions) 'ਚ ਢਿੱਲ ਦੇਣੀ ਸ਼ੁਰੂ ਨਹੀਂ ਕੀਤੀ। ਪੰਜਾਬ ਤੇ ਹਰਿਆਣਾ ਨੇ ਸੂਬਿਆਂ 'ਚ ਲੌਕਡਾਊਨ (Punjab-Haryana Lockdown) ਨੂੰ ਵਧਾ ਦਿੱਤਾ ਹੈ। ਇਸ ਦੇ ਨਾਲ ਹੀ ਹੁਣ ਚੰਡੀਗੜ੍ਹ ਪ੍ਰਸ਼ਾਸਨ (Chandigarh Administration) ਨੇ ਮਿੰਨੀ ਲੌਕਡਾਊਨ ਨੂੰ ਇੱਕ ਹਫ਼ਤੇ ਵਿੱਚ ਵਧਾ ਦਿੱਤਾ।
ਪੰਜਾਬ ਤੇ ਹਰਿਆਣਾ ਸਰਕਾਰਾਂ ਵਲੋਂ ਲੌਕਡਾਊਨ ਦੀਆਂ ਸਖ਼ਤੀਆਂ ਨੂੰ ਵਧਾ ਦਿੱਤਾ ਗਿਆ ਹੈ, ਇਸ ਲਈ ਚੰਡੀਗੜ੍ਹ ਵਿੱਚ ਵੀ ਲੌਕਡਾਊਨ ਇੱਕ ਹਫ਼ਤੇ ਲਈ ਵਧਾ ਦਿੱਤਾ ਗਿਆ ਹੈ। ਇਸ ਸਬੰਧੀ ਫੈਸਲਾ ਲੈਣ ਲਈ ਚੰਡੀਗੜ੍ਹ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਸੋਮਵਾਰ ਨੂੰ ਟ੍ਰਾਈਸਿਟੀ ਅਧਿਕਾਰੀਆਂ ਦੀ ਮੀਟਿੰਗ ਕੀਤੀ।
ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਚੰਡੀਗੜ੍ਹ, ਪੰਚਕੁਲਾ ਤੇ ਮੁਹਾਲੀ ਵਿੱਚ ਇਕੋ ਜਿਹੀ ਰਣਨੀਤੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਮੌਜੂਦਾ ਸਖ਼ਤੀਆਂ ਨੂੰ ਪੰਚਕੂਲਾ ਵਿੱਚ 24 ਮਈ ਤੱਕ ਵਧਾ ਦਿੱਤਾ ਗਿਆ ਹੈ, ਜਦੋਂਕਿ ਮੁਹਾਲੀ ਵਿੱਚ ਪਾਬੰਦੀਆਂ 31 ਮਈ ਤੱਕ ਲਾਗੂ ਰਹਿਣਗੀਆਂ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪ੍ਰਸ਼ਾਸਨ ਦੁਕਾਨਾਂ 'ਤੇ ਔਡ-ਈਵਨ ਸਿਸਟਮ ਸ਼ੁਰੂ ਕਰ ਸਕਦਾ ਹੈ, ਤਾਂ ਜੋ ਹੋਰ ਦੁਕਾਨਾਂ ਵੀ ਇਸ ਪ੍ਰਬੰਧ ਅਧੀਨ ਖੁੱਲ੍ਹ ਸਕਣ। ਇਸ ਵੇਲੇ ਸਿਰਫ ਜ਼ਰੂਰੀ ਚੀਜ਼ਾਂ ਦੀਆਂ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਹੈ, ਜਿਸ ਵਿੱਚ ਕਰੀਆਨਾ, ਦੁੱਧ, ਸਬਜ਼ੀਆਂ-ਫਲ, ਮੀਟ, ਪਸ਼ੂ ਫੀਡ, ਮੋਬਾਈਲ ਰਿਪੇਅਰ ਅਤੇ ਆਪਟੀਕਸ ਦੀਆਂ ਦੁਕਾਨਾਂ ਸ਼ਾਮਲ ਹਨ। ਇਸ ਤੋਂ ਇਲਾਵਾ ਕੈਮਿਸਟ ਦੁਕਾਨਾਂ, ਏਟੀਐਮ, ਦਵਾਈਆਂ, ਫਾਰਮਾਸਿਊਟੀਕਲ ਤੇ ਇਸ ਦੇ ਹੋਰ ਸਮਾਨ ਦੀਆਂ ਦੁਕਾਨਾਂ ਵੀ ਖੁੱਲੀਆਂ ਹਨ, ਜਦੋਂ ਕਿ ਹੋਰ ਸਾਰੀਆਂ ਗੈਰ-ਲਾਜ਼ਮੀ ਦੁਕਾਨਾਂ ਬੰਦ ਹਨ।
ਪ੍ਰਸ਼ਾਸਨ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਉਹ ਲੌਕਡਾਊਨ ਵਿਚ ਵਪਾਰੀਆਂ ਨੂੰ ਕੁਝ ਰਾਹਤ ਦੇਣ ਬਾਰੇ ਵਿਚਾਰ ਕਰ ਰਹੇ ਹਨ। ਇਸ ਤਹਿਤ ਦੁਕਾਨਾਂ 'ਤੇ ਔਡ-ਈਵਨ ਸਿਸਟਮ ਸ਼ੁਰੂ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਸਾਰੀਆਂ ਦੁਕਾਨਾਂ ਨੂੰ ਵੀ ਤਿੰਨ ਤੋਂ ਚਾਰ ਦਿਨਾਂ ਲਈ ਖੁੱਲ੍ਹਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ, ਤਾਂ ਜੋ ਲੋਕ ਉਨ੍ਹਾਂ ਦਿਨਾਂ ਵਿਚ ਚੀਜ਼ਾਂ ਖਰੀਦ ਸਕਣ। ਇਸ ਨਾਲ ਦੁਕਾਨਦਾਰਾਂ ਨੂੰ ਕੁਝ ਰਾਹਤ ਮਿਲੇਗੀ।
ਇਹ ਵੀ ਪੜ੍ਹੋ: ਕੈਪਟਨ ਖਿਲਾਫ ਬਗਾਵਤ ਕਰਨ ਵਾਲਿਆਂ ਦੀ ਸ਼ਾਮਤ, ਚਰਨਜੀਤ ਚੰਨੀ ਖਿਲਾਫ ਢਾਈ ਸਾਲ ਪੁਰਾਣਾ ਕੇਸ ਕੱਢ ਲਿਆਂਦਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin