ਗਗਨਦੀਪ ਸ਼ਰਮਾ ਦੀ ਰਿਪੋਰਟ



ਅੰਮ੍ਰਿਤਸਰ: ਪੰਜਾਬ ਵਿੱਚ ਕੋਰੋਨਾ ਦੀ ਮੁੜ ਦਸਤਕ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਹੁਣ ਲੋਕ ਮਹਾਮਾਰੀ ਦੀ ਕੋਈ ਪ੍ਰਵਾਹ ਨਹੀਂ ਕਰ ਰਹੇ। ਕੇਂਦਰ ਸਰਕਾਰ ਦੇ ਅਲਰਟ ਮਗਰੋਂ ਪੰਜਾਬ ਸਰਕਾਰ ਵੱਲੋਂ ਇੱਕ ਮਾਰਚ ਤੋਂ ਇਨਡੋਰ ਤੇ ਆਊਟਡੋਰ ਇਕੱਠ ਸਬੰਧੀ ਨਵੇਂ ਹੁਕਮ ਜਾਰੀ ਕੀਤੇ ਗਏ ਹਨ ਪਰ ਇਨ੍ਹਾਂ ਦੀ ਪਾਲਣਾ ਕਰਨ ਲਈ ਕੋਈ ਤਿਆਰ ਨਹੀਂ।


ਪੜਤਾਲ ਕਰਨ 'ਤੇ ਪਤਾ ਲੱਗਾ ਕਿ ਸਰਕਾਰੀ ਜ਼ਮੀਨੀ ਹਕੀਕਤ ਸਰਕਾਰੀ ਦਾਅਵਿਆਂ ਤੋਂ ਬਿਲਕੁਲ ਉਲਟ ਹੈ। ਅੰਮ੍ਰਿਤਸਰ ਦੀ ਵੱਲਾ ਸਬਜ਼ੀ ਮੰਡੀ 'ਚ ਕਾਰੋਬਾਰੀਆਂ, ਕਿਸਾਨਾਂ, ਮਜ਼ਦੂਰਾਂ ਜਾਂ ਆਮ ਲੋਕਾਂ ਦਾ ਇਕੱਠ ਸਰਕਾਰੀ ਹੁਕਮਾਂ 'ਤੇ ਸਵਾਲ ਖੜ੍ਹੇ ਕਰਦਾ ਹੈ।


ਏਬੀਪੀ ਸਾਂਝਾ ਦੀ ਟੀਮ ਨੇ ਇਸ ਵੱਡੇ ਇਕੱਠ ਦੀ ਅਸਲ ਹਕੀਕਤ ਜਾਣਨ ਲਈ ਜਦੋਂ ਸਥਾਨਕ ਆੜ੍ਹਤੀਆਂ, ਪੱਲੇਦਾਰਾਂ, ਕਿਸਾਨਾਂ ਤੇ ਆਮ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਜਵਾਬ ਮਿਲਿਆ ਕਿ ਕੋਵਿਡ ਕਾਰਨ ਪਿਛਲੇ ਲਾਕਡਾਊਨ ਨੇ ਕਾਰੋਬਾਰ ਦਾ ਪਹਿਲਾਂ ਹੀ ਲੱਕ ਤੋੜਿਆ ਹੋਇਆ ਹੈ ਤੇ ਕਾਰੋਬਾਰ ਪਹਿਲਾਂ ਨਾਲੋਂ ਬਹੁਤ ਘੱਟ ਹੈ।


ਆੜਤੀਆਂ ਨੇ ਦੱਸਿਆ ਕਿ ਮੰਡੀ 'ਚ ਇੱਕ ਕਿਸਾਨ ਦੀ ਸਬਜ਼ੀ ਲੈਣ ਲਈ ਜੇਕਰ 10 ਆੜ੍ਹਤੀ ਆਉਂਦੇ ਨੇ ਤਾਂ 20 ਪੱਲੇਦਾਰ ਤੇ ਫਿਰ ਫੜ੍ਹੀਆਂ ਵਾਲੇ ਤਾਂ ਮੰਡੀ 'ਚ ਰੋਜਾਨਾ 100 ਤੋਂ 300 ਕਿਸਾਨ ਟਰਾਲੀਆਂ ਜਾਂ ਹੋਰ ਸਾਧਨਾਂ ਰਾਹੀਂ ਸਬਜ਼ੀ ਲਿਆਉਂਦੇ ਹਨ। ਮੰਡੀ 'ਚ ਰੋਜ਼ਾਨਾ 3-4 ਹਜ਼ਾਰ ਵਿਅਕਤੀ ਇੱਕੋ ਵੇਲੇ ਹੋਣਾ ਆਮ ਗੱਲ ਹੈ। ਆੜ੍ਹਤੀਆਂ ਨੇ ਕਿਹਾ ਇਸ ਮੰਡੀ ਨਾਲ ਸ਼ਹਿਰ ਦਾ 80 ਫੀਸਦੀ ਵਰਗ ਸਬਜ਼ੀ ਦੇ ਸਹਾਰੇ ਜੁੜਿਆ ਹੋਇਆ ਹੈ। ਇੱਥੇ ਲੋਕਾਂ ਵੱਲੋਂ ਸਰਕਾਰ ਦੀਆਂ ਹਦਾਇਤਾਂ ਮੰਨਣ ਤੋਂ ਪਹਿਲਾਂ ਆਪਣਾ ਰੋਜੀ ਰੋਟੀ ਦਾ ਪ੍ਰਬੰਧ ਕਰਨਾ ਵੀ ਲਾਜਮੀ ਹੈ।


ਉਨ੍ਹਾਂ ਨਾਲ ਹੀ ਕਿਹਾ ਕਿ ਸਰਕਾਰ ਵੱਲੋਂ ਜਾਰੀ ਸੈਨੇਟਾਈਜੇਸ਼ਨ, ਮਾਸਕ ਪਹਿਨਣ ਸੰਬੰਧੀ ਹਦਾਇਤਾਂ ਤਾਂ ਮੰਨਣਯੋਗ ਹਨ ਪਰ ਸੋਸਲ ਡਿਸਟੈਸਿੰਗ ਜਾਂ ਸਿਰਫ 200 ਬੰਦੇ ਨਾਲ ਮੰਡੀ ਨਹੀਂ ਚੱਲ ਸਕਦੀ। ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਦਾ ਸਿੱਧਾ ਨਿਸ਼ਾਨਾ ਕਿਸਾਨੀ ਅੰਦੋਲਨ ਹੈ। ਪੰਜਾਬ ਸਰਕਾਰ ਕੇਂਦਰ ਸਰਕਾਰ ਨਾਲ ਮਿਲ ਕੇ ਕਿਸਾਨੀ ਅੰਦੋਲਨ ਨੂੰ ਦਬਾਉਣਾ ਚਾਹੁੰਦੇ ਹਨ। ਇਸ ਕਰਕੇ ਕੋਵਿਡ ਦਾ ਡਰ ਫੈਲਾਇਆ ਜਾ ਰਿਹਾ ਹੈ


ਇਹ ਵੀ ਪੜ੍ਹੋ: ਬੱਸ ਸਰਕਾਰ ਦੀ ਹਾਮੀ ਦੀ ਉਡੀਕ, ਫਿਰ ਪੈਟਰੋਲ ਮਿਲੇਗਾ 45 ਰੁਪਏ ਲੀਟਰ! ਜਾਣੋ ਕਿਵੇਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904