Punjab Coronavirus Case: ਚੋਣਾਂ ਤੋਂ ਪਹਿਲਾਂ ਪੰਜਾਬ 'ਚ ਚੜ੍ਹਿਆ ਕੋਰੋਨਾ ਦਾ ਗ੍ਰਾਫ, 333 ਐਕਟਿਵ ਮਰੀਜ਼: ਤਿੰਨ ਜ਼ਿਲ੍ਹਿਆਂ 'ਚ ਵਿਗੜ ਰਹੇ ਹਾਲਾਤ
Corona Cases: ਪੰਜਾਬ 'ਚ ਹੁਣ ਤਕ 16 ਹਜ਼ਾਰ 625 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ 6 ਲੱਖ 3 ਹਜ਼ਾਰ 853 ਮਰੀਜ਼ ਪੌਜ਼ੇਟਿਵ ਪਾਏ ਗਏ ਹਨ, ਜਿਨ੍ਹਾਂ 'ਚੋਂ 5 ਲੱਖ 86 ਹਜ਼ਾਰ 895 ਲੋਕ ਠੀਕ ਹੋ ਚੁੱਕੇ ਹਨ।
ਚੰਡੀਗੜ੍ਹ: ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਕੋਰੋਨਾ ਦਾ ਗ੍ਰਾਫ ਚੜ੍ਹਨਾ ਸ਼ੁਰੂ ਹੋ ਗਿਆ ਹੈ। ਸੂਬੇ ਵਿੱਚ ਕੋਰੋਨਾ ਦੇ 333 ਐਕਟਿਵ ਮਰੀਜ਼ ਹਨ। ਵੀਰਵਾਰ ਦੀ ਰਿਪੋਰਟ ਅਨੁਸਾਰ ਮੁਹਾਲੀ, ਹੁਸ਼ਿਆਰਪੁਰ ਤੇ ਫ਼ਿਰੋਜ਼ਪੁਰ 'ਚ ਸਭ ਤੋਂ ਵੱਧ ਐਕਟਿਵ ਕੇਸ ਹਨ। ਮੁਹਾਲੀ 'ਚ 54, ਫ਼ਿਰੋਜ਼ਪੁਰ 'ਚ 44 ਤੇ ਹੁਸ਼ਿਆਰਪੁਰ 'ਚ 39 ਐਕਟਿਵ ਕੇਸ ਹਨ। ਇਸ ਦੇ ਨਾਲ ਹੀ ਲੁਧਿਆਣਾ 'ਚ ਵੀ ਕੋਰੋਨਾ ਦੇ 32 ਐਕਟਿਵ ਕੇਸ ਹਨ। ਰਾਹਤ ਦੀ ਗੱਲ ਹੈ ਕਿ ਪੰਜਾਬ 'ਚ ਓਮੀਕ੍ਰੋਨ ਵੇਰੀਐਂਟ ਦਾ ਕੋਈ ਕੇਸ ਨਹੀਂ।
ਪੰਜਾਬ 'ਚ ਹੁਣ ਤਕ 16 ਹਜ਼ਾਰ 625 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ 6 ਲੱਖ 3 ਹਜ਼ਾਰ 853 ਮਰੀਜ਼ ਪੌਜ਼ੇਟਿਵ ਪਾਏ ਗਏ ਹਨ, ਜਿਨ੍ਹਾਂ 'ਚੋਂ 5 ਲੱਖ 86 ਹਜ਼ਾਰ 895 ਲੋਕ ਠੀਕ ਹੋ ਚੁੱਕੇ ਹਨ। ਇਸ ਸਮੇਂ 29 ਮਰੀਜ਼ ਸੇਵਿੰਗ ਸਪੋਰਟ 'ਤੇ ਹਨ, ਜਿਨ੍ਹਾਂ 'ਚੋਂ 27 ਆਕਸੀਜਨ 'ਤੇ, 7 ਆਈਸੀਯੂ 'ਤੇ ਅਤੇ 1 ਮਰੀਜ਼ ਵੈਂਟੀਲੇਟਰ 'ਤੇ ਹੈ।
ਸਿਹਤ ਮਹਿਕਮੇ ਦੀ ਰਿਪੋਰਟ ਮੁਤਾਬਕ ਮੋਗਾ 'ਚ ਕੋਈ ਐਕਟਿਵ ਕੇਸ ਨਹੀਂ। ਇਸ ਦੇ ਨਾਲ ਹੀ ਫ਼ਾਜ਼ਿਲਕਾ ਤੇ ਮਾਨਸਾ 'ਚ ਇੱਕ-ਇੱਕ ਕੋਰੋਨਾ ਦਾ ਮਾਮਲਾ ਸਾਹਮਣੇ ਆਇਆ ਹੈ। ਫ਼ਤਿਹਗੜ੍ਹ ਸਾਹਿਬ, ਫ਼ਾਜ਼ਿਲਕਾ, ਮਾਨਸਾ, ਸੰਗਰੂਰ ਤੇ ਮੁਕਤਸਰ 'ਚ ਕੋਰੋਨਾ ਤੋਂ ਰਾਹਤ ਮਿਲੀ ਹੈ। ਇੱਥੇ 1 ਤੋਂ 4 ਐਕਟਿਵ ਕੇਸ ਹਨ।
ਜਲੰਧਰ 'ਚ ਕਰੋਨਾ ਦੇ 18 ਐਕਟਿਵ ਕੇਸ ਹਨ। ਦੂਜੇ ਪਾਸੇ ਪਟਿਆਲਾ 'ਚ 21, ਬਠਿੰਡਾ 'ਚ 19, ਗੁਰਦਾਸਪੁਰ 'ਚ 8, ਪਠਾਨਕੋਟ 'ਚ 24, ਕਪੂਰਥਲਾ 'ਚ 19, ਰੋਪੜ 'ਚ 10, ਐਸਬੀਐਸ ਨਗਰ 'ਚ 6, ਤਰਨ ਤਾਰਨ 'ਚ 13 ਅਤੇ ਬਰਨਾਲਾ 'ਚ 7 ਐਕਟਿਵ ਕੇਸ ਹਨ।
ਪੰਜਾਬ ਸਿਹਤ ਵਿਭਾਗ ਦੀ ਰਿਪੋਰਟ ਅਨੁਸਾਰ ਜਲੰਧਰ ਦੇ ਜਲੰਧਰ ਕੁੰਜ ਨੂੰ ਕੰਟੇਨਮੈਂਟ ਜ਼ੋਨ ਬਣਾਇਆ ਗਿਆ ਹੈ, ਜਿੱਥੇ 194 ਲੋਕਾਂ ਦੀ ਆਬਾਦੀ ਨੂੰ ਇਸ 'ਚ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਮੁਹਾਲੀ ਦੇ ਡੀਏਵੀ ਸਕੂਲ ਡੇਰਾਬਸੀ ਤੇ ਹੋਰ ਇਲਾਕੇ ਨੂੰ ਕੰਟੇਨਮੈਂਟ ਜ਼ੋਨ ਬਣਾ ਦਿੱਤਾ ਗਿਆ ਹੈ।
ਲੁਧਿਆਣਾ 'ਚ ਮਾਡਲ ਪਿੰਡ, ਸਰਾਭਾ ਨਗਰ, ਗੁਰਦੇਵ ਨਗਰ, ਰਾਜਾ ਐਨਕਲੇਵ, ਅਮਨ ਨਗਰ ਤੇ ਸੁਧਾਰ ਪਿੰਡ ਨੂੰ ਮਾਈਕ੍ਰੋ ਕੰਟੇਨਮੈਂਟ ਜ਼ੋਨ ਬਣਾਇਆ ਗਿਆ ਹੈ। ਅੰਮ੍ਰਿਤਸਰ ਦੀ ਪੰਜ ਪੀਰ ਮੱਲ ਮੰਡੀ ਤੇ ਜਲੰਧਰ ਦੀ ਦੁਰਗਾ ਕਲੋਨੀ ਨੂੰ ਮਾਈਕ੍ਰੋ ਕੰਟੇਨਮੈਂਟ ਜ਼ੋਨ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ: Election Commission Chief: ਫਰਵਰੀ 'ਚ ਹੋਣਗੀਆਂ ਪੰਜਾਬ ਵਿਧਾਨ ਸਭਾ ਚੋਣਾਂ, ਚੋਣ ਕਮਿਸ਼ਨ ਵੱਲੋਂ ਪੂਰੀ ਸਖਤੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin