(Source: ECI/ABP News)
Corona in Punjab: ਪੰਜਾਬ 'ਚ ਐਕਟਿਵ ਕੋਰੋਨਾ ਕੇਸ ਵਧੇ, ਟੈਸਟਿੰਗ 10 ਹਜ਼ਾਰ ਤਕ ਵਧਾਈ
ਪੰਜਾਬ 'ਚ 24 ਘੰਟਿਆਂ ਦੌਰਾਨ ਕੋਰੋਨਾ ਦੇ 15 ਪੌਜ਼ੇਟਿਵ ਮਰੀਜ਼ ਮਿਲੇ ਹਨ ਜਿਸ ਵਿੱਚ ਸਭ ਤੋਂ ਵੱਧ 3 ਮਰੀਜ਼ ਜਲੰਧਰ ਵਿੱਚ ਪਾਏ ਗਏ। ਬਾਕੀ 14 ਜ਼ਿਲ੍ਹਿਆਂ ਵਿੱਚ ਕੋਈ ਵੀ ਕੋਰੋਨਾ ਮਰੀਜ਼ ਨਹੀਂ ਮਿਲਿਆ।
![Corona in Punjab: ਪੰਜਾਬ 'ਚ ਐਕਟਿਵ ਕੋਰੋਨਾ ਕੇਸ ਵਧੇ, ਟੈਸਟਿੰਗ 10 ਹਜ਼ਾਰ ਤਕ ਵਧਾਈ Corona in Punjab: Active corona cases increase in Punjab, testing increased to 10 thousand Corona in Punjab: ਪੰਜਾਬ 'ਚ ਐਕਟਿਵ ਕੋਰੋਨਾ ਕੇਸ ਵਧੇ, ਟੈਸਟਿੰਗ 10 ਹਜ਼ਾਰ ਤਕ ਵਧਾਈ](https://feeds.abplive.com/onecms/images/uploaded-images/2022/04/20/ead63860e5b8aae3fa0a44ad48883de5_original.jpg?impolicy=abp_cdn&imwidth=1200&height=675)
Corona in Punjab: ਪੰਜਾਬ 'ਚ ਕੋਰੋਨਾ ਦੇ ਐਕਟਿਵ ਕੇਸ ਵਧ ਕੇ 153 ਹੋ ਗਏ ਹਨ। ਸਥਿਤੀ ਨੂੰ ਦੇਖਦੇ ਹੋਏ ਸਰਕਾਰ ਨੇ ਕੋਰੋਨਾ ਟੈਸਟਿੰਗ ਦੀ ਗਿਣਤੀ ਵਧਾ ਕੇ 10 ਹਜ਼ਾਰ ਕਰ ਦਿੱਤੀ ਹੈ। ਸ਼ਨੀਵਾਰ ਨੂੰ 12,333 ਨਮੂਨੇ ਲੈ ਕੇ 10,345 ਟੈਸਟ ਕੀਤੇ ਗਏ। ਚਿੰਤਾ ਦੀ ਗੱਲ ਹੈ ਕਿ ਹੁਣ ਲਾਈਫ ਸੇਵਿੰਗ ਸਪੋਰਟ 'ਤੇ ਮਰੀਜ਼ ਵੀ ਵੱਧ ਰਹੇ ਹਨ। ਸ਼ਨੀਵਾਰ ਨੂੰ ਇਕ ਹੋਰ ਮਰੀਜ਼ ਨੂੰ ਆਕਸੀਜਨ ਸਪੋਰਟ 'ਤੇ ਰੱਖਣਾ ਪਿਆ।
ਪੰਜਾਬ 'ਚ 24 ਘੰਟਿਆਂ ਦੌਰਾਨ ਕੋਰੋਨਾ ਦੇ 15 ਪੌਜ਼ੇਟਿਵ ਮਰੀਜ਼ ਮਿਲੇ ਹਨ ਜਿਸ ਵਿੱਚ ਸਭ ਤੋਂ ਵੱਧ 3 ਮਰੀਜ਼ ਜਲੰਧਰ ਵਿੱਚ ਪਾਏ ਗਏ। ਅੰਮ੍ਰਿਤਸਰ, ਫਰੀਦਕੋਟ, ਲੁਧਿਆਣਾ ਤੇ ਮੋਹਾਲੀ ਵਿੱਚ 2-2 ਮਰੀਜ਼ ਆਏ ਹਨ। ਫ਼ਿਰੋਜ਼ਪੁਰ, ਗੁਰਦਾਸਪੁਰ, ਪਟਿਆਲਾ ਤੇ ਐਸਬੀਐਸ ਨਗਰ ਵਿੱਚ 1-1 ਮਰੀਜ਼ ਪਾਇਆ ਗਿਆ ਹੈ। ਬਾਕੀ 14 ਜ਼ਿਲ੍ਹਿਆਂ ਵਿੱਚ ਕੋਈ ਵੀ ਕੋਰੋਨਾ ਮਰੀਜ਼ ਨਹੀਂ ਮਿਲਿਆ।
ਅਪ੍ਰੈਲ ਮਹੀਨੇ 'ਚ ਹੁਣ ਤਕ 308 ਪੌਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 254 ਮਰੀਜ਼ ਠੀਕ ਹੋ ਕੇ ਛੁੱਟੀ ਦੇ ਚੁੱਕੇ ਹਨ। ਇਸ ਦੌਰਾਨ 2 ਮਰੀਜ਼ਾਂ ਦੀ ਵੀ ਮੌਤ ਹੋ ਗਈ। ਅਪ੍ਰੈਲ ਮਹੀਨੇ ਦੇ 23 ਦਿਨਾਂ 'ਚ ਸਿਹਤ ਵਿਭਾਗ ਨੇ ਕੋਰੋਨਾ ਦੇ 2 ਲੱਖ 6 ਹਜ਼ਾਰ 677 ਸੈਂਪਲ ਲਏ ਹਨ।
ਪੰਜਾਬ ਦੇ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਨੇ ਕਿਹਾ ਕਿ ਕੋਰੋਨਾ ਦੀ ਸਥਿਤੀ ਕਾਬੂ ਹੇਠ ਹੈ। ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ। ਹਾਲਾਂਕਿ ਭੀੜ ਵਾਲੀਆਂ ਥਾਵਾਂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰੋ। ਜੇਕਰ ਤੁਸੀਂ ਜਨਤਕ ਥਾਵਾਂ 'ਤੇ ਜਾਂਦੇ ਹੋ ਤਾਂ ਮਾਸਕ ਪਾਓ।
ਕੋਰੋਨਾ ਨੇ ਫਿਰ ਫੜੀ ਰਫ਼ਤਾਰ, 24 ਘੰਟਿਆਂ 'ਚ 2593 ਨਵੇਂ ਕੇਸ, 44 ਦੀ ਮੌਤ
ਦੇਸ਼ 'ਚ ਕੋਰੋਨਾ ਇੱਕ ਵਾਰ ਫਿਰ ਤੋਂ ਰਫਤਾਰ ਫੜਦਾ ਨਜ਼ਰ ਆ ਰਿਹਾ ਹੈ। ਪਿਛਲੇ 24 ਘੰਟਿਆਂ 'ਚ 2593 ਨਵੇਂ ਕੇਸ ਦਰਜ ਕੀਤੇ ਗਏ ਹਨ। ਇਸ ਤੋਂ ਬਾਅਦ ਦੇਸ਼ 'ਚ ਐਕਟਿਵ ਕੇਸਾਂ ਦੀ ਗਿਣਤੀ 15973 ਹੋ ਗਈ ਹੈ। ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਕੋਰੋਨਾ ਨਾਲ ਇੱਕ ਦਿਨ ਵਿੱਚ 44 ਲੋਕਾਂ ਦੀ ਮੌਤ ਵੀ ਹੋਈ ਹੈ। ਇਸ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 5,22,193 ਹੋ ਗਈ ਹੈ। ਇਸ ਤੋਂ ਇਲਾਵਾ 1755 ਮਰੀਜ਼ਾਂ ਨੂੰ ਵੀ ਕੋਰੋਨਾ ਤੋਂ ਮੁਕਤੀ ਮਿਲੀ ਹੈ।
ਇਸ ਨਾਲ ਹੀ ਜੇਕਰ ਦੇਸ਼ 'ਚ ਕੋਰੋਨਾ ਦੇ ਕੁੱਲ ਅੰਕੜੇ ਦੀ ਗੱਲ ਕਰੀਏ ਤਾਂ ਹੁਣ ਤੱਕ 4 ਕਰੋੜ 25 ਲੱਖ 19 ਹਜ਼ਾਰ 479 ਲੋਕ ਕੋਰੋਨਾ ਦੀ ਲਪੇਟ 'ਚ ਆ ਚੁੱਕੇ ਹਨ। ਇਸ ਨਾਲ ਹੀ ਕੋਰੋਨਾ ਕਾਰਨ 5 ਲੱਖ 22 ਹਜ਼ਾਰ 193 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਨਾਲ ਹੀ ਇਨਫੈਕਸ਼ਨ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਕਈ ਰਾਜ ਇਕ ਵਾਰ ਫਿਰ ਤੋਂ ਕੋਰੋਨਾ ਪਾਬੰਦੀਆਂ ਲਾਗੂ ਕਰ ਰਹੇ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)