![ABP Premium](https://cdn.abplive.com/imagebank/Premium-ad-Icon.png)
Punjab Corona Update: ਪੰਜਾਬ ਵਿੱਚ ਲਗਾਤਾਰ ਵਧ ਰਿਹੈ ਕੋਰੋਨਾ, ਮੋਹਾਲੀ ਤੇ ਲੁਧਿਆਣਾ 'ਚ ਹਾਲਤ ਚਿੰਤਾਜਨਕ, 16 ਮਰੀਜ਼ਾਂ ਨੂੰ ਲੱਗੀ ਹੈ ਆਕਸੀਜਨ
punjab corona: ਪੰਜਾਬ 'ਚ ਕੋਰੋਨਾ ਨੇ 23 'ਚੋਂ 17 ਜ਼ਿਲਿਆਂ 'ਚ ਦਸਤਕ ਦੇ ਦਿੱਤੀ ਹੈ। ਮੋਹਾਲੀ, ਜਲੰਧਰ ਅਤੇ ਲੁਧਿਆਣਾ 'ਚ ਮਰੀਜ਼ਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ।
![Punjab Corona Update: ਪੰਜਾਬ ਵਿੱਚ ਲਗਾਤਾਰ ਵਧ ਰਿਹੈ ਕੋਰੋਨਾ, ਮੋਹਾਲੀ ਤੇ ਲੁਧਿਆਣਾ 'ਚ ਹਾਲਤ ਚਿੰਤਾਜਨਕ, 16 ਮਰੀਜ਼ਾਂ ਨੂੰ ਲੱਗੀ ਹੈ ਆਕਸੀਜਨ Corona is increasing continuously in Punjab the situation is alarming in Mohali and Ludhiana Punjab Corona Update: ਪੰਜਾਬ ਵਿੱਚ ਲਗਾਤਾਰ ਵਧ ਰਿਹੈ ਕੋਰੋਨਾ, ਮੋਹਾਲੀ ਤੇ ਲੁਧਿਆਣਾ 'ਚ ਹਾਲਤ ਚਿੰਤਾਜਨਕ, 16 ਮਰੀਜ਼ਾਂ ਨੂੰ ਲੱਗੀ ਹੈ ਆਕਸੀਜਨ](https://feeds.abplive.com/onecms/images/uploaded-images/2023/04/07/0f90b25c4ca37ffb3087a6b2136835a11680847065779696_original.jpg?impolicy=abp_cdn&imwidth=1200&height=675)
Punjab News: ਪੰਜਾਬ 'ਚ ਕੋਰੋਨਾ ਦਾ ਕਹਿਰ ਘੱਟ ਹੋਣ ਦੀ ਬਜਾਏ ਲਗਾਤਾਰ ਵਧਦਾ ਜਾ ਰਿਹਾ ਹੈ। ਸਿਹਤ ਵਿਭਾਗ ਨੇ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ 4301 ਸੈਂਪਲ ਜਾਂਚ ਲਈ ਭੇਜੇ ਸਨ। ਇਨ੍ਹਾਂ ਵਿੱਚੋਂ 3835 ਨਮੂਨਿਆਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿੱਚੋਂ 159 ਨਵੇਂ ਕੋਰੋਨਾ ਮਰੀਜ਼ ਸਾਹਮਣੇ ਆਏ ਹਨ। ਕੱਲ੍ਹ 111 ਨਵੇਂ ਮਾਮਲੇ ਸਾਹਮਣੇ ਆਏ ਹਨ।
ਦੱਸ ਦਈਏ ਕਿ ਸਿਹਤ ਵਿਭਾਗ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਸੂਬੇ ਦੇ ਵੱਖ-ਵੱਖ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ 12 ਕੋਰੋਨਾ ਪੀੜਤ ਆਕਸੀਜਨ ਸਪੋਰਟ 'ਤੇ ਹਨ। ਇਨ੍ਹਾਂ ਵਿੱਚੋਂ 12 ਮਰੀਜ਼ ਲੈਵਲ-2 ਦੇ ਹਨ ਜਦਕਿ 4 ਮਰੀਜ਼ ਲੈਵਲ-3 ਦੇ ਹਨ। ਹਾਲਾਂਕਿ, ਹੁਣ ਤੱਕ ਰਾਜ ਵਿੱਚ ਕੋਈ ਵੀ ਕੋਰੋਨਾ ਪੀੜਤ ਗੰਭੀਰ ਹਾਲਤ ਵਿੱਚ ਨਹੀਂ ਹੈ ਜਿਸ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ।
ਕਿਹੜੇ ਜ਼ਿਲ੍ਹਿਆਂ ਵਿੱਚ ਕੋਰੋਨਾ ਹੋ ਰਿਹਾ ਖ਼ਤਰਨਾਕ
ਪੰਜਾਬ 'ਚ ਕੋਰੋਨਾ ਨੇ 23 'ਚੋਂ 17 ਜ਼ਿਲਿਆਂ 'ਚ ਦਸਤਕ ਦੇ ਦਿੱਤੀ ਹੈ। ਮੋਹਾਲੀ, ਜਲੰਧਰ ਅਤੇ ਲੁਧਿਆਣਾ 'ਚ ਮਰੀਜ਼ਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਮੁਹਾਲੀ ਵਿੱਚ 177 ਸੈਂਪਲ ਜਾਂਚ ਲਈ ਭੇਜੇ ਗਏ ਸਨ ਅਤੇ ਇਨ੍ਹਾਂ ਵਿੱਚੋਂ 51 ਦੇ ਨਤੀਜੇ ਪਾਜ਼ੇਟਿਵ ਆਏ ਹਨ। ਇਸ ਤਰ੍ਹਾਂ ਜਲੰਧਰ 'ਚ ਕੋਰੋਨਾ ਸਬੰਧੀ 357 ਸੈਂਪਲ ਜਾਂਚ ਲਈ ਭੇਜੇ ਗਏ ਸਨ। ਇਨ੍ਹਾਂ ਵਿੱਚੋਂ 18 ਦਾ ਨਤੀਜਾ ਪਾਜ਼ੇਟਿਵ ਪਾਇਆ ਗਿਆ ਹੈ।
ਕਿਹੜੇ ਜ਼ਿਲ੍ਹਿਆਂ ਵਿੱਚੋਂ ਮਿਲੇ ਕੋਰੋਨਾ ਦੇ ਕੇਸ
ਦੱਸ ਦਈਏ ਕਿ ਪਟਿਆਲਾ ਦੇ 77 ਸੈਂਪਲਾਂ ਵਿੱਚੋਂ 9, ਅੰਮ੍ਰਿਤਸਰ ਦੇ 367 ਸੈਂਪਲਾਂ ਵਿੱਚੋਂ 9, ਬਠਿੰਡਾ ਦੇ 283 ਸੈਂਪਲਾਂ ਵਿੱਚੋਂ 8, ਬਰਨਾਲਾ ਦੇ 112 ਸੈਂਪਲਾਂ ਵਿੱਚੋਂ 7, ਫ਼ਾਜ਼ਿਲਕਾ ਵਿੱਚ 100 ਵਿੱਚੋਂ 6, ਫ਼ਿਰੋਜ਼ਪੁਰ ਵਿੱਚ 134 ਸੈਂਪਲਾਂ ਵਿੱਚੋਂ 5, ਫ਼ਰੀਦਕੋਟ ਵਿੱਚ 29 ਸੈਂਪਲਾਂ ਵਿੱਚੋਂ 4. 54 ਸੈਂਪਲਾਂ 'ਚੋਂ ਕਪੂਰਥਲਾ ਦੇ 4, ਮੁਕਤਸਰ ਸਾਹਿਬ ਦੇ 52 ਸੈਂਪਲਾਂ 'ਚੋਂ 4, ਮੋਗਾ ਦੇ 138 ਸੈਂਪਲਾਂ 'ਚੋਂ 3, ਰੋਪੜ ਦੇ 196 ਸੈਂਪਲਾਂ 'ਚੋਂ 3, ਹੁਸ਼ਿਆਰਪੁਰ ਦੇ 201 ਸੈਂਪਲਾਂ 'ਚੋਂ 2 ਅਤੇ ਗੁਰਦਾਸਪੁਰ ਦੇ 76 ਸੈਂਪਲਾਂ 'ਚੋਂ 2 ਲੁਧਿਆਣਾ ਦੇ 834 ਸੈਂਪਲਾਂ ਚੋਂ 15, ਫ਼ਤਹਿਗੜ੍ਹ ਸਾਹਿਬ ਦੇ 166 ਸੈਂਪਲਾਂ ਚੋਂ 10 ਪਾਜ਼ੇਟਿਵ ਪਾਏ ਗਏ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)