ਪੜਚੋਲ ਕਰੋ

ਪੰਜਾਬ ਲਈ ਖ਼ਤਰੇ ਦਾ ਘੁੱਗੂ: ਪਹਿਲੇ ਮਹੀਨੇ ਆਏ ਕੋਰੋਨਾ ਦੇ 100 ਕੇਸ, ਹੁਣ ਢਾਈ ਹਫ਼ਤਿਆਂ 'ਚ ਹੀ 213 ਬਿਮਾਰ

ਕੁੱਲ 313 ਕੋਰੋਨਾ ਪੌਜ਼ਿਟਿਵ ਵਿੱਚੋਂ ਸਭ ਤੋਂ ਵੱਧ ਮਾਮਲੇ ਜਲੰਧਰ ਜ਼ਿਲ੍ਹੇ ਵਿੱਚ ਹਨ। ਦੂਜਾ ਨੰਬਰ ਮੁਹਾਲੀ (63) ਤੇ ਫਿਰ ਪਟਿਆਲਾ (61) ਆਉਂਦਾ ਹੈ। ਪਟਿਆਲਾ ਜ਼ਿਲ੍ਹੇ ਦੇ 61 ਮਰੀਜ਼ਾਂ ਵਿੱਚੋਂ 42 ਜਣੇ ਤਾਂ ਰਾਜਪੁਰਾ ਦੇ ਹੀ ਪੀੜਤ ਪਾਏ ਗਏ ਹਨ।

ਰਮਨਦੀਪ ਕੌਰ ਦੀ ਰਿਪੋਰਟ ਚੰਡੀਗੜ੍ਹ: ਪੰਜਾਬ ਵਿੱਚ ਕੋਰੋਨਾ ਵਾਇਰਸ ਨਾਲ 18ਵੀਂ ਮੌਤ ਹੋ ਚੁੱਕੀ ਹੈ। ਕੋਰੋਨਾ ਮੁਕਤ ਹੋ ਚੁੱਕੇ ਨਵਾਂਸ਼ਹਿਰ ਵਿੱਚ ਮੁੜ ਤੋਂ ਇੱਕ COVID-19 ਦਾ ਮਰੀਜ਼ ਪੌਜ਼ੇਟਿਵ ਪਾਇਆ ਗਿਆ ਹੈ। ਇਹ ਨੌਜਵਾਨ ਜੰਮੂ-ਕਸ਼ਮੀਰ ਤੋਂ ਸਬਜ਼ੀ ਦਾ ਟਰੱਕ ਲੈ ਕੇ ਬਲਾਚੌਰ ਪਰਤਿਆ ਸੀ। ਸ਼ਨੀਵਾਰ ਤੱਕ ਜਲੰਧਰ ਤੇ ਪਟਿਆਲਾ ਵਿੱਚ ਛੇ-ਛੇ, ਲੁਧਿਆਣਾ ਤੇ ਪਠਾਨਕੋਟ ਵਿੱਚ ਇੱਕ-ਇੱਕ ਨਵਾਂ ਮਾਮਲਾ ਸਾਹਮਣੇ ਆ ਚੁੱਕਿਆ ਹੈ। ਸੂਬੇ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਪੰਜਾਬ ਵਿੱਚ ਪਹਿਲੇ 100 ਮਰੀਜ਼ ਕੁੱਲ 31 ਦਿਨਾਂ ਵਿੱਚ ਪਛਾਣੇ ਗਏ ਸਨ ਤੇ ਪਿਛਲੇ 17 ਦਿਨਾਂ ਵਿੱਚ 213 ਨਵੇਂ ਮਾਮਲੇ ਸਾਹਮਣੇ ਆਏ ਹਨ। ਕੁੱਲ 313 ਕੋਰੋਨਾ ਪੌਜ਼ਿਟਿਵ ਵਿੱਚੋਂ ਸਭ ਤੋਂ ਵੱਧ ਮਾਮਲੇ ਜਲੰਧਰ ਜ਼ਿਲ੍ਹੇ ਵਿੱਚ ਹਨ। ਦੂਜਾ ਨੰਬਰ ਮੁਹਾਲੀ (63) ਤੇ ਫਿਰ ਪਟਿਆਲਾ (61) ਆਉਂਦਾ ਹੈ। ਪਟਿਆਲਾ ਜ਼ਿਲ੍ਹੇ ਦੇ 61 ਮਰੀਜ਼ਾਂ ਵਿੱਚੋਂ 42 ਜਣੇ ਤਾਂ ਰਾਜਪੁਰਾ ਦੇ ਹੀ ਪੀੜਤ ਪਾਏ ਗਏ ਹਨ। ਇੱਥੇ 16 ਅਪ੍ਰੈਲ ਨੂੰ ਕੋਰੋਨਾ ਪੌਜ਼ਿਟਿਵ ਆਈ ਔਰਤ ਤੋਂ 42 ਲੋਕਾਂ ਨੂੰ ਲਾਗ ਲੱਗੀ ਹੈ। ਰਾਜਪੁਰਾ ਸੂਬੇ ਦਾ ਪਹਿਲਾ ਇਲਾਕਾ ਹੈ ਜਿੱਥੇ 10 ਦਿਨਾਂ ਵਿੱਚ ਇੱਕ ਔਰਤ ਨੇ ਇੰਨੀ ਲੰਮੀ ਇਨਫੈਕਟਿਵ ਚੇਨ ਬਣਾਈ ਹੋਵੇ। ਇਸ ਤੋਂ ਪਹਿਲਾਂ ਮੁਹਾਲੀ ਦੇ ਪਿੰਡ ਜਵਾਹਰਪੁਰ ਵਿੱਚ ਇੱਕੋ ਵਿਅਕਤੀ ਤੋਂ 38 ਲੋਕਾਂ ਨੂੰ ਕੋਰੋਨਾ ਦੀ ਲਾਗ ਲੱਗੀ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਲੌਕਡਾਊਨ ਤੇ ਕਰਫਿਊ ਲਾਇਆ ਹੋਇਆ ਹੈ। ਪੁਲਿਸ ਵੀ ਕਾਫੀ ਮੁਸਤੈਦ ਹੈ। ਇਸ ਦੌਰਾਨ ਵੀ ਇੰਨੇ ਮਾਮਲੇ ਵਧੇ ਹਨ। ਕਣਕ ਦੀ ਵਾਢੀ ਦੇ ਸੀਜ਼ਨ ਵਿੱਚ ਕਿਸਾਨ ਤਾਂ ਖੱਜਲ ਖੁਆਰ ਹੋ ਹੀ ਰਿਹਾ ਹੈ ਹੁਣ ਤਾਂ ਲੌਕਡਾਊਨ ਤੋਂ ਆਮ ਲੋਕ ਵੀ ਪ੍ਰੇਸ਼ਾਨ ਹੋਣ ਲੱਗੇ ਹਨ। ਇੱਕ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ, ਪੰਜਾਬ ਵਿੱਚ ਸਭ ਕੁਝ ਠੱਪ ਹੈ। ਕੇਂਦਰ ਸਰਕਾਰ ਨੇ ਕੋਰੋਨਾ ਤੋਂ ਬਚੀਆਂ ਥਾਵਾਂ ਨੂੰ ਸ਼ਰਤਾਂ ਸਹਿਤ ਖੋਲ੍ਹਣ ਦੀ ਆਗਿਆ ਦੇ ਦਿੱਤੀ ਹੈ ਪਰ ਪੰਜਾਬੀ ਇਸ ਦਾ ਲਾਹਾ ਵੀ ਨਹੀਂ ਲੈ ਸਕਦੇ। ਅਜਿਹੇ ਵਿੱਚ ਕੋਰੋਨਾ ਮਾਮਲਿਆਂ ਵਿੱਚ ਆਇਆ ਉਛਾਲ ਪੰਜਾਬ ਲਈ ਖ਼ਤਰੇ ਦੀ ਘੰਟੀ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab School Holiday: ਪੰਜਾਬ ਦੇ ਸਕੂਲਾਂ 'ਚ ਗਰਮੀ ਦੀਆਂ ਛੁੱਟੀਆਂ ਦਾ ਐਲਾਨ, 1 ਤੋਂ 30 ਜੂਨ ਤੱਕ ਸਰਕਾਰੀ-ਏਡੇਡ ਅਤੇ ਪ੍ਰਾਈਵੇਟ ਸਕੂਲ ਬੰਦ ਰਹਿਣਗੇ...
ਪੰਜਾਬ ਦੇ ਸਕੂਲਾਂ 'ਚ ਗਰਮੀ ਦੀਆਂ ਛੁੱਟੀਆਂ ਦਾ ਐਲਾਨ, 1 ਤੋਂ 30 ਜੂਨ ਤੱਕ ਸਰਕਾਰੀ-ਏਡੇਡ ਅਤੇ ਪ੍ਰਾਈਵੇਟ ਸਕੂਲ ਬੰਦ ਰਹਿਣਗੇ...
ਪੰਜਾਬੀਆਂ ਲਈ ਖੁਸ਼ਖਬਰੀ! ਆਸਟ੍ਰੇਲੀਆ ਜਾਣ ਦਾ ਸੁਨਹਿਰੀ ਮੌਕਾ, ਲੱਗ ਰਿਹਾ ਲਾਟਰੀ ਵੀਜ਼ਾ; ਘਰ ਬੈਠਿਆਂ ਇਦਾਂ ਕਰੋ ਅਪਲਾਈ
ਪੰਜਾਬੀਆਂ ਲਈ ਖੁਸ਼ਖਬਰੀ! ਆਸਟ੍ਰੇਲੀਆ ਜਾਣ ਦਾ ਸੁਨਹਿਰੀ ਮੌਕਾ, ਲੱਗ ਰਿਹਾ ਲਾਟਰੀ ਵੀਜ਼ਾ; ਘਰ ਬੈਠਿਆਂ ਇਦਾਂ ਕਰੋ ਅਪਲਾਈ
ਪੰਜਾਬ ਕੈਬਨਿਟ ਦੀ ਮੀਟਿੰਗ ਅੱਜ, ਗਰੁੱਪ C-D 'ਚ ਠੇਕੇਦਾਰੀ ਸਿਸਟਮ ਹੋਵੇਗਾ ਖ਼ਤਮ; ਹੋ ਸਕਦੇ ਵੱਡੇ ਐਲਾਨ
ਪੰਜਾਬ ਕੈਬਨਿਟ ਦੀ ਮੀਟਿੰਗ ਅੱਜ, ਗਰੁੱਪ C-D 'ਚ ਠੇਕੇਦਾਰੀ ਸਿਸਟਮ ਹੋਵੇਗਾ ਖ਼ਤਮ; ਹੋ ਸਕਦੇ ਵੱਡੇ ਐਲਾਨ
ਪੰਜਾਬ ਤੋਂ ਵੱਡੀ ਖ਼ਬਰ! BSC ਨਰਸਿੰਗ ਦੀ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ; ਮੱਚਿਆ ਚੀਕ ਚੀਹਾੜਾ
ਪੰਜਾਬ ਤੋਂ ਵੱਡੀ ਖ਼ਬਰ! BSC ਨਰਸਿੰਗ ਦੀ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ; ਮੱਚਿਆ ਚੀਕ ਚੀਹਾੜਾ

ਵੀਡੀਓਜ਼

ਜਦੋਂ BJP ਆਗੂ ਨੇ ਪਾਈ ਵੋਟ, ਕੈਮਰੇ ਸਾਹਮਣੇ ਕਹਿ ਦਿੱਤੀ ਵੱਡੀ ਗੱਲ
ਬਰਨਾਲਾ 'ਚ ਮੀਤ ਹੇਅਰ ਦਾ ਵੱਡਾ ਦਾਅਵਾ! AAP ਬਣਾਏਗੀ ਪਹਿਲਾ ਮੇਅਰ
ਸਮਰਾਲਾ ‘ਚ ਪ੍ਰਸ਼ਾਸਨ ਦੇ ਦਾਅਵੇ ਫੇਲ! ਅਪਾਹਜਾਂ ਨੂੰ ਚੁੱਕ ਕੇ ਲੈ ਜਾਣਾ ਪਿਆ ਵੋਟ ਪਾਉਣ
ਖੰਨਾ ‘ਚ ਵੋਟਿੰਗ ਦੌਰਾਨ ਹੰਗਾਮਾ! ਪੁਲਿਸ ਸਾਹਮਣੇ ਹੀ ਭਿੜੇ ਉਮੀਦਵਾਰ
ਮੀਤ ਹੇਅਰ ਪਹੁੰਚੇ ਬਰਨਾਲਾ, ਪਹਿਲੀ ਵਾਰ ਬਰਨਾਲਾ ਨੂੰ ਮਿਲੇਗਾ ਮੇਅਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Big News: ਵੱਡੀ ਖਬਰ, ਪੁਲਿਸ ਤੇ ਆਬਕਾਰੀ ਵਿਭਾਗ ਦੇ 22 ਮੁਲਾਜ਼ਮ ਮੁਅੱਤਲ; ਜਾਣੋ ਪ੍ਰਸ਼ਾਸਨ 'ਚ ਕਿਉਂ ਮੱਚਿਆ ਹੜਕੰਪ?  
ਵੱਡੀ ਖਬਰ, ਪੁਲਿਸ ਤੇ ਆਬਕਾਰੀ ਵਿਭਾਗ ਦੇ 22 ਮੁਲਾਜ਼ਮ ਮੁਅੱਤਲ; ਜਾਣੋ ਪ੍ਰਸ਼ਾਸਨ 'ਚ ਕਿਉਂ ਮੱਚਿਆ ਹੜਕੰਪ?  
Punjab School Holiday: ਪੰਜਾਬ ਦੇ ਸਕੂਲਾਂ 'ਚ ਗਰਮੀ ਦੀਆਂ ਛੁੱਟੀਆਂ ਦਾ ਐਲਾਨ, 1 ਤੋਂ 30 ਜੂਨ ਤੱਕ ਸਰਕਾਰੀ-ਏਡੇਡ ਅਤੇ ਪ੍ਰਾਈਵੇਟ ਸਕੂਲ ਬੰਦ ਰਹਿਣਗੇ...
ਪੰਜਾਬ ਦੇ ਸਕੂਲਾਂ 'ਚ ਗਰਮੀ ਦੀਆਂ ਛੁੱਟੀਆਂ ਦਾ ਐਲਾਨ, 1 ਤੋਂ 30 ਜੂਨ ਤੱਕ ਸਰਕਾਰੀ-ਏਡੇਡ ਅਤੇ ਪ੍ਰਾਈਵੇਟ ਸਕੂਲ ਬੰਦ ਰਹਿਣਗੇ...
ਕੇਵਲ ਢਿੱਲੋਂ ਨੂੰ ਪੰਜਾਬ ਭਾਜਪਾ ਪ੍ਰਧਾਨ ਬਣਾਉਣ 'ਤੇ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ, ਜਾਣੋ ਕੀ ਕਿਹਾ
ਕੇਵਲ ਢਿੱਲੋਂ ਨੂੰ ਪੰਜਾਬ ਭਾਜਪਾ ਪ੍ਰਧਾਨ ਬਣਾਉਣ 'ਤੇ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ, ਜਾਣੋ ਕੀ ਕਿਹਾ
ਪੰਜਾਬ ਤੋਂ ਵੱਡੀ ਖ਼ਬਰ! BSC ਨਰਸਿੰਗ ਦੀ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ; ਮੱਚਿਆ ਚੀਕ ਚੀਹਾੜਾ
ਪੰਜਾਬ ਤੋਂ ਵੱਡੀ ਖ਼ਬਰ! BSC ਨਰਸਿੰਗ ਦੀ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ; ਮੱਚਿਆ ਚੀਕ ਚੀਹਾੜਾ
ਪੰਜਾਬ ਕੈਬਨਿਟ ਦੀ ਮੀਟਿੰਗ ਅੱਜ, ਗਰੁੱਪ C-D 'ਚ ਠੇਕੇਦਾਰੀ ਸਿਸਟਮ ਹੋਵੇਗਾ ਖ਼ਤਮ; ਹੋ ਸਕਦੇ ਵੱਡੇ ਐਲਾਨ
ਪੰਜਾਬ ਕੈਬਨਿਟ ਦੀ ਮੀਟਿੰਗ ਅੱਜ, ਗਰੁੱਪ C-D 'ਚ ਠੇਕੇਦਾਰੀ ਸਿਸਟਮ ਹੋਵੇਗਾ ਖ਼ਤਮ; ਹੋ ਸਕਦੇ ਵੱਡੇ ਐਲਾਨ
ਪੰਜਾਬ ਤੋਂ ਦਿਲ ਦਹਿਲਾਉਣ ਵਾਲੀ ਖ਼ਬਰ, ਇੱਕੋ ਪਰਿਵਾਰ ਤੋਂ ਲਾਪਤਾ ਹੋਈਆਂ 3 ਨਾਬਾਲਗ ਕੁੜੀਆਂ; ਹੋਏ ਵੱਡੇ ਖੁਲਾਸੇ
ਪੰਜਾਬ ਤੋਂ ਦਿਲ ਦਹਿਲਾਉਣ ਵਾਲੀ ਖ਼ਬਰ, ਇੱਕੋ ਪਰਿਵਾਰ ਤੋਂ ਲਾਪਤਾ ਹੋਈਆਂ 3 ਨਾਬਾਲਗ ਕੁੜੀਆਂ; ਹੋਏ ਵੱਡੇ ਖੁਲਾਸੇ
ਪੰਜਾਬ ਵਿੱਚ ਪਿਆ ਮੀਂਹ ਅਤੇ ਗੜ੍ਹੇ, 13 ਜ਼ਿਲ੍ਹਿਆਂ 'ਚ ਹਨੇਰੀ ਅਤੇ ਤੂਫਾਨ ਦਾ ਅਲਰਟ
ਪੰਜਾਬ ਵਿੱਚ ਪਿਆ ਮੀਂਹ ਅਤੇ ਗੜ੍ਹੇ, 13 ਜ਼ਿਲ੍ਹਿਆਂ 'ਚ ਹਨੇਰੀ ਅਤੇ ਤੂਫਾਨ ਦਾ ਅਲਰਟ
ਪੰਜਾਬ ਦੇ ਮੌਸਮ ਨੂੰ ਲੈਕੇ ਵੱਡੀ ਭਵਿੱਖਬਾਣੀ, ਇਨ੍ਹਾਂ ਜ਼ਿਲ੍ਹਿਆਂ 'ਚ ਪਵੇਗਾ ਮੀਂਹ, ਹਨੇਰੀ ਅਤੇ ਤੂਫਾਨ ਦਾ ਅਲਰਟ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਦੇ ਮੌਸਮ ਨੂੰ ਲੈਕੇ ਵੱਡੀ ਭਵਿੱਖਬਾਣੀ, ਇਨ੍ਹਾਂ ਜ਼ਿਲ੍ਹਿਆਂ 'ਚ ਪਵੇਗਾ ਮੀਂਹ, ਹਨੇਰੀ ਅਤੇ ਤੂਫਾਨ ਦਾ ਅਲਰਟ; ਜਾਣੋ ਅਗਲੇ ਦਿਨਾਂ ਦਾ ਹਾਲ
Embed widget