ਲੁਧਿਆਣਾ: ਸ਼ਨੀਵਾਰ ਨੂੰ ਜ਼ਿਲ੍ਹਾ ਲੁਧਿਆਣਾ ਵਿੱਚ 373 ਨਵੇਂ ਕੋਰੋਨਾਵਾਇਰਸ ਦੇ ਕੇਸ ਦਰਜ ਅਤੇ ਅੱਠ ਮੌਤਾਂ ਦਰਜ ਕੀਤੀਆਂ ਗਈਆਂ।ਜ਼ਿਲ੍ਹਾ ਇਸ ਮਹੀਨੇ ਦੀ ਸ਼ੁਰੂਆਤ ਤੋਂ ਹੀ ਮਾਮਲਿਆਂ ਵਿੱਚ ਤੇਜ਼ੀ ਦਿਖਾ ਰਿਹਾ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ 12 ਮਾਰਚ ਤੋਂ ਅਣਮਿਥੇ ਸਮੇਂ ਲਈ ਰਾਤ ਦਾ ਕਰਫਿਊ ਲਗਾਉਣ ਲਈ ਮਜਬੂਰ ਹੋਣਾ ਪਿਆ। ਮਾਰਚ ਦੇ ਜ਼ਿਆਦਾਤਰ ਦਿਨਾਂ ਵਿੱਚ ਕੋਰੋਨਾ ਦੇ ਕੇਸ ਤਿੰਨ ਅੰਕਾਂ ਵਿੱਚ ਰਹੇ, ਸ਼ੁੱਕਰਵਾਰ ਨੂੰ ਇਹ ਅੰਕੜਾ 300 ਦੇ ਕਰੀਬ ਸੀ।


ਇਹ ਵੀ ਪੜ੍ਹੋ: Aamir Khan ਦੀਆਂ ਇਹ ਫਲੌਪ ਫ਼ਿਲਮਾਂ ਦੇਖ ਫੜ੍ਹ ਲਵੋਗੇ ਸਿਰ, ਇੱਕ ਲਈ ਖੁਦ ਸਾਹਮਣੇ ਆ ਮੰਗੀ ਸੀ ਮੁਆਫੀ


ਸ਼ਨੀਵਾਰ ਦੇ ਨਵੇਂ ਮਾਮਲਿਆਂ ਵਿੱਚ ਗਿਆਰਾਂ ਵਿਦਿਆਰਥੀ, ਤਿੰਨ ਅਧਿਆਪਕ, ਇੱਕ ਸਿਹਤ ਸੰਭਾਲ ਕਰਮਚਾਰੀ ਵੀ ਸ਼ਾਮਲ ਸਨ। ਇਸ ਦੌਰਾਨ 44 ਨਵੇਂ ਕੇਸ ਜ਼ਿਲ੍ਹੇ ਦੇ ਬਾਹਰੋਂ ਆਏ ਸਨ। ਇਸ ਨਾਲ ਜ਼ਿਲ੍ਹੇ ਵਿੱਚ ਸੰਕਰਮਣ ਦੀ ਸੰਖਿਆ 35,000 ਦੇ ਲਗਭਗ ਹੋ ਗਈ।ਇਸ ਵਿੱਚ ਪੰਜਾਬ ਦੇ ਹੋਰ ਜ਼ਿਲ੍ਹਿਆਂ ਦੇ ਮਰੀਜ਼ ਵੀ ਸ਼ਾਮਲ ਹਨ।ਮਰਨ ਵਾਲਿਆਂ ਦੀ ਗਿਣਤੀ 1,620 ਹੋ ਗਈ ਹੈ।


ਇਹ ਵੀ ਪੜ੍ਹੋ: ਆਪਣੀ ਨਵੀਂ ਕਾਰ ਨੂੰ ਬਣਾਓ ਇਕਦਮ ਫਿੱਟ, ਲੰਬੇ ਸਮੇਂ ਤੱਕ ਮੇਂਟਨੈੱਸ ਦੇ ਖਰਚੇ ਤੋਂ ਵੀ ਬਚੋ


ਜ਼ਿਲ੍ਹੇ ਵਿੱਚ 1,900 ਤੋਂ ਵੱਧ ਐਕਟਿਵ ਕੋਰੋਨਾ ਕੇਸ ਹਨ। 15 ਲੋਕ ਨਾਜ਼ੁਕ ਅਤੇ ਵੈਂਟੀਲੇਟਰ ਸਹਾਇਤਾ 'ਤੇ ਹਨ।ਲੁਧਿਆਣਾ ਵਿੱਚ ਕੁੱਲ੍ਹ 35,247 ਲੋਕਾਂ ਕੋਰੋਨਾ ਪੀੜਤ ਹੋ ਚੁੱਕੇ ਹਨ।ਇਸ ਵਿੱਚ 30,395 ਲੋਕ ਲੁਧਿਆਣਾ ਦੇ ਹਨ ਜਦਕਿ 4,852 ਲੋਕ ਦੂਜੇ ਜ਼ਿਲ੍ਹਿਆ ਦੇ ਵੀ ਹਨ।ਮਰਨ ਵਾਲਿਆਂ ਦਾ ਅੰਕੜਾ ਹੁਣ 1620 ਤੱਕ ਪਹੁੰਚ ਗਿਆ ਹੈ।ਇਸ ਵਕਤ ਜ਼ਿਲ੍ਹਾ ਅੰਦਰ 1918 ਐਕਟਿਵ ਕੇਸ ਹਨ।


 


ਇਹ ਵੀ ਪੜ੍ਹੋ:ਇੰਤਜ਼ਾਰ ਖ਼ਤਮ! OnePlus ਦੀ ਸ਼ਾਨਦਾਰ ਘੜੀ 23 ਮਾਰਚ ਨੂੰ ਭਾਰਤ ਵਿੱਚ ਲਾਂਚ, ਜਾਣੋ ਖਾਸੀਅਤ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ