ਚੰਡੀਗੜ੍ਹ 'ਚ ਕੋਰੋਨਾ ਦਾ ਵਧ ਰਿਹਾ ਪਾਸਾਰ, ਸੱਤ ਹੋਰ ਮਰੀਜ਼ ਪੌਜ਼ਟਿਵ
ਚੰਡੀਗੜ੍ਹ 'ਚ ਸੱਤ ਹੋਰ ਪੌਜ਼ਟਿਵ ਕੇਸ ਆਉਣ ਮਗਰੋਂ ਕੁੱਲ ਮਰੀਜ਼ਾਂ ਦੀ ਸੰਖਿਆਂ 66 ਹੋ ਗਈ ਹੈ। ਮਰੀਜ਼ਾਂ 'ਚ 19 ਸਾਲਾ ਲੜਕੀ, 51 ਸਾਲਾ ਪੁਰਸ਼, 40 ਸਾਲਾ ਪੁਰਸ਼, 65 ਸਾਲਾ ਪੁਰਸ਼, 60 ਸਾਲਾ ਪੁਰਸ਼, 50 ਸਾਲਾ ਪੁਰਸ਼ ਤੇ 20 ਸਾਲ ਦਾ ਨੌਜਵਾਨ ਸ਼ਾਮਲ ਹੈ।
ਚੰਡੀਗੜ੍ਹ: ਸੂਬੇ ਦੀ ਰਾਜਧਾਨੀ ਚੰਡੀਗੜ੍ਹ 'ਚ ਕੋਰੋਨਾ ਲਗਾਤਾਰ ਪੈਰ ਪਸਾਰ ਰਿਹਾ ਹੈ। ਇਸ ਗੱਲ ਦਾ ਸਬੂਤ ਆਏ ਦਿਨ ਪੌਜ਼ਟਿਵ ਮਰੀਜ਼ਾਂ ਦੀ ਗਿਣਤੀ 'ਚ ਹੋ ਰਿਹਾ ਵਾਧਾ ਹੈ। ਬੁੱਧਵਾਰ ਸਵੇਰ ਵੀ ਚੰਡੀਗੜ੍ਹ ਦੀ ਬਾਪੂਧਾਮ ਕਲੋਨੀ 'ਚ ਕੋਰੋਨਾ ਵਾਇਰਸ ਦੇ ਸੱਤ ਮਰੀਜ਼ ਸਾਹਮਣੇ ਆਏ ਹਨ।
ਚੰਡੀਗੜ੍ਹ 'ਚ ਸੱਤ ਹੋਰ ਪੌਜ਼ਟਿਵ ਕੇਸ ਆਉਣ ਮਗਰੋਂ ਕੁੱਲ ਮਰੀਜ਼ਾਂ ਦੀ ਸੰਖਿਆਂ 66 ਹੋ ਗਈ ਹੈ। ਮਰੀਜ਼ਾਂ 'ਚ 19 ਸਾਲਾ ਲੜਕੀ, 51 ਸਾਲਾ ਪੁਰਸ਼, 40 ਸਾਲਾ ਪੁਰਸ਼, 65 ਸਾਲਾ ਪੁਰਸ਼, 60 ਸਾਲਾ ਪੁਰਸ਼, 50 ਸਾਲਾ ਪੁਰਸ਼ ਤੇ 20 ਸਾਲ ਦਾ ਨੌਜਵਾਨ ਸ਼ਾਮਲ ਹੈ। ਨਵੇਂ ਪੌਜ਼ਟਿਵ ਮਰੀਜ਼ਾਂ ਤੋਂ ਬਾਅਦ 26 ਸੈਕਟਰ ਦੀ ਬਾਪੂਧਾਮ ਕਲੋਨੀ 'ਚ ਹੀ ਕੁੱਲ 22 ਪੌਜ਼ਟਿਵ ਕੇਸ ਹਨ ਤੇ ਇਹ ਇਲਾਕਾ ਸ਼ਹਿਰ ਦਾ ਸਭ ਤੋਂ ਪ੍ਰਭਾਵਿਤ ਖੇਤਰ ਬਣ ਗਿਆ ਹੈ। ਹਾਲਾਂਕਿ ਪਹਿਲਾਂ ਤੋਂ ਹੀ ਕੋਰੋਨਾ ਵਾਇਰਸ ਦੇ ਪੌਜ਼ਟਿਵ ਕੇਸ ਹੋਣ ਕਰਕੇ ਇਸ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਸੀ।
ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਲਈ ਦੇਸ਼ਭਰ 'ਚ ਲੌਕਡਾਊਨ ਜਾਰੀ ਹੈ। ਪਰ ਇਸ ਦੇ ਬਾਵਜੂਦ ਵੱਖ-ਵੱਖ ਥਾਵਾਂ 'ਤੇ ਕੋਰੋਨਾ ਵਾਇਰਸ ਦੇ ਪੀੜਤਾਂ ਦੀ ਗਿਣਤੀ 'ਚ ਵਾਧਾ ਹੋ ਰਿਹਾ ਹੈ। ਜੋ ਇਕ ਵਾਰ ਫਿਰ ਸੋਚਣ ਲਈ ਮਜਬੂਰ ਕਰਦਾ ਹੈ ਕਿ ਕੀ ਇਹ ਲੌਕ਼ਡਾਊਨ ਖੋਲ੍ਹਣ ਲਈ ਸਹੀ ਸਮਾਂ ਹੈ ਜਾਂ ਨਹੀਂ।