Punjab Coronavirus Update: ਪੰਜਾਬ 'ਚ ਚੋਣ ਰੈਲੀਆਂ ਲਈ ਹੋ ਜਾਓ ਤਿਆਰ, ਕਿਉਂਕਿ ਪੰਜਾਬੀ ਦੇ ਰਹੇ ਕੋਰੋਨਾ ਨੂੰ ਮਾਤ
Punjab Corona: ਦੇਸ਼ ਦੇ ਨਾਲ ਨਾਲ ਪੰਜਾਬ 'ਚ ਵੀ ਕੋਰੋਨਾਵਾਇਰਸ ਦੇ ਕੇਸਾਂ ਨੂੰ ਲਗਾਮ ਲਗਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਸੂਬੇ 'ਚ ਹੁਣ ਚੋਣ ਰੈਲੀਆਂ ਕਰਨ ਦੀ ਮੰਜ਼ੂਰੀ ਮਿਲ ਸਕਦੀ ਹੈ।
Coronavirus in Punjab: ਦੇਸ਼ ਦੇ ਨਾਲ ਪੰਜਾਬ ਵਿੱਚ ਕੋਰੋਨਾ ਦੀ ਲਹਿਰ ਰੁਕ ਗਈ ਹੈ। ਦੱਸ ਦਈਏ ਕਿ ਪਿਛਲੇ 8 ਦਿਨਾਂ 'ਚ ਪੰਜਾਬ 'ਚ ਫੈਲੇ ਕੋਰੋਨਾ ਦੀ ਲਾਗ ਦਰ 10 ਫੀਸਦੀ ਤੋਂ ਘੱਟ ਕੇ 4 ਫੀਸਦੀ 'ਤੇ ਆ ਗਈ ਹੈ। ਇਹ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਟੈਸਟਿੰਗ ਲਗਾਤਾਰ 35 ਹਜ਼ਾਰ ਦੇ ਨੇੜੇ ਹੋ ਰਹੀ ਹੈ। ਇਸ ਦੇ ਨਾਲ ਹੀ ਆਕਸੀਜਨ ਅਤੇ ਵੈਂਟੀਲੇਟਰ 'ਤੇ ਵੀ ਮਰੀਜ਼ ਘੱਟ ਰਹੇ ਹਨ। ਇਸ ਦੇ ਨਾਲ ਹੀ ਐਕਟਿਵ ਕੇਸ ਵੀ 45 ਹਜ਼ਾਰ ਤੋਂ ਘਟ ਕੇ ਹੁਣ ਕਰੀਬ 14 ਹਜ਼ਾਰ ਰਹਿ ਗਏ ਹਨ।ਜਾਣਕਾਰੀ ਮੁਤਾਬਕ ਸੂਬੇ 'ਚ 8 ਦਿਨਾਂ 'ਚ ਇਨਫੈਕਸ਼ਨ ਦਰ 11 ਫੀਸਦੀ ਤੋਂ ਘਟ ਕੇ 4 ਫੀਸਦੀ 'ਤੇ ਆ ਗਈ ਹੈ।
ਅਜਿਹੇ 'ਚ ਇਹ ਤੈਅ ਹੈ ਕਿ 11 ਫਰਵਰੀ ਤੋਂ ਬਾਅਦ ਜਦੋਂ ਚੋਣ ਕਮਿਸ਼ਨ ਰੈਲੀਆਂ 'ਤੇ ਪਾਬੰਦੀ ਦੀ ਸਮੀਖਿਆ ਕਰੇਗਾ ਤਾਂ ਸਿਆਸੀ ਪਾਰਟੀਆਂ ਨੂੰ ਭੀੜ ਇਕੱਠੀ ਕਰਨ ਤੋਂ ਰਾਹਤ ਮਿਲ ਸਕਦੀ ਹੈ। ਪੰਜਾਬ ਵਿੱਚ 20 ਫਰਵਰੀ ਨੂੰ ਵੋਟਾਂ ਪੈਣੀਆਂ ਹਨ, ਇਸ ਲਈ ਇੱਕ ਹਫ਼ਤਾ ਪਹਿਲਾਂ ਸੂਬੇ 'ਚ ਵੱਡੀਆਂ ਚੋਣ ਰੈਲੀਆਂ ਵੇਖਣ ਨੂੰ ਮਿਲ ਸਕਦੀਆਂ ਹਨ।
ਦੱਸ ਦਈਏ ਕਿ 27 ਜਨਵਰੀ ਨੂੰ ਪੰਜਾਬ ਵਿੱਚ ਕੋਰੋਨਾ ਦੀ ਪੌਜ਼ੇਟੀਵਿਟੀ ਰੇਟ 11.86% ਸੀ। ਜੋ ਹੁਣ 4 ਫਰਵਰੀ ਨੂੰ ਘੱਟ ਕੇ 4.04% 'ਤੇ ਆ ਗਿਆ ਹੈ। ਇਸ ਦੌਰਾਨ ਸੰਕਰਮਣ ਦੀ ਦਰ ਵਿੱਚ ਤੇਜ਼ੀ ਨਾਲ ਗਿਰਾਵਟ ਆਈ ਹੈ। ਹਾਲਾਂਕਿ ਸਰਕਾਰ ਵੱਲੋਂ ਰੋਜ਼ਾਨਾ ਕਰੀਬ 35 ਹਜ਼ਾਰ ਸੈਂਪਲ ਅਤੇ ਇੰਨੇ ਹੀ ਟੈਸਟ ਕੀਤੇ ਜਾ ਰਹੇ ਹਨ। ਖਾਸ ਤੌਰ 'ਤੇ ਜਨਵਰੀ 'ਚ ਕਹਿਰ ਢਾਹੁਣ ਵਾਲੇ ਕੋਰੋਨਾ ਨੇ ਫਰਵਰੀ 'ਚ ਰਾਹਤ ਦਿੱਤੀ ਹੈ। 1 ਫਰਵਰੀ ਤੋਂ 4 ਫਰਵਰੀ ਤੱਕ, ਕੋਰੋਨਾ ਦੀ ਲਾਗ ਦਰ ਲਗਪਗ 6% ਤੋਂ ਘੱਟ ਕੇ 4% 'ਤੇ ਆ ਗਈ ਹੈ।
ਸੂਬੇ 'ਚ ਮੌਤਾਂ ਸਭ ਤੋਂ ਵੱਡੀ ਚਿੰਤਾ ਦਾ ਕਾਰਨ
ਕੋਰੋਨਾ ਫੈਲਣ ਦੀ ਦਰ ਬੇਸ਼ੱਕ ਰੁਕ ਗਈ ਹੋਵੇ ਪਰ ਮੌਤਾਂ ਨਹੀਂ ਰੁਕ ਰਹੀਆਂ। ਪਿਛਲੇ 9 ਦਿਨਾਂ 'ਚ 263 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸ਼ੁੱਕਰਵਾਰ, 4 ਫਰਵਰੀ ਨੂੰ 25 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ। ਪਿਛਲੇ 9 ਦਿਨਾਂ ਤੋਂ ਕੋਰੋਨਾ ਨਾਲ ਸੂਬੇ 'ਚ ਮਰਨ ਵਾਲਿਆਂ ਦੀ ਗਿਣਤੀ 20 ਤੋਂ ਉੱਪਰ ਹੈ।
ਇਹ ਵੀ ਪੜ੍ਹੋ: ਜੇਫ ਬੇਜੋਸ ਦੀ ਸਾਬਕਾ ਪਤਨੀ MacKenzie Scott ਨੇ ਇਸ ਕੰਮ ਲਈ ਦਾਨ ਕੀਤੇ 133.5 ਮਿਲੀਅਨ ਡਾਲਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin