(Source: ECI/ABP News)
Coronavirus: ਪੰਜਾਬ 'ਚ ਕੋਰੋਨਾ ਨਾਲ ਦੋ ਮੌਤਾਂ, 467 ਨਵੇਂ ਪੌਜ਼ੀਟਿਵ ਕੇਸ
ਪੰਜਾਬ 'ਚ ਐਤਵਾਰ ਨੂੰ 24 ਘੰਟਿਆਂ ਦੌਰਾਨ ਦੋ ਸੰਕਰਮਿਤ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 467 ਲੋਕਾਂ ਵਿੱਚ ਕੋਰੋਨਾ ਦੀ ਪੁਸ਼ਟੀ ਹੋਈ ਹੈ। ਸੂਬੇ ਦੀ ਸੰਕਰਮਣ ਦਰ ਰਿਕਾਰਡ 4.68 ਫੀਸਦੀ ਤੱਕ ਵਧ ਗਈ ਹੈ।
![Coronavirus: ਪੰਜਾਬ 'ਚ ਕੋਰੋਨਾ ਨਾਲ ਦੋ ਮੌਤਾਂ, 467 ਨਵੇਂ ਪੌਜ਼ੀਟਿਵ ਕੇਸ Coronavirus, Two deaths due to Corona in Punjab, 467 new positive cases Coronavirus: ਪੰਜਾਬ 'ਚ ਕੋਰੋਨਾ ਨਾਲ ਦੋ ਮੌਤਾਂ, 467 ਨਵੇਂ ਪੌਜ਼ੀਟਿਵ ਕੇਸ](https://feeds.abplive.com/onecms/images/uploaded-images/2022/07/18/bccb820492ca7d3b79e971e3385ba9bd1658118613_original.jpg?impolicy=abp_cdn&imwidth=1200&height=675)
ਚੰਡੀਗੜ੍ਹ: ਪੰਜਾਬ 'ਚ ਐਤਵਾਰ ਨੂੰ 24 ਘੰਟਿਆਂ ਦੌਰਾਨ ਦੋ ਸੰਕਰਮਿਤ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 467 ਲੋਕਾਂ ਵਿੱਚ ਕੋਰੋਨਾ ਦੀ ਪੁਸ਼ਟੀ ਹੋਈ ਹੈ। ਸੂਬੇ ਦੀ ਸੰਕਰਮਣ ਦਰ ਰਿਕਾਰਡ 4.68 ਫੀਸਦੀ ਤੱਕ ਵਧ ਗਈ ਹੈ। ਪੰਜਾਬ ਦੇ ਸਿਹਤ ਵਿਭਾਗ ਅਨੁਸਾਰ ਲੁਧਿਆਣਾ ਅਤੇ ਜਲੰਧਰ ਜ਼ਿਲ੍ਹਿਆਂ ਵਿੱਚ 1-1 ਕਰੋਨਾ ਸੰਕਰਮਿਤ ਦੀ ਮੌਤ ਹੋ ਗਈ ਹੈ।
ਜਲੰਧਰ 'ਚ 75, ਮੋਹਾਲੀ 'ਚ 63, ਲੁਧਿਆਣਾ 'ਚ 46, ਪਟਿਆਲਾ 'ਚ 37, ਕਪੂਰਥਲਾ 'ਚ 34, ਅੰਮ੍ਰਿਤਸਰ 'ਚ 33-33 ਹੁਸ਼ਿਆਰਪੁਰ, ਰੋਪੜ 'ਚ 26, ਫਾਜ਼ਿਲਕਾ 'ਚ 25, ਬਠਿੰਡਾ 'ਚ 21, ਫਤਿਹਗੜ੍ਹ ਸਾਹਿਬ, ਗੁਰਦਾਸਪੁਰ 'ਚ 16-16 ਐੱਸਬੀਐੱਸ ਨਗਰ ਵਿੱਚ 13, ਫਰੀਦਕੋਟ ਵਿੱਚ 7, ਮੋਗਾ, ਫਿਰੋਜ਼ਪੁਰ ਵਿੱਚ 6, ਪਠਾਨਕੋਟ ਵਿੱਚ 4-4, ਮਾਨਸਾ, ਤਰਨਤਾਰਨ ਵਿੱਚ 3-3 ਅਤੇ ਬਰਨਾਲਾ ਵਿੱਚ 2 ਨਵੇਂ ਮਰੀਜ਼ ਸਾਹਮਣੇ ਆਏ ਹਨ।
ਹਰਿਆਣਾ: 625 ਨਵੇਂ ਕੇਸ, ਇੱਕ ਮੌਤ
ਹਰਿਆਣਾ ਵਿੱਚ ਕੋਰੋਨਾ ਦੇ 625 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਯਮੁਨਾਨਗਰ ਵਿੱਚ ਇੱਕ ਮਰੀਜ਼ ਦੀ ਮੌਤ ਹੋ ਗਈ ਹੈ। ਸੂਬੇ ਵਿੱਚ ਐਕਟਿਵ ਕੇਸਾਂ ਦੀ ਕੁੱਲ ਗਿਣਤੀ 3281 ਹੋ ਗਈ ਹੈ। ਇਨਫੈਕਸ਼ਨ ਦੀ ਦਰ 4.47 ਫੀਸਦੀ ਹੈ। ਗੁਰੂਗ੍ਰਾਮ ਤੋਂ ਬਾਅਦ ਸਭ ਤੋਂ ਵੱਧ ਮਾਮਲੇ ਪੰਚੁਕਲਾ ਵਿੱਚ ਪਾਏ ਗਏ ਹਨ। ਇਸ ਦੇ ਨਾਲ ਹੀ ਉੱਤਰੀ ਹਰਿਆਣਾ ਦੇ ਜ਼ਿਲ੍ਹਿਆਂ ਵਿੱਚ ਕੋਰੋਨਾ ਦੀ ਲਾਗ ਤੇਜ਼ੀ ਨਾਲ ਵੱਧ ਰਹੀ ਹੈ।
ਐਤਵਾਰ ਨੂੰ ਗੁਰੂਗ੍ਰਾਮ 'ਚ 201, ਪੰਚਕੂਲਾ 'ਚ 126, ਅੰਬਾਲਾ 'ਚ 56, ਫਰੀਦਾਬਾਦ 'ਚ 46, ਯਮੁਨਨਗਰ-ਕਰਨਾਲ 'ਚ 35-35, ਕੁਰੂਕਸ਼ੇਤਰ 'ਚ 25, ਸਿਰਸਾ 'ਚ 22, ਰੋਹਤਕ 'ਚ 20, ਜੀਂਦ 'ਚ 16, ਸੋਨੀਪਤ 'ਚ 12, ਬੀ. , ਮਹਿੰਦਰਗੜ੍ਹ 'ਚ 4, ਝੱਜਰ 'ਚ 8, ਕੈਥਲ 'ਚ 3 ਮਾਮਲੇ ਸਾਹਮਣੇ ਆਏ ਹਨ। ਪਲਵਲ, ਫਤਿਹਾਬਾਦ, ਰੇਵਾੜੀ, ਪਾਣੀਪਤ, ਚਰਖੀ ਦਾਦਰੀ ਅਤੇ ਨੂਹ ਵਿੱਚ ਇੱਕ ਵੀ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)