(Source: ECI/ABP News/ABP Majha)
ਗੁਰਦਾਸਪੁਰ 'ਚ ਕਾਊਂਟਰ ਇੰਟੈਲੀਜੈਂਸ ਦਾ ਐਕਸ਼ਨ, ਹਥਿਆਰਾਂ ਤੇ ਹੈਰੋਇਨ ਸਣੇ ਦੋ ਜਣੇ ਕਾਬੂ
Gurdaspur Breaking: ਗੁਰਦਾਸਪੁਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇੱਥੇ ਅੱਜ ਸਵੇਰੇ 6 ਵਜੇ ਦੇ ਕਰੀਬ ਕਾਊਂਟਰ ਇੰਟੈਲੀਜੈਂਸ ਟੀਮ ਗੁਰਦਾਸਪੁਰ ਨੇ ਵੱਡੀ ਕਾਰਵਾਈ ਕੀਤੀ ਹੈ।
Gurdaspur Breaking: ਗੁਰਦਾਸਪੁਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇੱਥੇ ਅੱਜ ਸਵੇਰੇ 6 ਵਜੇ ਦੇ ਕਰੀਬ ਕਾਊਂਟਰ ਇੰਟੈਲੀਜੈਂਸ ਟੀਮ ਗੁਰਦਾਸਪੁਰ ਨੇ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ਦੋ ਨੌਜਵਾਨਾਂ ਨੂੰ ਹਥਿਆਰਾਂ ਤੇ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦੋ ਸਮੱਗਲਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ਹਥਿਆਰਾਂ ਤੇ ਗੋਲਾ ਬਾਰੂਦ ਸਮੇਤ 10 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਪੁਲਿਸ ਦੇ ਡਾਇਰੈਕਟਰ ਜਨਰਲ ਗੌਰਵ ਯਾਦਵ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੇ ਪਾਕਿਸਤਾਨ ਸਥਿਤ ਸਰਗਨਿਆਂ ਨਾਲ ਸਬੰਧ ਹਨ। ਉਨ੍ਹਾਂ ਟਵੀਟ ਕੀਤਾ, ਪਠਾਨਕੋਟ ਪੁਲੀਸ ਨੇ 2 ਤਸਕਰਾਂ ਨੂੰ 2 ਪਿਸਤੌਲਾਂ, 4 ਮੈਗਜ਼ੀਨਾਂ ਅਤੇ 180 ਕਾਰਤੂਸਾਂ ਦੇ ਨਾਲ 10 ਕਿਲੋਗ੍ਰਾਮ ਹੈਰੋਇਨ ਸਣੇ ਕਾਬੂ ਕੀਤਾ ਹੈ।
In another major success against trans-border smuggling networks, Counter Intel #Pathankot has arrested 2 smugglers and recovered 10 Kg Heroin along with 2 pistols, 4 magazines & 180 live cartridges. (1/2) pic.twitter.com/P5C5JfyIhk
— DGP Punjab Police (@DGPPunjabPolice) December 28, 2022
ਹਾਸਲ ਜਾਣਕਾਰੀ ਮੁਤਾਬਕ ਕਿਸੇ ਮੁਖਬਰ ਦੀ ਇਤਲਾਹ 'ਤੇ ਕਾਊਂਟਰ ਇੰਟੈਲੀਜੈਂਸ ਟੀਮ ਗੁਰਦਾਸਪੁਰ ਨੇ ਕਾਰਵਾਈ ਕਰਦੇ ਹੋਏ ਪਿੰਡ ਥੰਮਣ ਥਾਣਾ ਦੋਰਾਂਗਲਾ ਵਿਖੇ ਛਾਪਾ ਮਾਰ ਕੇ ਜਸ਼ਮਪ੍ਰੀਤ ਸਿੰਘ ਵਾਸੀ ਥੰਮਣ ਤੇ ਸਵਰਨ ਸਿੰਘ ਵਾਸੀ ਸ਼ਾਹੂਰ ਕਲਾਂ, ਥਾਣਾ ਕਲਾਨੌਰ ਨੂੰ ਕਾਬੂ ਕੀਤਾ ਹੈ। ਫਿਲਹਾਲ ਦੋਵਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :